ਘਟਨਾ ਨਾ ਸਿਰਫ਼ ਵਿਗਿਆਨੀਆਂ ਲਈ ਵੱਡਾ ਮੌਕਾ ਹੋਵੇਗੀ, ਸਗੋਂ ਆਮ ਖਗੋਲ ਪ੍ਰੇਮੀਆਂ ਲਈ ਵੀ ਇਕ ਕਦੇ ਨਾ ਭੁੱਲਣ ਵਾਲਾ ਅਨੁਭਵ ਸਾਬਿਤ ਹੋ ਸਕਦੀ ਹੈ। ਆਓ ਜਾਣੀਏ ਕਿਹੜੀਆਂ ਥਾਵਾਂ ਤੋਂ ਇਹ Solar Eclipse ਦੇਖਿਆ ਜਾ ਸਕੇਗਾ ਤੇ ਇਹ ਕਿੰਨੀ ਦੇਰ ਦਾ ਹੋਵੇਗਾ।

ਲਾਈਫ਼ਸਟਾਈਲ ਡੈਸਕ, ਨਵੀਂ ਦਿੱਲੀ : ਖਗੋਲ ਵਿਗਿਆਨ ਦੇ ਇਤਿਹਾਸ 'ਚ 2 ਅਗਸਤ 2027 ਦਾ ਦਿਨ ਸੁਨਹਿਰੀ ਅੱਖਰਾਂ 'ਚ ਦਰਜ ਹੋਣ ਜਾ ਰਿਹਾ ਹੈ। ਇਸ ਦਿਨ ਇਕ ਅਦਭੁਤ ਪੂਰਨ ਸੂਰਜ ਗ੍ਰਹਿਣ (Total Solar Eclipse 2027) ਹੋਵੇਗਾ, ਜਿਸ ਨੂੰ ਇਸ ਸਦੀ ਦਾ ਸਭ ਤੋਂ ਲੰਬਾ ਪੂਰਨ ਸੂਰਜ ਗ੍ਰਹਿਣ ਕਿਹਾ ਜਾ ਰਿਹਾ ਹੈ।
ਇਹ ਘਟਨਾ ਨਾ ਸਿਰਫ਼ ਵਿਗਿਆਨੀਆਂ ਲਈ ਵੱਡਾ ਮੌਕਾ ਹੋਵੇਗੀ, ਸਗੋਂ ਆਮ ਖਗੋਲ ਪ੍ਰੇਮੀਆਂ ਲਈ ਵੀ ਇਕ ਕਦੇ ਨਾ ਭੁੱਲਣ ਵਾਲਾ ਅਨੁਭਵ ਸਾਬਿਤ ਹੋ ਸਕਦੀ ਹੈ। ਆਓ ਜਾਣੀਏ ਕਿਹੜੀਆਂ ਥਾਵਾਂ ਤੋਂ ਇਹ ਸੂਰਜ ਗ੍ਰਹਿਣ ਦੇਖਿਆ ਜਾ ਸਕੇਗਾ ਤੇ ਇਹ ਕਿੰਨੀ ਦੇਰ ਦਾ ਹੋਵੇਗਾ।
ਇਸ ਗ੍ਰਹਿਣ ਦੀ ਸਭ ਤੋਂ ਵੱਡੀ ਖਾਸੀਅਤ ਇਸਦੀ ਮਿਆਦ ਹੈ। ਜਿੱਥੇ ਆਮ ਤੌਰ 'ਤੇ ਪੂਰਨ ਗ੍ਰਹਿਣ ਦਾ ਸਮਾਂ 2-3 ਮਿੰਟ ਹੀ ਹੁੰਦਾ ਹੈ, ਉੱਥੇ 2 ਅਗਸਤ 2027 ਨੂੰ ਲੱਗਣ ਵਾਲਾ ਗ੍ਰਹਿਣ ਲਗਪਗ 6 ਮਿੰਟ 23 ਸਕਿੰਟ ਤੱਕ ਰਹੇਗਾ। ਇਹ ਇਸ ਸਦੀ 'ਚ ਕਿਸੇ ਵੀ ਪੂਰਨ ਸੂਰਜ ਗ੍ਰਹਿਣ ਦੀ ਸਭ ਤੋਂ ਲੰਬੀ ਮਿਆਦ ਹੋਵੇਗੀ। ਇਸਦਾ ਕਾਰਨ ਧਰਤੀ ਅਤੇ ਚੰਦ ਦੇ ਵਿਚਕਾਰ ਦੀ ਰਿਲੇਟਿਵ ਡਿਸਟੈਂਸ ਹੈ। ਉਸ ਸਮੇਂ, ਚੰਦ ਧਰਤੀ ਦੇ ਨੇੜੇ ਹੋਵੇਗਾ ਜਿਸ ਕਾਰਨ ਉਹ ਸੂਰਜ ਨੂੰ ਪੂਰੀ ਤਰ੍ਹਾਂ ਢੱਕਣ 'ਚ ਜ਼ਿਆਦਾ ਸਮਾਂ ਲਵੇਗਾ।
ਇਹ ਗ੍ਰਹਿਣ ਦੁਨੀਆ ਦੇ ਕਈ ਹਿੱਸਿਆਂ ਤੋਂ ਦਿਖਾਈ ਦੇਵੇਗਾ, ਪਰ ਪੂਰਨ ਸੂਰਜ ਗ੍ਰਹਿਣ ਦਾ ਰਸਤਾ ਇਕ ਤੰਗ ਪੱਟੀ (Part of Totality) ਦੇ ਰੂਪ 'ਚ ਹੋਵੇਗਾ। ਇਹ ਐਟਲਾਂਟਿਕ ਮਹਾਸਾਗਰ ਤੋਂ ਸ਼ੁਰੂ ਹੋਵੇਗਾ ਤੇ ਹੌਲੀ-ਹੌਲੀ ਜਿਬਰਾਲਟਰ ਦੀ ਖਾੜੀ ਵੱਲ ਵਧੇਗਾ। ਅਜਿਹੇ 'ਚ Part of Totality ਉੱਤਰੀ ਅਫ਼ਰੀਕਾ, ਮੱਧ ਪੂਰਬ ਤੇ ਯੂਰਪ ਦੇ ਕੁਝ ਹਿੱਸਿਆਂ ਵਿੱਚੋਂ ਗੁਜ਼ਰੇਗੀ।
ਪੂਰਨ ਗ੍ਰਹਿਣ ਮੁੱਖ ਤੌਰ 'ਤੇ ਦੱਖਣੀ ਸਪੇਨ, ਮੋਰੱਕੋ, ਅਲਜੀਰੀਆ, ਲੀਬੀਆ, ਮਿਸਰ ਤੋਂ ਦੇਖਿਆ ਜਾ ਸਕੇਗਾ। ਇਨ੍ਹਾਂ ਥਾਵਾਂ ਤੋਂ ਹੁੰਦੇ ਹੋਏ ਇਹ ਮੱਧ ਪੂਰਬ 'ਚ ਪਹੁੰਚੇਗਾ। ਇਨ੍ਹਾਂ ਥਾਵਾਂ 'ਤੇ ਲੋਕਾਂ ਨੂੰ ਚੰਦ ਸੂਰਜ ਨੂੰ ਪੂਰੀ ਤਰ੍ਹਾਂ ਢੱਕਦਾ ਹੋਇਆ ਨਜ਼ਰ ਆਵੇਗਾ। ਇਨ੍ਹਾਂ ਥਾਵਾਂ ਤੋਂ ਗੁਜ਼ਰਨ ਦੇ ਕਾਰਨ ਕਈ ਲੋਕ ਪੂਰਨ ਸੂਰਜ ਗ੍ਰਹਿਣ ਦਾ ਨਜ਼ਾਰਾ ਦੇਖ ਸਕਣਗੇ ਤੇ ਇਸ ਅਦਭੁਤ ਖਗੋਲੀ ਘਟਨਾ ਦਾ ਦੀਦਾਰ ਕਰ ਸਕਣਗੇ। ਇਨ੍ਹਾਂ ਇਲਾਕਿਆਂ ਤੋਂ ਬਾਹਰ ਦੇ ਲੋਕਾਂ ਨੂੰ ਸਿਰਫ਼ ਅੰਸ਼ਕ ਸੂਰਜ ਗ੍ਰਹਿਣ ਦੇਖਣ ਨੂੰ ਮਿਲੇਗਾ।
ਗ੍ਰਹਿਣ ਦੇਖਦੇ ਸਮੇਂ ਸੁਰੱਖਿਆ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ। ਸੂਰਜ ਵੱਲ ਸਿੱਧੇ ਨੰਗੀਆਂ ਅੱਖਾਂ ਨਾਲ ਨਹੀਂ ਦੇਖਣਾ ਚਾਹੀਦਾ, ਇਸ ਨਾਲ ਅੱਖਾਂ ਨੂੰ ਸਥਾਈ ਨੁਕਸਾਨ ਹੋ ਸਕਦਾ ਹੈ। ਸੋਲਰ ਵਿਊਇੰਗ ਗਲਾਸਿਜ਼ ਜਾਂ ਟੈਲੀਸਕੋਪ ਰਾਹੀਂ ਹੀ ਗ੍ਰਹਿਣ ਦੇਖਣਾ ਸੁਰੱਖਿਅਤ ਹੈ।