Kitchen Hacks : ਚਾਹ ਦੀ ਚੁਸਕੀ ਦਾ ਮਜ਼ਾ ਉਦੋਂ ਹੋਰ ਵੱਧ ਜਾਂਦਾ ਹੈ ਜਦੋਂ ਕੱਪ ਵੀ ਵਧੀਆ ਤੇ ਟਿਕਾਊ ਹੋਵੇ। ਅਗਲੀ ਵਾਰ ਜਦੋਂ ਤੁਸੀਂ ਕਰੌਕਰੀ ਖਰੀਦਣ ਜਾਓ ਤਾਂ ਇਨ੍ਹਾਂ 5 ਗੱਲਾਂ ਦਾ ਖਾਸ ਖਿਆਲ ਰੱਖੋ। ਯਕੀਨ ਮੰਨੋ, ਤੁਹਾਡੇ ਕੱਪ ਸਾਲੋ-ਸਾਲ ਤੁਹਾਡਾ ਸਾਥ ਨਿਭਾਉਣਗੇ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕੀ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਕਿ ਬਾਜ਼ਾਰੋਂ ਲਿਆਂਦਾ ਸੁੰਦਰ ਜਿਹਾ ਕੱਪ ਕੁਝ ਹੀ ਦਿਨਾਂ 'ਚ ਤਿੜਕ ਜਾਂਦਾ ਹੈ ਜਾਂ ਉਸਦਾ ਹੈਂਡਲ ਹੱਥ ਵਿਚ ਆ ਜਾਂਦਾ ਹੈ? ਅਸੀਂ ਅਕਸਰ ਕੱਪ ਖਰੀਦਦੇ ਸਮੇਂ ਸਿਰਫ਼ ਉਸਦਾ ਰੰਗ ਤੇ ਡਿਜ਼ਾਈਨ ਦੇਖਦੇ ਹਾਂ, ਪਰ ਉਸਦੀ ਮਜ਼ਬੂਤੀ ਵੱਲ ਧਿਆਨ ਨਹੀਂ ਦਿੰਦੇ।
ਚਾਹ ਦੀ ਚੁਸਕੀ ਦਾ ਮਜ਼ਾ ਉਦੋਂ ਹੋਰ ਵਧ ਜਾਂਦਾ ਹੈ ਜਦੋਂ ਕੱਪ ਵੀ ਵਧੀਆ ਤੇ ਟਿਕਾਊ ਹੋਵੇ। ਅਗਲੀ ਵਾਰ ਜਦੋਂ ਤੁਸੀਂ ਕਰੌਕਰੀ ਖਰੀਦਣ ਜਾਓ ਤਾਂ ਇਨ੍ਹਾਂ 5 ਗੱਲਾਂ ਦਾ ਖਾਸ ਖਿਆਲ ਰੱਖੋ। ਯਕੀਨ ਮੰਨੋ, ਤੁਹਾਡੇ ਕੱਪ ਸਾਲੋ-ਸਾਲ ਤੁਹਾਡਾ ਸਾਥ ਨਿਭਾਉਣਗੇ।
ਸਭ ਤੋਂ ਪਹਿਲਾਂ ਇਹ ਦੇਖੋ ਕਿ ਕੱਪ ਕਿਸ ਚੀਜ਼ ਤੋਂ ਬਣਿਆ ਹੈ। ਰੋਜ਼ਾਨਾ ਵਰਤੋਂ ਲਈ 'ਬੋਨ ਚਾਈਨਾ' (Bone China) ਜਾਂ 'ਸਟੋਨਵੇਅਰ' (Stoneware) ਸਭ ਤੋਂ ਵਧੀਆ ਮੰਨੇ ਜਾਂਦੇ ਹਨ। ਬੋਨ ਚਾਈਨਾ ਦੀ ਗੱਲ ਕਰੀਏ ਤਾਂ ਇਹ ਹਲਕਾ ਹੁੰਦਾ ਹੈ ਪਰ ਬਹੁਤ ਮਜ਼ਬੂਤ ਹੁੰਦਾ ਹੈ ਤੇ ਆਸਾਨੀ ਨਾਲ ਨਹੀਂ ਟੁੱਟਦਾ। ਅਸਲ ਵਿੱਚ, ਇਹ ਸਿਰੈਮਿਕ ਦੀ ਹੀ ਇਕ ਕਿਸਮ ਹੁੰਦੀ ਹੈ। ਜੇਕਰ ਤੁਸੀਂ ਇਸਨੂੰ ਖਰੀਦ ਰਹੇ ਹੋ ਤਾਂ ਧਿਆਨ ਦਿਓ ਕਿ ਉਹ ਚੰਗੀ ਕੁਆਲਿਟੀ ਦਾ ਹੋਵੇ ਕਿਉਂਕਿ ਸਸਤਾ ਸਿਰੈਮਿਕ ਜਲਦੀ ਤਿੜਕ ਜਾਂਦਾ ਹੈ।
ਕੱਪ ਦਾ ਸਭ ਤੋਂ ਨਾਜ਼ੁਕ ਹਿੱਸਾ ਉਸਦਾ ਉੱਪਰਲਾ ਕਿਨਾਰਾ ਹੁੰਦਾ ਹੈ। ਅਕਸਰ ਕੱਪ ਇੱਥੋਂ ਹੀ ਟੁੱਟਣਾ ਜਾਂ 'ਚਿਪ' ਹੋਣਾ ਸ਼ੁਰੂ ਹੁੰਦਾ ਹੈ। ਖਰੀਦਦੇ ਸਮੇਂ ਉਂਗਲ ਫੇਰ ਕੇ ਦੇਖੋ। ਕਿਨਾਰੇ ਬਹੁਤ ਪਤਲੇ ਨਹੀਂ ਹੋਣੇ ਚਾਹੀਦੇ। ਥੋੜ੍ਹੇ ਮੋਟੇ ਅਤੇ ਗੋਲ ਕਿਨਾਰਿਆਂ ਵਾਲੇ ਕੱਪ ਜ਼ਿਆਦਾ ਟਿਕਾਊ ਹੁੰਦੇ ਹਨ ਅਤੇ ਜਲਦੀ ਟੁੱਟਦੇ ਨਹੀਂ।
ਕਈ ਵਾਰ ਕੱਪ ਤਾਂ ਠੀਕ ਰਹਿੰਦਾ ਹੈ ਪਰ ਉਸਦਾ ਹੈਂਡਲ ਟੁੱਟ ਜਾਂਦਾ ਹੈ। ਇਸ ਲਈ, ਖਰੀਦਦੇ ਸਮੇਂ ਕੱਪ ਨੂੰ ਹੱਥ ਵਿਚ ਫੜ ਕੇ ਦੇਖੋ। ਕੀ ਹੈਂਡਲ ਕੱਪ ਦੇ ਨਾਲ ਮਜ਼ਬੂਤੀ ਨਾਲ ਜੁੜਿਆ ਹੋਇਆ ਹੈ? ਕੀ ਤੁਹਾਡੀਆਂ ਉਂਗਲਾਂ ਉਸ ਵਿਚ ਆਰਾਮ ਨਾਲ ਫਿੱਟ ਹੋ ਰਹੀਆਂ ਹਨ? ਜੇਕਰ ਹੈਂਡਲ ਬਹੁਤ ਪਤਲਾ ਹੈ ਜਾਂ ਕੱਪ ਦੇ ਭਾਰ ਦੇ ਹਿਸਾਬ ਨਾਲ ਕਮਜ਼ੋਰ ਲੱਗ ਰਿਹਾ ਹੈ ਤਾਂ ਉਸਨੂੰ ਨਾ ਖਰੀਦੋ।
ਕੱਪ ਦੀ ਸਤ੍ਹਾ ਨੂੰ ਗੌਰ ਨਾਲ ਦੇਖੋ। ਉਸ ਉੱਤੇ ਚੜ੍ਹੀ ਹੋਈ ਪਰਤ ਇੱਕਸਾਰ ਹੋਣੀ ਚਾਹੀਦੀ ਹੈ। ਜੇਕਰ ਤੁਹਾਨੂੰ ਕੱਪ ਉੱਤੇ ਛੋਟੇ-ਛੋਟੇ ਬੁਲਬੁਲੇ ਜਾਂ ਖੁਰਦਰਾਪਨ ਦਿਖਾਈ ਦੇਵੇ ਤਾਂ ਸਮਝ ਜਾਓ ਕਿ ਇਸਦੀ ਕੁਆਲਿਟੀ ਵਧੀਆ ਨਹੀਂ ਹੈ। ਅਜਿਹੀਆਂ ਥਾਵਾਂ ਤੋਂ ਕੱਪ ਦੇ ਤਿੜਕਣ ਦਾ ਖ਼ਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ। ਇਕ ਸਮੂਥ ਅਤੇ ਬੇਦਾਗ ਕੱਪ ਹੀ ਲੰਬੀ ਰੇਸ ਦਾ ਘੋੜਾ ਹੁੰਦਾ ਹੈ।
ਅੱਜਕੱਲ੍ਹ ਅਸੀਂ ਅਕਸਰ ਚਾਹ-ਕੌਫੀ ਦੁਬਾਰਾ ਗਰਮ ਕਰਨ ਲਈ ਮਾਈਕ੍ਰੋਵੇਵ ਦੀ ਵਰਤੋਂ ਕਰਦੇ ਹਾਂ। ਜੇਕਰ ਤੁਹਾਡਾ ਕੱਪ 'ਮਾਈਕ੍ਰੋਵੇਵ ਸੇਫ਼' ਨਹੀਂ ਹੈ, ਤਾਂ ਗਰਮ ਹੁੰਦੇ ਹੀ ਉਹ ਤਿੜਕ ਸਕਦਾ ਹੈ। ਕੱਪ ਦੇ ਹੇਠਾਂ ਲਿਖੀਆਂ ਹਦਾਇਤਾਂ ਨੂੰ ਜ਼ਰੂਰ ਪੜ੍ਹੋ। ਰੋਜ਼ਾਨਾ ਦੀ ਵਰਤੋਂ ਲਈ ਹਮੇਸ਼ਾ 'ਮਾਈਕ੍ਰੋਵੇਵ ਅਤੇ ਡਿਸ਼ਵਾਸ਼ਰ ਸੇਫ਼' ਕੱਪ ਹੀ ਚੁਣੋ। ਨਾਲ ਹੀ, ਕੱਚ ਦੇ ਕੱਪ ਵਿੱਚ ਗਰਮ ਚਾਹ ਪਾਉਣ ਤੋਂ ਪਹਿਲਾਂ ਉਸ ਵਿੱਚ ਇੱਕ ਸਟੀਲ ਦਾ ਚਮਚ ਪਾ ਦਿਓ। ਇਸ ਨਾਲ ਤਾਪਮਾਨ ਵੰਡਿਆ ਜਾਂਦਾ ਹੈ ਅਤੇ ਕੱਚ ਦੇ ਤਿੜਕਣ ਦਾ ਡਰ ਖ਼ਤਮ ਹੋ ਜਾਂਦਾ ਹੈ।