ਦਿੱਲੀ ਤੋਂ ਆਈ ਸੀਬੀਆਈ ਟੀਮ ਦੀ ਗੱਡੀ ਨੂੰ ਲੁਧਿਆਣਾ 'ਚ ਕੈਂਟਰ ਨੇ ਮਾਰੀ ਟੱਕਰ, SI ਜ਼ਖ਼ਮੀ
ਦਿੱਲੀ ਤੋਂ ਆਈ ਸੀਬੀਆਈ ਟੀਮ ਦੀ ਅਟਿਰਗਾ ਗੱਡੀ ਨੂੰ ਬੇਕਾਬੂ ਹੋਏ ਤੇਜ਼ ਰਫ਼ਤਾਰ ਕੈਂਟਰ ਨੇ ਟੱਕਰ ਮਾਰ ਦਿੱਤੀ। ਹਾਦਸੇ 'ਚ ਸਬ-ਇੰਸਪੈਕਟਰ ਜ਼ਖ਼ਮੀ ਹੋ ਗਿਆ। ਇਲਾਜ ਲਈ ਉਸ ਨੂੰ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
Publish Date: Sun, 16 Aug 2020 12:27 PM (IST)
Updated Date: Sun, 16 Aug 2020 05:33 PM (IST)
ਜੇਐੱਨਐੱਨ, ਲੁਧਿਆਣਾ : ਦਿੱਲੀ ਤੋਂ ਆਈ ਸੀਬੀਆਈ ਟੀਮ ਦੀ ਅਟਿਰਗਾ ਗੱਡੀ ਨੂੰ ਬੇਕਾਬੂ ਹੋਏ ਤੇਜ਼ ਰਫ਼ਤਾਰ ਕੈਂਟਰ ਨੇ ਟੱਕਰ ਮਾਰ ਦਿੱਤੀ। ਹਾਦਸੇ 'ਚ ਸਬ-ਇੰਸਪੈਕਟਰ ਜ਼ਖ਼ਮੀ ਹੋ ਗਿਆ। ਇਲਾਜ ਲਈ ਉਸ ਨੂੰ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮੌਕੇ 'ਤੇ ਪਹੁੰਚੀ ਥਾਣਾ ਦੁਗਰੀ ਪੁਲਿਸ ਨੇ ਕੈਂਟਰ ਨੂੰ ਕਬਜ਼ੇ 'ਚ ਲੈ ਕੇ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਖ਼ਿਲਾਫ਼ ਕੇਸ ਦਰਜ ਕਰ ਛਾਣਬੀਣ ਕੀਤੀ ਜਾ ਰਹੀ ਹੈ।
ਏਐੱਸਆਈ ਸੁਨੀਲ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਕਾਂਗੜਾ ਦੇ ਪਿੰਡ ਲੀਹਾ ਖੁਡੀਆਂ ਨਿਵਾਸੀ ਨੀਰਜ ਕੁਮਾਰ ਦੇ ਰੂਪ 'ਚ ਹੋਈ। ਪੁਲਿਸ ਨੇ ਨਵੀਂ ਦਿੱਲੀ ਦੇ ਸਰਾਏ ਕਲਾਂ ਖਾਂ ਸਥਿਤ ਸੀਬੀਆਈ ਨਿਵਾਸ ਚ ਰਹਿਣ ਵਾਲੇ ਸਿਪਾਹੀ ਸ਼ਿਵਕਾਂਤ ਮਿਸ਼ਰਾ ਦੀ ਸ਼ਿਕਾਇਤ 'ਤੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਆਪਣੇ ਬਿਆਨ 'ਚ ਸ਼ਿਵਕਾਂਤ ਮਿਸ਼ਰਾ ਨੇ ਦੱਸਿਆ ਕਿ ਉਹ ਸੀਬੀਆਈ ਨਵੀਂ ਦਿੱਲੀ 'ਚ ਬਤੌਰ ਡਰਾਇਵਰ ਤਾਇਨਾਤ ਹੈ। 14 ਅਗਸਤ ਨੂੰ ਡੀਐੱਸਪੀ ਰਾਜਿੰਦਰ ਸਿੰਘ ਗੁੰਜਿਆਲ ਦੀ ਅਗਵਾਈ 'ਚ ਐੱਸਆਈ ਰਿਤੇਸ਼ ਡਾਂਗੀ, ਐੱਸਆਈ ਅਮਿਤ ਸ਼ੇਰਾਵਤ, ਐੱਸਆਈ ਅਭਿਸ਼ੇਕ ਤਿਵਾੜੀ, ਸਿਪਾਹੀ ਰਵਿੰਦਰ ਟਾਡੇਲ ਸਰਕਾਰੀ ਅਟਰਿਗਾ ਗੱਡੀ 'ਚ ਦੱਖਣੀ ਬਾਈਪਾਸ ਰੋਡ ਜਵਦੀ ਪੁੱਲ਼ ਵੱਲ ਜਾ ਰਹੇ ਸਨ। ਉਸ ਦੌਰਾਨ ਉਕਤ ਮੁਲਜ਼ਮ ਨੇ ਆਪਣੇ ਕੈਂਟਰ ਨੂੰ ਲਾਪਰਵਾਹੀ ਦੱਸਦਿਆਂ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਐੱਸਆਈ ਅਭਿਸ਼ੇਕ ਤਿਵਾੜੀ ਜ਼ਖ਼ਮੀ ਹੋ ਗਿਆ ਤੇ ਗੱਡੀ ਵੀ ਬੁਰੀ ਤਰ੍ਹਾਂ ਨਾਲ ਹਾਦਸਾਗ੍ਰਸਤ ਹੋ ਗਈ।