ਮੋਬਾਈਲ ਦੀ ਘੰਟੀ ਵੱਜਣ 'ਤੇ ਭੜਕੇ MP ਮਾਨ, ਸਮਰਥਕ ਨੂੰ ਮਾਰਿਆ ਧੱਕਾ, ਬੋਲੇ- GET OUT
ਐੱਮਪੀ ਸਿਮਰਜੀਤ ਸਿੰਘ ਮਾਨ ਦਾ ਗੁੱਸਾ ਦੇਖਣ ਨੂੰ ਮਿਲਿਆ। ਦਰਅਸਲ ਮਾਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਕਿ ਪਿੱਛੇ ਖੜ੍ਹੇ ਸਮਰਥਕ ਦੇ ਮੋਬਾਈਲ ਦੀ ਘੰਟੀ ਵੱਜ ਗਈ। ਇੰਨੇ ਤੋਂ ਹੀ ਐੱਮਪੀ ਮਾਨ ਭੜਕ ਗਏ ਤੇ ਉਨ੍ਹਾਂ ਨੂੰ 'ਗੈਟ ਆਉਟ' ਤਕ ਕਹਿ ਦਿੱਤਾ। ਉਨ੍ਹਾਂ ਆਪਣੇ ਇਕ ਸਮਰਥਕ ਨੂੰ ਧੱਕਾ ਵੀ ਮਾਰਿਆ।
Publish Date: Tue, 13 Sep 2022 01:03 PM (IST)
Updated Date: Tue, 13 Sep 2022 01:27 PM (IST)
ਅੰਮ੍ਰਿਤਸਰ : ਇੱਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਸੰਗਰੂਰ ਤੋਂ ਐੱਮਪੀ ਸਿਮਰਜੀਤ ਸਿੰਘ ਮਾਨ ਦਾ ਗੁੱਸਾ ਦੇਖਣ ਨੂੰ ਮਿਲਿਆ। ਦਰਅਸਲ ਮਾਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਕਿ ਪਿੱਛੇ ਖੜ੍ਹੇ ਸਮਰਥਕ ਦੇ ਮੋਬਾਈਲ ਦੀ ਘੰਟੀ ਵੱਜ ਗਈ। ਇੰਨੇ ਤੋਂ ਹੀ ਐੱਮਪੀ ਮਾਨ ਭੜਕ ਗਏ ਤੇ ਉਨ੍ਹਾਂ ਨੂੰ 'ਗੈਟ ਆਉਟ' ਤਕ ਕਹਿ ਦਿੱਤਾ। ਉਨ੍ਹਾਂ ਆਪਣੇ ਇਕ ਸਮਰਥਕ ਨੂੰ ਧੱਕਾ ਵੀ ਮਾਰਿਆ।