ਹਰ ਲੇਖਕ ਦਾ ਲਿਖਣ ਦਾ ਢੰਗ ਵੱਖਰਾ ਹੁੰਦਾ ਹੈ। ਹਰ ਲੇਖਕ ਦੀ ਆਪਣੀ ਵਿਧਾ ਹੁੰਦੀ ਹੈ। ਨਾਟਕ, ਨਾਵਲ, ਕਹਾਣੀ, ਮਿੰਨੀ ਕਹਾਣੀ, ਨਿਬੰਧ, ਗੀਤ, ਗ਼ਜ਼ਲ, ਰੁਬਾਈਆਂ, ਨਜ਼ਮ, ਵਿਅੰਗ, ਕਹਾਣੀ ਵਿਅੰਗ, ਹਾਸ-ਵਿਅੰਗ, ਕਵਿਤਾ-ਵਿਅੰਗ, ਬੈਂਤ-ਛੰਦ ਆਦਿ ਹੋਰ ਬਹੁਤ ਸਾਰੀਆਂ ਵਿਧਾ ਹਨ। ਜਿਵੇਂ ਲੇਖਕ ਆਪਣੀ ਚੋਣ ਕਰਦਾ ਹੈ, ਉਸੇ ਤਰ੍ਹਾਂ ਹੀ ਲਿਖਦਾ ਹੈ।
ਹਰ ਲੇਖਕ ਦਾ ਲਿਖਣ ਦਾ ਢੰਗ ਵੱਖਰਾ ਹੁੰਦਾ ਹੈ। ਹਰ ਲੇਖਕ ਦੀ ਆਪਣੀ ਵਿਧਾ ਹੁੰਦੀ ਹੈ। ਨਾਟਕ, ਨਾਵਲ, ਕਹਾਣੀ, ਮਿੰਨੀ ਕਹਾਣੀ, ਨਿਬੰਧ, ਗੀਤ, ਗ਼ਜ਼ਲ, ਰੁਬਾਈਆਂ, ਨਜ਼ਮ, ਵਿਅੰਗ, ਕਹਾਣੀ ਵਿਅੰਗ, ਹਾਸ-ਵਿਅੰਗ, ਕਵਿਤਾ-ਵਿਅੰਗ, ਬੈਂਤ-ਛੰਦ ਆਦਿ ਹੋਰ ਬਹੁਤ ਸਾਰੀਆਂ ਵਿਧਾ ਹਨ। ਜਿਵੇਂ ਲੇਖਕ ਆਪਣੀ ਚੋਣ ਕਰਦਾ ਹੈ, ਉਸੇ ਤਰ੍ਹਾਂ ਹੀ ਲਿਖਦਾ ਹੈ। ਹਾਸ-ਵਿਅੰਗ ਨੂੰ ਵੀ ਸਾਹਿਤ ਦਾ ਇੱਕ ਅੰਗ ਮੰਨ ਲਿਆ ਗਿਆ ਹੈ। ਅੱਜ ਇਸ ਵਿੱਚ ਬਹੁਤ ਸਾਰੇ ਲੇਖਕਾਂ ਦੇ ਨਾਂ ਆਉਂਦੇ ਹਨ ਜਿਵੇਂ ਕਿ ਐੱਲ. ਗਰਗ, ਸੁਖਮਿੰਦਰ ਸੇਖੋਂ, ਜਗਦੀਸ਼ ਪ੍ਰਸ਼ਾਦਿ, ਸ਼ੇਰ ਜੰਗ ‘ਜਾਂਗਲੀ’, ਹਰਭਜਨ ਬਟਾਲਵੀ, ਦਲੀਪ ਸਿੰਘ ‘ਭੂਪਾਲ’, ਜਗਜੀਤ ‘ਕੋਮਲ’, ਜੇ. ਐਲ. ਨੰਦਾ ਆਦਿ। ਪਰ ਹਾਸ-ਵਿਅੰਗ ਦੀ ਵਿਧਾ ਨੂੰ ਸਥਾਪਿਤ ਕਰਨ ਵਾਲੇ ਮੋਢੀ ਦਲੀਪ ਸਿੰਘ ਭੂਪਾਲ, ਅਨੰਤ ਸਿੰਘ ਕਾਂਬਲੀ, ਡਾ. ਗੁਰਨਾਮ ਸਿੰਘ ਤੀਰ, ਸੂਬਾ ਸਿੰਘ, ਈਸ਼ਵਰ ਚਿੱਤਰਕਾਰ ਅਤੇ ਕਨ੍ਹੱਈਆ ਲਾਲ ਕਪੂਰ ਆਦਿ ਨਾਂ ਹਨ। ਇਨ੍ਹਾਂ ਮੋਢੀਆਂ ਵਿੱਚ ਸਭ ਤੋਂ ਹਰਮਨ ਪਿਆਰਾ ਨਾਂ ਆਉਂਦਾ ਹੈ, ਪਿਆਰਾ ਸਿੰਘ ਦਾਤਾ।
ਪਿਆਰਾ ਸਿੰਘ ਦਾਤਾ ਦਾ ਜਨਮ ਮਾਤਾ ਆਤਮ ਕੌਰ ਅਤੇ ਪਿਤਾ ਰਾਮ ਸਿੰਘ ਉਬਰਾਏ ਦੇ ਘਰ ਪਿੰਡ ਦਾਤਾ ਭੱਟ, ਜ਼ਿਲ੍ਹਾ ਰਾਵਲਪਿੰਡੀ (ਪਾਕਿਸਤਾਨ) ਵਿਖੇ 15 ਜੁਲਾਈ, 1910 ਈ: ਨੂੰ ਹੋਇਆ। ਭੈਣ ਨੰਦ ਕੁਰ ਤੇ ਭੈਣ ਨਾਨਕੀ ਦਾ ਵੀਰ, ਗੁਰਬਖ਼ਸ਼ ਸਿੰਘ ਦਾ ਭਰਾ ਪੰਜਾਬੀ ਸਾਹਿਤ ਦਾ ਹੀਰਾ ਬਣਿਆ। ਉਨ੍ਹਾਂ ਨੇ ਬੀਬੀ ਸਤਵੰਤ ਕੌਰ ਨਾਲ ਸ਼ਾਦੀ ਕਰਵਾਈ, ਤੇ ਬੇਟੀ ਰਾਮਿੰਦਰ ਕੌਰ, ਬੇਟੇ ਰਾਜਿੰਦਰ ਸਿੰਘ ਤੇ ਪਰਮਜੀਤ ਸਿੰਘ ਨੇ ਉਨ੍ਹਾਂ ਦੀ ਫੁੱਲਵਾੜੀ ਵਿੱਚ ਵਾਧਾ ਕੀਤਾ। ਪਿਆਰਾ ਸਿੰਘ ਦਾਤਾ ਦਾ ਬਚਪਨ ਦਾ ਨਾਂ ਪ੍ਰਦੰਮਣ ਸਿੰਘ ਸੀ ਪਰ ਉਨ੍ਹਾਂ ਦੀ ਦਾਦੀ ਨੂੰ ਇਹ ਨਾਂ ਲੈਣਾ ਔਖਾ ਲੱਗਦਾ ਸੀ ਇਸ ਕਰਕੇ ਉਨ੍ਹਾਂ ਨੇ ਨਾਂ ਪਿਆਰਾ ਸਿੰਘ ਰੱਖਿਆ ਅਤੇ ਦਾਤਾ ਉਨ੍ਹਾਂ ਦੇ ਪਿੰਡ ਦਾ ਅੱਧਾ ਨਾਂ ਆਪਣੇ ਨਾਂ ਨਾਲ ਜੋੜ ਲਿਆ।
ਪਿਆਰਾ ਸਿੰਘ ਦਾਤਾ ਨੇ ਪ੍ਰਾਇਮਰੀ ਪਿੰਡ ਦੇ ਸਕੂਲ ਤੋਂ ਅਤੇ ਮੈਟਿ੍ਰਕ ਖ਼ਾਲਸਾ ਹਾਈ ਸਕੂਲ ਸੱਯਦ ਅਤੇ ਸੁਖੋ ਤੋਂ ਫਿਰ ਕੁਝ ਸਮਾਂ ਡੀ. ਏ. ਵੀ. ਕਾਲਜ, ਰਾਵਲਪਿੰਡੀ ਵੀ ਪੜ੍ਹੇ। ਬਚਪਨ ਵਿੱਚ ਲੇਖਕ ਗੁਰਪੁਰਬਾਂ ਮੌਕੇ ਗੁਰਦੁਆਰਿਆਂ ’ਚ ਆਪਣੀਆਂ ਕਵਿਤਾਵਾਂ ਪੜ੍ਹਦਾ ਹੁੰਦਾ ਸੀ। ਹੌਲੀ-ਹੌਲੀ ਹੱਲਾਸ਼ੇਰੀ ਤੇ ਉਤਸ਼ਾਹ ਸਦਕਾ ਜਲਸਿਆਂ ਦੀਆਂ ਸਟੇਜਾਂ ’ਤੇ ਚੜ੍ਹਨ ਲੱਗ ਪਿਆ। ਉਨ੍ਹਾਂ ਸਮਿਆਂ ਵਿੱਚ ਹੀ ਪ੍ਰਸਿੱਧ ਸਾਹਿਤਕ ਪੱਤਰ ‘ਪ੍ਰੀਤਮ’ ਵਿੱਚ ਛਪਣ ਲੱਗ ਪਿਆ। ਦਾਤਾ ਜੀ ਨੇ ਸ਼ਹੀਦ ਭਗਤ ਸਿੰਘ ਜੀ ਦੀ ਸ਼ਹਾਦਤ ਵਾਲੇ ਦਿਨ ਅੰਗਰੇਜ਼ਾਂ ਖ਼ਿਲਾਫ਼ ਜੋਸ਼ੀਲੀ ਤਕਰੀਰ ਦਿੱਤੀ, ਇਸ ਕਰਕੇ ਸੀ. ਆਈ. ਡੀ. ਉਨ੍ਹਾਂ ਦੇ ਪਿੱਛੇ ਲੱਗੀ ਤਾਂ ਉਨ੍ਹਾਂ ਨੂੰ ਕੁਝ ਸਮਾਂ ਰੂਪੋਸ਼ ਹੋਣ ਲਈ ਮਜਬੂਰ ਹੋਣਾ ਪਿਆ। ਬਾਅਦ ਵਿੱਚ ਸੋਸ਼ਲਿਸਟ ਪਾਰਟੀ ਦਾ ਮੈਂਬਰ ਬਣ ਕੇ ਆਜ਼ਾਦੀ ਦੀ ਲੜਾਈ ਵਿੱਚ ਯੋਗਦਾਨ ਪਾਉਣ ਲੱਗਾ। ਲਾਹੌਰ ਤੋਂ ਦਿੱਲੀ ਆ ਕੇ ‘ਨੈਸ਼ਨਲ ਪ੍ਰੈਸ ਆਫ ਇੰਡੀਆ’ ਖੋਲ੍ਹ ਕੇ ਆਪਣਾ ਰੁਜ਼ਗਾਰ ਚਲਾਇਆ ਪਰ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਫੋਟੋ ਫਰੇਮਿੰਗ, ਡੇਅਰੀ ਫਾਰਮਿੰਗ, ਟਰੱਕ ਡਰਾਇਵਰੀ, ਗਿਆਨੀ ਕਾਲਜ, ਜਿਲਦਬਾਜ਼ੀ, ਸਟੇਸ਼ਨਰੀ ਤੇ ਹੋਰ ਕਿੱਤੇ ਵੀ ਕਰਨੇ ਪਏ।
ਪਿਆਰਾ ਸਿੰਘ ਦਾਤਾ ਦੀਆਂ ‘ਪ੍ਰੀਤਮਾਂ’ ਤੋਂ ਬਾਅਦ ‘ਪ੍ਰੀਤ ਸੈਨਿਕ’ ਤੇ ‘ਪ੍ਰੀਤਲੜੀ’ ਵਿਚ ਵੀ ਰਚਨਾਵਾਂ ਛਪਦੀਆਂ ਰਹੀਆਂ। ਦਾਤਾ ਜੀ ਦੀ ਪੁਸਤਕਾਂ ਦੀ ਲੜੀ ਉਨ੍ਹਾਂ ਦੀ ਉਮਰ ਜਿੰਨੀ ਹੀ ਲੰਬੀ ਹੈ। ‘ਹਾਸ-ਸੈਲਾਨੀ ਦਾਤਾ’, ‘ਬੇਪਰਵਾਹੀਆਂ’, ‘ਮਿੱਠੀਆਂ ਟਕੋਰਾਂ’, ‘ਲੂਣ ਦਾ ਪਹਾੜ’, ‘ਬਾਤਾਂ ਰਮਤੇ ਦੀਆਂ’, ‘ਗੱਪਬਾਜ਼’, ‘ਜ਼ਿੰਦਾ ਸ਼ਹੀਦ’, ‘ਨਵਾਂ ਰੇਡੀਓ’, ‘ਅਪ੍ਰੈਲ ਫੂਲ’, ‘ਦਰਗਤੀਆਂ’, ‘ਅਕਾਸ਼ਬਾਣੀ’, ‘ਹਾਸਯ-ਵਿਅੰਗ’, ‘ਨਮਕ ਕਾ ਪਹਾੜ’ (ਹਿੰਦੀ), ‘ਚੋਣਵੇਂ ਵਿਅੰਗ’, ‘ਚੋਣਵਾਂ ਪੰਜਾਬੀ ਹਾਸ-ਵਿਅੰਗ’, ‘ਆਪ-ਹੁਦਰੀਆਂ’, ‘ਅਠਖੇਲੀਆਂ’, ਜੀਵਨੀਆਂ :- ‘ਭੁੱਲੀਆਂ ਵਿਸਰੀਆਂ ਯਾਦਾਂ’, ‘ਮਹਾਂਬਲੀ ਬੰਦਾ ਸਿੰਘ ਬਹਾਦਰ’, ‘ਨੇਤਾ ਜੀ ਸੁਭਾਸ਼ ਚੰਦਰ ਬੋਸ’, ‘ਇਨਕਲਾਬੀ ਯੋਧਾ’, ‘1942 ਦੇ ਬਾਗ਼ੀ ਇਨਕਲਾਬੀ’, ‘ਪੰਡਤ ਜਵਾਹਰ ਲਾਲ ਨਹਿਰੂ’, ‘ਮਹਾਰਾਜਾ ਦਲੀਪ ਸਿੰਘ’, ‘ਸ਼ਹੀਦ ਦੇਵੀ’, ‘ਪਰਵਾਨੇ’, ‘ਮਹੁੰਬਾਨੇ ਵਤਨ’ (ਉਰਦੂ), ‘ਸਭ ਤੋਂ ਵੱਡਾ ਸਤਿਗੁਰ ਨਾਨਕ’, ‘ਵਤਨ ਦੇ ਸ਼ਹੀਦ’, ‘ਸਿੱਖ ਇਤਿਹਾਸ ਦੇ ਖ਼ੂਨੀ ਪੱਤਰੇ’, ‘ਦੇਸ਼ ਭਗਤ’, ‘ਸਿੱਖ ਸ਼ਹੀਦ’, ‘ਸਰਦਾਰ ਪਟੇਲ’, ‘ਗੁਰੂ ਨਾਨਕ ਦੇਵ ਜੀ’, ‘ਸ਼੍ਰੀ ਗੁਰੂ ਗੋਬਿੰਦ ਸਿੰਘ ਜੀ’ (ਹਿੰਦੀ) ਸਫ਼ਰਨਾਮੇ:- ‘ਸਫ਼ਰਨਾਮਾ ਸਹਿਤ’, ‘ਸਫ਼ਰਨਾਮੇ’, ‘ਸੈਲਾਨੀ ਦੀ ਦੇਸ਼ ਯਾਤਰਾ’, ‘ਮੇਰੇ ਪ੍ਰਮੁੱਖ ਸਫ਼ਰਨਾਮੇ’, ‘ਮੇਰੀ ਪਰਬਤ ਯਾਤਰਾ’, ‘ਕਸ਼ਮੀਰ ਯਾਤਰਾ’, ‘ਮਾਲਦੀਪ ਯਾਤਰਾ’, ‘ਦਿੱਲੀ ਤੋਂ ਕੰਨਿਆਂ ਕੁਮਾਰੀ’, ‘ਪਾਕਿਸਤਾਨ ਯਾਤਰਾ’।
ਆਮ ਵਾਕਫੀ :- ‘ਪੰਜਾਬੀ ਵਿਆਕਰਨ ਤੇ ਲਿਖਤ ਰਚਨਾ’, ‘ਇਸਤਰੀ ਸਿੱਖਿਆ’, ‘ਸੁਹਾਗ ਸਿੱਖਿਆ’, ‘ਨਰੋਆ ਜੀਵਨ’, ‘ਬਾਲ ਸਹਿਤ’, ‘ਅਕਬਰ ਬੀਰਬਲ’, ‘ਹਾਸ-ਵਿਨੋਦ’, ‘ਪਹਾੜੀ ਯਾਤਰਾ’, ‘ਆਪਣੀ ਜਵਾਨੀ’, ‘ਸ਼ੱਕਰਪਾਰੇ’, ‘ਮਦਰਾਸ ਦੀ ਸੈਰ’, ‘ਬੰਬਈ ਦੀ ਸੈਰ’, ‘ਗੁਰੂ ਨਾਨਕ ਦੇਵ ਜੀ’, ‘ਗੁਰੂ ਨਾਨਕ’, ਂਦਿੱਲੀ ਦੀ ਸੈਰ’, ‘ਟੈਲੀਫੋਨ ਤੇ ਰੇਡੀਓ ਦੀ ਕਹਾਣੀ’, ‘ਮੋਟਰ ਗੱਡੀ’, ‘ਹਵਾਈ ਜਹਾਜ਼’, ‘ਪੈਟਰੋਲ ਤੇ ਡੀਜ਼ਲ ਦੀ ਕਹਾਣੀ’, ‘ਕੱਪੜਾ ਉਦਯੋਗ’, ‘ਕਾਗਜ਼ ਉਦਯੋਗ’, ‘ਵਾਹੀ ਖੇਤੀ’, ‘ਜੱਗਾ ਮੋਗਿਆ ਦੇ ਦੇਸ਼ ਵਿੱਚ’, ‘ਜੱਗਾ ਬੌਣਿਆਂ ਦੇ ਦੇਸ਼ ਵਿੱਚ’, ‘ਬੀਰ ਬਹਾਦਰ ਜੱਗੇ ਦੀ ਵਾਰਤਾ’, ‘ਲਾਲਾ ਲਾਜਪਤ ਰਾਏ’, ‘ਬਾਬਾ ਪ੍ਰੇਮਾਂ’, ‘ਦੋ ਇੰਜਨਾਂ ਦੀ ਕਹਾਣੀ’, ‘ਗੁਰੂ ਨਾਨਕ ਦੇਵ’ (ਹਿੰਦੀ) ਵਿੱਚ, ਅਨੁਵਾਦ:- ‘ਮੇਰੀ ਪਹਿਲੀ ਪ੍ਰੀਤ ਤੇ ਹੋਰ ਕਹਾਣੀਆਂ’, ‘ਮਾਂਗਵੇ ਖੰਭ’ (ਕਹਾਣੀਆਂ), ਨਾਵਲ :- ‘ਕਾਲੀ ਮਿੱਟੀ’, ‘ਲੱਛਮੀ’, ‘ਧਰਤੀ ਲਾਲੋ-ਲਾਲ’, ‘ਦੇਸ਼-ਵਿਦੇਸ਼ ਦੀਆਂ ਪ੍ਰੀਤ ਕਹਾਣੀਆਂ’, ‘ਫਰਾਂਸ ਦੀ ਕਹਾਣੀ’, ‘ਮਨੁੱਖ ਤੇ ਦੇਵਤਾ’ (ਵਣਜਾਰਾ ਬੇਦੀ ਨਾਲ ਮਿਲ ਕੇ), ਅੰਗਰੇਜ਼ੀ ਵਿੱਚ :- ‘ਦਾ ਸਿੱਖ ਐਮਪਾਇਰ’, ‘ਸੇਂਟ ਸੋਲਡਰ’, ‘ਗੁਰੂ ਗੋਬਿੰਦ ਸਿੰਘ’, ‘ਬੰਦਾ ਸਿੰਘ ਬਹਾਦਰ’।
ਖੋਜ ਪੁਸਤਕਾਂ:- ਦਾਤਾ ਰਚਿਤ, ਯਾਤਰਾ ਸਹਿਤ’, ‘ਪਿਆਰਾ ਸਿੰਘ ਦਾਤਾ ਤੇ ਉਸ ਦਾ ਹਾਸ-ਵਿਅੰਗ’।
ਸੰਪਾਦਨਾ:- ‘ਨਵਾਂ ਸਾਹਿਤ’ (ਮਾਸਿਕ ਪੱਤਰ), ‘ਸਫਲਤਾ’ (ਮਾਸਿਕ ਪੱਤਰ) ਆਦਿ ਤੋਂ ਇਲਾਵਾ, ਅੰਮਿ੍ਰਤਸਰ, ਚੰਡੀਗੜ੍ਹ ਯੂਨੀਵਰਸਿਟੀਆਂ ਐੱਮ. ਫਿਲ. ’ਚ ਚੋਣਵੇਂ ਹਾਸ-ਵਿਅੰਗ ਲੱਗੇ ਹੋਏ ਹਨ।
ਪਿਆਰਾ ਸਿੰਘ ਦਾਤਾ ਬਹੁਪੱਖੀ, ਬਹੁ-ਭਾਸ਼ਾਈ ਲੇਖਕ ਹੈ। ਉਨ੍ਹਾਂ ਨੇ ਅੰਗਰੇਜ਼ੀ, ਉਰਦੂ, ਹਿੰਦੀ ਅਤੇ ਪੰਜਾਬੀ ਵਿੱਚ ਕਲਮ ਚਲਾਈ। ਲੇਖਕ ਨੂੰ ਮਿਲੇ ਸਨਮਾਨ ‘ਪੰਜਾਬੀ ਸਾਹਿਤ ਸਭਾ ਦਿੱਲੀ ਵੱਲੋਂ, ਭਾਈ ਮੋਹਨ ਸਿੰਘ ਵੈਦ ਅੰਮਿ੍ਰਤਸਰ ਵੱਲੋਂ, ਬਲਰਾਜ ਸਾਹਨੀ ਢੁੱਡੀਕੇ ਐਵਾਰਡ, ਪੰਜਾਬੀ ਅਕਾਦਮੀ ਦਿੱਲੀ ਐਵਾਰਡ, ਮਲੇਰਕੋਟਲਾ ਸਾਹਿਤ ਸਭਾ ਵੱਲੋਂ, ਸ੍ਰ. ਕਰਤਾਰ ਸਿੰਘ ਧਾਲੀਵਾਲ ਅਮਰੀਕਾ (ਰਾਹੀਂ) ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਬ੍ਰਦਰਹੁਡ ਜੰਗਪੁਰ ਨਵੀਂ ਦਿੱਲੀ ਵੱਲੋਂ, ਪੰਜਾਬੀ ਕਲਚਰਲ ਸੋਸਾਇਟੀ ਗਾਜ਼ੀਆਬਾਦ ਵੱਲੋਂ ਸਨਮਾਨਿਤ, ਸੰਤ ਨਿਧਾਨ ਸਿੰਘ ਕੇਸਰ ਬੈਂਕਾਕ ਐਵਾਰਡ, ਕੇ. ਐੱਲ. ਕਪੂਰ ਐਵਾਰਡ ਮੋਗਾ, ਭਾਈ ਵੀਰ ਸਿੰਘ ਪੁਰਸਕਾਰ ਭਾਸ਼ਾ ਵਿਭਾਗ ਵੱਲੋਂ, ਹਜ਼ੂਰ ਸਾਹਿਬ ਨੰਦੇੜ ਵਿਖੇ ਸਨਮਾਨ, ਦੇਹਰਾਦੂਨ ਤੋਂ ਸਨਮਾਨਿਤ, ਦਿੱਲੀ ਸਰਕਾਰ ਪੰਜਾਬੀ ਅਕਾਦਮੀ ਵੱਲੋਂ 1 ਲੱਖ 11 ਹਜ਼ਾਰ ਨਾਲ ਸਨਮਾਨਿਤ ਅਤੇ ਭਾਸ਼ਾ ਵਿਭਾਗ ਪਟਿਆਲਾ ਵੱਲੋਂ 1 ਲੱਖ, ਸੋਨੇ ਦਾ ਮੈਡਲ ਨਾਲ ਸਨਮਾਨਿਤ ਆਦਿ।
ਪਿਆਰਾ ਸਿੰਘ ਦਾਤਾ, ਮਿੱਠਾ ਬੋਲੜਾ, ਨਿਮਰ ਤੇ ਹਲੀਮੀ ਸੁਭਾਅ ਵਾਲਾ, ‘ਰਮਤਾ ਸੈਲਾਨੀ’, ਹੱਸਣ-ਹਸਾਣ ਦੀ ਆਦਤ ਵਾਲੇ ਨੇ ਵੱਖ-ਵੱਖ ਵਿਸ਼ਿਆਂ ’ਤੇ ਕਲਮ ਅਜ਼ਮਾਈ ਕੀਤੀ।
ਮਾਂ ਬੋਲੀ ਦਾ ਪਿਆਰਾ ਲਾਲ 10 ਜਨਵਰੀ, 2004 ਈ: ਨੂੰ ਦੁਨੀਆਂ ਨੂੰ ਅਲਵਿਦਾ ਆਖ ਗਿਆ। ਜਿਨ੍ਹਾਂ ਦੀਆਂ ਅਣਮੁੱਲੀਆਂ ਕਿਤਾਬਾਂ ਪਾਠਕਾਂ ਨੂੰ ਜਾਗਰਤ ਕਰਦੀਆਂ, ਸਿੱਖਿਆ ਦਿੰਦੀਆਂ ਰਹਿਣਗੀਆਂ। ਸਾਹਿਤ ਜਗਤ ਵਿੱਚ ਪਿਆਰਾ ਸਿੰਘ ਦਾਤਾ ਜੀ ਦਾ ਨਾਂ ਹਮੇਸ਼ਾਂ ਬੜੇ ਅਦਬ ਨਾਲ ਲਿਆ ਜਾਇਆ ਕਰੇਗਾ। ਹਰ ਲੇਖਕ ਦਾ ਲਿਖਣ ਦਾ ਢੰਗ ਵੱਖਰਾ ਹੁੰਦਾ ਹੈ। ਹਰ ਲੇਖਕ ਦੀ ਆਪਣੀ ਵਿਧਾ ਹੁੰਦੀ ਹੈ। ਨਾਟਕ, ਨਾਵਲ, ਕਹਾਣੀ, ਮਿੰਨੀ ਕਹਾਣੀ, ਨਿਬੰਧ, ਗੀਤ, ਗ਼ਜ਼ਲ, ਰੁਬਾਈਆਂ, ਨਜ਼ਮ, ਵਿਅੰਗ, ਕਹਾਣੀ ਵਿਅੰਗ, ਹਾਸ-ਵਿਅੰਗ, ਕਵਿਤਾ-ਵਿਅੰਗ, ਬੈਂਤ-ਛੰਦ ਆਦਿ ਹੋਰ ਬਹੁਤ ਸਾਰੀਆਂ ਵਿਧਾ ਹਨ। ਜਿਵੇਂ ਲੇਖਕ ਆਪਣੀ ਚੋਣ ਕਰਦਾ ਹੈ, ਉਸੇ ਤਰ੍ਹਾਂ ਹੀ ਲਿਖਦਾ ਹੈ। ਹਾਸ-ਵਿਅੰਗ ਨੂੰ ਵੀ ਸਾਹਿਤ ਦਾ ਇੱਕ ਅੰਗ ਮੰਨ ਲਿਆ ਗਿਆ ਹੈ। ਅੱਜ ਇਸ ਵਿੱਚ ਬਹੁਤ ਸਾਰੇ ਲੇਖਕਾਂ ਦੇ ਨਾਂ ਆਉਂਦੇ ਹਨ ਜਿਵੇਂ ਕਿ ਐੱਲ. ਗਰਗ, ਸੁਖਮਿੰਦਰ ਸੇਖੋਂ, ਜਗਦੀਸ਼ ਪ੍ਰਸ਼ਾਦਿ, ਸ਼ੇਰ ਜੰਗ ‘ਜਾਂਗਲੀ’, ਹਰਭਜਨ ਬਟਾਲਵੀ, ਦਲੀਪ ਸਿੰਘ ‘ਭੂਪਾਲ’, ਜਗਜੀਤ ‘ਕੋਮਲ’, ਜੇ. ਐਲ. ਨੰਦਾ ਆਦਿ। ਪਰ ਹਾਸ-ਵਿਅੰਗ ਦੀ ਵਿਧਾ ਨੂੰ ਸਥਾਪਿਤ ਕਰਨ ਵਾਲੇ ਮੋਢੀ ਦਲੀਪ ਸਿੰਘ ਭੂਪਾਲ, ਅਨੰਤ ਸਿੰਘ ਕਾਂਬਲੀ, ਡਾ. ਗੁਰਨਾਮ ਸਿੰਘ ਤੀਰ, ਸੂਬਾ ਸਿੰਘ, ਈਸ਼ਵਰ ਚਿੱਤਰਕਾਰ ਅਤੇ ਕਨ੍ਹੱਈਆ ਲਾਲ ਕਪੂਰ ਆਦਿ ਨਾਂ ਹਨ। ਇਨ੍ਹਾਂ ਮੋਢੀਆਂ ਵਿੱਚ ਸਭ ਤੋਂ ਹਰਮਨ ਪਿਆਰਾ ਨਾਂ ਆਉਂਦਾ ਹੈ, ਪਿਆਰਾ ਸਿੰਘ ਦਾਤਾ।
ਪਿਆਰਾ ਸਿੰਘ ਦਾਤਾ ਦਾ ਜਨਮ ਮਾਤਾ ਆਤਮ ਕੌਰ ਅਤੇ ਪਿਤਾ ਰਾਮ ਸਿੰਘ ਉਬਰਾਏ ਦੇ ਘਰ ਪਿੰਡ ਦਾਤਾ ਭੱਟ, ਜ਼ਿਲ੍ਹਾ ਰਾਵਲਪਿੰਡੀ (ਪਾਕਿਸਤਾਨ) ਵਿਖੇ 15 ਜੁਲਾਈ, 1910 ਈ: ਨੂੰ ਹੋਇਆ। ਭੈਣ ਨੰਦ ਕੁਰ ਤੇ ਭੈਣ ਨਾਨਕੀ ਦਾ ਵੀਰ, ਗੁਰਬਖ਼ਸ਼ ਸਿੰਘ ਦਾ ਭਰਾ ਪੰਜਾਬੀ ਸਾਹਿਤ ਦਾ ਹੀਰਾ ਬਣਿਆ। ਉਨ੍ਹਾਂ ਨੇ ਬੀਬੀ ਸਤਵੰਤ ਕੌਰ ਨਾਲ ਸ਼ਾਦੀ ਕਰਵਾਈ, ਤੇ ਬੇਟੀ ਰਾਮਿੰਦਰ ਕੌਰ, ਬੇਟੇ ਰਾਜਿੰਦਰ ਸਿੰਘ ਤੇ ਪਰਮਜੀਤ ਸਿੰਘ ਨੇ ਉਨ੍ਹਾਂ ਦੀ ਫੁੱਲਵਾੜੀ ਵਿੱਚ ਵਾਧਾ ਕੀਤਾ। ਪਿਆਰਾ ਸਿੰਘ ਦਾਤਾ ਦਾ ਬਚਪਨ ਦਾ ਨਾਂ ਪ੍ਰਦੰਮਣ ਸਿੰਘ ਸੀ ਪਰ ਉਨ੍ਹਾਂ ਦੀ ਦਾਦੀ ਨੂੰ ਇਹ ਨਾਂ ਲੈਣਾ ਔਖਾ ਲੱਗਦਾ ਸੀ ਇਸ ਕਰਕੇ ਉਨ੍ਹਾਂ ਨੇ ਨਾਂ ਪਿਆਰਾ ਸਿੰਘ ਰੱਖਿਆ ਅਤੇ ਦਾਤਾ ਉਨ੍ਹਾਂ ਦੇ ਪਿੰਡ ਦਾ ਅੱਧਾ ਨਾਂ ਆਪਣੇ ਨਾਂ ਨਾਲ ਜੋੜ ਲਿਆ।
ਪਿਆਰਾ ਸਿੰਘ ਦਾਤਾ ਨੇ ਪ੍ਰਾਇਮਰੀ ਪਿੰਡ ਦੇ ਸਕੂਲ ਤੋਂ ਅਤੇ ਮੈਟਿ੍ਰਕ ਖ਼ਾਲਸਾ ਹਾਈ ਸਕੂਲ ਸੱਯਦ ਅਤੇ ਸੁਖੋ ਤੋਂ ਫਿਰ ਕੁਝ ਸਮਾਂ ਡੀ. ਏ. ਵੀ. ਕਾਲਜ, ਰਾਵਲਪਿੰਡੀ ਵੀ ਪੜ੍ਹੇ। ਬਚਪਨ ਵਿੱਚ ਲੇਖਕ ਗੁਰਪੁਰਬਾਂ ਮੌਕੇ ਗੁਰਦੁਆਰਿਆਂ ’ਚ ਆਪਣੀਆਂ ਕਵਿਤਾਵਾਂ ਪੜ੍ਹਦਾ ਹੁੰਦਾ ਸੀ। ਹੌਲੀ-ਹੌਲੀ ਹੱਲਾਸ਼ੇਰੀ ਤੇ ਉਤਸ਼ਾਹ ਸਦਕਾ ਜਲਸਿਆਂ ਦੀਆਂ ਸਟੇਜਾਂ ’ਤੇ ਚੜ੍ਹਨ ਲੱਗ ਪਿਆ। ਉਨ੍ਹਾਂ ਸਮਿਆਂ ਵਿੱਚ ਹੀ ਪ੍ਰਸਿੱਧ ਸਾਹਿਤਕ ਪੱਤਰ ‘ਪ੍ਰੀਤਮ’ ਵਿੱਚ ਛਪਣ ਲੱਗ ਪਿਆ। ਦਾਤਾ ਜੀ ਨੇ ਸ਼ਹੀਦ ਭਗਤ ਸਿੰਘ ਜੀ ਦੀ ਸ਼ਹਾਦਤ ਵਾਲੇ ਦਿਨ ਅੰਗਰੇਜ਼ਾਂ ਖ਼ਿਲਾਫ਼ ਜੋਸ਼ੀਲੀ ਤਕਰੀਰ ਦਿੱਤੀ, ਇਸ ਕਰਕੇ ਸੀ. ਆਈ. ਡੀ. ਉਨ੍ਹਾਂ ਦੇ ਪਿੱਛੇ ਲੱਗੀ ਤਾਂ ਉਨ੍ਹਾਂ ਨੂੰ ਕੁਝ ਸਮਾਂ ਰੂਪੋਸ਼ ਹੋਣ ਲਈ ਮਜਬੂਰ ਹੋਣਾ ਪਿਆ। ਬਾਅਦ ਵਿੱਚ ਸੋਸ਼ਲਿਸਟ ਪਾਰਟੀ ਦਾ ਮੈਂਬਰ ਬਣ ਕੇ ਆਜ਼ਾਦੀ ਦੀ ਲੜਾਈ ਵਿੱਚ ਯੋਗਦਾਨ ਪਾਉਣ ਲੱਗਾ। ਲਾਹੌਰ ਤੋਂ ਦਿੱਲੀ ਆ ਕੇ ‘ਨੈਸ਼ਨਲ ਪ੍ਰੈਸ ਆਫ ਇੰਡੀਆ’ ਖੋਲ੍ਹ ਕੇ ਆਪਣਾ ਰੁਜ਼ਗਾਰ ਚਲਾਇਆ ਪਰ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਫੋਟੋ ਫਰੇਮਿੰਗ, ਡੇਅਰੀ ਫਾਰਮਿੰਗ, ਟਰੱਕ ਡਰਾਇਵਰੀ, ਗਿਆਨੀ ਕਾਲਜ, ਜਿਲਦਬਾਜ਼ੀ, ਸਟੇਸ਼ਨਰੀ ਤੇ ਹੋਰ ਕਿੱਤੇ ਵੀ ਕਰਨੇ ਪਏ।
ਪਿਆਰਾ ਸਿੰਘ ਦਾਤਾ ਦੀਆਂ ‘ਪ੍ਰੀਤਮਾਂ’ ਤੋਂ ਬਾਅਦ ‘ਪ੍ਰੀਤ ਸੈਨਿਕ’ ਤੇ ‘ਪ੍ਰੀਤਲੜੀ’ ਵਿਚ ਵੀ ਰਚਨਾਵਾਂ ਛਪਦੀਆਂ ਰਹੀਆਂ। ਦਾਤਾ ਜੀ ਦੀ ਪੁਸਤਕਾਂ ਦੀ ਲੜੀ ਉਨ੍ਹਾਂ ਦੀ ਉਮਰ ਜਿੰਨੀ ਹੀ ਲੰਬੀ ਹੈ। ‘ਹਾਸ-ਸੈਲਾਨੀ ਦਾਤਾ’, ‘ਬੇਪਰਵਾਹੀਆਂ’, ‘ਮਿੱਠੀਆਂ ਟਕੋਰਾਂ’, ‘ਲੂਣ ਦਾ ਪਹਾੜ’, ‘ਬਾਤਾਂ ਰਮਤੇ ਦੀਆਂ’, ‘ਗੱਪਬਾਜ਼’, ‘ਜ਼ਿੰਦਾ ਸ਼ਹੀਦ’, ‘ਨਵਾਂ ਰੇਡੀਓ’, ‘ਅਪ੍ਰੈਲ ਫੂਲ’, ‘ਦਰਗਤੀਆਂ’, ‘ਅਕਾਸ਼ਬਾਣੀ’, ‘ਹਾਸਯ-ਵਿਅੰਗ’, ‘ਨਮਕ ਕਾ ਪਹਾੜ’ (ਹਿੰਦੀ), ‘ਚੋਣਵੇਂ ਵਿਅੰਗ’, ‘ਚੋਣਵਾਂ ਪੰਜਾਬੀ ਹਾਸ-ਵਿਅੰਗ’, ‘ਆਪ-ਹੁਦਰੀਆਂ’, ‘ਅਠਖੇਲੀਆਂ’, ਜੀਵਨੀਆਂ :- ‘ਭੁੱਲੀਆਂ ਵਿਸਰੀਆਂ ਯਾਦਾਂ’, ‘ਮਹਾਂਬਲੀ ਬੰਦਾ ਸਿੰਘ ਬਹਾਦਰ’, ‘ਨੇਤਾ ਜੀ ਸੁਭਾਸ਼ ਚੰਦਰ ਬੋਸ’, ‘ਇਨਕਲਾਬੀ ਯੋਧਾ’, ‘1942 ਦੇ ਬਾਗ਼ੀ ਇਨਕਲਾਬੀ’, ‘ਪੰਡਤ ਜਵਾਹਰ ਲਾਲ ਨਹਿਰੂ’, ‘ਮਹਾਰਾਜਾ ਦਲੀਪ ਸਿੰਘ’, ‘ਸ਼ਹੀਦ ਦੇਵੀ’, ‘ਪਰਵਾਨੇ’, ‘ਮਹੁੰਬਾਨੇ ਵਤਨ’ (ਉਰਦੂ), ‘ਸਭ ਤੋਂ ਵੱਡਾ ਸਤਿਗੁਰ ਨਾਨਕ’, ‘ਵਤਨ ਦੇ ਸ਼ਹੀਦ’, ‘ਸਿੱਖ ਇਤਿਹਾਸ ਦੇ ਖ਼ੂਨੀ ਪੱਤਰੇ’, ‘ਦੇਸ਼ ਭਗਤ’, ‘ਸਿੱਖ ਸ਼ਹੀਦ’, ‘ਸਰਦਾਰ ਪਟੇਲ’, ‘ਗੁਰੂ ਨਾਨਕ ਦੇਵ ਜੀ’, ‘ਸ਼੍ਰੀ ਗੁਰੂ ਗੋਬਿੰਦ ਸਿੰਘ ਜੀ’ (ਹਿੰਦੀ) ਸਫ਼ਰਨਾਮੇ:- ‘ਸਫ਼ਰਨਾਮਾ ਸਹਿਤ’, ‘ਸਫ਼ਰਨਾਮੇ’, ‘ਸੈਲਾਨੀ ਦੀ ਦੇਸ਼ ਯਾਤਰਾ’, ‘ਮੇਰੇ ਪ੍ਰਮੁੱਖ ਸਫ਼ਰਨਾਮੇ’, ‘ਮੇਰੀ ਪਰਬਤ ਯਾਤਰਾ’, ‘ਕਸ਼ਮੀਰ ਯਾਤਰਾ’, ‘ਮਾਲਦੀਪ ਯਾਤਰਾ’, ‘ਦਿੱਲੀ ਤੋਂ ਕੰਨਿਆਂ ਕੁਮਾਰੀ’, ‘ਪਾਕਿਸਤਾਨ ਯਾਤਰਾ’।
ਆਮ ਵਾਕਫੀ :- ‘ਪੰਜਾਬੀ ਵਿਆਕਰਨ ਤੇ ਲਿਖਤ ਰਚਨਾ’, ‘ਇਸਤਰੀ ਸਿੱਖਿਆ’, ‘ਸੁਹਾਗ ਸਿੱਖਿਆ’, ‘ਨਰੋਆ ਜੀਵਨ’, ‘ਬਾਲ ਸਹਿਤ’, ‘ਅਕਬਰ ਬੀਰਬਲ’, ‘ਹਾਸ-ਵਿਨੋਦ’, ‘ਪਹਾੜੀ ਯਾਤਰਾ’, ‘ਆਪਣੀ ਜਵਾਨੀ’, ‘ਸ਼ੱਕਰਪਾਰੇ’, ‘ਮਦਰਾਸ ਦੀ ਸੈਰ’, ‘ਬੰਬਈ ਦੀ ਸੈਰ’, ‘ਗੁਰੂ ਨਾਨਕ ਦੇਵ ਜੀ’, ‘ਗੁਰੂ ਨਾਨਕ’, ਂਦਿੱਲੀ ਦੀ ਸੈਰ’, ‘ਟੈਲੀਫੋਨ ਤੇ ਰੇਡੀਓ ਦੀ ਕਹਾਣੀ’, ‘ਮੋਟਰ ਗੱਡੀ’, ‘ਹਵਾਈ ਜਹਾਜ਼’, ‘ਪੈਟਰੋਲ ਤੇ ਡੀਜ਼ਲ ਦੀ ਕਹਾਣੀ’, ‘ਕੱਪੜਾ ਉਦਯੋਗ’, ‘ਕਾਗਜ਼ ਉਦਯੋਗ’, ‘ਵਾਹੀ ਖੇਤੀ’, ‘ਜੱਗਾ ਮੋਗਿਆ ਦੇ ਦੇਸ਼ ਵਿੱਚ’, ‘ਜੱਗਾ ਬੌਣਿਆਂ ਦੇ ਦੇਸ਼ ਵਿੱਚ’, ‘ਬੀਰ ਬਹਾਦਰ ਜੱਗੇ ਦੀ ਵਾਰਤਾ’, ‘ਲਾਲਾ ਲਾਜਪਤ ਰਾਏ’, ‘ਬਾਬਾ ਪ੍ਰੇਮਾਂ’, ‘ਦੋ ਇੰਜਨਾਂ ਦੀ ਕਹਾਣੀ’, ‘ਗੁਰੂ ਨਾਨਕ ਦੇਵ’ (ਹਿੰਦੀ) ਵਿੱਚ, ਅਨੁਵਾਦ:- ‘ਮੇਰੀ ਪਹਿਲੀ ਪ੍ਰੀਤ ਤੇ ਹੋਰ ਕਹਾਣੀਆਂ’, ‘ਮਾਂਗਵੇ ਖੰਭ’ (ਕਹਾਣੀਆਂ), ਨਾਵਲ :- ‘ਕਾਲੀ ਮਿੱਟੀ’, ‘ਲੱਛਮੀ’, ‘ਧਰਤੀ ਲਾਲੋ-ਲਾਲ’, ‘ਦੇਸ਼-ਵਿਦੇਸ਼ ਦੀਆਂ ਪ੍ਰੀਤ ਕਹਾਣੀਆਂ’, ‘ਫਰਾਂਸ ਦੀ ਕਹਾਣੀ’, ‘ਮਨੁੱਖ ਤੇ ਦੇਵਤਾ’ (ਵਣਜਾਰਾ ਬੇਦੀ ਨਾਲ ਮਿਲ ਕੇ), ਅੰਗਰੇਜ਼ੀ ਵਿੱਚ :- ‘ਦਾ ਸਿੱਖ ਐਮਪਾਇਰ’, ‘ਸੇਂਟ ਸੋਲਡਰ’, ‘ਗੁਰੂ ਗੋਬਿੰਦ ਸਿੰਘ’, ‘ਬੰਦਾ ਸਿੰਘ ਬਹਾਦਰ’।
ਖੋਜ ਪੁਸਤਕਾਂ:- ਦਾਤਾ ਰਚਿਤ, ਯਾਤਰਾ ਸਹਿਤ’, ‘ਪਿਆਰਾ ਸਿੰਘ ਦਾਤਾ ਤੇ ਉਸ ਦਾ ਹਾਸ-ਵਿਅੰਗ’।
ਸੰਪਾਦਨਾ:- ‘ਨਵਾਂ ਸਾਹਿਤ’ (ਮਾਸਿਕ ਪੱਤਰ), ‘ਸਫਲਤਾ’ (ਮਾਸਿਕ ਪੱਤਰ) ਆਦਿ ਤੋਂ ਇਲਾਵਾ, ਅੰਮਿ੍ਰਤਸਰ, ਚੰਡੀਗੜ੍ਹ ਯੂਨੀਵਰਸਿਟੀਆਂ ਐੱਮ. ਫਿਲ. ’ਚ ਚੋਣਵੇਂ ਹਾਸ-ਵਿਅੰਗ ਲੱਗੇ ਹੋਏ ਹਨ।
ਪਿਆਰਾ ਸਿੰਘ ਦਾਤਾ ਬਹੁਪੱਖੀ, ਬਹੁ-ਭਾਸ਼ਾਈ ਲੇਖਕ ਹੈ। ਉਨ੍ਹਾਂ ਨੇ ਅੰਗਰੇਜ਼ੀ, ਉਰਦੂ, ਹਿੰਦੀ ਅਤੇ ਪੰਜਾਬੀ ਵਿੱਚ ਕਲਮ ਚਲਾਈ। ਲੇਖਕ ਨੂੰ ਮਿਲੇ ਸਨਮਾਨ ‘ਪੰਜਾਬੀ ਸਾਹਿਤ ਸਭਾ ਦਿੱਲੀ ਵੱਲੋਂ, ਭਾਈ ਮੋਹਨ ਸਿੰਘ ਵੈਦ ਅੰਮਿ੍ਰਤਸਰ ਵੱਲੋਂ, ਬਲਰਾਜ ਸਾਹਨੀ ਢੁੱਡੀਕੇ ਐਵਾਰਡ, ਪੰਜਾਬੀ ਅਕਾਦਮੀ ਦਿੱਲੀ ਐਵਾਰਡ, ਮਲੇਰਕੋਟਲਾ ਸਾਹਿਤ ਸਭਾ ਵੱਲੋਂ, ਸ੍ਰ. ਕਰਤਾਰ ਸਿੰਘ ਧਾਲੀਵਾਲ ਅਮਰੀਕਾ (ਰਾਹੀਂ) ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਬ੍ਰਦਰਹੁਡ ਜੰਗਪੁਰ ਨਵੀਂ ਦਿੱਲੀ ਵੱਲੋਂ, ਪੰਜਾਬੀ ਕਲਚਰਲ ਸੋਸਾਇਟੀ ਗਾਜ਼ੀਆਬਾਦ ਵੱਲੋਂ ਸਨਮਾਨਿਤ, ਸੰਤ ਨਿਧਾਨ ਸਿੰਘ ਕੇਸਰ ਬੈਂਕਾਕ ਐਵਾਰਡ, ਕੇ. ਐੱਲ. ਕਪੂਰ ਐਵਾਰਡ ਮੋਗਾ, ਭਾਈ ਵੀਰ ਸਿੰਘ ਪੁਰਸਕਾਰ ਭਾਸ਼ਾ ਵਿਭਾਗ ਵੱਲੋਂ, ਹਜ਼ੂਰ ਸਾਹਿਬ ਨੰਦੇੜ ਵਿਖੇ ਸਨਮਾਨ, ਦੇਹਰਾਦੂਨ ਤੋਂ ਸਨਮਾਨਿਤ, ਦਿੱਲੀ ਸਰਕਾਰ ਪੰਜਾਬੀ ਅਕਾਦਮੀ ਵੱਲੋਂ 1 ਲੱਖ 11 ਹਜ਼ਾਰ ਨਾਲ ਸਨਮਾਨਿਤ ਅਤੇ ਭਾਸ਼ਾ ਵਿਭਾਗ ਪਟਿਆਲਾ ਵੱਲੋਂ 1 ਲੱਖ, ਸੋਨੇ ਦਾ ਮੈਡਲ ਨਾਲ ਸਨਮਾਨਿਤ ਆਦਿ।
ਪਿਆਰਾ ਸਿੰਘ ਦਾਤਾ, ਮਿੱਠਾ ਬੋਲੜਾ, ਨਿਮਰ ਤੇ ਹਲੀਮੀ ਸੁਭਾਅ ਵਾਲਾ, ‘ਰਮਤਾ ਸੈਲਾਨੀ’, ਹੱਸਣ-ਹਸਾਣ ਦੀ ਆਦਤ ਵਾਲੇ ਨੇ ਵੱਖ-ਵੱਖ ਵਿਸ਼ਿਆਂ ’ਤੇ ਕਲਮ ਅਜ਼ਮਾਈ ਕੀਤੀ।
ਮਾਂ ਬੋਲੀ ਦਾ ਪਿਆਰਾ ਲਾਲ 10 ਜਨਵਰੀ, 2004 ਈ: ਨੂੰ ਦੁਨੀਆਂ ਨੂੰ ਅਲਵਿਦਾ ਆਖ ਗਿਆ। ਜਿਨ੍ਹਾਂ ਦੀਆਂ ਅਣਮੁੱਲੀਆਂ ਕਿਤਾਬਾਂ ਪਾਠਕਾਂ ਨੂੰ ਜਾਗਰਤ ਕਰਦੀਆਂ, ਸਿੱਖਿਆ ਦਿੰਦੀਆਂ ਰਹਿਣਗੀਆਂ। ਸਾਹਿਤ ਜਗਤ ਵਿੱਚ ਪਿਆਰਾ ਸਿੰਘ ਦਾਤਾ ਜੀ ਦਾ ਨਾਂ ਹਮੇਸ਼ਾਂ ਬੜੇ ਅਦਬ ਨਾਲ ਲਿਆ ਜਾਇਆ ਕਰੇਗਾ।