Skin Care Routine Tips : ਜੇਕਰ ਤੁਸੀਂ ਚਮਕਦਾਰ, ਗਲਾਸ-ਸਕਿਨ ਵਰਗੀ ਸਕਿਨ ਚਾਹੁੰਦੇ ਹੋ, ਤਾਂ ਇਨ੍ਹਾਂ 5 ਘਰੇਲੂ ਟੋਨਰ ਆਪਣੀ ਸਕਿਨਕੇਅਰ ਰੁਟੀਨ 'ਚ ਜ਼ਰੂਰ ਸ਼ਾਮਲ ਕਰੋ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਚਿਹਰੇ 'ਤੇ ਦਿਖਾਈ ਦੇਣ ਵਾਲੇ ਵੱਡੇ-ਵੱਡੇ ਪੋਰਸ ਨਾ ਸਿਰਫ਼ ਮੇਕਅੱਪ ਨੂੰ ਖਰਾਬ ਦਿਖਾਉਂਦੇ ਹਨ ਬਲਕਿ ਸਕਿਨ ਦੀ ਖੂਬਸੂਰਤੀ ਵੀ ਲੁਕਾ ਦਿੰਦੇ ਹਨ। ਕਈ ਵਾਰ ਮਹਿੰਗੇ ਪ੍ਰੋਡਕਟਸ ਵੀ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਦੂਰ ਨਹੀਂ ਕਰ ਪਾਉਂਦੇ। ਹਾਲਾਂਕਿ, ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਰਸੋਈ 'ਚ ਹੀ ਅਜਿਹੇ ਕੁਦਰਤੀ ਟੋਨਰ ਮੌਜੂਦ ਹਨ, ਜੋ ਪੋਰਸ ਨੂੰ ਟਾਈਟ ਕਰ ਕੇ ਤੁਹਾਡੀ ਸਕਿਨ ਨੂੰ ਸ਼ੀਸ਼ੇ ਵਰਗੀ ਸਾਫ਼ ਤੇ ਮੁਲਾਇਮ ਬਣਾ ਸਕਦੇ ਹਨ? ਜੀ ਹਾਂ, ਜੇਕਰ ਤੁਸੀਂ ਚਮਕਦਾਰ, ਗਲਾਸ-ਸਕਿਨ ਵਰਗੀ ਸਕਿਨ ਚਾਹੁੰਦੇ ਹੋ, ਤਾਂ ਇਨ੍ਹਾਂ 5 ਘਰੇਲੂ ਟੋਨਰ ਆਪਣੀ ਸਕਿਨਕੇਅਰ ਰੁਟੀਨ 'ਚ ਜ਼ਰੂਰ ਸ਼ਾਮਲ ਕਰੋ।
ਗੁਲਾਬ ਜਲ ਇਕ ਕੁਦਰਤੀ ਸਕਿਨ ਟੋਨਰ ਹੈ ਜੋ ਪੋਰਸ ਨੂੰ ਸੁੰਗਾੜਨ 'ਚ ਬੇਹੱਦ ਅਸਰਦਾਰ ਹੈ। ਰੋਜ਼ਾਨਾ ਇਸ ਨੂੰ ਕਾਟਨ ਪੈਡ ਦੀ ਮਦਦ ਨਾਲ ਚਿਹਰੇ 'ਤੇ ਲਗਾਓ। ਇਹ ਸਕਿਨ ਦਾ pH-ਸੰਤੁਲਨ ਠੀਕ ਰੱਖਦਾ ਹੈ, ਆਇਲ ਕੰਟਰੋਲ ਕਰਦਾ ਹੈ ਤੇ ਸਕਿਨ ਨੂੰ ਅੰਦਰੋਂ ਹਾਈਡ੍ਰੇਟ ਕਰਦਾ ਹੈ। ਨਿਯਮਤ ਵਰਤੋਂ ਨਾਲ ਸਕਿਨ ਮੁਲਾਇਮ, ਤਾਜ਼ਾ ਤੇ ਬੇਦਾਗ ਦਿਖਣ ਲੱਗਦੀ ਹੈ।
ਖੀਰੇ 'ਚ 95% ਪਾਣੀ ਹੁੰਦਾ ਹੈ ਜੋ ਸਕਿਨ ਨੂੰ ਠੰਢਕ ਤੇ ਨਮੀ ਦਿੰਦਾ ਹੈ। ਇਹ ਓਪਨ ਪੋਰਸ ਨੂੰ ਟਾਈਟ ਕਰ ਕੇ ਸਕਿਨ ਨੂੰ ਕੁਦਰਤੀ ਤੌਰ 'ਤੇ ਗਲੋਇੰਗ ਬਣਾਉਂਦਾ ਹੈ। ਖੀਰੇ ਦਾ ਰਸ ਕੱਢ ਕੇ ਉਸ ਨੂੰ ਸਪਰੇਅ ਬੋਤਲ 'ਚ ਭਰ ਕੇ ਟੋਨਰ ਵਾਂਗ ਇਸਤੇਮਾਲ ਕਰੋ। ਇਹ ਤੇਲ ਵਾਲੀ (Oily) ਤੇ ਕੀਲ-ਮੁਹਾਸਿਆਂ ਵਾਲੀ ਸਕਿਨ ਲਈ ਖਾਸ ਤੌਰ 'ਤੇ ਫਾਇਦੇਮੰਦ ਹੈ।
ਗ੍ਰੀਨ ਟੀ 'ਚ ਮੌਜੂਦ ਐਂਟੀਆਕਸੀਡੈਂਟਸ ਸਕਿਨ ਨੂੰ ਫ੍ਰੀ-ਰੈਡੀਕਲਸ ਤੋਂ ਬਚਾਉਂਦੇ ਹਨ ਤੇ ਓਪਨ ਪੋਰਸ ਘਟਾਉਣ 'ਚ ਮਦਦ ਕਰਦੇ ਹਨ। ਠੰਢੀ ਕੀਤੀ ਹੋਈ ਗ੍ਰੀਨ ਟੀ ਨੂੰ ਇਕ ਸਪਰੇਅ ਬੋਤਲ 'ਚ ਭਰ ਲਓ ਤੇ ਦਿਨ ਵਿਚ 1-2 ਵਾਰ ਚਿਹਰੇ 'ਤੇ ਸਪਰੇਅ ਕਰੋ। ਇਸ ਨਾਲ ਸਕਿਨ ਨਾ ਸਿਰਫ਼ ਟਾਈਟ ਹੁੰਦੀ ਹੈ ਬਲਕਿ ਕੁਦਰਤੀ ਚਮਕ ਵੀ ਵਧਦੀ ਹੈ।
ਐਲੋਵੇਰਾ ਜੈੱਲ ਸਕਿਨਨੂੰ ਸ਼ਾਂਤ ਕਰਦੀ ਹੈ, ਪੋਰਸ ਨੂੰ ਟਾਈਟ ਕਰਦੀ ਹੈ ਤੇ ਸਕਿਨ ਦੇ ਟੈਕਸਚਰ 'ਚ ਸੁਧਾਰ ਲਿਆਉਂਦੀ ਹੈ। ਇਸਦੇ ਲਈ, ਇੱਕ ਚਮਚ ਐਲੋਵੇਰਾ ਜੈੱਲ ਨੂੰ ਇੱਕ ਕੱਪ ਪਾਣੀ 'ਚ ਮਿਲਾ ਕੇ ਇਸ ਦਾ ਟੋਨਰ ਬਣਾਓ। ਇਹ ਖੁਸ਼ਕ (Dry), ਤੇਲ ਵਾਲੀ ਤੇ ਸੰਵੇਦਨਸ਼ੀਲ (Sensitive)- ਹਰ ਤਰ੍ਹਾਂ ਦੀ ਸਕਿਨ ਲਈ ਢੁਕਵੀਂ ਹੈ।
ਨਿੰਬੂ 'ਚ ਮੌਜੂਦ ਵਿਟਾਮਿਨ C ਸਕਿਨ ਨੂੰ ਸਾਫ਼ ਕਰਦਾ ਹੈ ਤੇ ਆਇਲਕੰਟਰੋਲ ਕਰ ਕੇ ਪੋਰਸ ਨੂੰ ਟਾਈਟ ਕਰਦਾ ਹੈ। ਇਕ ਕਟੋਰੇ 'ਚ ਦੋ ਚਮਚ ਨਿੰਬੂ ਦਾ ਰਸ ਤੇ ਚਾਰ ਚਮਚ ਪਾਣੀ ਮਿਲਾਓ ਤੇ ਕਾਟਨ ਪੈਡ ਨਾਲ ਚਿਹਰੇ 'ਤੇ ਲਗਾਓ। ਧਿਆਨ ਰਹੇ, ਇਸਨੂੰ ਸਿਰਫ਼ ਰਾਤ ਨੂੰ ਵਰਤੋ ਤੇ ਲਗਾਉਣ ਤੋਂ ਬਾਅਦ ਸਨਸਕ੍ਰੀਨ ਲਗਾਉਣਾ ਨਾ ਭੁੱਲੋ।
ਚਿਹਰਾ ਧੋਣ ਦੇ ਤੁਰੰਤ ਬਾਅਦ ਟੋਨਰ ਲਗਾਓ ਤਾਂ ਜੋ ਪੋਰਸ ਸੁੰਗੜ ਸਕਣ।
ਟੋਨਰ ਨੂੰ ਕਦੇ ਰਗੜ ਕੇ ਨਾ ਲਗਾਓ, ਬੱਸ ਹਲਕੇ ਹੱਥਾਂ ਨਾਲ ਥਪਥਪਾਓ।
ਇਸ ਤੋਂ ਬਾਅਦ ਮੌਇਸਚਰਾਈਜ਼ਰ ਜ਼ਰੂਰ ਲਗਾਓ।
ਹਫ਼ਤੇ 'ਚ 4-5 ਦਿਨ ਟੋਨਰ ਦੀ ਵਰਤੋਂ ਕਰੋ ਤਾਂ ਜੋ ਬਿਹਤਰ ਅਤੇ ਲੰਬੇ ਸਮੇਂ ਤੱਕ ਰਹਿਣ ਵਾਲੇ ਨਤੀਜੇ ਮਿਲ ਸਕਣ।
ਆਇਲ, ਪਸੀਨਾ, ਡਸਟ ਤੇ ਗਲਤ ਸਕਿੰਨਕੇਅਰ ਰੁਟੀਨ ਕਾਰਨ ਪੋਰਸ ਖੁੱਲ੍ਹ ਜਾਂਦੇ ਹਨ ਤੇ ਚਿਹਰੇ ਦੀ ਸੁੰਦਰਤਾ ਘੱਟ ਜਾਂਦੀ ਹੈ, ਪਰ ਇਨ੍ਹਾਂ 5 ਕੁਦਰਤੀ ਟੋਨਰਜ਼ ਦੀ ਮਦਦ ਨਾਲ ਤੁਸੀਂ ਬਿਨਾਂ ਕੈਮੀਕਲ ਦੇ ਵੀ ਆਪਣੀ ਸਕਿਨ ਨੂੰ ਟਾਈਟ, ਸਾਫ਼ ਤੇ ਗਲੋਇੰਗ ਬਣਾ ਸਕਦੇ ਹੋ। ਜੇਕਰ ਤੁਸੀਂ ਕੁਦਰਤੀ ਅਤੇ ਆਸਾਨ ਸਕਿਨਕੇਅਰ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਇਨ੍ਹਾਂ ਵਿੱਚੋਂ ਕੋਈ ਇਕ ਟੋਨਰ ਆਪਣੀ ਰੁਟੀਨ 'ਚ ਸ਼ਾਮਲ ਕਰੋ ਅਤੇ ਫਿਰ ਦੇਖੋ ਕਿਵੇਂ ਤੁਹਾਡੀ ਸਕਿਨ ਹੌਲੀ-ਹੌਲੀ ਸ਼ੀਸ਼ੇ ਵਾਂਗ ਚਮਕਣ ਲੱਗਦੀ ਹੈ।