ਪੰਜਾਬ ਦੇ ਜਲੰਧਰ ’ਚ ਰਿਚੀ ਟ੍ਰੈਵਲਜ਼ ਤੋਂ ਇਲਾਵਾ ਈਡੀ ਨੇ ਹਰਿਆਣਾ ਤੇ ਦਿੱਲੀ ’ਚ ਇਕੱਠੇ 13 ਕਮਰਸ਼ੀਅਲ ਤੇ ਰਿਹਾਇਸ਼ੀ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਇਹ ਮਾਮਲਾ ਫਰਵਰੀ 2025 ’ਚ ਅਮਰੀਕਾ ਤੋਂ 330 ਭਾਰਤੀਆਂ ਦੇ ਡਿਪੋਰਟ ਹੋਣ ਦੇ ਬਾਅਦ ਡੰਕੀ ਰੂਟ ਨੈੱਟਵਰਕ ਨਾਲ ਜੁੜਿਆ ਹੈ।

ਜਾਗਰਣ ਸੰਵਾਦਦਾਤਾ, ਜਲੰਧਰ : ਲੱਖਾਂ ਰੁਪਏ ਲੈ ਕੇ ਡੰਕੀ ਰੂਟ ਤੋਂ ਅਮਰੀਕਾ ਭੇਜਣ ਵਾਲੇ ਦਿੱਲੀ ਦੇ ਟ੍ਰੈਵਲ ਏਜੰਟ ਤੋਂ ਈਡੀ ਨੇ 4.62 ਕਰੋੜ ਦੀ ਨਕਦੀ, 313 ਕਿੱਲੋ ਚਾਂਦੀ, ਛੇ ਕਿੱਲੋ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਹਨ। ਸੋਨੇ-ਚਾਂਦੀ ਦੀ ਕੀਮਤ ਕਰੀਬ 19.13 ਕਰੋੜ ਦੱਸੀ ਜਾ ਰਹੀ ਹੈ। ਜਲੰਧਰ ਸਥਿਤ ਈਡੀ ਦੇ ਨਾਰਦਰਨ ਹੈੱਡਕੁਆਰਟਰ ਤੋਂ ਡੰਕੀ ਰੂਟ ਦੇ ਜ਼ਰੀਏ ਨੌਜਵਾਨਾਂ ਨੂੰ ਨਾਜਾਇਜ਼ ਤਰੀਕੇ ਨਾਲ ਅਮਰੀਕਾ ਭੇਜਣ ਦੇ ਮਾਮਲਿਆਂ ’ਚ ਡੰਕੀ ਰੂਟ ਨੈੱਟਵਰਕ ’ਤੇ ਵੀਰਵਾਰ ਤੋਂ ਕਾਰਵਾਈ ਜਾਰੀ ਹੈ।
ਪੰਜਾਬ ਦੇ ਜਲੰਧਰ ’ਚ ਰਿਚੀ ਟ੍ਰੈਵਲਜ਼ ਤੋਂ ਇਲਾਵਾ ਈਡੀ ਨੇ ਹਰਿਆਣਾ ਤੇ ਦਿੱਲੀ ’ਚ ਇਕੱਠੇ 13 ਕਮਰਸ਼ੀਅਲ ਤੇ ਰਿਹਾਇਸ਼ੀ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਇਹ ਮਾਮਲਾ ਫਰਵਰੀ 2025 ’ਚ ਅਮਰੀਕਾ ਤੋਂ 330 ਭਾਰਤੀਆਂ ਦੇ ਡਿਪੋਰਟ ਹੋਣ ਦੇ ਬਾਅਦ ਡੰਕੀ ਰੂਟ ਨੈੱਟਵਰਕ ਨਾਲ ਜੁੜਿਆ ਹੈ। ਈਡੀ ਦੀ ਛਾਪੇਮਾਰੀ ਦੌਰਾਨ ਦਿੱਲੀ ਦੇ ਟ੍ਰੈਵਲ ਏਜੰਟ ਤੋਂ ਕਰੋੜਾਂ ਦੀ ਬਰਾਮਦਗੀ ਦੇ ਇਲਾਵਾ ਈਡੀ ਨੂੰ ਮੋਬਾਈਲ ਚੈਟ ਤੇ ਡਿਜੀਟਲ ਸਬੂਤ ਮਿਲੇ ਹਨ। ਈਡੀ ਦੀ ਟੀਮ ਨੂੰ ਕਾਰਵਾਈ ਦੌਰਾਨ ਹਰਿਆਣਾ ਦੇ ਇਕ ਪ੍ਰਮੁੱਖ ਡੰਕੀ ਨੈੱਟਵਰਕ ਮੈਂਬਰ ਦੇ ਟਿਕਾਣੇ ਤੋਂ ਅਜਿਹੇ ਰਿਕਾਰਡ ਮਿਲੇ, ਜਿਸ ਵਿਚ ਲੋਕਾਂ ਨੂੰ ਮੈਕਸੀਕੋ ਦੇ ਰਸਤੇ ਅਮਰੀਕਾ ਭੇਜਣ ਲਈ ਉਨ੍ਹਾਂ ਦੀ ਪ੍ਰਾਪਰਟੀ ਜਾਂ ਜ਼ਮੀਨ ਦੇ ਕਾਗਜ਼ਾਤਤ ੱਕ ਗਿਰਵੀ ਰੱਖਣ ਦੇ ਸਬੂਤ ਹਨ। ਈਡੀ ਹੁਣ ਇਨਵਾਂ ਸਾਰੇ ਡਿਜੀਟਲ ਡਾਟਾ ਦੇ ਦਸਤਾਵੇਜ਼ਾਂ ਦੀ ਫੋਰੈਂਸਿਕ ਜਾਂਚ ਕਰ ਰਹੀ ਹੈ। ਟੀਮ ਨੇ ਕੁਰੂਕਸ਼ੇਤਰ, ਪਾਣੀਪਤ ਤੇ ਕਰਨਾਲ ’ਚ ਵੀ ਪੰਜ ਏਜੰਟਾਂ ਦੇ ਘਰਾਂ ਦੇ ਛਾਪੇ ਮਾਰੇ ਸਨ।
ਰਿਚੀ ਟ੍ਰੈਵਲਜ਼ ਦੇ ਲੈਪਟਾਪ ਤੇ ਮੋਬਾਈਲ ਦੀ ਹੋਵੇਗੀ ਫੋਰੈਂਸਿਕ ਜਾਂਚ
ਜਲੰਧਰ ’ਚ ਰਿਚੀ ਟ੍ਰੈਵਲਜ਼ ’ਤੇ ਵੀਰਵਾਰ ਰਾਤ 11 ਵਜੇ ਤੱਕ ਚੱਲੀ ਜਾਂਚ ਦੇ ਬਾਅਦ ਈਡੀ ਦੀ ਟੀਮ ਸ਼ੁੱਕਰਵਾਰ ਸਵੇਰੇ ਛੇ ਵਜੇ ਮੁੜ ਉਨ੍ਹਾਂ ਦੇ ਆਫਿਸ ਪਹੁੰਚੀ। ਇਸ ਤੋਂ ਪਹਿਲਾਂ ਈਡੀ ਵੀਰਵਾਰ ਨੂੰ ਰਿਚੀ ਟ੍ਰੈਵਲਸ ਦੇ ਆਫਿਸ ਤੇ ਘਰ ਦੀ ਜਾਂਚ ਦੇ ਬਾਅਦ ਰਿਕਾਰਡ ਜ਼ਬਤ ਕਰ ਕੇ ਨਾਲ ਲੈ ਗਈ ਸੀ। ਰਿਚੀ ਟ੍ਰੈਵਲਜ਼ ਦੇ ਮਾਲਕਾਂ ਦੇ ਫੜੇ ਗਏ ਮੋਬਾਈਲ ਤੇ ਲੈਪਟਾਪ ਨੂੰ ਜਾਂਚ ਲਈ ਭੇਜਿਆ ਗਿਆ ਹੈ। ਈਡੀ ਸਾਰੀਆਂ ਟਰੈਵਲ ਏਜੰਸੀਆਂ ਦਾ ਦਿੱਲੀ ਏਜੰਟ ਨਾਲ ਲਿੰਕ ਕੱਢ ਰਹੀ ਹੈ। ਜਿਹੜੇ ਡੰਕੀ ਦੇ ਕਾਰੋਬਾਰ ਨਾਲ ਜੁੜੇ ਰਹੇ ਹਨ। ਜਲੰਧਰ ਦੇ ਰਿਚੀ ਟ੍ਰੈਵਲਜ਼ ’ਤੇ ਵੀ ਡੰਕੀ ਲਈ ਹਵਾਲਾ ਤੋਂ ਕਰੋੜਾਂ ਦਾ ਲੈਣ-ਦੇਣ ਕਰਨ ਦਾ ਦੋਸ਼ ਹੈ। ਰਿਚੀ ਟ੍ਰੈਵਲਜ਼ ਦੇ ਮੈਨੇਜਿੰਗ ਡਾਇਰੈਕਟਰ ਸਤਪਾਲ ਸਿੰਘ ਮੁਲਤਾਨੀ ਦਾ ਪਰਿਵਾਰ ਚੰਗੀ ਸਿਆਸੀ ਪਕੜ ਰੱਖਦਾ ਹੈ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਉਨ੍ਹਾਂ ਦਾ ਤਾਲਮੇਲ ਰਿਹਾ ਹੈ। ਈਡੀ ਨੇ ਰਿਚੀ ਟ੍ਰੈਵਲਜ਼ ਤੋਂ ਕੀ ਬਰਾਮਦ ਕੀਤਾ ਹੈ, ਹਾਲੇ ਜਨਤਕ ਨਹੀਂ ਕੀਤਾ ਜਾ ਰਿਹਾ।