ਨਵੇਂ ਡੇਟਿੰਗ ਟ੍ਰੈਂਡ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜੋ ਅੱਜਕੱਲ੍ਹ ਜੈਨ-ਜ਼ੀ ਦੇ ਵਿੱਚ ਕਾਫੀ ਜ਼ਿਆਦਾ ਮਕਬੂਲ ਹੈ। ਆਓ ਜਾਣਦੇ ਹਾਂ ਡੇਟਿੰਗ ਦੇ ਇੱਕ ਨਵੇਂ ਅਤੇ ਸਕਾਰਾਤਮਕ ਟ੍ਰੈਂਡ ਬਾਰੇ, ਜਿਸ ਨੂੰ 'ਹਾਰਡਬਾਲਿੰਗ' (Hardballing) ਕਿਹਾ ਜਾਂਦਾ ਹੈ। ਇਹ ਟ੍ਰੈਂਡ ਰਿਸ਼ਤਿਆਂ ਵਿੱਚ ਸਪੱਸ਼ਟਤਾ ਅਤੇ ਇਮਾਨਦਾਰੀ ਵਾਪਸ ਲਿਆ ਰਿਹਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅੱਜਕੱਲ੍ਹ ਲੋਕਾਂ ਦੀ ਸੋਚ ਅਤੇ ਰਹਿਣ-ਸਹਿਣ ਪੂਰੀ ਤਰ੍ਹਾਂ ਬਦਲਣ ਲੱਗਾ ਹੈ। ਇਹ ਬਦਲਾਅ ਸਿਰਫ਼ ਲੋਕਾਂ ਦੇ ਪਹਿਰਾਵੇ ਤੇ ਖਾਣ-ਪੀਣ 'ਚ ਹੀ ਨਹੀਂ, ਸਗੋਂ ਉਨ੍ਹਾਂ ਦੇ ਰਿਸ਼ਤਿਆਂ 'ਚ ਵੀ ਦਿਖਾਈ ਦੇ ਰਿਹਾ ਹੈ। ਖਾਸ ਕਰਕੇ ਜੈਨ-ਜ਼ੀ (Gen-Z) ਦੇ ਵਿਚਕਾਰ ਡੇਟਿੰਗ ਨਾਲ ਜੁੜੇ ਨਵੇਂ-ਨਵੇਂ ਟ੍ਰੈਂਡ ਅਕਸਰ ਦੇਖਣ ਨੂੰ ਮਿਲਦੇ ਰਹਿੰਦੇ ਹਨ।
ਅਜਿਹੇ ਹੀ ਇਕ ਨਵੇਂ ਡੇਟਿੰਗ ਟ੍ਰੈਂਡ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜੋ ਅੱਜਕੱਲ੍ਹ ਜੈਨ-ਜ਼ੀ ਦੇ ਵਿਚ ਕਾਫੀ ਜ਼ਿਆਦਾ ਮਕਬੂਲ ਹੈ। ਆਓ ਜਾਣਦੇ ਹਾਂ ਡੇਟਿੰਗ ਦੇ ਇੱਕ ਨਵੇਂ ਅਤੇ ਸਕਾਰਾਤਮਕ ਟ੍ਰੈਂਡ ਬਾਰੇ, ਜਿਸ ਨੂੰ 'ਹਾਰਡਬਾਲਿੰਗ' (Hardballing) ਕਿਹਾ ਜਾਂਦਾ ਹੈ। ਇਹ ਟ੍ਰੈਂਡ ਰਿਸ਼ਤਿਆਂ 'ਚ ਸਪੱਸ਼ਟਤਾ ਅਤੇ ਇਮਾਨਦਾਰੀ ਵਾਪਸ ਲਿਆ ਰਿਹਾ ਹੈ।
ਸਰਲ ਸ਼ਬਦਾਂ 'ਚ ਸਮਝੀਏ ਤਾਂ ਹਾਰਡਬਾਲਿੰਗ ਦਾ ਮਤਲਬ ਬਿਨਾਂ ਗੱਲ ਘੁਮਾਏ-ਫਿਰਾਏ, ਸ਼ੁਰੂਆਤ 'ਚ ਹੀ ਆਪਣੀਆਂ ਉਮੀਦਾਂ ਅਤੇ ਇਰਾਦੇ ਸਾਫ਼ ਕਰ ਦੇਣਾ ਹੈ। ਇਸ ਵਿਚ ਜਦੋਂ ਤੁਸੀਂ ਕਿਸੇ ਨਾਲ ਡੇਟਿੰਗ ਸ਼ੁਰੂ ਕਰਦੇ ਹੋ ਤਾਂ ਉਸ ਨੂੰ ਪਹਿਲਾਂ ਹੀ ਦੱਸ ਦਿੰਦੇ ਹੋ ਕਿ ਤੁਸੀਂ ਭਵਿੱਖ ਵਿੱਚ ਕੀ ਚਾਹੁੰਦੇ ਹੋ, ਚਾਹੇ ਉਹ ਵਿਆਹ ਹੋਵੇ, ਲਿਵ-ਇਨ ਰਿਲੇਸ਼ਨਸ਼ਿਪ ਹੋਵੇ ਜਾਂ ਬੱਚੇ।
ਇਸ ਦਾ ਮਕਸਦ ਸਾਹਮਣੇ ਵਾਲੇ ਨੂੰ ਧੋਖੇ ਵਿਚ ਰੱਖਣ ਦੀ ਬਜਾਏ ਉਸ ਨੂੰ ਆਪਣੀ ਹਕੀਕਤ ਦੱਸਣਾ ਹੈ। ਇਹ ਤਰੀਕਾ ਉਨ੍ਹਾਂ ਲੋਕਾਂ ਨੂੰ ਤੁਹਾਡੀ ਜ਼ਿੰਦਗੀ ਤੋਂ ਦੂਰ ਰੱਖਦਾ ਹੈ ਜਿਨ੍ਹਾਂ ਦੇ ਜੀਵਨ ਦੇ ਟੀਚੇ (Life Goals) ਇੱਕ-ਦੂਜੇ ਨਾਲ ਮੇਲ ਨਹੀਂ ਖਾਂਦੇ। ਝੂਠ ਜਾਂ ਧੋਖੇ ਦੀ ਬਜਾਏ, ਇਸ ਨਾਲ ਰਿਸ਼ਤਾ ਭਰੋਸੇ ਤੇ ਸਨਮਾਨ ਦੀ ਨੀਂਹ 'ਤੇ ਬਣਦਾ ਹੈ।
ਅੱਜਕੱਲ੍ਹ ਬ੍ਰੇਕਅੱਪ ਤੇ ਰਿਸ਼ਤਿਆਂ ਦਾ ਤਣਾਅ ਕਾਫੀ ਜ਼ਿਆਦਾ ਵਧ ਗਿਆ ਹੈ। ਅਕਸਰ ਮਹੀਨਿਆਂ ਤਕ ਇਕ-ਦੂਜੇ ਨਾਲ ਰਹਿਣ ਤੋਂ ਬਾਅਦ ਲੋਕਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਦੇ ਪਾਰਟਨਰ ਦੀਆਂ ਤਰਜੀਹਾਂ (Priorities) ਬਿਲਕੁਲ ਵੱਖਰੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਡੂੰਘੀ ਸੱਟ ਵੱਜਦੀ ਹੈ।
ਅਜਿਹੀ ਸਥਿਤੀ 'ਚ 'ਹਾਰਡਬਾਲਿੰਗ' ਇਸ ਇਮੋਸ਼ਨਲ ਡਰਾਮੇ ਨੂੰ ਘੱਟ ਕਰਦਾ ਹੈ ਅਤੇ ਬਾਅਦ 'ਚ ਹੋਣ ਵਾਲੇ ਤਣਾਅ ਤੋਂ ਵੀ ਬਚਾਉਂਦਾ ਹੈ। ਇਸ ਵਿਚ ਪਹਿਲੀ ਮੁਲਾਕਾਤ ਜਾਂ ਸ਼ੁਰੂਆਤੀ ਗੱਲਬਾਤ 'ਚ ਹੀ ਇਹ ਤੈਅ ਹੋ ਜਾਂਦਾ ਹੈ ਕਿ ਦੋਵੇਂ ਕੀ ਚਾਹੁੰਦੇ ਹਨ, ਤਾਂ 'ਉਸ ਨੇ ਅਜਿਹਾ ਕਿਉਂ ਕੀਤਾ?' ਜਾਂ 'ਰਿਸ਼ਤਾ ਕਿੱਥੇ ਜਾ ਰਿਹਾ ਹੈ?' ਵਰਗੇ ਸਵਾਲ ਕਦੇ ਵਿਚਕਾਰ ਨਹੀਂ ਆਉਂਦੇ।
ਰਿਸ਼ਤਿਆਂ ਨੂੰ ਲੈ ਕੇ ਲੋਕਾਂ ਦੀ ਬਦਲਦੀ ਸੋਚ ਦਾ ਸਭ ਤੋਂ ਵੱਡਾ ਕਾਰਨ ਸੋਸ਼ਲ ਮੀਡੀਆ ਅਤੇ ਡੇਟਿੰਗ ਐਪਸ ਵੀ ਹਨ। ਹੁਣ ਲੋਕ ਬਿਨਾਂ ਕਿਸੇ ਝਿਜਕ ਜਾਂ ਸ਼ਰਮ ਦੇ ਆਪਣੇ ਬਾਇਓ (Bio) 'ਚ ਲਿਖਦੇ ਹਨ- 'No Casual Dating' (ਟਾਈਮ ਪਾਸ ਨਹੀਂ) ਜਾਂ 'Looking for Marriage' (ਵਿਆਹ ਦੀ ਤਲਾਸ਼)। ਪਹਿਲਾਂ ਜਿੱਥੇ ਲੋਕ ਅਜਿਹਾ ਕਰਨ ਤੋਂ ਕਤਰਾਉਂਦੇ ਸਨ, ਉੱਥੇ ਹੀ ਹੁਣ ਇਸ ਨੂੰ ਮੈਚਿਓਰਿਟੀ (ਸਿਆਣਪ) ਅਤੇ ਸਵੈ-ਮਾਣ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ।
ਇਸ ਤੋਂ ਇਲਾਵਾ ਡੇਟਿੰਗ ਦਾ ਇਹ ਨਵਾਂ ਟ੍ਰੈਂਡ ਹੋਰ ਵੀ ਕਈ ਤਰੀਕਿਆਂ ਨਾਲ ਫਾਇਦੇਮੰਦ ਮੰਨਿਆ ਜਾਂਦਾ ਹੈ, ਜਿਵੇਂ ਕਿ:
ਸਪੱਸ਼ਟਤਾ (Clarity) : ਦੋਵੇਂ ਧਿਰਾਂ ਜਾਣਦੀਆਂ ਹਨ ਕਿ ਉਹ ਆਪਣੇ ਰਿਸ਼ਤੇ ਵਿੱਚ ਕਿੱਥੇ ਖੜ੍ਹੀਆਂ ਹਨ ਅਤੇ ਕੀ ਚਾਹੁੰਦੀਆਂ ਹਨ।
ਸਮੇਂ ਦੀ ਬਚਤ: ਜੇਕਰ ਵਿਚਾਰ ਨਹੀਂ ਮਿਲਦੇ ਤਾਂ ਰਿਸ਼ਤਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਤਮ ਹੋ ਜਾਂਦਾ ਹੈ, ਜਿਸ ਨਾਲ ਕੀਮਤੀ ਮਹੀਨੇ ਬਰਬਾਦ ਨਹੀਂ ਹੁੰਦੇ।
ਮਾਨਸਿਕ ਸ਼ਾਂਤੀ (Mental Peace): ਦਿਲ ਟੁੱਟਣ ਦਾ ਡਰ ਅਤੇ ਅਨਿਸ਼ਚਿਤਤਾ ਦਾ ਤਣਾਅ ਘੱਟ ਹੁੰਦਾ ਹੈ।