ਦਿਨ-ਦਿਹਾੜੇ ਬੈਂਕ ਦੇ ਬਾਹਰੋਂ ਬਾਈਕ ਚੋਰੀ, ਵਾਰਦਾਤ ਸੀਸੀਟੀਵੀ ’ਚ ਕੈਦ ਹੋਣ ਤੋਂ ਬਾਅਦ ਵੀਡੀਓ ਵਾਇਰਲ
ਬੱਸ ਸਟੈਂਡ ਦੇ ਨੇੜੇ ਸਥਿਤ ਇਕ ਨਿੱਜੀ ਬੈਂਕ ’ਚ ਸੇਵਾਦਾਰ ਵਜੋਂ ਕੰਮ ਕਰ ਰਹੇ ਦੀਪਕ ਕੁਮਾਰ ਪੁੱਤਰ ਕਮਲਦੇਵ ਵਾਸੀ ਮੁਹੱਲਾ ਢਡੀਆ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਲਗਪਗ 12.30 ਵਜੇ ਉਸ ਨੇ ਆਪਣਾ ਸਪਲੈਂਡਰ ਮੋਟਰਸਾਈਕਲ ਬੈਂਕ ਦੇ ਬਾਹਰ ਖੜ੍ਹਾ ਕੀਤਾ। ਜਦ ਉਹ ਥੋੜੀ ਦੇਰ ਬਾਅਦ ਬਾਹਰ ਆਇਆ ਤਾਂ ਦੇਖਿਆ ਕਿ ਉਸ ਦਾ ਮੋਟਰਸਾਈਕਲ ਉਥੇ ਨਹੀਂ ਸੀ। ਉਨ੍ਹਾਂ ਆਲੇ-ਦੁਆਲੇ ਲੋਕਾਂ ਤੋਂ ਪੁੱਛਿਆ ਪਰ ਪਤਾ ਨਾ ਲੱਗਾ।
Publish Date: Thu, 04 Dec 2025 10:39 AM (IST)
Updated Date: Thu, 04 Dec 2025 11:03 AM (IST)
ਜਾਸ, ਸੁਲਤਾਨਪੁਰ ਲੋਧੀ : ਪਵਿੱਤਰ ਨਗਰੀ ਸੁਲਤਾਨ ਪੁਰ ਲੋਧੀ ’ਚ ਬਾਈਕ ਚੋਰ ਗਿਰੋਹ ਸਰਗਰਮ ਹੈ। ਚੋਰ ਦਿਨ-ਦਿਹਾੜਾ ਬਾਈਕ ਚੋਰੀ ਕਰਕੇ ਪੁਲਿਸ ਨੂੰ ਚੁਣੌਤੀ ਦੇ ਰਹੇ ਹਨ। ਹੁਣ ਇਕ ਨਿੱਜੀ ਬੈਂਕ ਕਰਮਚਾਰੀ ਦਾ ਬਾਈਕ ਚੋਰੀ ਹੋ ਗਿਆ ਹੈ। ਚੋਰੀ ਦੀ ਵਾਰਦਾਤ ਸੀਸੀਟੀਵੀ ’ਚ ਕੈਦ ਹੋ ਗਈ ਹੈ, ਜੋ ਕਿ ਖੂਬ ਵਾਇਰਲ ਹੋ ਰਹੀ ਹੈ।
ਬੱਸ ਸਟੈਂਡ ਦੇ ਨੇੜੇ ਸਥਿਤ ਇਕ ਨਿੱਜੀ ਬੈਂਕ ’ਚ ਸੇਵਾਦਾਰ ਵਜੋਂ ਕੰਮ ਕਰ ਰਹੇ ਦੀਪਕ ਕੁਮਾਰ ਪੁੱਤਰ ਕਮਲਦੇਵ ਵਾਸੀ ਮੁਹੱਲਾ ਢਡੀਆ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਲਗਪਗ 12.30 ਵਜੇ ਉਸ ਨੇ ਆਪਣਾ ਸਪਲੈਂਡਰ ਮੋਟਰਸਾਈਕਲ ਬੈਂਕ ਦੇ ਬਾਹਰ ਖੜ੍ਹਾ ਕੀਤਾ। ਜਦ ਉਹ ਥੋੜੀ ਦੇਰ ਬਾਅਦ ਬਾਹਰ ਆਇਆ ਤਾਂ ਦੇਖਿਆ ਕਿ ਉਸ ਦਾ ਮੋਟਰਸਾਈਕਲ ਉਥੇ ਨਹੀਂ ਸੀ। ਉਨ੍ਹਾਂ ਆਲੇ-ਦੁਆਲੇ ਲੋਕਾਂ ਤੋਂ ਪੁੱਛਿਆ ਪਰ ਪਤਾ ਨਾ ਲੱਗਾ।
ਉਨ੍ਹਾਂ ਤੁਰੰਤ ਥਾਣਾ ਸੁਲਤਾਨਪੁਰ ਲੋਧੀ ਨੂੰ ਸੂਚਨਾ ਦਿੱਤੀ। ਪੁਲਿਸ ਨੇ ਕਾਰਵਾਈ ਕਰਦੇ ਹੋਏ ਸੀਸੀਟੀਵੀ ਕੈਮਰੇ ਖੰਘਾਲੇ, ਜਿਸ ਤੋਂ ਪਤਾ ਲੱਗਾ ਕਿ ਇਕ ਨੌਜਵਾਨ ਉਕਤ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ। ਥਾਣਾ ਸੁਲਤਾਨਪੁਰ ਲੋਧੀ ਦੀ ਐੱਸਐੱਚਓ ਇੰਸਪੈਕਟਰ ਸੋਨਮਦੀਪ ਕੌਰ ਨੇ ਦੱਸਿਆ ਕਿ ਸ਼ਹਿਰ ’ਚ ਨਾਕਾਬੰਦੀ ਕਰਵਾ ਦਿੱਤੀ ਗਈ ਹੈ। ਚੋਰ ਨੂੰ ਛੇਤੀ ਫੜ ਲਿਆ ਜਾਵੇਗਾ।