ਮਾਲਕਾਂ ਲਈ ਬੇਲੋੜੀਆਂ ਗੁੰਝਲਾਂ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਇਕਸਾਰ ਪਰਿਭਾਸ਼ਾਵਾਂ, ਇਕ ਸਿੰਗਲ ਰਜਿਸਟ੍ਰੇਸ਼ਨ, ਇਕ ਸਿੰਗਲ ਰਿਟਰਨ, ਅਤੇ ਸਰਲ ਆਨਲਾਈਨ ਪ੍ਰਕਿਿਰਆਵਾਂ ਨੇ ਪਾਲਣਾ ਦੇ ਬੋਝ ਨੂੰ ਕਾਫ਼ੀ ਘਟਾ ਦਿੱਤਾ ਹੈ, ਜਿਸ ਨਾਲ ਉਦਯੋਗਾਂ ਦੇ ਕੰਮਕਾਜ ਨੂੰ ਆਸਾਨ ਬਣਾਇਆ ਗਿਆ ਹੈ। ਤਕਨਾਲੋਜੀ-ਅਧਾਰਤ ਇੰਸਪੈਕਟਰ-ਕਮ-ਫੈਸੀਲੀਟੇਟਰ ਸਿਸਟਮ, ਡਿਜੀਟਲ ਰਿਕਾਰਡ ਅਤੇ ਪਾਰਦਰਸ਼ੀ ਨਿਰੀਖਣ ਪ੍ਰਣਾਲੀਆਂ ਕਿਰਤ ਪ੍ਰਸ਼ਾਸਨ ਨੂੰ ਆਧੁਨਿਕ, ਪਾਰਦਰਸ਼ੀ ਅਤੇ ਤੇਜ਼ ਬਣਾਉਂਦੀਆਂ ਹਨ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ :ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਰਤ ਸੁਰੱਖਿਆ ਕੋਡ, 2020 ਨੂੰ ਲਾਗੂ ਕਰਨ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਇਹ ਕੋਡ ਦੇਸ਼ ਦੇ ਕਾਮਿਆਂ, ਕਰਮਚਾਰੀਆਂ ਅਤੇ ਮਾਲਕਾਂ ਲਈ ਇਕ ਇਤਿਹਾਸਕ ਸੁਧਾਰ ਹੈ, ਜੋ ਪਹਿਲੀ ਵਾਰ ਸਾਰੇ ਵਰਗਾਂ ਨੂੰ ਵਿਆਪਕ ਸਮਾਜਿਕ ਸੁਰੱਖਿਆ ਅਧਿਕਾਰ ਪ੍ਰਦਾਨ ਕਰਦਾ ਹੈ। ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ, ਭਾਰਤ ਇਕ ਮਜ਼ਦੂਰ-ਕੇਂਦ੍ਰਿਤ, ਉਦਯੋਗ-ਅਨੁਕੂਲ ਅਤੇ ਵਿਕਾਸ-ਮੁਖੀ ਕਿਰਤ ਪ੍ਰਣਾਲੀ ਵੱਲ ਫੈਸਲਾਕੁੰਨ ਕਦਮ ਚੁੱਕ ਰਿਹਾ ਹੈ।
ਚੁੱਘ ਨੇ ਕਿਹਾ ਕਿ ਪਹਿਲਾਂ ਦੇਸ਼ ਵਿਚ 29 ਵੱਖਰੇ ਕਿਰਤ ਕਾਨੂੰਨ ਲਾਗੂ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਬਸਤੀਵਾਦੀ ਮਾਨਸਿਕਤਾ 'ਤੇ ਅਧਾਰਤ ਸਨ ਅਤੇ ਆਪਣੀ ਜਟਿਲਤਾ ਦੇ ਕਾਰਨ, ਵਿਕਾਸ ਵਿਚ ਰੁਕਾਵਟ ਪਾ ਰਹੇ ਸਨ। ਹੁਣ ਇਨ੍ਹਾਂ ਨੂੰ ਚਾਰ ਕਿਰਤ ਕੋਡਾਂ ਵਿਚ ਜੋੜਿਆ ਗਿਆ ਹੈ, ਜਿਸ ਨਾਲ ਫੈਸਲਾ ਲੈਣ ਦੀ ਪ੍ਰਕਿਿਰਆ ਤੇਜ਼, ਸਪੱਸ਼ਟ ਅਤੇ ਵਧੇਰੇ ਪ੍ਰਭਾਵਸ਼ਾਲੀ ਹੋ ਗਈ ਹੈ। ਇਹ ਬਦਲਾਅ ਇਕ ਵਿਕਸਤ ਭਾਰਤ ਦੀਆਂ ਜ਼ਰੂਰਤਾਂ ਅਤੇ 2047 ਤੱਕ ਇੱਕ ਵਿਕਸਤ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ। ਚੁੱਘ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਕੋਡ ਸਾਰੇ ਕਾਮਿਆਂ - ਸੰਗਠਿਤ, ਅਸੰਗਠਿਤ, ਅਸਥਾਈ ਅਤੇ ਪਲੇਟਫਾਰਮ ਵਰਕਰਾਂ - ਨੂੰ ਬਰਾਬਰ ਅਤੇ ਵਿਆਪਕ ਸੁਰੱਖਿਆ ਦੀ ਗਰੰਟੀ ਦਿੰਦਾ ਹੈ। ਚੁੱਘ ਨੇ ਇਹ ਵੀ ਕਿਹਾ ਕਿ ਭਾਰਤ ਨੇ ਅੰਤਰਰਾਸ਼ਟਰੀ ਕਿਰਤ ਮਾਪਦੰਡਾਂ ਦੇ ਅਨੁਸਾਰ ਸਮਾਜਿਕ ਨਿਆਂ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ। ਮਾਲਕਾਂ ਲਈ ਬੇਲੋੜੀਆਂ ਗੁੰਝਲਾਂ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਇਕਸਾਰ ਪਰਿਭਾਸ਼ਾਵਾਂ, ਇਕ ਸਿੰਗਲ ਰਜਿਸਟ੍ਰੇਸ਼ਨ, ਇਕ ਸਿੰਗਲ ਰਿਟਰਨ, ਅਤੇ ਸਰਲ ਆਨਲਾਈਨ ਪ੍ਰਕਿਿਰਆਵਾਂ ਨੇ ਪਾਲਣਾ ਦੇ ਬੋਝ ਨੂੰ ਕਾਫ਼ੀ ਘਟਾ ਦਿੱਤਾ ਹੈ, ਜਿਸ ਨਾਲ ਉਦਯੋਗਾਂ ਦੇ ਕੰਮਕਾਜ ਨੂੰ ਆਸਾਨ ਬਣਾਇਆ ਗਿਆ ਹੈ। ਤਕਨਾਲੋਜੀ-ਅਧਾਰਤ ਇੰਸਪੈਕਟਰ-ਕਮ-ਫੈਸੀਲੀਟੇਟਰ ਸਿਸਟਮ, ਡਿਜੀਟਲ ਰਿਕਾਰਡ ਅਤੇ ਪਾਰਦਰਸ਼ੀ ਨਿਰੀਖਣ ਪ੍ਰਣਾਲੀਆਂ ਕਿਰਤ ਪ੍ਰਸ਼ਾਸਨ ਨੂੰ ਆਧੁਨਿਕ, ਪਾਰਦਰਸ਼ੀ ਅਤੇ ਤੇਜ਼ ਬਣਾਉਂਦੀਆਂ ਹਨ।