ਜਗਰਾਉਂ 'ਚ ਹੋਏ ਕਬੱਡੀ ਖਿਡਾਰੀ ਦੇ ਕਤਲ ਮਾਮਲੇ 'ਚ ਵੱਡਾ ਐਕਸ਼ਨ, ਔਰਤ ਸਮੇਤ 5 ਹੋਰ ਚੜ੍ਹੇ ਪੁਲਿਸ ਹੱਥੀਂ
ਐਸਐਸਪੀ ਡਾਕਟਰ ਅੰਕੁਰ ਗੁਪਤਾ ਨੇ ਥਾਣਾ ਹਠੂਰ ਦੀ ਪੁਲਿਸ ਵੱਲੋਂ ਇੱਕ ਔਰਤ ਸਮੇਤ ਪੰਜ ਹੋਰ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁੱਖ ਦੋਸ਼ੀ ਸਮੇਤ ਸਾਰੇ ਸਾਥੀ ਵੀ ਜਲਦੀ ਹੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ।
Publish Date: Wed, 07 Jan 2026 12:07 PM (IST)
Updated Date: Wed, 07 Jan 2026 12:14 PM (IST)
ਸੰਜੀਵ ਗੁਪਤਾ ਪੰਜਾਬੀ ਜਾਗਰਣ , ਜਗਰਾਉਂ: ਜਗਰਾਉਂ ਨੇੜਲੇ ਪਿੰਡ ਮਾਣੂਕੇ ਵਿਖੇ ਪੰਜ ਜਨਵਰੀ ਨੂੰ ਸਾਬਕਾ ਕਬੱਡੀ ਖਿਡਾਰੀ ਅਤੇ ਬਾਉਂਸਰ ਗਗਨਦੀਪ ਸਿੰਘ ਉਰਫ ਬਾਬਾ ਦੇ ਕਤਲ ਵਿੱਚ ਜਗਰਾਉਂ ਪੁਲਿਸ ਨੇ ਅੱਜ ਇੱਕ ਔਰਤ ਸਮੇਤ ਪੰਜ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਜਗਰਾਉਂ ਪੁਲਿਸ ਨੇ ਇਸ ਕਤਲ ਵਿੱਚ ਸ਼ਾਮਲ ਗੁਰਦੀਪ ਸਿੰਘ ਵਾਸੀ ਢੁਡੀਕੇ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ। ਐਸਐਸਪੀ ਡਾਕਟਰ ਅੰਕੁਰ ਗੁਪਤਾ ਨੇ ਥਾਣਾ ਹਠੂਰ ਦੀ ਪੁਲਿਸ ਵੱਲੋਂ ਇੱਕ ਔਰਤ ਸਮੇਤ ਪੰਜ ਹੋਰ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁੱਖ ਦੋਸ਼ੀ ਸਮੇਤ ਸਾਰੇ ਸਾਥੀ ਵੀ ਜਲਦੀ ਹੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ। ਉਨ੍ਹਾਂ ਦੀ ਗ੍ਰਿਫਤਾਰੀ ਦੇ ਲਈ ਅੱਧੀ ਦਰਜਨ ਪੁਲਿਸ ਟੀਮ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਟੀਮ ਹੇਠ ਛਾਪਾਮਾਰੀ ਕਰ ਰਹੀਆਂ ਹਨ। ਇਸ ਕਤਲ ਵਿੱਚ ਪੁਲਿਸ ਵੱਲੋਂ ਪ੍ਰਭਜੋਤ ਸਿੰਘ, ਜਸਪ੍ਰੀਤ ਸਿੰਘ, ਗਗਨਪ੍ਰੀਤ ਕੌਰ, ਬਲਵਿੰਦਰ ਦਾਸ ਅਤੇ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।