ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਬਜ਼ੁਰਗ ਲਈ ਕਾਲ ਬਣ ਕੇ ਆਈ ਕਾਰ, ਮਾਰੀ ਟੱਕਰ, ਮੌਕੇ 'ਤੇ ਜਹਾਨੋਂ ਹੋੋਇਆ ਰੁਖ਼ਸਤ
ਮਿਲੀ ਜਾਣਕਾਰੀ ਅਨੁਸਾਰ ਨਿਰਮਲ ਸਿੰਘ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਸੜਕ ਕਿਨਾਰੇ ਰੇਲਵੇ ਲਾਈਨ ਵਾਲੇ ਪਾਸੇ ਟੋਇਆਂ ਤੋਂ ਜਦੋਂ ਨੈਸ਼ਨਲ ਹਾਈਵੇ ਜਲੰਧਰ ਪਠਾਨਕੋਟ 'ਤੇ ਚੜ੍ਹਨ ਲੱਗਾ ਤੇ ਜਲੰਧਰ ਵਲੋਂ ਆ ਰਹੀ ਤੇਜ਼ ਰਫ਼ਤਾਰ ਕਾਰ ਜਿਸਨੂੰ ਸੰਦੀਪ ਕੁਮਾਰ ਪੁੱਤਰ ਦਲਵੀਰ ਰਾਮ ਵਾਸੀ ਫਿਲੌਰ ਚਲਾ ਰਿਹਾ ਸੀ ਦੀ ਲਪੇਟ ਵਿੱਚ ਆ ਗਿਆ।
Publish Date: Mon, 08 Dec 2025 02:19 PM (IST)
Updated Date: Mon, 08 Dec 2025 03:26 PM (IST)
ਸੁਰਿੰਦਰ ਢਿੱਲੋਂ , ਟਾਂਡਾ ਉੜਮੁੜ: ਸੋਮਵਾਰ ਦੁਪਹਿਰ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਪੈਂਦੇ ਪਿੰਡ ਕੁਰਾਲਾ ਨੇੜੇ ਇੱਕ ਮੋਟਰਸਾਈਕਲ ਤੇ ਕਾਰ ਵਿਚਕਾਰ ਹੋਈ ਟੱਕਰ ਕਾਰਨ ਇੱਕ ਬਜ਼ੁਰਗ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਬਜ਼ੁਰਗ ਵਿਅਕਤੀ ਦੀ ਪਛਾਣ ਨਿਰਮਲ ਸਿੰਘ ਪੁੱਤਰ ਬਿਸ਼ਨ ਦਾਸ ਵਾਸੀ ਪਿੰਡ ਸੋਹੀਆਂ ਥਾਣਾ ਟਾਂਡਾ ਵਜੋਂ ਹੋਈ ਹੈ । ਮਿਲੀ ਜਾਣਕਾਰੀ ਅਨੁਸਾਰ ਨਿਰਮਲ ਸਿੰਘ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਸੜਕ ਕਿਨਾਰੇ ਰੇਲਵੇ ਲਾਈਨ ਵਾਲੇ ਪਾਸੇ ਟੋਇਆਂ ਤੋਂ ਜਦੋਂ ਨੈਸ਼ਨਲ ਹਾਈਵੇ ਜਲੰਧਰ ਪਠਾਨਕੋਟ 'ਤੇ ਚੜ੍ਹਨ ਲੱਗਾ ਤੇ ਜਲੰਧਰ ਵਲੋਂ ਆ ਰਹੀ ਤੇਜ਼ ਰਫ਼ਤਾਰ ਕਾਰ ਜਿਸਨੂੰ ਸੰਦੀਪ ਕੁਮਾਰ ਪੁੱਤਰ ਦਲਵੀਰ ਰਾਮ ਵਾਸੀ ਫਿਲੌਰ ਚਲਾ ਰਿਹਾ ਸੀ ਦੀ ਲਪੇਟ ਵਿੱਚ ਆ ਗਿਆ। ਜਿਸ ਕਾਰਨ ਨਿਰਮਲ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ । ਇਸ ਮੌਕੇ ਗੱਲਬਾਤ ਕਰਦਿਆਂ ਕਾਰ ਚਾਲਕ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਫਿਲੌਰ ਤੋਂ ਦਸੂਹਾ ਵਿਖੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ ਕਿ ਅਚਾਨਕ ਬਜ਼ੁਰਗ ਵਿਅਕਤੀ ਜੋ ਮੋਟਰਸਾਈਕਲ 'ਤੇ ਸਵਾਰ ਸੀ ਸੜਕ ਕਿਨਾਰੇ ਟੋਇਆ 'ਚੋਂ ਸਾਹਮਣੇ ਆਇਆ ਤੇ ਹਾਦਸੇ ਦਾ ਸ਼ਿਕਾਰ ਹੋ ਗਿਆ । ਟਾਂਡਾ ਪੁਲਿਸ ਨੇ ਮੌਕੇ 'ਤੇ ਪਹੁੰਚ ਮ੍ਰਿਤਕ ਦੀ ਲਾਸ਼ ਤੇ ਕਾਰ ਨੂੰ ਚਾਲਕ ਸਮੇਤ ਹਿਰਾਸਤ ਵਿਚ ਲੈ ਲਿਆ ਤੇ ਆਪਣੀ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ।