ਹਵਾਈ ਮੁਸਾਫ਼ਰਾਂ ਦੀ ਖੱਜਲ-ਖੁਆਰੀ ਜਾਰੀ, ਅੰਮ੍ਰਿਤਸਰ ਹਵਾਈ ਅੱਡੇ 'ਤੇ 6 ਉਡਾਣਾਂ ਰੱਦ; ਅਚਾਨਕ ਉਡਾਣਾਂ ਰੱਦ ਹੋਣ ਕਾਰਨ ਏਅਰਪੋਰਟ ਕਾਊਂਟਰਾਂ 'ਤੇ ਲੱਗੀ ਭੀੜ
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਵਿਖੇ ਸੰਘਣੀ ਧੁੰਦ ਕਾਰਨ ਤੜਕੇ ਤੋਂ ਲੈ ਕੇ ਸਵੇਰ ਤੱਕ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਰਾਤ 12 ਵਜੇ ਤੋਂ ਸਵੇਰੇ 10 ਵਜੇ ਦੇ ਦਰਮਿਆਨ ਕੁੱਲ 6 ਉਡਾਣਾਂ ਰੱਦ ਹੋਣ ਕਾਰਨ ਮੁਸਾਫ਼ਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
Publish Date: Sat, 03 Jan 2026 12:40 PM (IST)
Updated Date: Sat, 03 Jan 2026 12:48 PM (IST)
ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਵਿਖੇ ਸੰਘਣੀ ਧੁੰਦ ਕਾਰਨ ਤੜਕੇ ਤੋਂ ਲੈ ਕੇ ਸਵੇਰ ਤੱਕ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਰਾਤ 12 ਵਜੇ ਤੋਂ ਸਵੇਰੇ 10 ਵਜੇ ਦੇ ਦਰਮਿਆਨ ਕੁੱਲ 6 ਉਡਾਣਾਂ ਰੱਦ ਹੋਣ ਕਾਰਨ ਮੁਸਾਫ਼ਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਹਵਾਈ ਅੱਡਾ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ, ਰੱਦ ਕੀਤੀਆਂ ਗਈਆਂ ਉਡਾਣਾਂ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਦੋਵੇਂ ਰੂਟ ਸ਼ਾਮਲ ਹਨ। ਰੱਦ ਹੋਈਆਂ ਮੁੱਖ ਉਡਾਣਾਂ ਇਸ ਪ੍ਰਕਾਰ ਹਨ:
ਪੁਣੇ ਤੋਂ ਅੰਮ੍ਰਿਤਸਰ (6E721)
ਦੁਬਈ ਤੋਂ ਅੰਮ੍ਰਿਤਸਰ (IX192)
ਅੰਮ੍ਰਿਤਸਰ ਤੋਂ ਦਿੱਲੀ (IX1684)
ਦਿੱਲੀ ਤੋਂ ਅੰਮ੍ਰਿਤਸਰ (IX1683)
ਅੰਮ੍ਰਿਤਸਰ ਤੋਂ ਸ਼ਾਰਜਾਹ (IX137)
ਸ਼ਾਰਜਾਹ ਤੋਂ ਅੰਮ੍ਰਿਤਸਰ (IX138)
ਉਡਾਣਾਂ ਰੱਦ ਹੋਣ ਕਾਰਨ ਕਈ ਯਾਤਰੀਆਂ ਦੀ ਅਗਲੀ ਯਾਤਰਾ ਪ੍ਰਭਾਵਿਤ ਹੋਈ। ਹਵਾਈ ਅੱਡੇ 'ਤੇ ਪਹੁੰਚੇ ਮੁਸਾਫ਼ਰਾਂ ਨੂੰ ਅਚਾਨਕ ਉਡਾਣਾਂ ਰੱਦ ਹੋਣ ਦੀ ਸੂਚਨਾ ਮਿਲਣ 'ਤੇ ਕਾਫੀ ਦਿੱਕਤ ਆਈ। ਕੁਝ ਯਾਤਰੀਆਂ ਨੇ ਏਅਰਲਾਈਨਜ਼ ਕਾਊਂਟਰਾਂ 'ਤੇ ਜਾ ਕੇ ਬਦਲਵੇਂ ਪ੍ਰਬੰਧਾਂ ਅਤੇ ਰਿਫੰਡ ਬਾਰੇ ਜਾਣਕਾਰੀ ਲਈ।