ਔਰਤਾਂ 'ਚ ਕਿਉਂ ਹੁੰਦੀ ਹੈ ਜ਼ਿਆਦਾ ਢਿੱਡ ਪੀੜ? ਵਿਗਿਆਨੀਆਂ ਨੇ ਲੱਭ ਲਿਆ ਅਸਲੀ ਕਾਰਨ, ਜਾਣੋ ਕੀ ਹੈ ਵਜ੍ਹਾ
ਸਾਇੰਸ ਜਰਨਲ ’ਚ ਪ੍ਰਕਾਸ਼ਿਤ ਨਤੀਜਿਆਂ ਮੁਤਾਬਕ, ਦੱਖਣੀ ਆਸਟ੍ਰੇਲੀਆਈ ਸਿਹਤ ਅਤੇ ਮੈਡੀਕਲ ਅਧਿਐਨ ਸੰਸਥਾਨ ਅਤੇ ਕੈਲਿਫੋਰਨੀਆ ਯੂਨੀਵਰਸਿਟੀ ਦੇ ਖੋਜੀਆਂ ਵੱਲੋਂ ਕੀਤੇ ਗਏ ਨਰ ਅਤੇ ਮਾਦਾ ਚੂਹੇ ਮਾਡਲ ਦੇ ਤੁਲਨਾਤਮਕ ਅਧਿਐਨ ਤੋਂ ਇਕ ਐਸਟ੍ਰੋਜਨ-ਨਿਰਭਰ ਰਾਹ ਦਾ ਪਤਾ ਲੱਗਿਆ ਹੈ ਜੋ ਇਸ ਸੰਵੇਦਨਸ਼ੀਲਤਾ ਨੂੰ ਵਧਾਉਂਦਾ ਹੈ।
Publish Date: Mon, 19 Jan 2026 08:34 AM (IST)
Updated Date: Mon, 19 Jan 2026 08:37 AM (IST)

ਨਵੀਂ ਦਿੱਲੀ, ਪੀਟੀਆਈ : ਇਕ ਅਧਿਐਨ ’ਚ ਪਤਾ ਲੱਗਿਆ ਹੈ ਕਿ ਔਰਤਾਂ ਨੂੰ ਵੱਧ ਢਿੱਡ ਦਰਦ ਜ਼ਿਆਦਾ ਕਿਉਂ ਹੁੰਦਾ ਹੈ। ਇਸ ’ਚ ਦੱਸਿਆ ਗਿਆ ਹੈ ਕਿ ਐਸਟ੍ਰੋਜਨ ਅੰਤੜੀਆਂ ਦੇ ਹਾਰਮੋਨ ਦੇ ਰਿਸਾਵ ਨੂੰ ਵਧਾ ਦਿੰਦਾ ਹੈ, ਜਿਸ ਨਾਲ ਸੇਰੋਟੋਨਿਨ ਵਧਦਾ ਹੈ ਅਤੇ ਅੰਤੜੀਆਂ ਸੰਵੇਦਨਸ਼ੀਲ ਹੋ ਜਾਂਦੀਆਂ ਹਨ, ਜੋ ਦਰਦ ਪੈਦਾ ਕਰਦੀਆਂ ਹਨ। ਸਾਇੰਸ ਜਰਨਲ ’ਚ ਪ੍ਰਕਾਸ਼ਿਤ ਨਤੀਜਿਆਂ ਮੁਤਾਬਕ, ਦੱਖਣੀ ਆਸਟ੍ਰੇਲੀਆਈ ਸਿਹਤ ਅਤੇ ਮੈਡੀਕਲ ਅਧਿਐਨ ਸੰਸਥਾਨ ਅਤੇ ਕੈਲਿਫੋਰਨੀਆ ਯੂਨੀਵਰਸਿਟੀ ਦੇ ਖੋਜੀਆਂ ਵੱਲੋਂ ਕੀਤੇ ਗਏ ਨਰ ਅਤੇ ਮਾਦਾ ਚੂਹੇ ਮਾਡਲ ਦੇ ਤੁਲਨਾਤਮਕ ਅਧਿਐਨ ਤੋਂ ਇਕ ਐਸਟ੍ਰੋਜਨ-ਨਿਰਭਰ ਰਾਹ ਦਾ ਪਤਾ ਲੱਗਿਆ ਹੈ ਜੋ ਇਸ ਸੰਵੇਦਨਸ਼ੀਲਤਾ ਨੂੰ ਵਧਾਉਂਦਾ ਹੈ। ਖੋਜੀ ਸਟੂਅਰਟ ਬ੍ਰਾਇਰਲੀ ਨੇ ਕਿਹਾ, ‘ਐਸਟ੍ਰੋਜਨ ਅੰਤੜੀਆਂ ’ਚ ਇੱਕ ਮਾਰਗ ਨੂੰ ਗਤੀਸ਼ੀਲ ਕਰਦਾ ਹੈ, ਜੋ ਅੰਤੜੀਆਂ ਦੇ ਹਾਰਮੋਨ ਪੀਵਾਈਵਾਈ ਦੇ ਰਿਸਾਅ ਨੂੰ ਵਧਾਉਂਦਾ ਹੈ।’ ਪੀਵਾਈਵਾਈ ਫਿਰ ਆਲੇ ਦੁਆਲੇ ਦੇ ਸੇਰੋਟੋਨਿਨ ਪੈਦਾ ਕਰਨ ਵਾਲੇ ਐਂਟਰੋਕ੍ਰੋਮਾਫਿਨ ਸੈੱਲਾਂ ਨੂੰ ਉਤੇਜਿਤ ਕਰਦਾ ਹੈ, ਸੇਰੋਟੋਨਿਨ ਦੇ ਉਤਪਾਦਨ ਨੂੰ ਵਧਾਉਂਦਾ ਹੈ ਅਤੇ ਦਿਮਾਗ ਨੂੰ ਦਰਦ ਦੇ ਸੰਦੇਸ਼ ਭੇਜਣ ਵਾਲੀਆਂ ਨਸਾਂ ਨੂੰ ਸੰਵੇਦਨਸ਼ੀਲ ਬਣਾਉਂਦਾ ਹੈ। ਇਸ ਦਰਦ ਦੇ ਵਿਕਾਰ ਔਰਤਾਂ ਵਿਚ ਆਮ ਹਨ, ਪਰ ਉਨ੍ਹਾਂ ਦੇ ਕਾਰਨਾਂ ਨੂੰ ਅਜੇ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ ਹੈ। ਇਸ ਅਧਿਐਨ ਨੇ ਇਹ ਵੀ ਦਿਖਾਇਆ ਕਿ ਐਸਟ੍ਰੋਜਨ ਸ਼ਾਰਟ-ਚੇਨ ਫੈਟੀ ਐਸਿਡ ਦੇ ਪ੍ਰਤੀ ਅੰਤੜੀਆਂ ਦੀ ਪ੍ਰਤੀਕ੍ਰਿਆ ਨੂੰ ਵਧਾਉਂਦਾ ਹੈ, ਜੋ ਕਿ ਭੋਜਨ ਦੇ ਪਾਚਨ ਦੌਰਾਨ ਬੈਕਟੀਰੀਆ ਦੁਆਰਾ ਪੈਦਾ ਕੀਤੇ ਜਾਂਦੇ ਹਨ।