ਲੋਕਾਂ ਲਈ ਮੁੜ ਖ਼ਤਰਾ ਬਣੀ 'ਚਾਈਨਾ ਡੋਰ', ਘਰੋਂ ਬਾਹਰ ਨਿਕਲੇ ਨੌਜਵਾਨ ਦਾ ਕੱਟਿਆ ਗਿਆ ਕੰਨ; ਤੜਫ- ਤੜਫ ਕੇ ਹੋਇਆ ਬੇਹੋਸ਼
ਜਲੰਧਰ ਸ਼ਹਿਰ ’ਚ ਚਾਈਨਾ ਡੋਰ ਇਕ ਵਾਰ ਫਿਰ ਮਨੁੱਖੀ ਜੀਵਨ ਲਈ ਖ਼ਤਰਾ ਬਣ ਕੇ ਉੱਭਰਿਆ ਹੈ। ਪ੍ਰਸ਼ਾਸਨ ਦੇ ਸਾਰੇ ਦਾਅਵਿਆਂ ਤੇ ਪਾਬੰਦੀਆਂ ਨੂੰ ਟਾਲਦੇ ਹੋਏ, ਇਸ ਘਾਤਕ ਡੋਰ ਨੇ ਅੱਜ ਇਕ ਹੋਰ ਨੌਜਵਾਨ ’ਤੇ ਕਹਿਰ ਵਪਇਆ ਤੇ ਉਸ ਦਾ ਕੰਨ ਕੱਟਿਆ ਗਿਆ। ਸਿਵਲ ਹਸਪਤਾਲ ’ਚ ਕ੍ਰਿਸ਼ਨ ਨੇ ਦੱਸਿਆ ਕਿ ਉਹ ਰੈਣਕ ਬਾਜ਼ਾਰ ’ਚ ਇਕ ਕੱਪੜੇ ਦੀ ਦੁਕਾਨ 'ਤੇ ਕੰਮ ਕਰਦਾ ਹੈ।
Publish Date: Wed, 17 Dec 2025 01:04 PM (IST)
Updated Date: Wed, 17 Dec 2025 02:01 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਸ਼ਹਿਰ ’ਚ ਚਾਈਨਾ ਡੋਰ ਇਕ ਵਾਰ ਫਿਰ ਮਨੁੱਖੀ ਜੀਵਨ ਲਈ ਖ਼ਤਰਾ ਬਣ ਕੇ ਉੱਭਰਿਆ ਹੈ। ਪ੍ਰਸ਼ਾਸਨ ਦੇ ਸਾਰੇ ਦਾਅਵਿਆਂ ਤੇ ਪਾਬੰਦੀਆਂ ਨੂੰ ਟਾਲਦੇ ਹੋਏ, ਇਸ ਘਾਤਕ ਡੋਰ ਨੇ ਅੱਜ ਇਕ ਹੋਰ ਨੌਜਵਾਨ ’ਤੇ ਕਹਿਰ ਵਪਇਆ ਤੇ ਉਸ ਦਾ ਕੰਨ ਕੱਟਿਆ ਗਿਆ। ਸਿਵਲ ਹਸਪਤਾਲ ’ਚ ਕ੍ਰਿਸ਼ਨ ਨੇ ਦੱਸਿਆ ਕਿ ਉਹ ਰੈਣਕ ਬਾਜ਼ਾਰ ’ਚ ਇਕ ਕੱਪੜੇ ਦੀ ਦੁਕਾਨ 'ਤੇ ਕੰਮ ਕਰਦਾ ਹੈ।
ਉਹ ਆਪਣੇ ਦੁਕਾਨ ਮਾਲਕ ਦੇ ਬਜ਼ੁਰਗ ਪਿਤਾ ਨੂੰ ਘਰ ਤੋਂ ਦੁਕਾਨ 'ਤੇ ਲੈ ਜਾ ਰਿਹਾ ਸੀ। ਜਿਵੇਂ ਹੀ ਉਹ ਆਦਰਸ਼ ਨਗਰ ਗੁਰੂਦੁਆਰਾ ਸਾਹਿਬ ਦੇ ਨੇੜੇ ਪੁੱਜਾ ਇਕ ਚੀਨੀ ਡੋਰ ਅਚਾਨਕ ਉਸਦੇ ਚਿਹਰੇ ਤੇ ਸਿਰ ’ਤੇ ਫਿਰ ਗਈ। ਕ੍ਰਿਸ਼ਨ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ। ਡੋਰ ਇੰਨੀ ਤਿੱਖੀ ਸੀ ਕਿ ਇਸ ਨੇ ਪਲਕ ਝਪਕਦੇ ਹੀ ਕ੍ਰਿਸ਼ਨ ਦਾ ਕੰਨ ਕੱਟ ਦਿੱਤਾ। ਸੜਕ ’ਤੇ ਵਗਦਾ ਖੂਨ ਤੇ ਆਪਣਾ ਕੱਟਿਆ ਹੋਇਆ ਕੰਨ ਦੇਖ ਕੇ ਕ੍ਰਿਸ਼ਨ ਸਦਮਾ ਸਹਿਣ ਨਾ ਕਰਦੇ ਹੋਏ ਬੇਹੋਸ਼ ਹੋ ਗਿਆ। ਰਾਹਗੀਰਾਂ ਨੇ ਤੁਰੰਤ ਉਸਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ।