Dera Beas ਦੇ ਨਵੇਂ ਮੁਖੀ ਦੀ ਤਸਵੀਰ ਆਈ ਸਾਹਮਣੇ, ਅੱਜ ਤੋਂ ਗੱਦੀ ਸੰਭਾਲਣਗੇ; ਬਾਬਾ ਗੁਰਿੰਦਰ ਢਿੱਲੋਂ ਨੇ ਸੇਵਾਦਾਰਾਂ ਨੂੰ ਲਿਖਿਆ ਪੱਤਰ
ਸਾਰੇ ਸੇਵਾਦਾਰਾਂ ਤੇ ਇੰਚਾਰਜਾਂ ਨੂੰ ਭੇਜੇ ਪੱਤਰ 'ਚ ਕਿਹਾ ਗਿਆ ਕਿ ਪੂਜਣ ਯੋਗ ਸੰਤ ਸਤਿਗੁਰੂ ਅਤੇ ਰਾਧਾ ਸਤਿਸੰਗ ਬਿਆਸ ਦੇ ਸਰਪ੍ਰਸਤ ਬਾਬਾ ਗੁਰਿੰਦਰ ਸਿੰਘ ਢਿੱਲੋਂ (Gurinder Singh Dhillon) ਨੇ ਸੁਖਦੇਵ ਸਿੰਘ ਗਿੱਲ ਦੇ ਪੁੱਤਰ ਜਸਦੀਪ ਸਿੰਘ ਗਿੱਲ(Jasdeep Singh Gill) ਨੂੰ ਰਾਧਾ ਸਵਾਮੀ ਸਤਿਸੰਗ ਬਿਆਸ ਸੁਸਾਇਟੀ ਦਾ ਸਰਪ੍ਰਸਤ ਨਾਮਜ਼ਦ ਕੀਤਾ ਹੈ।
Publish Date: Mon, 02 Sep 2024 02:01 PM (IST)
Updated Date: Mon, 02 Sep 2024 05:11 PM (IST)
ਪੱਤਰ ਪ੍ਰੇਰਕ, ਅੰਮ੍ਰਿਤਸਰ : ਡੇਰਾ ਰਾਧਾ ਸਵਾਮੀ ਬਿਆਸ (Dera Radha Soami Beas) ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ (Gurinder Singh Dhillon) ਨੇ ਆਪਣਾ ਵਾਰਿਸ ਐਲਾਨ ਦਿੱਤਾ ਹੈ। ਉਨ੍ਹਾਂ ਜਸਦੀਪ ਸਿੰਘ ਗਿੱਲ (Jasdeep Singh Gill) ਨੂੰ ਆਪਣਾ ਵਾਰਿਸ ਬਣਾਇਆ ਹੈ। ਗਿੱਲ ਨੂੰ ਬਤੌਰ ਗੁਰੂ ਨਾਮ ਦੇਣ ਦਾ ਵੀ ਅਧਿਕਾਰ ਹੋਵੇਗਾ। ਸਾਰੇ ਸੇਵਾਦਾਰਾਂ ਤੇ ਇੰਚਾਰਜਾਂ ਨੂੰ ਭੇਜੇ ਪੱਤਰ 'ਚ ਕਿਹਾ ਗਿਆ ਕਿ ਪੂਜਣ ਯੋਗ ਸੰਤ ਸਤਿਗੁਰੂ ਅਤੇ ਰਾਧਾ ਸਤਿਸੰਗ ਬਿਆਸ ਦੇ ਸਰਪ੍ਰਸਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸੁਖਦੇਵ ਸਿੰਘ ਗਿੱਲ ਦੇ ਪੁੱਤਰ ਜਸਦੀਪ ਸਿੰਘ ਗਿੱਲ ਨੂੰ ਰਾਧਾ ਸਵਾਮੀ ਸਤਿਸੰਗ ਬਿਆਸ ਸੁਸਾਇਟੀ ਦਾ ਸਰਪ੍ਰਸਤ ਨਾਮਜ਼ਦ ਕੀਤਾ ਹੈ।
ਸੂਤਰਾਂ ਅਨੁਸਾਰ ਸੁਖਦੇਵ ਸਿੰਘ ਗਿੱਲ ਦੇ ਪੁੱਤਰ ਜਸਦੀਪ ਸਿੰਘ ਗਿੱਲ ਮੁੰਬਈ ਸਥਿਤ ਡੇਰਾ ਸ਼ਾਖਾਵਾਂ ਦੇ ਸਕੱਤਰ ਗੁਰਵਿੰਦਰ ਸਿੰਘ ਦੇ ਜਵਾਈ ਅਤੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਭੂਆ ਦੇ ਪੁੱਤਰ ਹਨ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸ਼ਾਇਦ ਬਾਬਾ ਗੁਰਿੰਦਰ ਸਿੰਘ ਨੂੰ ਜਿਹੜਾ ਗਲ਼ੇ ਦਾ ਕੈਂਸਰ ਸੀ, ਉਹ ਉਹ ਦਿਲ 'ਤੇ ਅਸਰ ਕਰ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਰਾਧਾ ਸੁਆਮੀ ਸਤਿਸੰਗ ਬਿਆਸ ਡੇਰੇ ਦੀ ਸਥਾਪਨਾ 1891 'ਚ ਸੰਗਤ ਨੂੰ ਧਰਮ ਨਾਲ ਜੋੜਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਡੇਰਾ ਦੁਨੀਆ ਦੇ 90 ਦੇਸ਼ਾਂ 'ਚ ਫੈਲਿਆ ਹੋਇਆ ਹੈ ਅਤੇ ਅਮਰੀਕਾ, ਆਸਟ੍ਰੇਲੀਆ, ਜਾਪਾਨ, ਸਪੇਨ, ਨਿਊਜ਼ੀਲੈਂਡ, ਅਫਰੀਕਾ ਸਮੇਤ ਕਈ ਦੇਸ਼ਾਂ ਵਿਚ ਇਸ ਦੀਆਂ ਸ਼ਾਖਾਵਾਂ ਹਨ। ਡੇਰੇ ਕੋਲ ਚਾਰ ਹਜ਼ਾਰ ਏਕੜ ਤੋਂ ਵੱਧ ਜ਼ਮੀਨ ਹੈ ਜਿਸ ਵਿਚ ਕਰੀਬ 48 ਏਕੜ ਦਾ ਲੰਗਰ ਹਾਲ ਹਨ। ਡੇਰੇ 'ਚ ਉੱਤਰੀ ਭਾਰਤ 'ਚ ਸਭ ਤੋਂ ਵੱਡਾ ਸੋਲਰ ਪੈਨਲ ਲਗਾਇਆ ਗਿਆ ਹੈ ਅਤੇ ਡੇਰਾ ਤੇ ਬਿਆਸ ਰੇਲਵੇ ਸਟੇਸ਼ਨ ਆਪਣੀ ਸਫਾਈ ਲਈ ਜਾਣਿਆ ਜਾਂਦਾ ਹੈ।