ਕਾਵਿ ਸਿਨਫ਼ ਵਿਚ ਬੇਹਦ ਕੋਮਲ, ਨਿਯਮਾਵਲੀ ਵਿਚ ਬੱਝੀ ਹੋਈ, ਰਵਾਨੀ ਭਰਪੂਰ, ਦਿਲ ਨੂੰ ਸਕੂਨ ਦੇਣ ਵਾਲੀ, ਸੰਘਰਸ਼ੀ ਦੌਰ ਹੰਡਾ ਕੇ ਸਥਾਪਤੀ ਦਾ ਅਨੰਦ ਮਾਣ ਰਹੀ ਤੇ ਹਰ ਪਾਠਕ ਦੇ ਦਿਲ ’ਤੇ ਰਾਜ਼ ਕਰਨ ਵਾਲੀ ਵਿਧਾ ਦਾ ਨਾਮ ਹੈ ਗ਼ਜ਼ਲ। ਹੱਥਲੀ ਪੁਸਤਕ ‘ਸ਼ਾਇਰਾਂ ਦੀ ਦੁਨੀਆਂ-1’ ਉਨ੍ਹਾਂ ਲੀਹਾਂ ਤੋਂ ਹਟਵੀਂ ਹੈ ਤੇ ਨਵੀਆਂ ਲੀਹਾਂ ਉਸਾਰ ਰਹੀ ਹੈ।

ਪੁਸਤਕ : ਸ਼ਾਇਰਾਂ ਦੀ ਦੁਨੀਆਂ-1
ਸੰਪਾਦਕ : ਜਗਦੀਸ਼ ਰਾਣਾ
ਪੰਨੇ : 224 ਮੁੱਲ : 550/-
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੋਸ਼ਨ, ਚੰਡੀਗੜ੍ਹ
ਕਾਵਿ ਸਿਨਫ਼ ਵਿਚ ਬੇਹਦ ਕੋਮਲ, ਨਿਯਮਾਵਲੀ ਵਿਚ ਬੱਝੀ ਹੋਈ, ਰਵਾਨੀ ਭਰਪੂਰ, ਦਿਲ ਨੂੰ ਸਕੂਨ ਦੇਣ ਵਾਲੀ, ਸੰਘਰਸ਼ੀ ਦੌਰ ਹੰਡਾ ਕੇ ਸਥਾਪਤੀ ਦਾ ਅਨੰਦ ਮਾਣ ਰਹੀ ਤੇ ਹਰ ਪਾਠਕ ਦੇ ਦਿਲ ’ਤੇ ਰਾਜ਼ ਕਰਨ ਵਾਲੀ ਵਿਧਾ ਦਾ ਨਾਮ ਹੈ ਗ਼ਜ਼ਲ। ਹੱਥਲੀ ਪੁਸਤਕ ‘ਸ਼ਾਇਰਾਂ ਦੀ ਦੁਨੀਆਂ-1’ ਉਨ੍ਹਾਂ ਲੀਹਾਂ ਤੋਂ ਹਟਵੀਂ ਹੈ ਤੇ ਨਵੀਆਂ ਲੀਹਾਂ ਉਸਾਰ ਰਹੀ ਹੈ। ਪੁਸਤਕ ਦੇ ਰਚੇਤਾ, ਸੰਪਾਦਕ ਜਗਦੀਸ਼ ਰਾਣਾ ਨੇ 2023 ਵਿਚ ਇਸ ਕਾਰਜ ਦੀ ਆਰੰਭਤਾ ਕੀਤੀ। ਜਗਦੀਸ਼ ਰਾਣਾ ਨੇ ਇਸ ਪੁਸਤਕ ਨੂੰ ਤਿਆਰ ਕਰਨ ’ਚ ਅਣਥੱਕ ਮਿਹਨਤ ਕੀਤੀ ਹੈ। ਉਸ ਦੀ ਮਿਹਨਤ ਦਾ ਅੰਦਾਜ਼ਾ ਸ਼ਾਇਰਾਂ ਬਾਰੇ ਲਿਖੇ ਲੇਖਾਂ ਤੋਂ ਲਗਾਇਆ ਜਾ ਸਕਦਾ ਹੈ। ਅਣਗੋਲੇ ਸ਼ਾਇਰਾਂ ਦਾ ਪਤਾ ਕਰਨਾ ਪੁਸਤਕਾਂ ਲੱਭਣੀਆਂ, ਜਾਣਕਾਰੀ ਇਕੱਠੀ ਕਰਨੀ ,ਰਚਨਾਵਾਂ ਦੀ ਚੋਣ ਕਰਨੀ ਯਕੀਨਨ ਮੁਸ਼ੱਕਤ ਵਾਲਾ ਕਾਰਜ ਹੈ। ਜਹਾਨੋਂ ਤੁਰ ਗਏ ਸ਼ਾਇਰਾਂ ਬਾਰੇ ਜਾਣਕਾਰੀ ਲੱਭਣੀ ਸੌਖਾ ਕਾਰਜ ਨਹੀਂ। ਪੁਸਤਕ ਵਿਚ 49 ਸ਼ਾਇਰਾਂ ਨੂੰ ਸ਼ਾਮਿਲ ਕੀਤਾ ਹੈ ਜੋ ਇਸ ਪ੍ਰਕਾਰ ਹਨ ਬਲਬੀਰ ਕੌਰ ਰਾਏਕੋਟੀ, ਪ੍ਰੋ. ਸੰਧੂ ਵਰਿਆਣਵੀ, ਰੂਪ ਦਬੁਰਜੀ, ਨਰਿੰਦਰ ਮਾਨਵ, ਨਦੀਮ ਪਰਮਾਰ, ਭਜਨ ਸਿੰਘ ਵਿਰਕ, ਮਿਰਜ਼ਾ ਗਾਲਿਬ, ਡਾ. ਗੁਰਚਰਨ ਕੌਰ ਕੋਚਰ, ਅਮਰਜੀਤ ਸਿੰਘ ਸੰਧੂ, ਜਗਦੀਸ਼ ਕੌਰ ਢਿੱਲਵਾਂ, ਪਾਲ ਢਿੱਲੋਂ, ਗੁਰਚਰਨ ਬੱਧਣ, ਚਰਨਜੀਤ ਸਮਾਲਸਰ, ਸੁਰਜੀਤ ਸਾਜਨ, ਰਜਿੰਦਰ ਪਰਦੇਸੀ, ਕੁਲਵਿੰਦਰ ਕੁੱਲਾ, ਡਾ. ਬਲਦੇਵ ਸਿੰਘ ਬੱਧਣ, ਗੁਰਦਾਸ ਰਾਮ ਆਲਮ, ਡਾ. ਕੰਵਰ ਭੱਲਾ, ਮੱਖਣ ਲੁਹਾਰ, ਪਾਸ਼, ਡਾ. ਜਸਵੰਤ ਬੈਗੋਵਾਲ, ਬਲਜੀਤ ਸੈਣੀ, ਕੇ ਸਾਧੂ ਸਿੰਘ, ਅਨੂ ਬਾਲਾ, ਸਤਪਾਲ ਸਾਹਲੋਂ, ਨਵਤੇਜ ਗੜ੍ਹਦੀਵਾਲਾ, ਸ਼ੌਕਤ ਚੰਡਵਾੜਵੀ, ਅਮਰਜੀਤ ਸਿੰਘ ਜੀਤ, ਸੁਰਜੀਤ ਸਾਜਨ, ਲਾਲ ਸਿੰਘ ਦਿਲ, ਰਾਣਾ ਵੇਂਡਲ ਵਾਲਾ, ਅਰਤਿੰਦਰ ਸੰਧੂ, ਗੁਰਦੀਪ ਸੈਣੀ, ਅਮ੍ਰਿਤਪਾਲ ਸਿੰਘ ਸੈਦਾ, ਬਲਬੀਰ ਸਿੰਘ ਸੈਣੀ, ਕੇਸਰ ਕਰਮਜੀਤ, ਸੁਵਿੰਦਰ ਸੰਧੂ, ਰਾਜ ਗੁਰਦਾਸਪੁਰੀ, ਰਣਵੀਰ ਆਕਾਸ਼, ਚਰਨ ਸਿੰਘ ਸਫ਼ਰੀ, ਪ੍ਰੋ. ਸੋਹਿੰਦਰ ਬੀਰ, ਗੁਰਦੀਪ ਭਾਟੀਆ, ਪ੍ਰਦੀਪ, ਦਾਦਰ ਪੰਡੋਰਵੀ, ਸੰਤ ਰਾਮ ਉਦਾਸੀ, ਜਸਵਿੰਦਰ ਜੱਸੀ, ਸ਼ਮੀ ਜਲੰਧਰੀ ਤੇ ਇਕਵਿੰਦਰ ਸਿੰਘ ਢੱਟ। ਪੁਸਤਕ ਵਿਚ ਸ਼ਾਮਿਲ ਤਕਰੀਬਨ ਸਾਰੇ ਸ਼ਾਇਰ ਪੰਜਾਬੀ ਸਾਹਿਤ ਨਾਲ ਸਬੰਧਿਤ ਹਨ । ਪਰ ਮਿਰਜ਼ਾ ਗਾਲਿਬ ਦੀ ਸ਼ਮੂਲੀਅਤ ਕਿਉਂ ਹੋਈ, ਇਸ ਬਾਰੇ ਸਪੱਸ਼ਟ ਪਤਾ ਨਹੀਂ ਲੱਗਦਾ। ਇਸ ਵੱਲ ਰਤਾ ਧਿਆਨ ਦੇਣਾ ਚਾਹੀਦਾ ਸੀ।
- ਫੈਸਲ ਖਾਨ