Road Accident : ਹੁਸ਼ਿਆਰਪੁਰ 'ਚ ਵਾਪਰਿਆ ਹਾਦਸਾ,ਕਾਰ ਦੀ ਟਿੱਪਰ ਨਾਲ ਭਿੜੰਤ 'ਚ ਦੋ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ
ਹਾਦਸੇ ਵਿੱਚ ਕਾਰ ਸਵਾਰ ਓਮ ਪ੍ਰਕਾਸ਼ (ਵਾਸੀ ਪਿੰਡ ਪੰਡੋਰੀ ਬਾਵਾ ਦਾਸ) ਅਤੇ ਅਜੈ (ਵਾਸੀ ਮੁਡਕੀ, ਜ਼ਿਲ੍ਹਾ ਫ਼ਰੀਦਕੋਟ) ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਜ਼ਖ਼ਮੀ ਹੋਏ ਦਿਲਦਾਰ ਸਿੰਘ, ਰਾਜ ਕੁਮਾਰ ਅਤੇ ਰਵੀ ਕੁਮਾਰ (ਤਿੰਨੇ ਪਿੰਡ ਪੰਡੋਰੀ ਬਾਵਾ ਦਾਸ ਦੇ ਰਹਿਣ ਵਾਲੇ) ਨੂੰ ਇਲਾਜ ਲਈ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
Publish Date: Thu, 05 Feb 2026 08:12 AM (IST)
Updated Date: Thu, 05 Feb 2026 08:15 AM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅਲੋਵਾਲ ਨੇੜੇ ਕਾਰ ਅਤੇ ਟਿੱਪਰ ਦੀ ਸਾਮ੍ਹਣੇ ਤੋਂ ਹੋਈ ਟੱਕਰ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਹਾਦਸਾ ਬੁੱਧਵਾਰ ਦੇਰ ਰਾਤ ਵਾਪਰਿਆ, ਜਦੋਂ ਪੰਜ ਵਿਅਕਤੀ ਮਾਰੂਤੀ ਕਾਰ ਵਿੱਚ ਦੋਸੜਕਾ ਤੋ ਬੁੱਲੋਵਾਲ ਵੱਲ ਨੂੰ ਜਾ ਰਹੇ ਸਨ।
ਪੁਲਿਸ ਮੁਤਾਬਕ ਪਿੰਡ ਅਲੋਵਾਲ ਨੇੜੇ ਸਾਹਮਣੇ ਤੋਂ ਆ ਰਹੇ ਇੱਕ ਟਿੱਪਰ ਨਾਲ ਕਾਰ ਦੀ ਜ਼ੋਰਦਾਰ ਟੱਕਰ ਹੋ ਗਈ।
ਹਾਦਸੇ ਵਿੱਚ ਕਾਰ ਸਵਾਰ ਓਮ ਪ੍ਰਕਾਸ਼ (ਵਾਸੀ ਪਿੰਡ ਪੰਡੋਰੀ ਬਾਵਾ ਦਾਸ) ਅਤੇ ਅਜੈ (ਵਾਸੀ ਮੁਡਕੀ, ਜ਼ਿਲ੍ਹਾ ਫ਼ਰੀਦਕੋਟ) ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਜ਼ਖ਼ਮੀ ਹੋਏ ਦਿਲਦਾਰ ਸਿੰਘ, ਰਾਜ ਕੁਮਾਰ ਅਤੇ ਰਵੀ ਕੁਮਾਰ (ਤਿੰਨੇ ਪਿੰਡ ਪੰਡੋਰੀ ਬਾਵਾ ਦਾਸ ਦੇ ਰਹਿਣ ਵਾਲੇ) ਨੂੰ ਇਲਾਜ ਲਈ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਟਿੱਪਰ ਦਾ ਡਰਾਈਵਰ ਹਾਦਸੇ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਫ਼ਰਾਰ ਡਰਾਈਵਰ ਦੀ ਭਾਲ ਲਈ ਯਤਨ ਕੀਤੇ ਜਾ ਰਹੇ ਹਨ।