ਪੁਸਤਕ ’ਚ ਪੰਜਾਬੀ ਭਾਸ਼ਾ ਸਬੰਧੀ 60 ਤੋਂ ਜ਼ਿਆਦਾ ਲੇਖ ਹਨ। ਜਦਕਿ ‘ਪੰਜਾਬੀ ਭਾਸ਼ਾ ਦਾ ਪਹਿਰੇਦਾਰ...’ (ਡਾ. ਗੁਰਦੇਵ ਿਸੰਘ), ‘ਹਰਿਆਣਾ ਵਿਚ ਪੰਜਾਬੀ ਭਾਸ਼ਾ ਦਾ ਮੁੱਦਈ..’ (ਡਾ. ਕੁਲਦੀਪ ਿਸੰਘ), ‘ਮਾਣ ਸੁੱਚੇ ਇਸ਼ਕ ਦਾ ਹੈ, ਹੁਨਰ ਦਾ ਦਾਅਵਾ ਨਹੀਂ!’ (ਡਾ. ਸੁਦਰਸ਼ਨ ਗਾਸੋ) ਤੋਂ ਇਲਾਵਾ ਹਰਮੀਤ ਿਸੰਘ ਅਟਵਾਲ, ਮਨਜੀਤ ਕੌਰ ਅੰਬਾਲਵੀ, ਡਾ. ਐਸਡੀ. ਸ਼ਰਮਾ, ਡਾ. ਕੁਲਦੀਪ ਸਿੰਘ ਧੀਰ, ਪ੍ਰੋ. ਅਵਤਾਰ ਜੌੜਾ ਆਿਦ ਵਿਦਵਾਨ ਸੱਜਣਾਂ ਦੇ ਲੇਖ ਵੀ ਸ਼ਾਿਮਲ ਕੀਤੇ ਗਏ ਹਨ।

ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਕੁਲਦੀਪ ਿਸੰਘ ਲਿਖਦੇ ਹਨ ਿਕ ਡਾ. ਸੁਦਰਸ਼ਨ ਗਾਸੋ ਦੀ ਹਰਿਆਣਾ ’ਚ ਪੰਜਾਬੀ ਮਾਂ-ਬੋਲੀ ਦੇ ਮਾਣ-ਸਨਮਾਨ ਦੀ ਬਹਾਲੀ ਲਈ ਡਾ. ਗਾਸੋ ਦੀ ਚਿੰਤਾ ਅਤੇ ਿਚੰਤਨ ’ਤੇ ਭਾਈ ਵੀਰ ਸਿੰਘ ਦੀ ਕਵਿਤਾ ਦੀਆਂ ਇਹ ਸਤਰਾਂ ਬਿਲਕੁਲ ਸਟੀਕ ਢੁੱਕਦੀਆਂ ਹਨ :
‘ਸੀਨੇ ਖਿੱਚ ਜਿਨ੍ਹਾਂ ਨੇ ਖਾਧੀ
ਓਹ ਕਰ ਅਰਾਮ ਨਹੀਂ ਬਹਿੰਦੇ
ਿਨਹੁੰ ਵਾਲੇ ਨੈਣਾਂ ਦੀ ਨੀਂਦਰ
ਓਹ ਿਦਨੇ ਰਾਤ ਪਏ ਵਹਿੰਦੇ।’
ਡਾ. ਸੁਦਰਸ਼ਨ ਗਾਸੋ ਨੇ ਿਪਛਲੇ ਲਗਪਗ ਚਾਲੀ ਸਾਲਾਂ ਤੋਂ ਹਰਿਆਣਾ ’ਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਬਹਾਲ ਕਰਵਾਉਣ ਲਈ ਸੰਘਰਸ਼ ਜਾਰੀ ਰੱਿਖਆ ਹੋਇਆ ਹੈ। ਇਸ ਪੁਸਤਕ ’ਚ 9 ਅਪ੍ਰੈਲ 1996 ਤੋਂ ਪਹਿਲੀ ਨਵੰਬਰ 2022 ਤਕ ਪੰਜਾਬੀ ਭਾਸ਼ਾ ’ਚ ਛਪਣ ਵਾਲੇ ਵੱਡੇ ਅਖ਼ਬਾਰਾਂ ਦੇ ਲੇਖ ਸ਼ਾਮਲ ਕੀਤੇ ਗਏ ਹਨ। ਇਸ ਸਮੇਂ ਦੌਰਾਨ ਡਾ. ਗਾਸੋ ਨੇ ਹਰਿਆਣਾ ਸੂਬਾ ਜਿਥੇ ਪੰਜਾਬੀ ਮਾਂ-ਬੋਲੀ ਦੇ ਹਮਦਰਦ ਉਂਗਲਾਂ ’ਤੇ ਗਿਣਨ ਜੋਗੇ ਹਨ, ਵਿਖੇ ਪੰਜਾਬੀ ਭਾਸ਼ਾ ਦੇ ਿਵਕਾਸ, ਪੰਜਾਬੀ ਸਾਹਿਤ ਤੇ ਸੱਭਿਆਚਾਰ ਦਾ ਘੇਰਾ ਵਿਸ਼ਾਲ ਕਰਨ ਅਤੇ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਦਿਵਾਉਣ ਵਰਗੇ ਕਾਰਜਾਂ ਨੂੰ ਬੜੀ ਿਸ਼ੱਦਤ ਨਾਲ ਿਨਭਾਇਆ ਤੇ ਿਨਰੰਤਰ ਿਨਭਾਅ ਰਹੇ ਹਨ। ਇਹ ਪੁਸਤਕ ਪੰਜਾਬੀ ਭਾਸ਼ਾ ਦੇ ਸਮੂਹਿਕ ਿਵਕਾਸ ਲਈ ਸਾਡੀ ਨਵੀਂ ਪੀੜ੍ਹੀ ਲਈ ਜਿੱਥੇ ਚਾਨਣ-ਮੁਨਾਰਾ ਹੈ, ਉੱਥੇ ਮਾਂ-ਬੋਲੀ ਦੇ ਿਵਕਾਸ ਨੂੰ ਦਰਸਾਉਣ ਵਾਲਾ ਇਤਿਹਾਸਕ ਦਸਤਾਵੇਜ਼
ਵੀ ਹੈ ਜੋ ਪੰਜਾਬੀ ਿਵਦਵਾਨਾਂ, ਖੋਜਾਰਥੀਆਂ ਲਈ ਅਣਮੁੱਲਾ ਖ਼ਜ਼ਾਨਾ ਸਾਬਤ ਹੋ ਸਕਦਾ ਹੈ।
ਪੁਸਤਕ ’ਚ ਪੰਜਾਬੀ ਭਾਸ਼ਾ ਸਬੰਧੀ 60 ਤੋਂ ਜ਼ਿਆਦਾ ਲੇਖ ਹਨ। ਜਦਕਿ ‘ਪੰਜਾਬੀ ਭਾਸ਼ਾ ਦਾ ਪਹਿਰੇਦਾਰ...’ (ਡਾ. ਗੁਰਦੇਵ ਿਸੰਘ), ‘ਹਰਿਆਣਾ ਵਿਚ ਪੰਜਾਬੀ ਭਾਸ਼ਾ ਦਾ ਮੁੱਦਈ..’ (ਡਾ. ਕੁਲਦੀਪ ਿਸੰਘ), ‘ਮਾਣ ਸੁੱਚੇ ਇਸ਼ਕ ਦਾ ਹੈ, ਹੁਨਰ ਦਾ ਦਾਅਵਾ ਨਹੀਂ!’ (ਡਾ. ਸੁਦਰਸ਼ਨ ਗਾਸੋ) ਤੋਂ ਇਲਾਵਾ ਹਰਮੀਤ ਿਸੰਘ ਅਟਵਾਲ, ਮਨਜੀਤ ਕੌਰ ਅੰਬਾਲਵੀ, ਡਾ. ਐਸਡੀ. ਸ਼ਰਮਾ, ਡਾ. ਕੁਲਦੀਪ ਸਿੰਘ ਧੀਰ, ਪ੍ਰੋ. ਅਵਤਾਰ ਜੌੜਾ ਆਿਦ ਵਿਦਵਾਨ ਸੱਜਣਾਂ ਦੇ ਲੇਖ ਵੀ ਸ਼ਾਿਮਲ ਕੀਤੇ ਗਏ ਹਨ। ਲੇਖਕ ਅਨੁਸਾਰ ਉਕਤ ਲੇਖਣ ਯਾਤਰਾ ਦੌਰਾਨ 20 ਮਾਰਚ 2016 ਨੂੰ ਉਸ ਦਾ ਲੇਖ ‘ਮਾਂ-ਬੋਲੀ ਦਾ ਮਹੱਤਵ’ ਛਪਿਆ ਤਾਂ ਪ੍ਰਸੰਸਾ ਕਰਨ ਵਾਲੇ ਫੋਨਾਂ ਦੀ ਧੂਹ ਜਿਹੀ ਪੈ ਗਈ ਅਤੇ ਬਾਪੂ ਗਾਸੋ (ਓਮ ਪ੍ਰਕਾਸ਼ ਗਾਸੋ, ਨਾਮਵਰ ਪੰਜਾਬੀ ਸਾਹਿਤਕਾਰ) ਨੇ ਕਿਹਾ, ‘ਅੱਜ ਮੈਂ ਆਖ ਸਕਦਾ ਹਾਂ ਕਿ ਸੁਦਰਸ਼ਨ ਗਾਸੋ ਮੇਰਾ ਪੁੱਤਰ ਹੈ। ਤੂੰ ਹਮਜ਼ਾਤੋਵ ਨੂੰ ਵੀ ਮਾਤ ਕਰ ਦਿੱਤਾ।’ ਪੁਸਤਕ ਦੇ ਲੇਖਾਂ ਵਿਚ ਲੇਖਕ ਇਹ ਵੀ ਵਰਣਨ ਕਰਦਾ ਹੈ ਿਕ ਉਸ ਦੀ ਪੰਜਾਬੀ ਮਾਂ-ਬੋਲੀ ਦੇ ਹੱਕ ’ਚ ਚਲਾਈ ਲਹਿਰ ਨੂੰ ਅੱਗੇ ਵਧਾਉਣ ਲਈ ਕਿਹੜੇ-ਕਿਹੜੇ ਪੰਜਾਬੀ ਹਿਤੈਸ਼ੀ ਤੇ ਪੰਜਾਬੀ ਭਾਸ਼ਾ ਨੂੰ ਮੋਹਰੀ ਬਣਾਉਣ ਵਾਲੀਆਂ ਸ਼ਖ਼ਸੀਅਤਾਂ ਨੇ ਯੋਗਦਾਨ ਪਾਇਆ। ਉਹ ਲਿਖਦੇ ਹਨ,‘ਸਰਦਾਰ ਵਰਿੰਦਰ ਿਸੰਘ ਵਾਲੀਆ ਪਹਿਲਾਂ ‘ਪੰਜਾਬੀ ਟ੍ਰਿਬਿਊਨ’ ਅਤੇ ਿਫਰ ‘ਪੰਜਾਬੀ ਜਾਗਰਣ’ ਦੇ ਸੰਪਾਦਕ ਬਣ ਗਏ ਤੇ ਹੁਣ ਤਕ ਇਸੇ ਅਹੁਦੇ ’ਤੇ ਹਨ। ਵਾਲੀਆ ਸਾਹਿਬ ਮਾਂ-ਬੋਲੀ ਪੰਜਾਬੀ ਦੇ ਬਹੁਤ ਵੱਡੇ ਮੁੱਦਈ ਹਨ। ਅਾਪ ਮਾਂ-ਬੋਲੀ ਦੇ ਤਰੱਕੀ ਲਈ ਹਰ ਪਲ ਯਤਨਸ਼ੀਲ ਰਹਿੰਦੇ ਹਨ। ਆਪ ਦੀ ਸ਼ੈਲੀ ਵੀ ਬਹੁਤ ਪ੍ਰਭਾਵਸ਼ਾਲੀ ਹੈ। ਅਾਪ ਦੇ ਸੰਪਾਦਕੀ ਲੇਖ ਪੜ੍ਹਨ ਵਾਲੇ ਅਤੇ ਰੌਂਗਟੇ ਖੜ੍ਹੇ ਕਰਨ ਵਾਲੇ ਹੁੰਦੇ ਹਨ। ਜਦੋਂ ਹਰਿਆਣਾ ’ਚ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੀ ਸਰਕਾਰ ਸੀ, ਉਸ ਸਮੇਂ ਵਾਲੀਆ ਸਾਹਿਬ ਦਾ ਫੋਨ ਆਇਆ। ਉਹ ਕਹਿਣ ਲੱਗੇ, ‘ਮੇਰੇ ਨਾਲ ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਹਨ, ਇਹ ਤੁਹਾਡੇ ਨਾਲ ਗੱਲ ਕਰਨਗੇ।’ ਤਾਂ ਤਰਲੋਚਨ ਿਸੰਘ ਕਹਿੰਦੇ, ‘ਅਸੀਂ ਸਰਕਾਰ ਕੋਲੋਂ ਪੰਜਾਬੀ ਭਾਸ਼ਾ ਦੇ ਹੱਕ ’ਚ ਕੁਝ ਚੰਗਾ ਕਰਵਾਉਣਾ ਚਾਹੁੰਦੇ ਹਾਂ। ਤੁਸੀਂ ਸਾਨੂੰ ਪੰਜਾਬੀ ਭਾਸ਼ਾ ਸਬੰਧੀ ਕੁਝ ਮੰਗਾਂ ਦੱਸੋ।’ ਮੈਂ ਉਸੇ ਵਕਤ ਉਨ੍ਹਾਂ ਨੂੰ ਦੋ ਤਿੰਨ ਪੰਜਾਬੀ ਭਾਸ਼ਾ ਸਬੰਧੀ ਮੰਗਾਂ ਦੱਸੀਆਂ। ਉਨ੍ਹਾਂ ਨੇ ਫੇਰ ਚੌਟਾਲਾ ਸਾਹਿਬ ਤੋਂ ਵਿਧਾਨ ਸਭਾ ’ਚ ਪੰੰਜਾਬੀ ਭਾਸ਼ਾ ਨੂੰ ਦੂਜੀ
ਭਾਸ਼ਾ ਦਾ ਦਰਜਾ ਦੇਣ ਵਾਲਾ ਿਬੱਲ ਪਾਸ ਕਰਵਾਇਆ...।’
ਮਾਂ-ਬੋਲੀ ਪੰਜਾਬੀ ਬਾਰੇ ‘ਮਾਂ-ਬੋਲੀ ਦਾ ਮਹੱਤਵ’ ਲੇਖ ’ਚ ਡਾ. ਗਾਸੋ ਲਿਖਦੇ ਹਨ, ‘ਮਾਤ ਭਾਸ਼ਾ ਮਨੁੱਖੀ ਜ਼ਿੰਦਗੀ ਵਿਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਭਾਸ਼ਾ ਮਨੁੱਖ ਨੂੰ ਪੂਰੇ ਬ੍ਰਹਿਮੰਡ ਵਿਚ ਸਰਬ-ਸ੍ਰੇਸ਼ਟ ਦਰਜਾ ਪ੍ਰਦਾਨ ਕਰਨ ’ਚ ਸਹਾਈ ਹੁੰਦੀ ਹੈ। ਵੈਦਿਕ ਰਿਸ਼ੀਆਂ ਨੇ ਭਾਸ਼ਾ ਦੇ ਮਹੱਤਵ ਨੂੰ ਸਵੀਕਾਰਦਿਆਂ ਇਸ ਨੂੰ ਵਾਕਦੇਵੀ, ਸਰਸਵਤੀ, ਗਿਰਾਦੇਵੀ ਆਿਦ ਗੌਰਵਸ਼ਾਲੀ ਨਾਵਾਂ ਨਾਲ ਿਨਵਾਜਿਆ ਸੀ।....ਮਾਂ, ਮਮਤਾ, ਮੋਹ, ਮੁਹੱਬਤ ਤੇ ਮਾਂ-ਬੋਲੀ ਤਾਂ ਬਿਨਾਂ ਜ਼ਿੰਦਗੀ ਅਧੂਰੀ ਹੈ। ਮਾਂ-ਬੋਲੀ ਸਵੈੈ-ਪਛਾਣ ਿਨਸ਼ਚਿਤ ਅਤੇ ਿਨਰਧਾਰਤ ਕਰਦੀ ਹੈ...।’ ਇਸ ਲੇਖ ਦਾ ਇਕ-ਇਕ ਸ਼ਬਦ ਅਮਲ ਕਰਨ, ਵਿਚਾਰਨ ਅਤੇ ਪੜ੍ਹਨਗੋਚਰਾ ਹੈ। ਲੇਖਕ ਅਨੁਸਾਰ ਹਰਿਆਣਾ ਜਿੱਥੇ ਹਿੰਦੀ ਦਾ ਦਬਦਬਾ ਰਿਹਾ, ਿਵਖੇ ਪੰਜਾਬੀ ਦੀ ਹੋਂਦ ਨੂੰ ਬਚਾਉਣ ਲਈ ਪ੍ਰੋ. ਹਿੰਮਤ ਸਿੰਘ ਸੋਢੀ, ਹਰੀ ਸਿੰਘ ਜਾਚਕ, ਹਰਭਜਨ ਸਿੰਘ ਕੋਮਲ ਅਤੇ ਹੋਰ ਪੰਜਾਬੀ ਲੇਖਕਾਂ ਨਾਲ ਸੰਘਰਸ਼ ਸ਼ੁਰੂ ਕੀਤਾ ਤੇ ਇਸ ਕਾਫ਼ਲੇ ’ਚ ਰਮੇਸ਼ ਕੁਮਾਰ, ਰਤਨ ਸਿੰਘ ਢਿੱਲੋ, ਗੁਰਚਰਨ ਸਿੰਘ ਛੀਨਾ, ਗੁਰਦਿਆਲ ਸਿੰਘ ਆਿਦ ਵੀ ਸਰਗਰਮ ਹੋਏ ਅਤੇ ਬਣਦਾ ਯੋਗਦਾਨ ਪਾਇਆ। ਪੰਜਾਬੀ ਲੇਖਕਾਂ ਦੀ ਛੋਟੀ ਜਿਹੀ ਜਥੇਬੰਦੀ ਨੇ ਉਸ ਵੇਲੇ ਪੰਜਾਬੀ ਪੜ੍ਹਾਈ ਨੂੰ ਜੜ੍ਹ ਤੋਂ ਖ਼ਤਮ ਹੋਣੋਂ ਬਚਾਅ ਲਿਆ ਪਰ ਪੰਜਾਬੀ ਪ੍ਰਤੀ ਸਰਕਾਰੀ ਤੇ ਗੈਰ-ਸਰਕਾਰੀ ਪੱਧਰ ’ਤੇ ਬਣੇ ਮਾਹੌਲ ਨੂੰ ਠੱਲ੍ਹ ਨਾ ਪੈ ਸਕੀ। ਅਜਿਹੇ ਮਾਹੌਲ ਿਵਚ ਡਾ. ਗਾਸੋ ਦੀਆਂ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਲਿਖੀਆਂ ਲਿਖਤਾਂ ਨੇ ਸੋਨੇ ’ਤੇ ਸੁਹਾਗੇ ਦਾ ਕੰਮ ਕੀਤਾ ਅਤੇ ਪੰਜਾਬੀ ਭਾਸ਼ਾ ਨੇ ਆਪਣਾ ਸਥਾਨ ਬਹਾਲ ਕਰੀ ਰੱਖਿਆ। ਲੇਖਕ ਨੇ ਲੇਖਾਂ ’ਚ ਪੰਜਾਬੀ ਭਾਸ਼ਾ ਦੇ ਿਵਕਾਸ ਲਈ ਕੀ ਕਦਮ ਚੁੱਕਣੇ ਚਾਹੀਦੇ ਹਨ, ਦੇ ਬਾਰੇ ਬੜੇ ਿਵਸਥਾਰ ਨਾਲ ਵਿਚਾਰ ਪੇਸ਼ ਕੀਤੇ ਹਨ ।
‘ਹਰਿਆਣਾ ਦਾ ਪੰਜਾਬੀ ਸਾਹਿਤ ਨੂੰ ਯੋਗਦਾਨ’ ਲੇਖ ਵਿਚ ਦੱਸਿਆ ਗਿਆ ਹੈ ਿਕ ਪੰਜਾਬੀਆਂ ਨੇ ਹਰਿਆਣਾ ਸੂਬੇ ਦੇ ਵਿਕਾਸ ’ਚ ਅਿਹਮ ਯੋਗਦਾਨ ਪਾਇਆ ਹੈ। ਲੇਖਕ ਅਨੁਸਾਰ ਹਰਿਆਣਾ ’ਚ ਅਜੋਕੀ ਸਾਹਿਤ ਰਚਨਾ ਤੋਂ ਪੂਰਵ ਸੰਤ ਗ਼ਰੀਬ ਦਾਸ, ਸੰਤ ਿਨਸ਼ਲਦਾਸ ਤੇ ਭਾਈ ਸੰਤੋਖ ਸਿੰਘ ਨੇ ਪੰਜਾਬੀ ਸੰਤ ਧਾਰਾ ਵਿਚ ਆਪਣਾ ਿਨਵੇਕਲਾ ਯੋਗਦਾਨ ਪਾਇਆ ਹੈ। ਇਨ੍ਹਾਂ ’ਚ ਭਾਈ ਸੰਤੋਖ ਦੇ ਯੋਗਦਾਨ ਵੱਡਾ ਹੈ। ਡਾ. ਧਰਮਪਾਲ ਿਸੰਗਲਾ ਅਨੁਸਾਰ ਭਾਈ ਸੰਤੋਖ ਸਿੰਘ ਦੀ ਮੁੱਖ ਦੇਣ ਤਾਂ ‘ਸੂਰਜ ਪ੍ਰਕਾਸ਼’ ਹੀ ਹੈ। ਭਾਵੇਂ ਉਨ੍ਹਾਂ ਨੇ ਹੋਰ ਵੀ ਕਈ ਮੌਲਿਕ ਗ੍ਰੰਥਾਂ ਦੀ ਰਚਨਾ ਕੀਤੀ ਹੈ। ਹੱਥਲੀ ਪੁਸਤਕ ਦੇ ਲੇਖ 352 ਸਫ਼ਿਆਂ ’ਤੇ ਫੈਲੇ ਹੋਏ ਹਨ। ਪੁਸਤਕ ਦਾ ਪ੍ਰਕਾਸ਼ਨ, ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਕੀਤਾ ਗਿਆ ਹੈ। ਵਿਅਾਕਰਨ ਅਤੇ ਦਿੱਖ ਪੱਖੋਂ ਪੁਸਤਕ ਪ੍ਰਭਾਵਸ਼ਾਲੀ ਹੈ ਅਤੇ ਮੁੱਲ 495 ਰੁਪਏ ਅੰਕਿਤ ਕੀਤਾ ਗਿਆ ਹੈ। ਅਜਿਹੀਆਂ ਪੁਸਤਕਾਂ ਨੂੰ ਸਕੂਲ ਲਾਇਬ੍ਰੇਰੀਆਂ ਦਾ ਹਿੱਸਾ ਬਣਾ ਕੇ ਨਵੀਂ ਪੀੜ੍ਹੀ ਵਿਚ ਮਾਂ-ਬੋਲੀ ਪੰਜਾਬੀ ਪ੍ਰਤੀ ਮੋਹ ਜਗਾਉਣਾ ਚਾਹੀਦਾ ਹੈ। ਪੰਜਾਬੀ ਕਵਿਤਾ, ਖੋਜ,ਆਲੋਚਨਾ ਅਤੇ ਭਾਸ਼ਾ ਦੇ ਵਿਕਾਸ ਦੇ ਖੇਤਰ ’ਚ ਪਛਾਣਨਯੋਗ ਕੰਮ ਕਰਨ ਵਾਲੇ ਡਾ. ਸੁਦਰਸ਼ਨ ਗਾਸੋ ਦੇ ਪੰਜਾਬੀ ਭਾਸ਼ਾ ਦੇ ਸਮੂਹਿਕ ਵਿਕਾਸ ਲਈ ਕੀਤੇ ਕੰਮਾਂ ਨੂੰ ਸਲਾਮ ਕਰਨਾ ਬਣਦਾ, ਜੋ ਇਹ ਇੱਛਾ ਰੱਖਦੇ ਹਨ ਿਕ ਦੁਨੀਆ ਭਰ ’ਚ ਫੈਲਿਆ ਲਗਪਗ ਚੌਦਾਂ ਕਰੋੜ ਪੰਜਾਬੀ ਭਾਈਚਾਰਾ ਮਾਂ-ਬੋਲੀ ਪੰਜਾਬੀ ਨੂੰ ਵਧੀਆ ਢੰਗ ਨਾਲ ਪੜ੍ਹਨ-ਲਿਖਣ ਲੱਗ ਪਵੇ, ਜਿਨ੍ਹਾਂ ’ਚੋਂ ਹੁਣ ਮਹਿਜ਼ ਦੋ ਕਰੋੜ ਹੀ ਪੰਜਾਬੀ ਭਾਸ਼ਾ ਨੂੰ ਚੰਗੀ ਤਰ੍ਹਾਂ ਪੜ੍ਹ-ਲਿਖ ਸਕਦੇ ਹਨ। ਇਸ ਮਕਸਦ ਲਈ ਸਾਰੇ ਹੀ ਪੰਜਾਬੀ-ਹਿਤੈਸ਼ੀਆਂ ਨੂੰ ਿਮਲ ਕੇ ਯਤਨ ਕਰਨੇ ਪੈਣਗੇ।
• ਜਸਵਿੰਦਰ ਿਸੰਘ ਬਹੋੜੂ