ਜੀਐਨਡੀਯੂ ਦੇ 50ਵੀਂ ਕਨਵੋਕੇਸ਼ਨ 'ਚ ਰਾਸ਼ਟਰਪਤੀ ਮੁਰਮੂ ਨੇ 463 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਸਮਾਰੋਹ ਦੇ ਵਿੱਚ ਗਵਰਨਰ ਤੇ ਚਾਂਸਲਰ ਗੁਲਾਬ ਚੰਦ ਕਟਾਰੀਆ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਮੈਬਰ ਪਾਰਲੀਮੈਂਟ ਵਿਕਰਮਜੀਤ ਸਿੰਘ ਸਾਹਨੀ, ਜਸਬੀਰ ਸਿੰਘ ਗਿੱਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵੀ ਸੀ ਪ੍ਰੋ ਡਾ. ਕਰਮਜੀਤ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਵਿੱਦਿਅਕ, ਖੇਡਾਂ ਤੇ ਸਹਿ ਵਿੱਦਿਅਕ ਖੇਤਰ ਦੇ ਵਿੱਚ ਕੀਤੀਆਂ ਗਈਆਂ ਪ੍ਰਾਪਤੀਆਂ ਤੇ ਰੌਸ਼ਨੀ ਪਾਈ ਤੇ ਮੁੱਖ ਮਹਿਮਾਨ ਸਮੇਤ ਸਭ ਨੂੰ ਜੀ ਆਇਆ ਨੂੰ ਕਿਹਾ ਤੇ ਧੰਨਵਾਦ ਕੀਤਾ।
Publish Date: Thu, 15 Jan 2026 11:23 AM (IST)
Updated Date: Thu, 15 Jan 2026 12:40 PM (IST)
ਗੁਰਮੀਤ ਸੰਧੂ,ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ "ਦੀ ਗੋਲਡਨ ਜੁਬਲੀ ਕਨਵੋਕੇਸ਼ਨ" ਹਾਲ ਵਿਖੇ ਆਯੋਜਿਤ 50ਵੀ ਕਨਵੋਕੇਸ਼ਨ ਦੇ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਵੀ ਸੀ ਪ੍ਰੋ ਡਾ. ਕਰਮਜੀਤ ਸਿੰਘ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਸੁਆਗਤ ਕੀਤਾ। ਸਮਾਰੋਹ ਦੀ ਸ਼ੁਰੂਆਤ ਸ਼ਬਦ ਨਾਲ ਹੋਈ। ਰਾਸ਼ਟਰਪਤੀ ਨੇ ਹਾਲ ਦੇ ਅੰਦਰ ਸਭ ਤੋਂ ਪਹਿਲਾਂ ਸਿੰਡੀਕੇਟ ਤੇ ਫਿਰ ਸੈਨੇਟ ਮੈਬਰਾਂ ਦੇ ਨਾਲ ਮੁਲਾਕਾਤ ਕੀਤੀ। ਸਮਾਰੋਹ ਦੇ ਵਿੱਚ ਗਵਰਨਰ ਤੇ ਚਾਂਸਲਰ ਗੁਲਾਬ ਚੰਦ ਕਟਾਰੀਆ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਮੈਬਰ ਪਾਰਲੀਮੈਂਟ ਵਿਕਰਮਜੀਤ ਸਿੰਘ ਸਾਹਨੀ, ਜਸਬੀਰ ਸਿੰਘ ਗਿੱਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵੀ ਸੀ ਪ੍ਰੋ ਡਾ. ਕਰਮਜੀਤ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਵਿੱਦਿਅਕ, ਖੇਡਾਂ ਤੇ ਸਹਿ ਵਿੱਦਿਅਕ ਖੇਤਰ ਦੇ ਵਿੱਚ ਕੀਤੀਆਂ ਗਈਆਂ ਪ੍ਰਾਪਤੀਆਂ ਤੇ ਰੌਸ਼ਨੀ ਪਾਈ ਤੇ ਮੁੱਖ ਮਹਿਮਾਨ ਸਮੇਤ ਸਭ ਨੂੰ ਜੀ ਆਇਆ ਨੂੰ ਕਿਹਾ ਤੇ ਧੰਨਵਾਦ ਕੀਤਾ। ਇਸ ਉਪਰੰਤ ਮੁੱਖ ਮਹਿਮਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵਿਦਿਆਰਥੀਆ ਨੂੰ ਮੈਡਲ, ਬੈਚੂਲਰ ਤੇ ਪੀਐਚਡੀ ਡਿਗਰੀਆਂ ਤਕਸੀਮ ਕੀਤੀਆਂ।
ਇਸ ਕਾਨਵੋਕੇਸ਼ਨ ਵਿੱਚ ਕੁੱਲ 463 ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਮੈਡਲ ਵੰਡੇ ਗਏ। ਇਸ ਵਿੱਚ 74 ਅੰਡਰਗ੍ਰੈਜੂਏਟ, 102 ਪੋਸਟਗ੍ਰੈਜੂਏਟ, 270 ਪੀਐੱਚ.ਡੀ. ਡਿਗਰੀਆਂ ਅਤੇ 7 ਮੈਮੋਰਿਅਲ ਮੈਡਲ ਸ਼ਾਮਲ ਹਨ। ਇਹ ਅੰਕੜੇ ਯੂਨੀਵਰਸਿਟੀ ਦੀ ਵਿਸ਼ਾਲ ਅਕਾਦਮਿਕ ਪਹੁੰਚ, ਵਿਭਿੰਨ ਵਿਸ਼ਿਆਂ ਵਿੱਚ ਉੱਤਮਤਾ ਅਤੇ ਖੋਜ ਪੱਧਰ ਦੀ ਡੂੰਘਾਈ ਨੂੰ ਸਾਫ਼ ਦਰਸਾਉਂਦੇ ਹਨ।ਇਸ ਮੌਕੇ ਯੂਨੀਵਰਸਿਟੀ ਵੱਲੋਂ ਦੋ ਪ੍ਰਸਿੱਧ ਅਤੇ ਪ੍ਰੇਰਨਾਦਾਇਕ ਸ਼ਖਸੀਅਤਾਂ ਨੂੰ ਆਨਰਜ਼ ਕਾਜ਼ਾ ਡਾਕਟਰੇਟ ਡਿਗਰੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਪਦਮ ਸ਼੍ਰੀ ਨਾਲ ਸਨਮਾਨਿਤ ਡਾ. ਵਿਕਰਮਜੀਤ ਸਿੰਘ ਸਾਹਨੀ ਨੂੰ ਡਾਕਟਰ ਆਫ ਲਿਟਰੇਚਰ ਅਤੇ ਜਸਵੀਰ ਗਿੱਲ ਨੂੰ ਡਾਕਟਰ ਆਫ ਇੰਜੀਨੀਅਰਿੰਗ ਦੀ ਉਪਾਧੀ ਪ੍ਰਦਾਨ ਕੀਤੀ ਗਈ।