ਜਲੰਧਰ-ਪਠਾਨਕੋਟ ਹਾਈਵੇਅ 'ਤੇ ਕਹਿਰ ਬਣ ਕੇ ਵਰ੍ਹੀ ਧੁੰਦ: ਡਿਵਾਈਡਰ 'ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ, ਮੌਤ ਨੂੰ ਛੂਹ ਕੇ ਲੰਘਿਆ ਕਾਰ ਚਾਲਕ!
ਜਿਸ ਕਾਰਨ ਕਾਰ ਦਾ ਅਗਲਾ ਟਾਇਰ ਫਟ ਗਿਆ ਅਤੇ ਅਲਾਏ ਵੀਲ੍ਹ ਵੀ ਟੁੱਟ ਗਿਆ। ਇਸ ਹਾਦਸੇ ਦੌਰਾਨ ਚਾਲਕ ਦਾ ਬਚਾਅ ਹੋ ਗਿਆ। ਇਸ ਦੌਰਾਨ ਹਾਦਸਾ ਗ੍ਰਸਤ ਹੋਈ ਕਾਰ ਚੱਲਣ ਯੋਗ ਨਹੀਂ ਸੀ। ਜਿਸ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਰਿਕਵਰੀ ਵੈਨ ਦੀ ਮਦਦ ਰਾਹੀਂ ਟੋਹ ਕਰਕੇ ਸੁਰੱਖਿਤ ਜਲੰਧਰ ਭੇਜਿਆ ਗਿਆ।
Publish Date: Tue, 13 Jan 2026 12:05 PM (IST)
Updated Date: Tue, 13 Jan 2026 12:10 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ ਕਿਸ਼ਨਗੜ੍ਹ। ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਅੱਡਾ ਬਿਆਸ ਪਿੰਡ ਨੇੜੇ ਦੇਰ ਰਾਤ ਸੰਘਣੀ ਧੁੰਦ ਕਾਰਨ ਇੱਕ ਭਿਆਨਕ ਹਾਦਸਾ ਵਾਪਰਨੋਂ ਟਲ ਗਿਆ। ਵਿਜ਼ੀਬਿਲਟੀ ਘੱਟ ਹੋਣ ਕਾਰਨ ਇੱਕ ਤੇਜ਼ ਰਫ਼ਤਾਰ ਕਾਰ ਅਚਾਨਕ ਡਿਵਾਈਡਰ 'ਤੇ ਜਾ ਚੜ੍ਹੀ। ਇਸ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਪਰ ਕਿਸਮਤ ਚੰਗੀ ਸੀ ਕਿ ਚਾਲਕ ਵਾਲ-ਵਾਲ ਬਚ ਗਿਆ।
ਸੜਕ ਸੁਰੱਖਿਆ ਫੋਰਸ (SSF) ਦੇ ਇੰਚਾਰਜ ਏ.ਐਸ.ਆਈ. ਰਣਧੀਰ ਸਿੰਘ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਢਾਬੇ ਦੇ ਸਾਹਮਣੇ ਹਾਦਸਾ ਵਾਪਰਿਆ ਹੈ। ਮੌਕੇ 'ਤੇ ਪਹੁੰਚੀ ਟੀਮ ਨੇ ਦੇਖਿਆ ਕਿ ਸਵਿਫਟ ਕਾਰ (ਨੰਬਰ: HR 02 AE 1771), ਜਿਸ ਨੂੰ ਅੰਕਿਤ (ਵਾਸੀ ਯਮੁਨਾ ਨਗਰ, ਹਰਿਆਣਾ) ਚਲਾ ਰਿਹਾ ਸੀ, ਡਿਵਾਈਡਰ ਨਾਲ ਟਕਰਾਈ ਹੋਈ ਸੀ। ਚਾਲਕ ਪਠਾਨਕੋਟ ਤੋਂ ਜਲੰਧਰ ਵੱਲ ਜਾ ਰਿਹਾ ਸੀ।
ਟਾਇਰ ਫਟਿਆ, ਅਲਾਏ ਵੀਲ੍ਹ ਟੁੱਟੇ: ਧੁੰਦ ਇੰਨੀ ਜ਼ਿਆਦਾ ਸੀ ਕਿ ਚਾਲਕ ਨੂੰ ਰਸਤਾ ਦਿਖਾਈ ਨਹੀਂ ਦਿੱਤਾ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਦਾ ਅਗਲਾ ਟਾਇਰ ਫਟ ਗਿਆ ਅਤੇ ਅਲਾਏ ਵੀਲ੍ਹ ਦੇ ਪਰਖੱਚੇ ਉੱਡ ਗਏ। ਹਾਦਸੇ ਤੋਂ ਬਾਅਦ ਕਾਰ ਚੱਲਣ ਦੀ ਹਾਲਤ ਵਿੱਚ ਨਹੀਂ ਸੀ, ਜਿਸ ਨੂੰ SSF ਦੀ ਟੀਮ ਨੇ ਰਿਕਵਰੀ ਵੈਨ ਰਾਹੀਂ ਟੋਹ (Tow) ਕਰਕੇ ਸੁਰੱਖਿਅਤ ਜਲੰਧਰ ਰਵਾਨਾ ਕੀਤਾ।