ਜੁਗਾੜੂ ਵਾਹਨਾਂ ਕਾਰਨ ਸੜਕ ਹਾਦਸਿਆਂ ’ਚ ਹੋ ਰਿਹੈ ਵਾਧਾ, ਉਲੰਘਣਾ ਹੋਣ ਦੇ ਬਾਵਜੂਦ ਸਬੰਧਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਬੇਖ਼ਬਰ
ਇਸ ਤੋਂ ਇਲਾਵਾ, ਇਨ੍ਹਾਂ ਵਾਹਨਾਂ ਦੀ ਗਤੀ ਤੇ ਭਾਰ ਸਮਰੱਥਾ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਸਮਾਜ ਸੇਵਕ ਹਿਮਾਂਸ਼ੂ ਟੰਡਨ ਨੇ ਜੁਗਾੜੂ ਵਾਹਨ ਚਲਾਉਣ ਵਾਲੇ ਚਾਲਕਾਂ ਵਿਚੋਂ ਕਿਸੇ ਕੋਲ ਡਰਾਈਵਿੰਗ ਲਾਇਸੈਂਸ ਜਾਂ ਪੂਰੇ ਦਸਤਾਵੇਜ਼ ਨਹੀਂ ਹਨ। ਹਰ ਰੋਜ਼ ਅਣਗਿਣਤ ਅਸਥਾਈ ਵਾਹਨ ਸ਼ਹਿਰ ਦੀਆਂ ਸੜਕਾਂ 'ਤੇ ਬਿਨਾਂ ਦਸਤਾਵੇਜ਼ਾਂ ਘੁੰਮਦੇ ਰਹਿੰਦੇ ਹਨ ਫਿਰ ਵੀ ਕੋਈ ਪੁਲਿਸ ਅਧਿਕਾਰੀ ਉਨ੍ਹਾਂ ਵੱਲ ਧਿਆਨ ਨਹੀਂ ਦਿੰਦਾ।
Publish Date: Thu, 04 Dec 2025 11:15 AM (IST)
Updated Date: Thu, 04 Dec 2025 11:19 AM (IST)
ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਕੇ ਬਣਾਏ ਗਏ ਜੁਗਾੜੂ ਵਾਹਨਾਂ ਕਾਰਨ ਰੋਜ਼ਾਨਾ ਕਈ ਹਾਦਸੇ ਵਾਪਰਦੇ ਹਨ। ਇਨ੍ਹਾਂ ਹਾਦਸਿਆਂ ’ਚ ਅਣਗਿਣਤ ਜਾਨਾਂ ਜਾ ਚੁੱਕੀਆ ਹਨ ਤੇ ਕਈ ਗੰਭੀਰ ਜ਼ਖਮੀ ਹੋਏ ਹਨ। ਸ਼ਹਿਰ ਤੇ ਇਸ ਦੇ ਆਸ ਪਾਸ ਦੇ ਪਿੰਡਾਂ ’ਚ ਜੁਗਾੜੂ ਵਾਹਨਾਂ ਦੀ ਵੱਧਦੀ ਗਿਣਤੀ ਤੇ ਵਰਤੋਂ ਸੜਕ ਹਾਦਸਿਆਂ ’ਚ ਵਾਧਾ ਕਰ ਰਹੀ ਹੈ ਪਰ ਪੁਲਿਸ ਪ੍ਰਸ਼ਾਸਨ ਇਸ ਗੰਭੀਰ ਸਮੱਸਿਆ ਤੋਂ ਬੇਖ਼ਬਰ ਜਾਪਦਾ ਹੈ। ਸਰਦੀਆਂ ਸ਼ੁਰੂ ਹੋ ਗਈਆਂ ਹਨ ਤੇ ਜੁਗਾੜੂ ਮੋਟਰਸਾਈਕਲ ਰੇਹੜਿਆਂ ਵਾਲੇ ਸਮਰੱਥਾ ਤੋਂ ਕਿਤੇ ਵੱਧ ਸਾਮਾਨ ਲੈ ਕੇ ਸੜਕਾਂ 'ਤੇ ਚੱਲਦੇ ਹਨ।
ਕਈਆਂ ਨੇ 22 ਫੁੱਟ ਤੱਕ ਲੰਬੇ ਲੋਹੇ ਦੇ ਰਾਡ ਤੇ ਹੋਰ ਵੱਡੀਆਂ ਚੀਜ਼ਾਂ ਇਨ੍ਹਾਂ ’ਚ ਰੱਖੀਆਂ ਹੁੰਦੀਆਂ ਹਨ। ਕਈ ਵਾਹਨਾਂ ’ਤੇ ਮਜ਼ਦੂਰਾਂ ਵੱਲੋਂ ਕਪਾਹ ਪਿੰਜਣ ਵਾਲੀਆਂ ਮਸ਼ੀਨਾਂ ਲਗਾਉਣ ਦਾ ਵਧਦਾ ਰੁਝਾਨ ਹੋਰ ਵੀ ਖ਼ਤਰਨਾਕ ਹੈ। ਇਹ ਅਸੁਰੱਖਿਅਤ ਵਾਹਨ ਸੜਕ 'ਤੇ ਹੋਰ ਵਾਹਨਾਂ ਤੇ ਪੈਦਲ ਚੱਲਣ ਵਾਲਿਆਂ ਲਈ ਵੀ ਖ਼ਤਰਾ ਪੈਦਾ ਕਰਦੇ ਹਨ। ਇਸ ਤੋਂ ਇਲਾਵਾ, ਇਨ੍ਹਾਂ ਵਾਹਨਾਂ ਦੀ ਗਤੀ ਤੇ ਭਾਰ ਸਮਰੱਥਾ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਸਮਾਜ ਸੇਵਕ ਹਿਮਾਂਸ਼ੂ ਟੰਡਨ ਨੇ ਜੁਗਾੜੂ ਵਾਹਨ ਚਲਾਉਣ ਵਾਲੇ ਚਾਲਕਾਂ ਵਿਚੋਂ ਕਿਸੇ ਕੋਲ ਡਰਾਈਵਿੰਗ ਲਾਇਸੈਂਸ ਜਾਂ ਪੂਰੇ ਦਸਤਾਵੇਜ਼ ਨਹੀਂ ਹਨ। ਹਰ ਰੋਜ਼ ਅਣਗਿਣਤ ਅਸਥਾਈ ਵਾਹਨ ਸ਼ਹਿਰ ਦੀਆਂ ਸੜਕਾਂ 'ਤੇ ਬਿਨਾਂ ਦਸਤਾਵੇਜ਼ਾਂ ਘੁੰਮਦੇ ਰਹਿੰਦੇ ਹਨ ਫਿਰ ਵੀ ਕੋਈ ਪੁਲਿਸ ਅਧਿਕਾਰੀ ਉਨ੍ਹਾਂ ਵੱਲ ਧਿਆਨ ਨਹੀਂ ਦਿੰਦਾ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਵਾਹਨਾਂ ’ਤੇ ਕਾਰਵਾਈ ਕਰਨੀ ਚਾਹੀਦੀ ਹੈ, ਕਿਉਂਕਿ ਇਕ ਤਾਂ ਇਨ੍ਹਾਂ ਵਾਹਨਾਂ ਕਾਰਨ ਦੁਰਘਟਨਾ ਹੋਣ ਦਾ ਖ਼ਤਰਾ ਰਹਿੰਦਾ ਹੈ ਤੇ ਜਿਹੜੇ ਵਾਹਨ ਜਿਵੇਂ ਕਿ ਛੋਟਾ ਹਾਥੀ ਜੋ ਕਿ ਕਾਨੂੰਨੀ ਤੌਰ ’ਤੇ ਸਹੀ ਹਨ ਉਨ੍ਹਾਂ ਦੇ ਕੰਮ ਨੂੰ ਵੀ ਕਾਫੀ ਫਰਕ ਪਾਉਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਨਕੋਦਰ ਹਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਸਬੰਧੀ ਅੱਜ ਵੀ ਕਈ ਵਾਹਨਾਂ ਖਿਲਾਫ ਕਾਰਵਾਈ ਕੀਤੀ ਗਈ ਤੇ ਅੱਗੇ ਵੀ ਇਹ ਮੁਹਿੰਮ ਜਾਰੀ ਰਹੇਗੀ।