ਸੂਤਰਾਂ ਮੁਤਾਬਕ ਇਨ੍ਹਾਂ ਦੋਹਾਂ ਦੀ ਛੁੱਟੀ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਾਨ ਕਰ ਲਈ ਗਈ ਹੈ, ਕਿਉਂਕਿ ਵਿਦੇਸ਼ ਛੁੱਟੀ ਲੈਣ ਦਾ ਹੱਕ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਪਿਛਲੇ ਸਮੇਂ ਦਰਮਿਆਨ ਮੁਲਾਜ਼ਮਾਂ ਨੂੰ ਦੇ ਚੁੱਕੀ ਹੈ। ਵਿਦੇਸ਼ ਛੁੱਟੀ ਦਰਮਿਆਨ ਸ਼੍ਰੋਮਣੀ ਕਮੇਟੀ ਮੁਲਾਜ਼ਮ ਨੂੰ ਤਨਖ਼ਾਹ ਨਹੀਂ ਦਿੱਤੀ ਜਾਂਦੀ, ਮੁਲਾਜ਼ਮ ਨੂੰ ਬਿਨਾਂ ਤਨਖਾਹ ਵਿਦੇਸ਼ ਛੁੱਟੀ ਲੈਣ ਦਾ ਪੂਰਾ ਹੱਕ ਹੈ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀਆਂ ਸੇਵਾਵਾਂ ਵਧੀਕ ਮੁੱਖ ਗੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੂੰ ਸੌਂਪੀਆਂ ਹਨ। ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਤੇ ਗ੍ਰੰਥੀ ਗਿਆਨੀ ਸੁਲਤਾਨ ਸਿੰਘ ਨੇ ਸ਼੍ਰੋਮਣੀ ਕਮੇਟੀ ਪਾਸੋਂ ਲੰਬੀ ਵਿਦੇਸ਼ ਛੁੱਟੀ ਲਈ ਹੈ। ਸੂਤਰਾਂ ਮੁਤਾਬਕ ਗਿਆਨੀ ਰਘਬੀਰ ਸਿੰਘ ਨੇ ਵਿਦੇਸ਼ ਜਾਣ ਲਈ ਸ਼੍ਰੋਮਣੀ ਕਮੇਟੀ ਪਾਸੋਂ ਛੇ ਮਹੀਨੇ ਤੇ ਗਿਆਨੀ ਸੁਲਤਾਨ ਸਿੰਘ ਨੇ ਅਮਰੀਕਾ ਦਾ ਆਰ ਵਨ ਵੀਜ਼ਾ ਹਾਸਲ ਕਰ ਕੇ ਇਕ ਸਾਲ ਦੀ ਛੁੱਟੀ ਦੀ ਮੰਗ ਕੀਤੀ ਹੈ।
ਸੂਤਰਾਂ ਮੁਤਾਬਕ ਇਨ੍ਹਾਂ ਦੋਹਾਂ ਦੀ ਛੁੱਟੀ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਾਨ ਕਰ ਲਈ ਗਈ ਹੈ, ਕਿਉਂਕਿ ਵਿਦੇਸ਼ ਛੁੱਟੀ ਲੈਣ ਦਾ ਹੱਕ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਪਿਛਲੇ ਸਮੇਂ ਦਰਮਿਆਨ ਮੁਲਾਜ਼ਮਾਂ ਨੂੰ ਦੇ ਚੁੱਕੀ ਹੈ। ਵਿਦੇਸ਼ ਛੁੱਟੀ ਦਰਮਿਆਨ ਸ਼੍ਰੋਮਣੀ ਕਮੇਟੀ ਮੁਲਾਜ਼ਮ ਨੂੰ ਤਨਖ਼ਾਹ ਨਹੀਂ ਦਿੱਤੀ ਜਾਂਦੀ, ਮੁਲਾਜ਼ਮ ਨੂੰ ਬਿਨਾਂ ਤਨਖਾਹ ਵਿਦੇਸ਼ ਛੁੱਟੀ ਲੈਣ ਦਾ ਪੂਰਾ ਹੱਕ ਹੈ। ਇਸ ਵਿਚ 179 ਦਿਨਾਂ ਦੀ ਛੁੱਟੀ ਲੈਣ ਉੱਤੇ ਮੁਲਾਜ਼ਮ ਦੀ ਸਰਵਿਸ ਵਿਚ ਕੋਈ ਫ਼ਰਕ ਨਹੀਂ ਪੈਂਦਾ ਪਰ ਜੇਕਰ 179 ਦਿਨਾਂ ਤੋਂ ਵੱਧ ਛੁੱਟੀ ਹੋ ਜਾਂਦੀ ਹੈ ਤਾਂ ਸਲਾਨਾ ਤਰੱਕੀ ਰੁਕਦੀ ਹੈ। ਇਸ ਲਈ ਗਿਆਨੀ ਰਘਬੀਰ ਸਿੰਘ ਨੇ 179 ਦਿਨਾਂ ਦੀ ਅਤੇ ਗਿਆਨੀ ਸੁਲਤਾਨ ਸਿੰਘ ਨੇ ਇਸ ਨਿਯਮ ਦੀ ਵੀ ਪਰਵਾਹ ਨਾ ਕਰਦੇ ਹੋਏ ਇਕ ਸਾਲ ਦੀ ਛੁੱਟੀ ਲਈ ਹੈ ਕਿਉਂਕਿ ਗਿਆਨੀ ਸੁਲਤਾਨ ਸਿੰਘ ਦਾ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮਿੰਡ ਹਿੱਲ ਦੀ ਕਮੇਟੀ ਨੇ ਆਰ ਵਨ ਵੀਜਾ ਲਗਵਾਇਆ ਹੈ, ਇਸ ਲਈ ਵੀਜਾ ਦੀਆਂ ਸ਼ਰਤਾਂ ਨੂੰ ਦੇਖਦੇ ਹੋਏ ਇਹ ਛੁੱਟੀ ਹਾਸਲ ਕੀਤੀ ਹੈ। ਦੱਸਣਯੋਗ ਹੈ ਕਿ ਵਿਦੇਸ਼ ਛੁੱਟੀ ਨੂੰ ਪ੍ਰਵਾਨ ਕਰਨ ਦੇ ਅਧਿਕਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲ ਹਨ। ਦੇਸ਼ ਵਿਚ ਰਹਿੰਦਿਾਂ ਮੁਲਾਜ਼ਮ ਦੀ ਛੁੱਟੀ ਪਾਸ ਕਰਨ ਦੇ ਅਧਿਕਾਰ ਮੁਤਾਬਕ ਮੀਤ ਸਕੱਤਰ ਇਕ ਮਹੀਨਾ, ਵਧੀਕ ਸਕੱਤਰ 6 ਮਹੀਨੇ ਤੇ ਸਕੱਤਰ ਇਕ ਸਾਲ ਦੀ ਛੁੱਟੀ ਪਾਸ ਕਰ ਸਕਦੇ ਹਨ। ਯਾਦ ਰਹੇ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਪਹਿਲਾਂ ਵੀ ਕਈ ਵਾਰ ਵਿਦੇਸ਼ ਲਈ ਛੁੱਟੀ ਹਾਸਲ ਕਰ ਚੁੱਕੇ ਹਨ ਤੇ ਕਈ ਵਾਰ ਪ੍ਰਚਾਰ ਲਈ ਵਿਦੇਸ਼ ਜਾ ਚੱਕੇ ਹਨ।
‘ਪੰਜਾਬੀ ਜਾਗਰਣ’ ਨੇ ਪਹਿਲਾਂ ਖ਼ਬਰ ਕੀਤੀ ਸੀ ਪ੍ਰਕਾਸ਼ਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਲਤਾਨ ਸਿੰਘ ਦਾ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਸੈਂਟ ਸਾਊਥ ਰਿਚਮਿੰਡ ਹਿੱਲ ਨਿਊਯਾਰਕ ਅਮਰੀਕਾ ਦੀ ਕਮੇਟੀ ਵੱਲੋਂ ਆਰ ਵਨ ਵੀਜ਼ਾ ਲਗਵਾਉਣ ਸਬੰਧੀ ਖ਼ਬਰ ਪ੍ਰਕਾਸ਼ਤ ਕਰਦਿਆਂ ਲਿਖਿਆ ਸੀ ਕਿ ਅਮਰੀਕਾ ਜਾਣ ਲਈ ਲੰਮੀ ਛੁੱਟੀ ਲੈ ਸਕਦੇ ਹਨ। ਇਸ ਦੇ ਨਾਲ ਗਿ. ਰਘਬੀਰ ਸਿੰਘ ਵੱਲੋਂ ਆਪਣਾ ਅਗਲਾ ਪ੍ਰਬੰਧ ਕਰਨ ਸਬੰਧੀ ਵਿਦੇਸ਼ ਜਾਣ ਦੀ ਤਿਆਰੀ ਵਿਚ ਹਨ। ਗਿ. ਰਘਬੀਰ ਸਿੰਘ ਦਾ ਬੇਟਾ ਇੰਗਲੈਂਡ ਵਿਚ ਆਪਣੀ ਰਿਹਾਇਸ਼ ਬਣਾ ਚੁੱਕਾ ਹੈ।