ਘਬਰਾਉਣ ਦੀ ਕੋਈ ਲੋੜ ਨਹੀਂ, ਬਿਨਾਂ ਏਅਰ ਪਿਓਰੀਫਾਇਰ ਦੇ ਵੀ ਤੁਸੀਂ ਆਪਣੇ ਘਰ ਦੇ ਅੰਦਰ ਦੀ ਹਵਾ ਨੂੰ ਸਾਫ਼ ਰੱਖ ਸਕਦੇ ਹੋ। ਆਓ ਜਾਣੀਏ ਕਿ ਕਿਵੇਂ ਬਿਨਾਂ ਏਅਰ ਪਿਓਰੀਫਾਇਰ ਦੇ ਘਰ ਦੇ ਅੰਦਰਲਾ ਪ੍ਰਦੂਸ਼ਣ ਘਟਾਇਆ ਜਾ ਸਕਦਾ ਹੈ (How to Clean Air Without Air Purifier)।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਪ੍ਰਦੂਸ਼ਣ ਸਿਰਫ਼ ਬਾਹਰ ਹੀ ਨਹੀਂ, ਸਗੋਂ ਘਰ ਦੀ ਹਵਾ 'ਚ ਵੀ ਮੌਜੂਦ ਹੁੰਦਾ ਹੈ (Indoor Air Pollution)। ਇਸ ਕਾਰਨ ਐਲਰਜੀ, ਦਮਾ (ਅਸਥਮਾ) ਤੇ ਹੋਰ ਸਾਹ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਅਜਿਹੇ 'ਚ ਘਰ ਦੀ ਹਵਾ ਨੂੰ ਸਾਫ਼ ਰੱਖਣ ਲਈ ਏਅਰ ਪਿਓਰੀਫਾਇਰ ਦੀ ਵਰਤੋਂ ਕਰਨਾ ਕਾਫ਼ੀ ਅਸਰਦਾਰ ਮੰਨਿਆ ਜਾਂਦਾ ਹੈ। ਪਰ ਜੇ ਤੁਹਾਡੇ ਕੋਲ ਏਅਰ ਪਿਓਰੀਫਾਇਰ ਨਹੀਂ ਹੈ ਤਾਂ ਕੀ ਕਰੀਏ?
ਘਬਰਾਉਣ ਦੀ ਕੋਈ ਲੋੜ ਨਹੀਂ, ਬਿਨਾਂ ਏਅਰ ਪਿਓਰੀਫਾਇਰ ਦੇ ਵੀ ਤੁਸੀਂ ਆਪਣੇ ਘਰ ਦੇ ਅੰਦਰ ਦੀ ਹਵਾ ਨੂੰ ਸਾਫ਼ ਰੱਖ ਸਕਦੇ ਹੋ। ਆਓ ਜਾਣੀਏ ਕਿ ਕਿਵੇਂ ਬਿਨਾਂ ਏਅਰ ਪਿਓਰੀਫਾਇਰ ਦੇ ਘਰ ਦੇ ਅੰਦਰਲਾ ਪ੍ਰਦੂਸ਼ਣ ਘਟਾਇਆ ਜਾ ਸਕਦਾ ਹੈ (How to Clean Air Without Air Purifier)।
ਗਿੱਲੇ ਕੱਪੜੇ ਨਾਲ ਸਤ੍ਹਾ ਦੀ ਸਫ਼ਾਈ : ਝਾੜੂ ਲਗਾਉਣ ਜਾਂ ਸੁੱਕੇ ਕੱਪੜੇ ਨਾਲ ਪੂੰਝਣ ਨਾਲ ਧੂੜ ਹਵਾ 'ਚ ਉੱਡ ਸਕਦੀ ਹੈ। ਇਸ ਦੀ ਬਜਾਏ, ਹਲਕੇ ਗਿੱਲੇ ਕੱਪੜੇ ਦੀ ਵਰਤੋਂ ਕਰੋ। ਇਸ ਨਾਲ ਧੂੜ, ਜਾਨਵਰਾਂ ਦੇ ਵਾਲ ਤੇ ਹੋਰ ਕਣ ਹਵਾ 'ਚ ਨਹੀਂ ਉੱਡਣਗੇ ਤੇ ਸਾਫ਼ ਹੋ ਜਾਣਗੇ।
ਕਾਰਪੇਟ ਤੇ ਫਰਨੀਚਰ ਦੀ ਵੈਕਿਊਮਿੰਗ : ਕਾਰਪੇਟ, ਗੱਦੇ ਤੇ ਪਰਦੇ ਧੂੜ ਅਤੇ ਐਲਰਜੀ ਦੇ ਮੁੱਖ ਸਰੋਤ ਹਨ। ਹਫ਼ਤੇ 'ਚ ਇੱਕ-ਦੋ ਵਾਰ ਇਕ ਚੰਗੇ ਵੈਕਿਊਮ ਕਲੀਨਰ, ਜੇ ਸੰਭਵ ਹੋਵੇ ਤਾਂ HEPA ਫਿਲਟਰ ਵਾਲੇ, ਨਾਲ ਇਨ੍ਹਾਂ ਦੀ ਸਫ਼ਾਈ ਕਰੋ।
ਬਿਸਤਰੇ ਤੇ ਫੈਬਰਿਕ ਨੂੰ ਧੋਣਾ : ਚਾਦਰਾਂ, ਸਿਰਹਾਣੇ ਦੇ ਕਵਰ, ਪਰਦੇ ਤੇ ਹੋਰ ਕੱਪੜੇ ਦੇ ਸਾਮਾਨ ਨੂੰ ਨਿਯਮਤ ਤੌਰ 'ਤੇ ਗਰਮ ਪਾਣੀ 'ਚ ਧੋਵੋ। ਇਹ ਧੂੜ ਕਣਾਂ, ਪੋਲਨ ਤੇ ਪਾਲਤੂ ਜਾਨਵਰਾਂ ਦੇ ਫਰ ਨੂੰ ਸਾਫ਼ ਕਰਨ 'ਚ ਮਦਦ ਕਰਦਾ ਹੈ।
ਘਰ ਵਿਚ ਜ਼ਿਆਦਾ ਸਾਮਾਨ ਤੇ ਕਲਟਰ (ਫਾਲਤੂ ਚੀਜ਼ਾਂ ਦਾ ਇਕੱਠ) ਜਮ੍ਹਾਂ ਹੋਣ ਨਾਲ ਧੂੜ ਜੰਮਣ ਤੇ ਸਫ਼ਾਈ 'ਚ ਰੁਕਾਵਟ ਪੈਦਾ ਹੁੰਦੀ ਹੈ। ਘੱਟੋ-ਘੱਟ ਸਾਮਾਨ ਰੱਖੋ ਤੇ ਚੀਜ਼ਾਂ ਨੂੰ ਵਿਵਸਥਿਤ ਤਰੀਕੇ ਨਾਲ ਰੱਖੋ। ਇਸ ਨਾਲ ਸਫ਼ਾਈ ਆਸਾਨ ਅਤੇ ਜ਼ਿਆਦਾ ਪ੍ਰਭਾਵੀ ਹੋਵੇਗੀ।
ਖਿੜਕੀਆਂ ਤੇ ਦਰਵਾਜ਼ਿਆਂ ਦੇ ਛੋਟੇ ਗੈਪ ਸੀਲ ਕਰੋ : ਬਾਹਰ ਦੇ ਧੂੜ ਤੇ ਪ੍ਰਦੂਸ਼ਣ ਦੇ ਕਣ ਅਕਸਰ ਛੋਟੀਆਂ ਦਰਾਰਾਂ ਰਾਹੀਂ ਅੰਦਰ ਆ ਜਾਂਦੇ ਹਨ। ਵੈਦਰ-ਸਟ੍ਰਿਪਸ ਜਾਂ ਸੀਲੈਂਟ ਦੀ ਵਰਤੋਂ ਕਰ ਕੇ ਇਨ੍ਹਾਂ ਰਿਸਾਵਾਂ ਨੂੰ ਬੰਦ ਕਰ ਦਿਓ।
ਪ੍ਰਦੂਸ਼ਣ ਘੱਟ ਸਮੇਂ 'ਤੇ ਹਵਾਦਾਰ ਕਰੋ : ਸਵੇਰੇ ਜਾਂ ਦੇਰ ਸ਼ਾਮ ਜਦੋਂ ਬਾਹਰ ਦਾ ਹਵਾ ਪ੍ਰਦੂਸ਼ਣ ਪੱਧਰ ਘੱਟ ਹੋਵੇ, ਉਸ ਸਮੇਂ ਖਿੜਕੀਆਂ ਖੋਲ੍ਹ ਕੇ ਤਾਜ਼ੀ ਹਵਾ ਅੰਦਰ ਆਉਣ ਦਿਉ। ਭੀੜ-ਭਾੜ ਵਾਲੇ ਸਮੇਂ ਜਾਂ ਉਸਾਰੀ ਦੇ ਕੰਮ ਦੌਰਾਨ ਖਿੜਕੀਆਂ ਬੰਦ ਰੱਖੋ।
ਘਰ ਵਿੱਚ ਜ਼ਿਆਦਾ ਨਮੀ (Moisture) ਉੱਲੀ ਵਧਾਉਂਦੀ ਹੈ ਜੋ ਹਵਾ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ। ਨਹਾਉਣ ਜਾਂ ਖਾਣਾ ਪਕਾਉਣ ਤੋਂ ਬਾਅਦ ਐਗਜ਼ੌਸਟ ਫੈਨ ਚਲਾਓ। ਕੁਦਰਤੀ ਹਵਾ ਤੇ ਧੁੱਪ ਅੰਦਰ ਆਉਣ ਦਿਓ।
ਛੱਤ ਦੇ ਪੱਖੇ, ਫਿਲਟਰ ਤੇ ਵੈਂਟ ਸਾਫ਼ ਕਰੋ : ਛੱਤ ਦੇ ਪੱਖਿਆਂ ਦੇ ਬਲੇਡ, ਏਸੀ ਤੇ ਕਿਚਨ ਐਕਸਟ੍ਰੈਕਟਰ ਦੇ ਫਿਲਟਰ ਅਤੇ ਘਰ ਦੇ ਵੈਂਟੀਲੇਸ਼ਨ ਵੈਂਟਸ 'ਤੇ ਧੂੜ ਜਮ੍ਹਾਂ ਹੁੰਦੀ ਰਹਿੰਦੀ ਹੈ। ਇਨ੍ਹਾਂ ਨੂੰ ਮਹੀਨੇ 'ਚ ਘੱਟੋ-ਘੱਟ ਇੱਕ ਵਾਰ ਜ਼ਰੂਰ ਸਾਫ਼ ਕਰੋ।
ਪਾਲਤੂ ਜਾਨਵਰਾਂ ਦੇ ਵਾਲ ਤੇ ਖੁਸ਼ਕੀ (ਡੈਂਡਰਫ) ਹਵਾ 'ਚ ਮਿਲ ਕੇ ਐਲਰਜੀ ਪੈਦਾ ਕਰ ਸਕਦੇ ਹਨ। ਉਨ੍ਹਾਂ ਨੂੰ ਨਿਯਮਤ ਤੌਰ 'ਤੇ ਨਹਿਲਾਓ, ਫਿਰ ਬੁਰਸ਼ ਕਰੋ ਤੇ ਉਨ੍ਹਾਂ ਦੀ ਗਰੂਮਿੰਗ ਕਰਵਾਓ। ਉਨ੍ਹਾਂ ਦੇ ਸੌਣ ਦੀ ਜਗ੍ਹਾ ਦੀ ਵੀ ਨਿਯਮਤ ਸਫ਼ਾਈ ਕਰੋ।
ਕੁਝ ਇਨਡੋਰ ਪਲਾਂਟਸ ਜਿਵੇਂ ਕਿ ਸਪਾਈਡਰ ਪਲਾਂਟ, ਸਨੇਕ ਪਲਾਂਟ, ਐਲੋਵੇਰਾ ਤੇ ਤੁਲਸੀ ਕੁਦਰਤੀ ਤੌਰ 'ਤੇ ਹਵਾ 'ਚੋਂ ਹਾਨੀਕਾਰਕ ਤੱਤਾਂ ਨੂੰ ਫਿਲਟਰ ਕਰਨ ਵਿੱਚ ਮਦਦ ਕਰਦੇ ਹਨ।