ਹਾਲਾਂਕਿ ਜੈਸ਼ੰਕਰ ਨੇ ਮੰਨਿਆ ਕਿ ਕੌਰ ਨਾਲ US ਹਿਰਾਸਤ ਵਿੱਚ ਬੁਰਾ ਸਲੂਕ ਹੋਇਆ ਸੀ। 26 ਸਤੰਬਰ ਨੂੰ ਅਸੀਂ ਨੋਟ ਵਰਬੇਲ (Note Verbale) ਰਾਹੀਂ ਅਮਰੀਕੀ ਅੰਬੈਸੀ ਸਾਹਮਣੇ ਅਧਿਕਾਰਤ ਤੌਰ 'ਤੇ ਇਹ ਮਾਮਲਾ ਉਠਾਇਆ, ਜਿਸ ਵਿੱਚ ਉਨ੍ਹਾਂ ਨਾਲ ਹੋਏ ਸਲੂਕ 'ਤੇ ਆਪਣੀ ਡੂੰਘੀ ਚਿੰਤਾ ਜ਼ਾਹਰ ਕੀਤੀ।”
ਡਿਜੀਟਲ ਡੈਸਕ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀਰਵਾਰ ਨੂੰ ਰਾਜ ਸਭਾ ਵਿੱਚ ਦੱਸਿਆ ਕਿ ਹਾਲ ਹੀ ਵਿੱਚ ਅਮਰੀਕਾ ਤੋਂ ਡਿਪੋਰਟ ਕੀਤੀ ਗਈ ਸਿੱਖ ਮਹਿਲਾ ਹਰਜੀਤ ਕੌਰ ਨੂੰ ਲਿਜਾਂਦੇ ਸਮੇਂ ਹੱਥਕੜੀ ਨਹੀਂ ਲਗਾਈ ਗਈ, ਬਲਕਿ ਭਾਰਤ ਆਉਣ ਵਾਲੀ ਫਲਾਈਟ ਵਿੱਚ ਬਿਠਾਉਣ ਤੋਂ ਪਹਿਲਾਂ “ਹਿਰਾਸਤ (ਡਿਟੈਂਸ਼ਨ) ਵਿੱਚ ਬੁਰਾ ਸਲੂਕ” ਕੀਤਾ ਗਿਆ।
ਇੱਕ ਸੰਸਦ ਮੈਂਬਰ ਦੀਆਂ ਚਿੰਤਾਵਾਂ ਦਾ ਜਵਾਬ ਦਿੰਦੇ ਹੋਏ ਜੈਸ਼ੰਕਰ ਨੇ ਕੌਰ ਦੇ ਵਕੀਲ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਕਿਹਾ, “ਸ਼ੁਕਰ ਹੈ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਹੱਥਕੜੀ ਨਹੀਂ ਲਗਾਈ। ਇੱਕ ਅਫਸਰ ਅਜਿਹਾ ਕਰਨ ਵਾਲਾ ਸੀ ਪਰ ਦੂਜੇ ਅਫਸਰ ਨੇ ਉਨ੍ਹਾਂ ਦੀ ਉਮਰ ਕਾਰਨ ਅਜਿਹਾ ਨਾ ਕਰਨ ਲਈ ਕਿਹਾ।”
ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਆਉਣ 'ਤੇ ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵੈਰੀਫਾਈ ਕੀਤਾ ਕਿ ਉਨ੍ਹਾਂ ਨੂੰ ਹੱਥਕੜੀ ਨਹੀਂ ਲਗਾਈ ਗਈ ਸੀ। ਉਨ੍ਹਾਂ ਕਿਹਾ “ਜਦੋਂ ਵੀ ਡਿਪੋਰਟ ਕੀਤੇ ਗਏ ਲੋਕਾਂ ਨੂੰ ਲੈ ਕੇ ਕੋਈ ਫਲਾਈਟ ਲੈਂਡ ਕਰਦੀ ਹੈ - ਭਾਵੇਂ ਉਹ ਚਾਰਟਰਡ ਹੋਵੇ ਜਾਂ ਕਮਰਸ਼ੀਅਲ - ਸਾਡੇ ਅਧਿਕਾਰੀ ਹਰ ਵਿਅਕਤੀ ਦਾ ਇੰਟਰਵਿਊ ਲੈਂਦੇ ਹਨ। ਇਸ ਮਾਮਲੇ ਵਿੱਚ, ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਹੱਥਕੜੀ ਨਹੀਂ ਲਗਾਈ ਗਈ ਸੀ।”
Delhi | Speaking in Rajya Sabha, on deportation of 73-year-old Harjit Kaur from the US, EAM Dr S Jaishankar says, "Whenever any flight with deportees come, the deportees are invariably interviewed by the officials of the Govt of India...While Harjit Kaur (deportee) was not… pic.twitter.com/LsnNGRqmZd
— ANI (@ANI) December 4, 2025
ਹਾਲਾਂਕਿ ਜੈਸ਼ੰਕਰ ਨੇ ਮੰਨਿਆ ਕਿ ਕੌਰ ਨਾਲ US ਹਿਰਾਸਤ ਵਿੱਚ ਬੁਰਾ ਸਲੂਕ ਹੋਇਆ ਸੀ। 26 ਸਤੰਬਰ ਨੂੰ ਅਸੀਂ ਨੋਟ ਵਰਬੇਲ (Note Verbale) ਰਾਹੀਂ ਅਮਰੀਕੀ ਅੰਬੈਸੀ ਸਾਹਮਣੇ ਅਧਿਕਾਰਤ ਤੌਰ 'ਤੇ ਇਹ ਮਾਮਲਾ ਉਠਾਇਆ, ਜਿਸ ਵਿੱਚ ਉਨ੍ਹਾਂ ਨਾਲ ਹੋਏ ਸਲੂਕ 'ਤੇ ਆਪਣੀ ਡੂੰਘੀ ਚਿੰਤਾ ਜ਼ਾਹਰ ਕੀਤੀ।”
ਹਰਜੀਤ ਕੌਰ ਜੋ 1992 ਵਿੱਚ ਆਪਣੇ ਦੋ ਪੁੱਤਰਾਂ ਨਾਲ ਅਮਰੀਕਾ ਗਈ ਸੀ, ਨੂੰ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੇ 24 ਸਤੰਬਰ ਨੂੰ ਗੈਰਕਾਨੂੰਨੀ ਤੌਰ 'ਤੇ ਰਹਿਣ ਦੇ ਦੋਸ਼ ਹੇਠ ਭਾਰਤ ਡਿਪੋਰਟ ਕੀਤਾ ਸੀ। ਪਰਿਵਾਰ ਦਾ ਤਰਕ ਹੈ ਕਿ ਉਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।