Book Review : ਰੁਖ਼ਸਤ ਹੋਏ ਕਲਾਕਾਰਾਂ ਦੀ ਜ਼ਿੰਦਗੀ ਨਾਲ ਜੁੜੀਆਂ ਯਾਦਾਂ ਦੀ ਪੇਸ਼ਕਸ਼ ‘ਪੰਜਾਬੀ ਹੀਰੇ ਤੇ ਮਣੀਆਂ’
ਕਲਾਕਾਰਾਂ, ਫਨਕਾਰਾਂ ਦੀ ਜ਼ਿੰਦਗੀ ਨੂੰ ਪੁਸਤਕਾਂ ਵਿਚ ਸਾਂਭ ਕੇ ਪੰਜਾਬ ਸੱਭਿਆਚਾਰ ਦੀ ਸੰਭਾਲ ਕਰਨ ਵਾਲੇ ਲੇਖਕ ਸ਼ਮਸ਼ੇਰ ਸਿੰਘ ਸੋਹੀ ਦੀ ਹਥਲੀ ਪੁਸਤਕ ’ਚ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ 37 ਗਾਇਕਾਂ, ਗੀਤਕਾਰਾਂ, ਕਮੇਡੀਅਨਾਂ, ਅਦਾਕਾਰਾਂ, ਨਿਰਦੇਸ਼ਕਾਂ ਦੀਆਂ ਜੀਵਨੀਆਂ ਰਾਹੀਂ ਉਨ੍ਹਾਂ ਦੇ ਪਿਛੋਕੜ, ਸੰਘਰਸ਼ ਤੇ ਪ੍ਰਾਪਤੀਆਂ ਨੂੰ ਦਿੱਤੇ ਦਰਜ ਕੀਤਾ ਗਿਆ ਹੈ।
Publish Date: Sat, 03 Dec 2022 04:02 PM (IST)
Updated Date: Sun, 04 Dec 2022 10:00 AM (IST)
ਪੁਸਤਕ : ਪੰਜਾਬੀ ਹੀਰੇ ਤੇ ਮਣੀਆਂ (ਜੀਵਨੀ ਪੁਸਤਕ)
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ।
ਕਲਾਕਾਰਾਂ, ਫਨਕਾਰਾਂ ਦੀ ਜ਼ਿੰਦਗੀ ਨੂੰ ਪੁਸਤਕਾਂ ਵਿਚ ਸਾਂਭ ਕੇ ਪੰਜਾਬ ਸੱਭਿਆਚਾਰ ਦੀ ਸੰਭਾਲ ਕਰਨ ਵਾਲੇ ਲੇਖਕ ਸ਼ਮਸ਼ੇਰ ਸਿੰਘ ਸੋਹੀ ਦੀ ਹਥਲੀ ਪੁਸਤਕ ’ਚ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ 37 ਗਾਇਕਾਂ, ਗੀਤਕਾਰਾਂ, ਕਮੇਡੀਅਨਾਂ, ਅਦਾਕਾਰਾਂ, ਨਿਰਦੇਸ਼ਕਾਂ ਦੀਆਂ ਜੀਵਨੀਆਂ ਰਾਹੀਂ ਉਨ੍ਹਾਂ ਦੇ ਪਿਛੋਕੜ, ਸੰਘਰਸ਼ ਤੇ ਪ੍ਰਾਪਤੀਆਂ ਨੂੰ ਦਿੱਤੇ ਦਰਜ ਕੀਤਾ ਗਿਆ ਹੈ। ਗੁਰਮੀਤ ਬਾਵਾ, ਨਰਿੰਦਰ ਬੀਬਾ, ਸਵਰਨ ਨੂਰਾਂ, ਰਤਨਿਕਾ ਤਿਵਾੜੀ, ਸੀਤਲ ਸਿੰਘ ਸੀਤਲ, ਚਮਨ ਲਾਲ ਚਮਨ, ਕਰਤਾਰ ਰਮਲਾ, ਸੋਨੀਆ ਅਖਤਰ, ਨਰਿੰਦਰ ਚੰਚਲ, ਮਨਜੀਤ ਰਾਹੀ, ਲੱਖੀ ਵਣਜਾਰਾ, ਕੇ.ਦੀਪ. ਜਸਦੇਵ ਯਮਲਾ. ਜਸਬੀਰ ਖੁਸ਼ਦਿਲ ਖੇਲਿਆਂ ਵਾਲਾ, ਜਸਵਿੰਦਰ ਯਮਲਾ, ਜਗਜੀਤ ਜ਼ੀਰਵੀ, ਫ਼ਕੀਰ ਸਿੰਘ ਫ਼ਕੀਰ, ਅਮਰਜੀਤ ਗੁਰਦਾਸਪੁਰੀ, ਅਲਮਸਤ ਦੇਸਰਪੁਰੀ, ਚਮਨ ਲਾਲ ਸ਼ੁਗਲ, ਦੇਵ ਥਰੀਕੇਵਾਲਾ, ਗੁਰਨਾਮ ਗਾਮਾ, ਨੀਲੇ ਖ਼ਾਨ, ਕੇਸਰ ਸਿੰਘ ਨਰੂਲਾ, ਸੁਰਿੰਦਰ ਬਚਨ (ਸੰਗੀਤਕਾਰ), ਜਸਵੰਤ ਭੰਵਰਾ, ਐੱਸ ਮਹਿੰਦਰ, ਹਰਭਜਨ ਜੱਬਲ (ਹਾਸ ਕਲਾਕਾਰ), ਸਰੂਪ ਪਰਿੰਦਾ, ਜਸਪਾਲ ਭੱਟੀ, ਦਾਰਾ ਸਿੰਘ, ਮਦਨ ਲਾਲ ਰਾਹੀਂ, ਸਤੀਸ਼ ਕੌਲ (ਅਦਾਕਾਰ), ਸੁੁਖਜਿੰਦਰ ਸ਼ੇਰਾ (ਅਦਾਕਾਰ), ਸਿੱਧੂ ਮੂਰਹੇ ਵਾਲਾ, ਡਾ. ਸੁਰਿੰਦਰ ਸ਼ਰਮਾ (ਹਾਸ ਕਲਾਕਾਰ) ਤੋਂ ਇਲਾਵਾ ਭਾਗ -2 ਵਿਚ ਸੇਮਾ ਤਲਵੰਡੀ ਵਾਲਾ (ਗੀਤਕਾਰ) ਸੰਤ ਰਾਮ ਖੀਵਾ, ਦਿਲਜਾਨ, ਸ਼ੌਕਤ ਅਲੀ ਖ਼ਾਨ, ਗਿੱਲ ਸੁਰਜੀਤ, ਮੀਤ ਮਜਾਰੀ ਵਾਲਾ, ਬੀਐੱਸ ਨਾਰੰਗ, ਮਾਸਟਰ ਲਾਲ ਚੰਦ, ਗਿੱਲ ਸੁਰਜੀਤ, ਮੀਤ ਮਜਾਰੀ ਵਾਲਾ, ਬੀਐੱਸ ਨਾਰੰਗ, ਮਾਸਟਰ ਲਾਲ ਚੰਦ, ਸੁਰਜੀਤ ਸਿੰਘ ਢਿੱਲੋਂ, ਸ਼ਹਿਬਾਜ਼ ਆਦਿ ਦਾ ਜੀਵਨ ਪਰੀਚੈ ਪੜ੍ਹਦਿਆਂ ਇਨ੍ਹਾਂ ਹੀਰਿਆਂ ਤੇ ਮਣੀਆਂ ਦੀ ਸਦੀਵੀ ਲੋਅ ਦੇ ਦੀਦਾਰ ਹੁੰਦੇ ਹਨ। ਲੇਖ ‘ਚੰਗੀ ਗਾਇਕੀ ਸੁਣਨ ਲਈ ਸੂਝਵਾਨ ਸਰੋਤੇ ਹੋਣਾ ਜ਼ਰੂਰੀ’ ਰਾਹੀਂ ਲੇਖਕ ਨੇ ਕਲਾਕਾਰਾਂ ਦੇ ਨਾਲ-ਨਾਲ ਸਰੋਤਿਆਂ ਨੂੰ ਵੀ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੋਹੀ ਨੇ ਸਰਲ, ਰੌਚਕ ਤੇ ਪ੍ਰਵਾਹਮਈ ਭਾਸ਼ਾ ’ਚ ਇਹ ਪੁਸਤਕ ਲਿਖ ਕੇ ਪੰਜਾਬੀ ਸੱਭਿਆਚਾਰ ਦੇ ਪ੍ਰੇਮੀਆਂ ਲਈ ਉਪਹਾਰ ਭੇਟ ਕੀਤਾ ਹੈ।
- ਡਾ. ਧਰਮ ਪਾਲ ਸਾਹਿਲ