ਅੱਜਕੱਲ੍ਹ ਬਹੁਤ ਸਾਰੇ ਬੱਚੇ Gaming Addiction ਦਾ ਸ਼ਿਕਾਰ ਹੋ ਰਹੇ ਹਨ। ਇਹ ਬਹੁਤ ਹੀ ਗੰਭੀਰ ਸਮੱਸਿਆ ਵਜੋਂ ਉੱਭਰ ਰਹੀ ਹੈ। ਗੇਮਿੰਗ ਦੀ ਲਤ ਬੇਹੱਦ ਖ਼ਤਰਨਾਕ ਸਾਬਿਤ ਹੋ ਸਕਦੀ ਹੈ, ਖਾਸ ਕਰਕੇ ਬੱਚਿਆਂ ਦੇ ਦਿਮਾਗ਼ ਦੇ ਵਿਕਾਸ (Brain Development) ਲਈ। ਇਹ ਡ੍ਰਗ ਐਡਿਕਸ਼ਨ (Drug Addiction) ਵਾਂਗ ਬੱਚਿਆਂ ਦੇ ਬ੍ਰੇਨ ਨਾਲ ਖੇਡਣ ਤੋਂ ਬਾਅਦ ਉਨ੍ਹਾਂ ਦੇ ਸਰੀਰ ਨਾਲ ਖਿਲਵਾੜ ਕਰਦੀ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅੱਜ ਦੇ ਡਿਜੀਟਲ ਯੁੱਗ (Digital Era) ਵਿਚ ਹਰ ਕੋਈ ਤਕਨਾਲੋਜੀ ਤੇ ਗੈਜੇਟਸ 'ਚ ਵੱਧ ਤੋਂ ਵੱਧ ਸਮਾਂ ਬਿਤਾਉਂਦਾ ਹੈ। ਬੱਚੇ ਹੋਣ ਜਾਂ ਵੱਡੇ, ਹਰ ਕੋਈ ਆਪਣੇ ਨਾਲ ਕੋਈ ਨਾ ਕੋਈ ਡਿਜ਼ੀਟਲ ਡਿਵਾਈਸ (Digital Devices) ਲੈ ਕੇ ਜਾਂਦਾ ਹੈ। ਹਾਲਾਂਕਿ, ਹਰ ਸਮੇਂ ਇਨ੍ਹਾਂ ਡਿਵਾਈਸ ਦੇ ਆਲੇ-ਦੁਆਲੇ ਰਹਿਣਾ ਵੀ ਕਈ ਸਮੱਸਿਆਵਾਂ ਦਾ ਕਾਰਨ ਬਣਦਾ ਹੈ. ਖਾਸ ਤੌਰ 'ਤੇ ਅੱਜਕਲ ਬੱਚੇ ਮੋਬਾਈਲ ਫੋਨ (Mobile Phones) ਤੇ ਗੇਮਾਂ ਦੇ ਆਦੀ (Games Addiction) ਹੋ ਗਏ ਹਨ। ਜੋ ਮਾਪੇ ਆਪਣੇ ਕੰਮਕਾਰ ਵਿਚ ਰੁੱਝੇ ਰਹਿੰਦੇ ਹਨ, ਉਹ ਅਕਸਰ ਆਪਣੇ ਬੱਚਿਆਂ ਦਾ ਮਨੋਰੰਜਨ ਕਰਨ ਲਈ ਮੋਬਾਈਲ ਫੋਨ ਜਾਂ ਗੇਮਜ਼ ਫੜਾ ਦੇ ਦਿੰਦੇ ਹਨ, ਜਿਸ ਦਾ ਬੱਚਿਆਂ 'ਤੇ ਮਾੜਾ ਅਸਰ ਪੈਂਦਾ ਹੈ। ਗੇਮਿੰਗ ਐਡਿਕਸ਼ਨ ਇਨ੍ਹਾਂ ਸਮੱਸਿਆਵਾਂ 'ਚੋਂ ਇਕ ਹੈ।
ਅੱਜਕੱਲ੍ਹ ਬਹੁਤ ਸਾਰੇ ਬੱਚੇ ਗੇਮਿੰਗ ਐਡਿਕਸ਼ਨ ਦਾ ਸ਼ਿਕਾਰ ਹੋ ਰਹੇ ਹਨ। ਗੇਮਿੰਗ ਐਡਿਕਸ਼ਨ ਬਹੁਤ ਹੀ ਗੰਭੀਰ ਸਮੱਸਿਆ ਵਜੋਂ ਉੱਭਰ ਰਹੀ ਹੈ। ਗੇਮਿੰਗ ਦੀ ਲਤ ਬੇਹੱਦ ਖ਼ਤਰਨਾਕ ਸਾਬਿਤ ਹੋ ਸਕਦੀ ਹੈ, ਖਾਸ ਕਰਕੇ ਬੱਚਿਆਂ ਦੇ ਦਿਮਾਗ਼ ਦੇ ਵਿਕਾਸ ਲਈ। ਇਹ ਡ੍ਰਗ ਐਡਿਕਸ਼ਨ ਵਾਂਗ ਬੱਚਿਆਂ ਦੇ ਬ੍ਰੇਨ ਨਾਲ ਖੇਡਣ ਤੋਂ ਬਾਅਦ ਉਨ੍ਹਾਂ ਦੇ ਸਰੀਰ ਨਾਲ ਖਿਲਵਾੜ ਕਰਦੀ ਹੈ। ਆਓ ਜਾਣਦੇ ਹਾਂ ਇਸ ਤੋਂ ਬਚਣ ਦੇ ਕੁਝ ਉਪਾਅ-
ਗੇਮ ਹਰੇਕ ਟਾਸਕ ਤੋਂ ਬਾਅਦ ਨਵੇਂ ਟਾਸਕ ਤੇ ਚੈਲੇਂਜ ਨੂੰ ਸਵੀਕਾਰ ਕਰਨ ਦੀ ਚੁਣੌਤੀ ਦਿੰਦੀ ਹੈ ਜਿਸ ਨਾਲ ਮਨੁੱਖੀ ਮਾਨਸਿਕਤਾ ਆਪਣੀ ਸਮਰੱਥਾ ਸਾਬਿਤ ਕਰਨ ਲਈ ਅਗਲੇ ਪੜਾਅ ਤਕ ਜਾਂਦੀ ਰਹਿੰਦੀ ਹੈ, ਜਦੋਂ ਤਕ ਉਸਨੂੰ ਜੇਤੂ ਐਲਾਨ ਨਾ ਦਿੱਤਾ ਜਾਵੇ। ਇਸ ਤੋਂ ਮਿਲਣ ਵਾਲੀ ਖੁਸ਼ੀ ਨੂੰ ਮਹਿਸੂਸ ਕਰਨ ਲਈ ਇਹ ਮਾਮੂਲੀ ਜਿਹੀ ਦਿਸਣ ਵਾਲੀਆਂ ਗੇਮਜ਼ ਐਡਿਕਸ਼ਨ ਦਾ ਰੂਪ ਲੈ ਲੈਂਦੀਆਂ ਹਨ। ਬੱਚੇ ਆਸਾਨ ਬੋਰਿੰਗ ਗੇਮਜ਼ ਖੇਡਣੀਆਂ ਨਹੀਂ ਚਾਹੁੰਦੇ, ਉਹ ਚੁਣੌਤੀਆਂ ਕਬੂਲ ਕੇ ਉਪਲਬਧੀ ਹਾਸਿਲ ਕਰਨ ਵਾਲੀਆਂ ਗੇਮਜ਼ 'ਤੇ ਜ਼ਿਆਦਾ ਫੋਕਸ ਕਰਦੇ ਹਨ ਜਿਸ ਨਾਲ ਆਸਾਨੀ ਨਾਲ ਐਡਿਕਸ਼ਨ ਹੋ ਜਾਂਦੀ ਹੈ।
ਘੱਟ ਸਮੇਂ ਲਈ ਮਿਲਣ ਵਾਲੀ ਵਰਚੂਅਲ ਉਪਲਬਧੀ ਉਨ੍ਹਾਂ ਨੂੰ ਕਿਸੇ ਮਿਸ਼ਨ ਦਾ ਹਿੱਸਾ ਬਣਨ ਵਰਗਾ ਮਹਿਸੂਸ ਕਰਵਾਉਂਦੀ ਹੈ ਜਿਸ ਨਾਲ ਉਹ ਉਤਸੁਕਤਾ ਨਾਲ ਖੇਡਦੇ ਰਹਿੰਦੇ ਹਨ ਤੇ ਇਹ ਐਡਿਕਸ਼ਨ 'ਚ ਤਬਦੀਲ ਹੋ ਜਾਂਦੀ ਹੈ।
ਬੱਚਿਆਂ ਨੂੰ ਜਦੋਂ ਗੇਮ ਬੰਦ ਕਰਨ ਲਈ ਆਖਿਆ ਜਾਂਦਾ ਹੈ ਤਾਂ ਉਨ੍ਹਾਂ ਅਸਲ ਦੁਨੀਆ ਬੜੀ ਆਮ ਤੇ ਬੋਰਿੰਗ ਲੱਗਣ ਲਗਦੀ ਹੈ ਤੇ ਕੋਈ ਵੀ ਕੰਮ ਉਨ੍ਹਾਂ ਦੀ ਗੇਮ ਵਰਗਾ ਦਿਲਚਸਪ ਨਹੀਂ ਲਗਦਾ ਜਿਸ ਨਾਲ ਉਹ ਚਿੜਚਿੜਾ ਵਿਹਾਰ ਕਰਨਾ ਸ਼ੁਰੂ ਕਰ ਦਿੰਦੇ ਹਨ। ਫਿਰ ਦੁਬਾਰਾ ਗੇਮ ਮਿਲਣ 'ਤੇ ਉਹ ਆਮ ਵਾਂਗ ਹੋ ਜਾਂਦੇ ਹਨ ਤੇ ਇਕ ਹੀਰੋ ਜਿਹਾ ਮਹਿਸੂਸ ਕਰਦੇ ਹਨ ਜੋ ਦੁਨੀਆ ਨੂੰ ਬਚਾਉਣ ਨਿਕਲਿਆ ਹੋਵੇ।