ਧੁੰਦ ਕਾਰਨ ਹੋਇਆ ਹਾਦਸਾ ! ਖੜ੍ਹੇ ਕੈਂਟਰ ਟਰੱਕ 'ਚ ਵਜੀਆਂ ਇੱਕ ਤੋਂ ਬਾਅਦ ਇੱਕ 3 ਗੱਡੀਆਂ, ਕਈ ਹੋਏ ਜ਼ਖ਼ਮੀ
ਸੜਕ ਸੁਰੱਖਿਆ ਫੋਰਸ ਨੇ ਜ਼ਖਮੀਆਂ ਨੂੰ ਫ਼ਸਟ ਏਡ ਦੇਣ ਉਪਰੰਤ 108 ਐਂਬੂਲੈਂਸ ਰਾਹੀਂ ਸਿਵਿਲ ਹਸਪਤਾਲ ਕਾਲਾ ਬੱਕਰਾ ਪਹੁੰਚਾਇਆ। ਟੀਮ ਵੱਲੋਂ ਸੇਫ਼ਟੀ ਕੋਨੇ ਲਗਾ ਕੇ ਹਾਦਸਾਗ੍ਰਸਤ ਵਾਹਨਾਂ ਨੂੰ ਸਾਈਡ ਕਰਕੇ ਰੋਡ ਕਲੀਅਰ ਕੀਤਾ ਗਿਆ ਤੇ ਆਵਾਜਾਈ ਮੁੜ ਚਾਲੂ ਕਰਵਾਈ ਗਈ। ਇਸ ਦੌਰਾਨ ਚੌਕੀ ਕਲੱਬਪੁਰ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ।
Publish Date: Fri, 05 Dec 2025 11:21 AM (IST)
Updated Date: Fri, 05 Dec 2025 11:26 AM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਅੱਡਾ ਬਿਆਸ ਪਿੰਡ ਨਜ਼ਦੀਕ ਧੁੰਦ ਕਾਰਨ ਸਵੇਰੇ ਭਿਆਨਕ ਹਾਦਸਾ ਵਾਪਰਿਆ। ਕੈਂਟਰ ਟਰੱਕ ਵੱਲੋਂ ਅਚਾਨਕ ਬ੍ਰੇਕ ਲਗਾਉਣ ਉਪਰੰਤ ਪਿੱਛੋਂ ਆ ਰਹੀਆਂ ਤਿੰਨ ਕਾਰਾਂ ਉਸ ਨਾਲ ਜਾ ਟਕਰਾਈਆਂ, ਜਿਸ ’ਚ ਤਿੰਨ ਲੋਕ ਜ਼ਖਮੀ ਹੋਏ ਹਨ। ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 8 ਵਜੇ ਧੁੰਦ ਕਾਰਨ ਦਿੱਖ ਘੱਟ ਸੀ।
ਕੈਂਟਰ ਦੇ ਅਚਾਨਕ ਰੁਕਣ ਨਾਲ ਇਸਦੇ ਪਿੱਛੇ ਆ ਰਹੀ ਇਨੋਵਾ, ਬੈਲੀਨੋ ਤੇ ਸਵਿਫਟ ਇਕ-ਦੂਜੇ ਨਾਲ ਟਕਰਾ ਗਈਆਂ। ਹਾਦਸੇ ’ਚ ਗੌਰਵ ਵਾਸੀ ਮਾਡਲ ਟਾਊਨ ਜਲੰਧਰ, ਅਨਿਲ ਕਾਮਤ ਤੇ ਪ੍ਰਦੀਪ ਸਿੰਘ ਦੋਵੇਂ ਵਾਸੀ ਮਾਡਲ ਹਾਊਸ ਜਲੰਧਰ ਜ਼ਖ਼ਮੀ ਹੋਏ।