ਪੰਜਾਬ 'ਚ ਲਗਾਤਾਰ 3 ਦਿਨ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਜਾਣੋ ਕੀ ਹੈ ਵਜ੍ਹਾ ?
ਯੂਨੀਅਨ ਨੇ ਸਾਫ ਕੀਤਾ ਹੈ ਕਿ 8 ਤੋਂ 10 ਦਸੰਬਰ ਤਕ ਸਾਰੇ ਸੂਬੇ 'ਚ ਬੱਸਾਂ ਨਹੀਂ ਚਲਣਗੀਆਂ ਤੇ ਤਿੰਨ ਦਿਨਾਂ ਲਈ ਸਾਰੇ ਡਿਪੂ ਪੂਰੀ ਤਰ੍ਹਾਂ ਬੰਦ ਰਹਿਣਗੇ। ਇਸ ਤੋਂ ਪਹਿਲਾਂ 28 ਨਵੰਬਰ ਤੇ 2 ਦਸੰਬਰ ਨੂੰ ਸਾਰੇ ਡਿਪੂਆਂ 'ਚ ਗੇਟ ਰੈਲੀ ਕੀਤੀ ਜਾਵੇਗੀ ਜਿਸ ਵਿਚ ਸਰਕਾਰ ਦੇ ਖ਼ਿਲਾਫ਼ ਸਮੂਹਕ ਪ੍ਰਦਰਸ਼ਨ ਕੀਤਾ ਜਾਵੇਗਾ।
Publish Date: Sat, 22 Nov 2025 02:56 PM (IST)
Updated Date: Sat, 22 Nov 2025 03:00 PM (IST)
ਸੰਵਾਦ ਸਹਿਯੋਗੀ, ਜਲੰਧਰ : ਪੰਜਾਬ ਰੋਡਵੇਜ਼, ਪਨਬਸ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਕਿਲੋਮੀਟਰ ਸਕੀਮ ਤੇ ਵਿਭਾਗ ਦੇ ਨਿੱਜੀਕਰਨ ਖ਼ਿਲਾਫ਼ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਯੂਨੀਅਨ ਨੇ ਸਾਫ ਕੀਤਾ ਹੈ ਕਿ 8 ਤੋਂ 10 ਦਸੰਬਰ ਤਕ ਸਾਰੇ ਸੂਬੇ 'ਚ ਬੱਸਾਂ ਨਹੀਂ ਚਲਣਗੀਆਂ ਤੇ ਤਿੰਨ ਦਿਨਾਂ ਲਈ ਸਾਰੇ ਡਿਪੂ ਪੂਰੀ ਤਰ੍ਹਾਂ ਬੰਦ ਰਹਿਣਗੇ। ਇਸ ਤੋਂ ਪਹਿਲਾਂ 28 ਨਵੰਬਰ ਤੇ 2 ਦਸੰਬਰ ਨੂੰ ਸਾਰੇ ਡਿਪੂਆਂ 'ਚ ਗੇਟ ਰੈਲੀ ਕੀਤੀ ਜਾਵੇਗੀ ਜਿਸ ਵਿਚ ਸਰਕਾਰ ਦੇ ਖ਼ਿਲਾਫ਼ ਸਮੂਹਕ ਪ੍ਰਦਰਸ਼ਨ ਕੀਤਾ ਜਾਵੇਗਾ।
ਇਹ ਅੰਦੋਲਨ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਲਈ ਇਕ ਮਹੱਤਵਪੂਰਨ ਕਦਮ ਹੈ ਜਿਸ ਨਾਲ ਉਹ ਆਪਣੀਆਂ ਮੰਗਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।