328 ਸਰੂਪਾਂ ਦਾ ਮਾਮਲਾ: ਦਸਤਾਵੇਜ਼ ਤਿਆਰ ਹੋਣ ਦੇ ਬਾਵਜੂਦ ਲੈਣ ਨਹੀਂ ਆ ਰਹੀ SIT, ਪ੍ਰਤਾਪ ਸਿੰਘ ਨੇ ਚੁੱਕੇ ਸਵਾਲ
ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਿਨਾਂ ਰਿਕਾਰਡ ਦੱਸੇ ਜਾਂਦੇ 328 ਸਰੂਪਾਂ ਬਾਰੇ ਜਾਣਕਾਰੀ ਲੈਣ ਲਈ ਬਣਾਈ ਐੱਸਆਈਟੀ ਦੇ ਮੈਂਬਰ ਜਗਤਪ੍ਰੀਤ ਸਿੰਘ ਏਆਈਜੀ ਅਤੇ ਏਡੀਸੀਪੀ ਹਰਪਾਲ ਸਿੰਘ ਨੇ 13 ਜਨਵਰੀ ਨੂੰ ਸ਼ੋ੍ਰਮਣੀ ਕਮੇਟੀ ਦੇ ਦਫਤਰ ਆ ਕੇ ਕੁਝ ਦਸਤਾਵੇਜ਼ ਲੈਣ ਲਈ ਮੁਲਾਕਾਤ ਕੀਤੀ ਸੀ। ਇਸ ਤੋਂ ਇਲਾਵਾ ਚੰਡੀਗੜ੍ਹ ਸਬ ਆਫਿਸ ਵਿਖੇ ਵੀ ਐੱਸਆਈਟੀ ਦੇ ਮੈਂਬਰਾਂ ਨੇ ਲਿਖਤੀ ਪੱਤਰ ਦੇ ਕੇ ਕੁਝ ਦਸਤਾਵੇਜ਼ ਦੀ ਮੰਗ ਕੀਤੀ ਸੀ।
Publish Date: Wed, 28 Jan 2026 11:17 AM (IST)
Updated Date: Wed, 28 Jan 2026 11:20 AM (IST)
ਸਟਾਫ ਰਿਪੋਰਟਰ, ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਬਾਰੇ ਚੱਲ ਰਹੀ ਸਰਕਾਰੀ ਪੜਤਾਲ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਐੱਸਆਈਟੀ ਨੂੰ ਦਿੱਤੇ ਜਾਣ ਵਾਲੇ ਦਸਤਾਵੇਜ਼ਾਂ ਦਾ ਖੁਦ ਨਿਰੀਖਣ ਕਰ ਕੇ ਤਿਆਰੀ ਕੀਤੀ ਹੈ, ਜੋ ਐੱਸਆਈਟੀ ਨੂੰ ਦੇਣ ਲਈ ਸਕੱਤਰ ਪ੍ਰਤਾਪ ਸਿੰਘ ਵੱਲੋਂ ਲਗਾਤਾਰ ਸੰਪਰਕ ਕਰਨ ’ਤੇ ਵੀ ਐੱਸਆਈਟੀ ਲੈਣ ਲਈ ਤਿਆਰ ਨਹੀਂ ਹੋ ਰਹੀ।
ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਿਨਾਂ ਰਿਕਾਰਡ ਦੱਸੇ ਜਾਂਦੇ 328 ਸਰੂਪਾਂ ਬਾਰੇ ਜਾਣਕਾਰੀ ਲੈਣ ਲਈ ਬਣਾਈ ਐੱਸਆਈਟੀ ਦੇ ਮੈਂਬਰ ਜਗਤਪ੍ਰੀਤ ਸਿੰਘ ਏਆਈਜੀ ਅਤੇ ਏਡੀਸੀਪੀ ਹਰਪਾਲ ਸਿੰਘ ਨੇ 13 ਜਨਵਰੀ ਨੂੰ ਸ਼ੋ੍ਰਮਣੀ ਕਮੇਟੀ ਦੇ ਦਫਤਰ ਆ ਕੇ ਕੁਝ ਦਸਤਾਵੇਜ਼ ਲੈਣ ਲਈ ਮੁਲਾਕਾਤ ਕੀਤੀ ਸੀ। ਇਸ ਤੋਂ ਇਲਾਵਾ ਚੰਡੀਗੜ੍ਹ ਸਬ ਆਫਿਸ ਵਿਖੇ ਵੀ ਐੱਸਆਈਟੀ ਦੇ ਮੈਂਬਰਾਂ ਨੇ ਲਿਖਤੀ ਪੱਤਰ ਦੇ ਕੇ ਕੁਝ ਦਸਤਾਵੇਜ਼ ਦੀ ਮੰਗ ਕੀਤੀ ਸੀ।
ਦਸਤਾਵੇਜ਼ ਦੇਣ ਤੋਂ ਪਹਿਲਾਂ ਧਾਮੀ ਨੇ ਖੁਦ ਇਨ੍ਹਾਂ ਦਸਤਾਵੇਜ਼ਾਂ ਦੀ ਪੜਤਾਲ ਕਰ ਕੇ ਯਕੀਨੀ ਬਣਾਇਆ ਕਿ ਮੰਗ ਅਨੁਸਾਰ ਦਸਤਾਵੇਜ਼ ਦਿੱਤੇ ਜਾ ਸਕਣ। ਸਿਟ ਵੱਲੋਂ ਮੰਗੀ ਜਾਣਕਾਰੀ ਅਨੁਸਾਰ ਦਸਤਾਵੇਜ਼ ਤਿਆਰ ਹਨ ਅਤੇ ਸਿਟ ਮੈਂਬਰਾਂ ਨਾਲ ਇਸ ਸਬੰਧੀ ਕਈ ਵਾਰ ਸੰਪਰਕ ਵੀ ਕੀਤਾ ਗਿਆ ਹੈ, ਪਰ ਸਿਟ ਹੁਣ ਤੱਕ ਮੰਗੀ ਜਾਣਕਾਰੀ ਦੇ ਦਸਤਾਵੇਜ਼ ਲੈਣ ਲਈ ਕੋਈ ਵੀ ਸਮਾਂ ਨਿਰਧਾਰਤ ਨਹੀਂ ਕਰ ਸਕੀ।