Sad News: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਦਮਾ, ਕਰੀਬੀ ਦਾ ਹੋਇਆ ਦੇਹਾਂਤ
ਅੱਜ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਸ਼ੋਸ਼ਲ ਮੀਡੀਆ ਰਾਹੀਂ ਆਪਣੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਮਾਤਾ ਜੀ ਦੇ ਵਿਛੋੜੇ ਨਾਲ ਸਾਡੇ ਪਰਿਵਾਰ ਲਈ ਇੱਕ ਵੱਡਾ ਘਾਟਾ ਹੈ।
Publish Date: Thu, 29 Jan 2026 01:51 PM (IST)
Updated Date: Thu, 29 Jan 2026 01:54 PM (IST)
ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖੀਰ ਬਾਦਲ ਨੂੰ ਉਸ ਵੇਲੇ ਸਦਮਾ ਲੱਗਾ ਜਦੋਂ ਉਨਾਂ ਦੇ ਜੀਜਾ ਆਦੇਸ਼ਪ੍ਰਤਾਪ ਸਿੰਘ ਕੈਰੋਂ ਦੇ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਕੁਸਮ ਕੌਰ ਕੈਰੋਂ ਅੱਜ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਸ਼ੋਸ਼ਲ ਮੀਡੀਆ ਰਾਹੀਂ ਆਪਣੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਮਾਤਾ ਜੀ ਦੇ ਵਿਛੋੜੇ ਨਾਲ ਸਾਡੇ ਪਰਿਵਾਰ ਲਈ ਇੱਕ ਵੱਡਾ ਘਾਟਾ ਹੈ। ਮਾਤਾ ਜੀ ਨੇ ਸਾਨੂੰ ਸਭ ਨੂੰ ਚੰਗਾ ਜੀਵਨ ਜਿਓਣ ਦੀ ਸੋਝੀ ਦੇਣ ਦੇ ਨਾਲ ਨਾਲ ਹਮੇਸ਼ਾ ਅਥਾਹ ਪਿਆਰ ਅਤੇ ਸਨੇਹ ਵੰਡਿਆ। ਇਸ ਦੁੱਖ ਦੀ ਘੜੀ ਜਿੱਥੇ ਮੈਂ ਕੈਰੋਂ ਸਾਬ੍ਹ, ਭੈਣਜੀ ਪ੍ਰਨੀਤ ਕੌਰ ਜੀ ਅਤੇ ਬੱਚਿਆਂ ਨਾਲ ਦੁੱਖ ਸਾਂਝਾ ਕਰਦਾ ਹਾਂ, ਉੱਥੇ ਹੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਮਾਤਾ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਸਮੂਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।