ਕਹਾਣੀਕਾਰ ਜਸਬੀਰ ਕਲਸੀ ਧਰਮਕੋਟ ਨੇ ਪੁਸਤਕ ‘ਨਵੇਂ ਨਕਸ਼ ਪੰਜਾਬੀ ਕਹਾਣੀ ਦਾ ਪੰਜਵਾਂ ਪੜਾਅ (ਇਤਿਹਾਸਮੂਲਕ ਪ੍ਰਵਚਨ)’ ਰਾਹੀਂ ਨਵੇਂ ਪੰਜਾਬੀ ਕਹਾਣੀਕਾਰਾਂ ਦੀਆਂ ਲਿਖਤਾਂ ਨੂੰ ਸਰਲ ਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਿਆਂ ਰਵਾਇਤੀ ਅਤੇ ਿਵਵਹਾਰਕ ਮੁਲਾਂਕਣ ਨੂੰ ਬੜੀ ਨਿਰਪੱਖਤਾ ਨਾਲ ਪਰਖ਼ ਕੇ ਇਸ ਖੇਤਰ ’ਚ ਨਿਵੇਕਲਾਪਣ ਲਿਆਂਦਾ ਹੈ।

ਕਹਾਣੀਕਾਰ ਜਸਬੀਰ ਕਲਸੀ ਧਰਮਕੋਟ ਨੇ ਪੁਸਤਕ ‘ਨਵੇਂ ਨਕਸ਼ ਪੰਜਾਬੀ ਕਹਾਣੀ ਦਾ ਪੰਜਵਾਂ ਪੜਾਅ (ਇਤਿਹਾਸਮੂਲਕ ਪ੍ਰਵਚਨ)’ ਰਾਹੀਂ ਨਵੇਂ ਪੰਜਾਬੀ ਕਹਾਣੀਕਾਰਾਂ ਦੀਆਂ ਲਿਖਤਾਂ ਨੂੰ ਸਰਲ ਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਿਆਂ ਰਵਾਇਤੀ ਅਤੇ ਿਵਵਹਾਰਕ ਮੁਲਾਂਕਣ ਨੂੰ ਬੜੀ ਨਿਰਪੱਖਤਾ ਨਾਲ ਪਰਖ਼ ਕੇ ਇਸ ਖੇਤਰ ’ਚ ਨਿਵੇਕਲਾਪਣ ਲਿਆਂਦਾ ਹੈ। ਕਲਸੀ ਹੁਰਾਂ ਨੇ ਸੰਖੇਪ ਅਤੇ ਸਾਰਥਿਕ ਹਵਾਲਿਆਂ ਨਾਲ ਲੇਖਕਾਂ ਬਾਰੇ 20 ਨਿਬੰਧਾਂ ਨੂੰ ਇਸ ਢੰਗ ਨਾਲ ਪੇਸ਼ ਕੀਤਾ ਹੈ ਿਕ ਿਕਤੇ ਵੀ ਅਕਾਊਪੁਣਾ ਨਹੀਂ ਭਾਸਦਾ। ਲੇਖਕ ਨੇ ਨਵ-ਯਥਾਰਥਵਾਦੀ ਕਹਾਣੀਕਾਰਾਂ ਬਾਰੇ ਭਾਵਪੂਰਤ ਿਨਬੰਧ ਲਿਖੇ ਹਨ। ਇਨ੍ਹਾਂ ਲੇਖਕਾਂ ਦੀ ਲਿਖਣ-ਸ਼ੈਲੀ ਤੋਂ ਇਲਾਵਾ ਕਹਾਣੀਕਾਰਾਂ ਦੇ ਮੁੱਢਲੇ ਜੀਵਨ ਤੇ ਉਨ੍ਹਾਂ ਦੀਆਂ ਲਿਖੀਆਂ ਪੁਸਤਕਾਂ ਨੂੰ ਪ੍ਰਕਾਸ਼ਨਾ ਵਰ੍ਹੇ ਤਹਿਤ ਤਰਤੀਬ ਨਾਲ ਪੇਸ਼ ਕੀਤਾ ਗਿਆ ਹੈ। ਲੇਖਕ ਪੁਸਤਕ ਦੀ ਭੂਿਮਕਾ ਵਿਚ ਵਰਣਨ ਕਰਦਾ ਹੈ ਿਕ ਨਿਵੇਕਲੀਆਂ ਕਥਾ-ਜੁਗਤਾਂ ਰਾਹੀਂ ਪੰਜਵੇਂ ਪੜਾਅ ਦੇ ਨਵੇਂ ਕਹਾਣੀਕਾਰ ਆਪਣੀ ਨਿਵੇਕਲੀ ਪਛਾਣ ਕਾਇਮ ਕਰਨ ਲਈ ਲਗਾਤਾਰ ਨਵੇਂਪਣ ਵਾਲੀਆਂ ਕਹਾਣੀਆਂ ਦੀ ਸਿਰਜਣਾ ਕਰ ਰਹੇ ਹਨ ।
ਨਵ-ਯਥਾਰਥਵਾਦੀ ਪੰਜਾਬੀ ਕਹਾਣੀਆਂ ਤਹਿਤ ਔਰਤਾਂ ਦੇ ਸਵੈ-ਮਾਣ ਦੀ ਤੜਪ ਵਾਲੀ ਲੇਿਖਕਾ : ਸਰਘੀ (‘ਆਪਣੇ ਆਪਣੇ ਮਰਸੀਏ’,‘ਰਾਡ’, ‘ਹੋਲੀ ਡੇ ਵਾਈਫ਼’, ‘ਆਫਟਰ ਫੋਰਟੀ’), ਔਰਤ-ਮਰਦ ਦੀਆਂ ਇੱਛਾਵਾਂ ਦੀ ਕਹਾਣੀਕਾਰ: ਤ੍ਰਿੁਪਤਾ ਕੇ. ਸਿੰਘ (‘ਇਕ ਦਿਨ’, ‘ਕੰਧ ਉੱਤੇ ਟੰਗਿਆ ਸਕੈੱਚ’,‘ਸੈਵਨਥ ਸੈਂਸ’), ਘਰ-ਪਰਿਵਾਰ ਦੇ ਬਾਹਰੀ ਸੁਭਾਅ ਦਾ ਚਿਤੇਰਾ: ਿਸਮਰਨ ਧਾਲੀਵਾਲ (‘ਕੇਂਦਰ ਬਿੰਦੂ’,‘ਸਟਾਰਟਿੰਗ ਪੁਆਇੰਟ’, ‘ਆ...ਆਪਾਂ ਘਰ ਬਣਾਈਏ’), ਵੰਨ-ਸੁਵੰਨਤਾ ਦੇ ਅੰਤਰ-ਦਵੰਦਾਂ ਦੀ ਪਛਾਣ ਦਾ ਕਹਾਣੀਕਾਰ: ਖ਼ਾਿਲਦ ਫ਼ਰਹਾਦ ਧਾਰੀਵਾਲ (ਖਾਲੀ ਖੂਲੀ ਬੰਦਾ’, ‘ਮੈਮੋਰੀਅਲ ਟਰੱਸਟ’, ‘ਸਲਾਮੀ’), ਹਾਸ਼ੀਆਗਤ ਸ਼੍ਰੇਣੀ ਦਾ ਚਿਹਨ ਸਿਰਜਣ ਵਾਲੀ: ਗੁਰਮੀਤ ਪਨਾਗ (‘ਮੁਰਗਾਬੀਆ’, ‘ਆਹੌਤ ਰੂਥ’, ‘ਸੂਲਾਂ ਵਰਗੇ ਪੱਤੇ’)., ਔਰਤ-ਮਰਦ ਦੀ ਬੇਵਸੀ ਦੀ ਖ਼ੁਸ਼ੀ-ਗ਼ਮੀ ਦਾ ਪੇਸ਼ਕਾਰ: ਦੀਪ ਦਵਿੰਦਰ ਿਸੰਘ (‘ਤ੍ਰਿਕਾਲ ਸੰਧਿਆ’,‘ਪਰਿਕਰਮਾ’), ਸਿਆਸੀ ਚੇਤਨਾ ਦੇ ਪਾਸਾਰ ਦਾ ਕਹਾਣੀਕਾਰ: ਸੁਖਪਾਲ ਸਿੰਘ ਥਿੰਦ (‘ਫੁੱਲਾਂ ਦੀ ਫ਼ਸਲ’, ‘ਕਾਲਖ਼ ਕੋਠੜੀ’, ‘ਫ਼ਸਲਾਂ ਦੇ ਫ਼ੈਸਲੇ’), ਸਥਿਤੀਆਂ ਤੇ ਪ੍ਰਸਥਿਤੀਆਂ ਦੀ ਕਹਾਣੀਕਾਰ:ਦੀਪਤੀ ਬਬੂਟਾ (‘ਡਾਂਸ ਫਲੋਰ’, ‘ਵਸ਼ੀਕਰਨ’),ਔਰਤ-ਮਰਦ ਦੇ ਰਿਸ਼ਤੇ ਦੀ ਵਿਆਕਰਣ ਸਿਰਜਦੀ ਪਵਿੱਤਰ ਕੌਰ ਮਾਟੀ (‘ਸ਼ਾਹ ਰਗ ਤੋਂ ਵੀ ਨੇੜੇ’, ‘ਸ਼ਾਇਦ ਦਿਨ ਚੜ੍ਹ ਜਾਂਦਾ’,‘ਸੈਕਿੰਡ ਲਵ’), ਦਲਿਤ ਤੇ ਦਮਿਤ ਦੀ ਪ੍ਰਮੁੱਖਤਾ ਦਾ ਚਿਤੇਰਾ:ਗੁਰਮੀਤ ਆਰਿਫ਼ (‘ਲਕੀਰਾਂ ’ਚ ਘਿਰੇ ਹੋਏ’, ‘ਚੱਕਰਵਿਊ’, ‘ਚੀਸ’), ਇਤਿਹਾਸਮੂਲਕ ਸੁਰ ਦਾ ਕਹਾਣੀਕਾਰ: ਸਾਂਵਲ ਧਾਮੀ (‘ਪੈਂਜੀ ਦੇ ਫੁੱਲ’, ‘ਇਹ ਕੋਈ ਨਾਟਕ ਨਹੀਂ’), ਔਰਤ-ਮਰਦ ਦੇ ਆਪਣੇ-ਆਪਣੇ ਿਹੱਸੇ ਦੀ ਪੇਸ਼ਕਾਰ: ਅਰਵਿੰਦਰ ਕੌਰ ਧਾਲੀਵਾਲ (‘ਵੇਦਨ ਕਹੀਏ ਕਿਸ’, ‘ਝਾਂਜਰਾਂ ਵਾਲੇ ਪੈਰ’), ਪੀੜ੍ਹੀ ਪਾੜੇ ਦੀ ਤ੍ਰਾਸਦਿਕ ਚੇਤਨਾ ਵਾਲਾ ਕਹਾਣੀਕਾਰ: ਦਰਸ਼ਨ ਜੋਗਾ (‘ਕੈਰਮ ਬੋਰਡ’, ‘ਫ਼ਨੀਅਰ’), ਔਰਤ ਦੀ ਤ੍ਰਾਸਦਿਕ ਚੇਤਨਾ ਦੀ ਪੇਸ਼ਕਾਰ: ਰੇਮਨ (‘ਅੰਬਾ ਮਰ ਜਾਣੀ’), ਦੇਸ਼ ਤੇ ਪ੍ਰਦੇਸ਼ ਦੇ ਪ੍ਰਸੰਗ ਦਾ ਪੇਸ਼ਕਾਰ: ਰਵੀ ਸ਼ੇਰਗਿੱਲ (‘ਕਿਤੇ ਉਹ ਨਾ ਹੋਵੇ’), ਆਜ਼ਾਦੀ ਵਾਲੀ ਆਸ਼ਾ ਦੀ ਰੁੱਤ ਦਾ ਪੇਸ਼ਕਾਰ : ਏਜਾਜ਼ (‘ਗੋਰਾਂ ਨਾਲ ਉਲ੍ਹਾਮੇ’, ‘ਆਵਾਜ਼ਾਂ’, ‘ਬਾਜ਼ੀ’), ਸਥਿਤੀ ਪ੍ਰਸਿਥੀ ਦੀ ਸਿਰਜਣਾਕਾਰ:ਵਿਪਨ ਗਿੱਲ(‘ਚਾਬੀਆਂ ਦਾ ਗੁੱਛਾ’,‘ਅਣਕਹੀ ਪੀੜ’), ਵਸਤੂ-ਯਥਾਰਥ ਦਾ ਬਹੁ-ਕੋਣਾਂ ਦਾ ਸਿਰਜਣਾਕਾਰ: ਆਗਾਜ਼ਬੀਰ (‘ਤੇਈਆ’, ‘ਕੁਈਨਜ਼ ਲੈਂਡ’), ਔਰਤ ਦੀ ਜਾਗ੍ਰਿਤ ਚੇਤਨਾ ਦੀ ਚਿਤੇਰੀ: ਜਸਪਾਲ ਕੌਰ (‘ਓਹਲਿਆਂ ਦੇ ਆਰ-ਪਾਰ’, ‘ਬੌਗਨਵਿਲੀਆ’)., ਰਿਸ਼ਤਿਆਂ ਦੀ ਸਾਂਝ ਤੇ ਸੁਮੇਲ ਦਾ ਕਹਾਣੀਕਾਰ: ਜਸਬੀਰ ਧਰਮਕੋਟ (‘ਮੈਲਾਿਨਨ’, ‘ਸ਼ਾਲ’, ‘ਊਈ’, ‘ਬੱਕਲ ਮਾਈ ਸ਼ੂਅ’) ਹਨ।
ਲੇਖਕ ਅਨੁਸਾਰ ਉਕਤ ਲੇਖਕਾਂ ਤੋਂ ਅੱਗੇ ਿਬੰਦਰ ਬਸਰਾ, ਭੁਪਿੰਦਰ ਮਾਨ, ਜਤਿੰਦਰ ਕੌਰ ਰੰਧਾਵਾ (ਕੈਨੇਡਾ), ਜਸਬੀਰ ਮਾਨ (ਕੈਨੇਡਾ). ਸਵਾਮੀ ਸਰਬਜੀਤ, ਬਲਵੰਤ ਫਰਵਾਲੀ, ਬਿੰਦਰ ਖੁੱਡੀਕਲਾਂ, ਰੁਪਿੰਦਰ ਪਾਲ ਕੌਲਗੜ੍ਹ, ਹਰੀਸ਼,ਮਨਦੀਪ ਡਡਿਆਣਾ, ਿਵਪਨ, ਰਾਜ ਨੀਲਮ ਸੈਣੀ (ਅਮਰੀਕਾ), ਅਮਰਜੀਤ ਮਾਨ, ਅਲਫਾਜ਼, ਸੰਦੀਪ ਸਮਰਾਲਾ, ਯਾਦਵਿੰਦਰ ਕੌਰ ਮਾਹਲਾ, ਰਮਨਦੀਪ ਿਵਰਕ, ਅੰਮ੍ਰਿਤਪਾਲ ਕਲੇਰ ਆਿਦ ਨਵੇਂ ਕਹਾਣੀਕਾਰਾਂ ਨੇ ਕੁਝ ਮੁੱਲਵਾਨ ਕਹਾਣੀਆਂ ਵੀ ਦਿੱਤੀਆਂ ਹਨ। ਲੇਖਕ ਅਨੁਸਾਰ ਇਨ੍ਹਾਂ ਦੀ ਹਾਜ਼ਰੀ ਪੰਜਾਬੀ ਕਹਾਣੀ ਦੇ ਪੰਜਵੇਂ ਪੜਾਅ ਨੂੰ ਆਉਣ ਵਾਲੇ ਸਮੇਂ ਵਿਚ ਵਧੀਆ ਬਣਾਏਗੀ।
ਪੁਸਤਕ ਦੇ ਲੇਖਕ ਨੇ ਡਾ. ਰਜਨੀਸ਼ ਬਹਾਦਰ ਦੀ ਪੁਸਤਕ ‘ਅਜੋਕੀ ਪੰਜਾਬੀ ਕਹਾਣੀ:ਕਥਾ ਪ੍ਰਵਚਨ’ ਤੋਂ ਸੇਧ ਲੈ ਕੇ ਇੱਕੀਵੀਂ ਸਦੀ ਦੇ ਆਰੰਭ ਤੋਂ ਲੈ ਕੇ ਵੀਹ ਵਰ੍ਹਿਆਂ ਦੌਰਾਨ ਆਏ ਨਵੇਂ ਕਹਾਣੀਕਾਰਾਂ ਿਵਚੋਂ ਕੁਝ ਦੇ ਕਹਾਣੀ-ਸੰਗ੍ਰਹਿਆਂ ਦੇ ਆਧਾਰ ਉਤੇ ਮੁਲਾਂਕਣ ਕਰਦਿਆਂ ਉਕਤ ਲੇਖਕਾਂ ਬਾਰੇ ਸਮੀਖਿਆ ਲੇਖ ਲਿਖੇ । ਪੁਸਤਕ ’ਚ ਨਵ-ਯਥਾਰਥਵਾਦੀ ਲੇਖਕਾਂ ਦੇ ਇਨ੍ਹਾਂ ਲੇਖਾਂ ਦੇ ਅਖ਼ੀਰ ’ਚ ‘ਫੁੱਟ ਨੋਟ’ ਜ਼ਰੀਏ ਹੋਰ ਕਹਾਣੀਆਂ/ਕਹਾਣੀ ਸੰਗ੍ਰਹਿਆਂ ਦਾ ਵੇਰਵਾ ਵੀ ਅੰਕਿਤ ਕੀਤਾ ਗਿਆ ਹੈ। ਲੇਖਕ ਨੇ ਉਕਤ ਕਹਾਣੀਕਾਰਾਂ ਦੀ ਪਛਾਣ ਸੁਰ ਨੂੰ ਉਭਾਰਦੇ ਸਿਰਲੇਖ ਵੀ ਦਿੱਤੇ ਹਨ (ਜਿਨ੍ਹਾਂ ਦਾ ਵਰਣਨ ਪਹਿਲਾਂ ਕੀਤਾ ਹੈ)। ਜਸਬੀਰ ਕਲਸੀ ਨੇ ਨਵੇਂ ਕਹਾਣੀਕਾਰਾਂ ਦੀ ‘ਕਥਾ-ਵਸਤੂ ਤੇ ਬਿਰਤਾਂਤਕ ਜੁਗਤਾਂ’ ਵੀ ਗਿਣਾਈਆਂ ਹਨ, ਿਮਸਾਲ ਵਜੋਂ-
-‘ਸਰਘੀ ਨੇ ਮਰਦ ਮਾਨਸਿਕਤਾ ਦੀਆਂ ਪਿਰਤਕੀ ਗੰਢਾਂ ਨਾਲ ਉੱਚ ਮੱਧ-ਵਰਗ ਦੀ ਔਰਤ ਦੇ ਯਥਾਰਥ ਨੂੰ ਕਈ ਕੋਣਾਂ ਤੋਂ ਮਾਝੇ ਦੀ ਬੋਲੀ ਤੇ ਸਦਾ ਬਹਾਰ ਪਿਛਲਝਾਤ ਜੁਗਤ ਨਾਲ ਗੁਰਬਾਣੀ ਤੇ ਲੋਕਧਾਰਾ ਅਤੇ ਕੁਦਰਤੀ ਬਨਸਪਤੀ ਦੇ ਸੁਮੇਲ ਜ਼ਰੀਏ ਸੰਘਣਾ ਗ਼ਲਪੀ ਬਿਰਤਾਂਤ ਸਿਰਜਿਆ ਹੈ....।’
-ਤ੍ਰਿਪਤਾ ਕੇ. ਸਿੰਘ ਨੇ ਘਟਨਾਵੀਂ ਿਵਉਂਤ, ਮੈਂ ਮੂਲਕ ਪਾਤਰ ਉਸਾਰੀ, ਿਪਛਲਝਾਤ ਤੇ ਕਥਾ ਉਤਸੁਕਤਾ ਨਾਲ ਔਰਤ-ਮਰਦ ਦੀ ਮਾਨਸਿਕ-ਸਰੀਰਕ ਬਰਾਬਰੀ ਦੀ ਇੱਛਾ ’ਤੇ ਕੇਂਦਰਿਤ ਬਿਰਤਾਂਤ ਪੇਸ਼ ਕੀਤਾ ਹੈ..।’
ਪੁਸਤਕ ’ਚ ਪੰਜਾਬੀ ਕਹਾਣੀ ਦਾ ਇਤਿਹਾਸਕ ਸੰਦਰਭ ਵੀ ਦਿੱਤਾ ਹੈ । ਲੇਖਕ ਨਵੇਂ ਕਹਾਣੀਕਾਰਾਂ ਨੂੰ ‘ਵਿਸ਼ਾ ਵਸਤੂ ਦੀ ਵਰਗ ਵੰਡ’ ਅਨੁਸਾਰ ਪਹਿਲਾਂ ਦੇ ਕਹਾਣੀਕਾਰਾਂ ਨਾਲ ਵੀ ਸਬੰਿਧਤ ਕੀਤਾ ਹੈ ਜਿਸ ਨਾਲ ਪਾਠਕ ਨੂੰ ਕਹਾਣੀਕਾਰਾਂ ਨੂੰ ਹੋਰ ਨੇੜਿਓਂ ਸਮਝਣ ਦਾ ਗਿਆਨ ਿਮਲ ਸਕੇਗਾ। ਇਹ ਵਿਸ਼ਾ-ਵਸਤੂ ਦੀ ਵਰਗ ਵੰਡ ‘ਔਰਤ-ਮਰਦ ਦੇ ਰਿਸ਼ਤੇ’, ‘ਦਲਿਤ ਸਮਾਜ’, ‘ਲੁੰਪਨ ਵਰਗ’, ‘ਪਰਵਾਸ’, ‘ਸੰਤਾਲੀ ਦੀ ਤ੍ਰਾਸਦੀ’,‘ਰਾਜਸੀ-ਸਮਾਜਿਕ’ ਦੇ ਤਹਿਤ ਕੀਤੀ ਹੈ। ਇਸੇ ਤਰ੍ਹਾਂ ਲੇਖਕ ਨੇ ਆਪਣੀ ਕਹਾਣੀ ਸਮੀਖਿਆ ਦੀ ਪੇਸ਼ਕਾਰੀ ਦੇ 20 ਕਹਾਣੀਕਾਰਾਂ ਨੂੰ ‘ਉਨ੍ਹਾਂ ਦੀ ਇਲਾਕਾਈ ਬੋਲੀ ਦੇ ਅਨੁਸਾਰ’ ਵੀ ‘ਉਸ ਇਲਾਕੇ ਦੇ ਪਹਿਲੇ ਕਹਾਣੀਕਾਰਾਂ’ ਨਾਲ ਇਤਿਹਾਸਕ ਪਛਾਣ ਵਜੋਂ ਸ਼ਾਿਮਲ ਕੀਤਾ ਹੈ। ਇਸ ਦੇ ਤਹਿਤ ਲੇਖਕਾਂ ਨੂੰ ‘ਮਾਝਾ’, ‘ਦੋਆਬਾ’, ‘ਮਾਲਵਾ’, ‘ਪੁਆਧ’, ‘ਪਾਿਕਸਤਾਨ ਤੋਂ’,‘ਕੈਨੇਡਾ ਤੋਂ’, ‘ਅਮਰੀਕਾ ਤੋਂ’ ਅਨੁਸਾਰ ਵੰਡਦਿਆਂ ਸਬੰਧਿਤ ਲੇਖਕਾਂ ਦੇ ਨਾਂ ਦਿੱਤੇ ਗਏ ਹਨ।
ਪੰਜਾਬੀ ਕਹਾਣੀ ਿਵਧਾ ਨੂੰ ਸਮਰਪਿਤ ਜਸਬੀਰ ਕਲਸੀ ਧਰਮਕੋਟ ਨੇ ਬੜੀ ਰੀਝ ਨਾਲ ਇਸ ਪੁਸਤਕ ਨੂੰ ਨਵੇਂ ਸਰੂਪ ’ਚ ਸਿਰਜਿਆ ਹੈ। ਲੇਖਕ ਅਨੁਸਾਰ ਪਹਿਲੀ ਪੰਜਾਬੀ ਕਹਾਣੀ ਦੇ ਗੁਣਾਂ ਨਾਲੋਂ ਨਵੇਂ ਗੁਣਾਂ ਨਾਲ ਪੰਜਾਬੀ ਕਹਾਣੀ ਦੇ ਪੰਜਵੇਂ ਪੜਾਅ ਦਾ ਗਿਆਨ ਹੁੰਦਾ ਹੈ ਤੇ ਇਹ ਸਥਾਪਨਾ ਬਣਦੀ ਹੈ ਿਕ ਸਮਾਜਿਕ ਰਿਸ਼ਤੇ ਦੁਖਾਂਤ ਘੱਟ, ਜਸ਼ਨ ਵੱਧ ਮਨਾ ਰਹੇ ਹਨ।
ਪੁਸਤਕ ’ਚ ਸ਼ਾਿਮਲ ਪੰਜਾਬੀ ਕਹਾਣੀ ਦੇ ਕਹਾਣੀ-ਸੰਗ੍ਰਹਿਆਂ ਤੇ ਉਨ੍ਹਾਂ ਦੇ ਕਹਾਣੀਕਾਰਾਂ ਦੇ ਜੀਵਨ-ਵੇਰਵੇ ਖੋਜ ਕਾਰਜ ਦੀ ਦ੍ਰਿਸ਼ਟੀ ਤੋਂ ਖੋਜ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋ ਸਕਦੇ ਹਨ। ਡਾ. ਸੁਰਜੀਤ ਬਰਾੜ ਨੇ ‘ਮੁੱਖਬੰਦ’ ’ਚ ਪੁਸਤਕ ਦੀ ਜਾਣ-ਪਛਾਣ ‘ਕੁੱਜੇ ’ਚ ਸਮੁੰਦਰ’ ਵਾਂਗ ਕੀਤੀ ਹੈ। ਪੁਸਤਕ ਦਾ ਪ੍ਰਕਾਸ਼ਨ, ਚੇਤਨਾ ਪ੍ਰਕਾਸ਼ਨ ਲੁਿਧਆਣਾ ਵੱਲੋਂ ਕੀਤਾ ਗਿਆ ਹੈ। ਕੀਮਤ 350 ਰੁਪਏ ਅਤੇ ਪੰਨੇ 183 ਹਨ।
• ਜਸਵਿੰਦਰ ਸਿੰਘ ਬਹੋੜੂ