ਧੁੰਦ ਦਾ ਫਾਇਦਾ ਚੁੱਕ ਕੇ ਲੁੱਟ: ਨੌਜਵਾਨ ਦੀ ਕੁੱਟਮਾਰ ਕਰਕੇ ਕਾਰ ਤੇ ਨਕਦੀ ਖੋਹੀ, ਪੁਲਿਸ ਵੱਲੋਂ ਜਾਂਚ ਸ਼ੁਰੂ
ਪੀੜਤ ਕੋਲੋਂ ਗੱਡੀ ਦੀ ਚਾਬੀ ਖੋਹ ਲਈ ਅਤੇ ਗੱਡੀ ਲੈ ਕੇ ਫਰਾਰ ਹੋ ਗਏ, ਜਿਸ ’ਤੇ ਪੁਲਿਸ ਚੌਂਕੀ ਜੈਂਤੀਪੁਰ ਵਿਖੇ ਲਿਖਤੀ ਜਾਣਕਾਰੀ ਦਿੱਤੀ ਹੈ। ਪੀੜਤ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਜਲਦੀ ਤੋਂ ਜਲਦੀ ਉਕਤ ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ।
Publish Date: Wed, 07 Jan 2026 10:59 AM (IST)
Updated Date: Wed, 07 Jan 2026 11:02 AM (IST)
ਅਸੀਸ ਭੰਡਾਰੀ, ਪੰਜਾਬੀ ਜਾਗਰਣ, ਚਵਿੰਡਾ ਦੇਵੀ : ਬੀਤੀ ਰਾਤ ਇਕ ਨੌਜਵਾਨ ਤੋਂ ਨਕਦੀ ਤੇ ਕਾਰ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਪਰਮਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਰੰਗੀਲਪੁਰ ਨੇ ਦੱਸਿਆ ਕਿ ਉਹ ਆਪਣੀ ਕਾਰ ਨੂੰ ਇਕ ਕਾਰ ਸ਼ੋਰੂਮ ਅੰਮ੍ਰਿਤਸਰ ਤੋਂ ਕਾਰ ਦੇ ਟਾਇਰ ਫੁੱਲਣ ਕਾਰਨ ਗਿਆ ਸੀ ਅਤੇ ਦੇਰ ਸ਼ਾਮ ਆਉਂਦੇ ਸਮੇਂ ਉਹ ਆਪਣੇ ਦੋਸਤ ਗੁਰਮੇਲ ਸਿੰਘ ਨੂੰ ਥਰੀਏਵਾਲ ਚੌਂਕ 'ਚ ਉਤਾਰ ਕੇ ਆ ਰਿਹਾ ਸੀ।
ਰਾਤ ਦੇਰ ਧੁੰਦ ਕਾਰਨ ਹੌਲੀ-ਹੌਲੀ ਕਾਰ ਚਲਾ ਰਿਹਾ ਸੀ ਕਿ ਇਕ ਜਾਣਾ ਅਚਾਨਕ ਉਸ ਦੀ ਗੱਡੀ ਅੱਗੇ ਆ ਗਿਆ ਤੇ ਉਸ ਦੇ ਨਾਲ ਹੋਰ ਤਿੰਨ ਸਾਥੀਆਂ ਨੇ ਆ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰੇ ਕੋਲੋਂ ਲੱਗਦੀ ਖੋਹ ਲਈ ਅਤੇ ਸਿਰ ਵਿਚ ਪਿਸਤੌਲ ਮਾਰੇ ਤੇ ਜ਼ਖ਼ਮੀਂ ਕਰ ਦਿੱਤਾ।
ਪੀੜਤ ਕੋਲੋਂ ਗੱਡੀ ਦੀ ਚਾਬੀ ਖੋਹ ਲਈ ਅਤੇ ਗੱਡੀ ਲੈ ਕੇ ਫਰਾਰ ਹੋ ਗਏ, ਜਿਸ ’ਤੇ ਪੁਲਿਸ ਚੌਂਕੀ ਜੈਂਤੀਪੁਰ ਵਿਖੇ ਲਿਖਤੀ ਜਾਣਕਾਰੀ ਦਿੱਤੀ ਹੈ। ਪੀੜਤ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਜਲਦੀ ਤੋਂ ਜਲਦੀ ਉਕਤ ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਪੁਲਿਸ ਥਾਣਾ ਕੱਥੂਨੰਗਲ ਦੇ ਐੱਸਐੱਚਓ ਜਗਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਸਾਰੇ ਮਸਲੇ ਦੀ ਜਾਂਚ ਚੱਲ ਰਹੀ ਹੈ ਤੇ ਜਲਦੀ ਹੀ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।