ਕਿੱਥੇ ਜਾਣ ਕੁੜੀਆਂ! ਇਸ ਨਾਮੀਂ ਹਸਪਤਾਲ ’ਚ ਮਹਿਲਾ ਰੇਡੀਓਗ੍ਰਾਫਰ ਨਾਲ ਛੇੜਛਾੜ; ਸਟਾਫ਼ ਨੇ ਦੇ'ਤੀ ਇਹ ਚਿਤਾਵਨੀ
ਸਟਾਫ਼ ਲੀਡਰ ਨਰਿੰਦਰ ਕੁਮਾਰ ਨੇ ਕਿਹਾ ਕਿ ਮਹਿਲਾ ਰੇਡੀਓਗ੍ਰਾਫਰ ਕੰਮ ਕਰ ਰਹੀ ਸੀ ਜਦੋਂ ਮਰੀਜ਼ ਦੇ ਨਾਲ ਆਇਆ ਇਕ ਰਿਸ਼ਤੇਦਾਰ ਅੰਦਰ ਗਿਆ ਅਤੇ ਉਸ ਨਾਲ ਛੇੜਛਾੜ ਸ਼ੁਰੂ ਕਰਨ ਲੱਗਾ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਹ ਭੱਜ ਗਿਆ।ਸਟਾਫ਼ ਨੇ ਸਵੇਰੇ, ਸ਼ਾਮ ਅਤੇ ਰਾਤ ਦੀਆਂ ਸ਼ਿਫਟਾਂ ਦੌਰਾਨ ਵਿਭਾਗ ਵਿਚ ਡਿਊਟੀ 'ਤੇ ਤਾਇਨਾਤ ਪੁਰਸ਼ ਅਤੇ ਮਹਿਲਾ ਸਟਾਫ ਦੋਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਗਾਰਡਾਂ ਦੀ ਤੁਰੰਤ ਤਾਇਨਾਤੀ ਦੀ ਮੰਗ ਕੀਤੀ।
Publish Date: Fri, 12 Dec 2025 01:16 PM (IST)
Updated Date: Fri, 12 Dec 2025 01:23 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰੂ ਨਾਨਕ ਦੇਵ ਹਸਪਤਾਲ ਵਿਚ ਸੀਟੀ ਸਕੈਨ ਅਤੇ ਰੇਡੀਓਲੋਜੀ ਵਿਭਾਗ ਵਿਚ ਡਿਊਟੀ 'ਤੇ ਤਾਇਨਾਤ ਮਹਿਲਾ ਰੇਡੀਓਗ੍ਰਾਫਰ ਨਾਲ ਮਰੀਜ਼ ਦੇ ਵਾਰਸਾਂ ਨੇ ਛੇੜਛਾੜ ਕੀਤੀ। ਇਸ ਘਟਨਾ ਤੋਂ ਬਾਅਦ ਸਾਰੇ ਰੇਡੀਓਗ੍ਰਾਫਰ ਅਤੇ ਪੈਰਾ ਮੈਡੀਕਲ ਸਟਾਫ ਨੇ ਇਕਜੁੱਟ ਹੋ ਕੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਅਤੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੂੰ ਮੰਗ ਪੱਤਰ ਸੌਂਪਿਆ, ਜਿਸ ਵਿਚ ਕਾਰਵਾਈ ਦੀ ਮੰਗ ਕੀਤੀ ਗਈ।
ਸਟਾਫ਼ ਲੀਡਰ ਨਰਿੰਦਰ ਕੁਮਾਰ ਨੇ ਕਿਹਾ ਕਿ ਮਹਿਲਾ ਰੇਡੀਓਗ੍ਰਾਫਰ ਕੰਮ ਕਰ ਰਹੀ ਸੀ ਜਦੋਂ ਮਰੀਜ਼ ਦੇ ਨਾਲ ਆਇਆ ਇਕ ਰਿਸ਼ਤੇਦਾਰ ਅੰਦਰ ਗਿਆ ਅਤੇ ਉਸ ਨਾਲ ਛੇੜਛਾੜ ਸ਼ੁਰੂ ਕਰਨ ਲੱਗਾ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਹ ਭੱਜ ਗਿਆ।ਸਟਾਫ਼ ਨੇ ਸਵੇਰੇ, ਸ਼ਾਮ ਅਤੇ ਰਾਤ ਦੀਆਂ ਸ਼ਿਫਟਾਂ ਦੌਰਾਨ ਵਿਭਾਗ ਵਿਚ ਡਿਊਟੀ 'ਤੇ ਤਾਇਨਾਤ ਪੁਰਸ਼ ਅਤੇ ਮਹਿਲਾ ਸਟਾਫ ਦੋਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਗਾਰਡਾਂ ਦੀ ਤੁਰੰਤ ਤਾਇਨਾਤੀ ਦੀ ਮੰਗ ਕੀਤੀ। ਕਰਮਚਾਰੀਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਸੁਰੱਖਿਆ ਨੂੰ ਮਜ਼ਬੂਤ ਨਹੀਂ ਕੀਤਾ ਗਿਆ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਨਹੀਂ ਕੀਤੀ ਗਈ, ਤਾਂ ਉਹ ਸੋਮਵਾਰ ਤੋਂ ਸਮੂਹਿਕ ਹੜਤਾਲ 'ਤੇ ਜਾਣ ਲਈ ਮਜਬੂਰ ਹੋਣਗੇ। ਇਸ ਨਾਲ ਹਸਪਤਾਲ ਦੀਆਂ ਸੀਟੀ ਸਕੈਨ ਅਤੇ ਰੇਡੀਓਲੋਜੀ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਮੌਕੇ ਰੇਡੀਓਗ੍ਰਾਫਰ ਗੁਰਮੀਤ ਸਿੰਘ, ਸਤਵੰਤ ਕੌਰ, ਸੁਨੀਤਾ, ਮਨਦੀਪ ਕੌਰ, ਜਗਰੂਪ, ਮਨਜਿੰਦਰ ਕੌਰ ਅਤੇ ਗੁਰੂ ਨਾਨਕ ਦੇਵ ਹਸਪਤਾਲ ਪੈਰਾ ਮੈਡੀਕਲ ਯੂਨੀਅਨ ਦੇ ਪ੍ਰਧਾਨ ਨਰਿੰਦਰ ਸਿੰਘ ਮੌਜੂਦ ਸਨ।