Vitamin B12 ਦਾ ਮੁੱਖ ਕੰਮ ਸਰੀਰ 'ਚ ਰੈੱਡ ਬਲੱਡ ਸੈੱਲਜ਼ ਦਾ ਉਤਪਾਦਨ ਕਰਨਾ ਹੈ। ਇਹ ਕੋਸ਼ਿਕਾਵਾਂ ਹੀ ਤੁਹਾਡੇ ਸਕੈਲਪ ਤਕ ਆਕਸੀਜਨ ਤੇ ਜ਼ਰੂਰੀ ਪੋਸ਼ਕ ਤੱਤ ਪਹੁੰਚਾਉਂਦੀਆਂ ਹਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਵਾਲਾਂ ਦਾ ਤੇਜ਼ੀ ਨਾਲ ਡਿੱਗਣਾ, ਉਨ੍ਹਾਂ ਦਾ ਰੁੱਖਾਪਣ ਤੇ ਘੱਟ ਉਮਰ 'ਚ ਸਫੈਦ ਹੋਣਾ...ਇਨ੍ਹਾਂ ਸਾਰੀਆਂ ਪਰੇਸ਼ਾਨੀਆਂ ਪਿੱਛੇ ਅਕਸਰ ਇਕ 'ਖਾਮੋਸ਼ ਖਲਨਾਇਕ' ਹੁੰਦਾ ਹੈ। ਜੀ ਹਾਂ- ਵਿਟਾਮਿਨ B12 ਦੀ ਘਾਟ (B12 Deficiency)। ਇਹ ਵਿਟਾਮਿਨ ਤੁਹਾਡੇ ਵਾਲਾਂ ਲਈ ਕਿਸੇ ਸੰਜੀਵਨੀ ਬੂਟੀ ਤੋਂ ਘੱਟ ਨਹੀਂ ਹੈ। ਦੱਸ ਦੇਈਏ, ਜਦੋਂ ਇਸ 'ਸੁਪਰਹੀਰੋ' ਦੀ ਕਮੀ ਹੁੰਦੀ ਹੈ ਤਾਂ ਤੁਹਾਡੇ ਵਾਲਾਂ ਦੀ ਗ੍ਰੋਥ 'ਤੇ ਸਿੱਧਾ ਬ੍ਰੇਕ ਲੱਗ ਜਾਂਦਾ ਹੈ। ਆਓ ਜਾਣਦੇ ਹਾਂ ਕਿਉਂ ਜ਼ਰੂਰੀ ਹੈ ਇਹ ਵਿਟਾਮਿਨ ਤੇ ਕਿਹੜੇ 5 ਨੈਚੁਰਲ ਸੋਰਸ (Natural Sources of Vitamin B-12) ਨਾਲ ਤੁਸੀਂ ਇਸ ਦੀ ਘਾਟ ਨੂੰ ਦੂਰ ਕਰ ਸਕਦੇ ਹੋ।
ਵਿਟਾਮਿਨ B12 ਦਾ ਮੁੱਖ ਕੰਮ ਸਰੀਰ 'ਚ ਰੈੱਡ ਬਲੱਡ ਸੈੱਲਜ਼ ਦਾ ਉਤਪਾਦਨ ਕਰਨਾ ਹੈ। ਇਹ ਕੋਸ਼ਿਕਾਵਾਂ ਹੀ ਤੁਹਾਡੇ ਸਕੈਲਪ ਤਕ ਆਕਸੀਜਨ ਤੇ ਜ਼ਰੂਰੀ ਪੋਸ਼ਕ ਤੱਤ ਪਹੁੰਚਾਉਂਦੀਆਂ ਹਨ।
ਕਮਜ਼ੋਰ ਫੌਲਿਕਲਸ : ਜਦੋਂ B12 ਦੀ ਕਮੀ ਹੁੰਦੀ ਹੈ ਤਾਂ ਆਕਸੀਜਨ ਦੀ ਸਪਲਾਈ ਘਟ ਜਾਂਦੀ ਹੈ। ਇਸ ਨਾਲ ਵਾਲਾਂ ਦੇ ਫੌਲਿਕਲਸ ਕਮਜ਼ੋਰ ਹੋ ਜਾਂਦੇ ਹਨ ਤੇ ਵਾਲ ਡਿੱਗਣੇ ਸ਼ੁਰੂ ਹੋ ਜਾਂਦੇ ਹਨ।
ਸਫੈਦ ਵਾਲ : ਰਿਸਰਚ ਦੱਸਦੀ ਹੈ ਕਿ B12 ਦੀ ਘਾਟ ਨਾਲ ਮੇਲੇਨਿਨ ਦਾ ਉਤਪਾਦਨ ਪ੍ਰਭਾਵਿਤ ਹੁੰਦਾ ਹੈ, ਜਿਸ ਨਾਲ ਘੱਟ ਉਮਰ 'ਚ ਹੀ ਵਾਲ ਸਫੈਦ ਹੋਣ ਲੱਗਦੇ ਹਨ।
ਚੰਗੀ ਗੱਲ ਇਹ ਹੈ ਕਿ ਤੁਸੀਂ ਆਪਣੀ ਡਾਈਟ ਵਿਚ ਕੁਝ ਚੀਜ਼ਾਂ ਸ਼ਾਮਲ ਕਰ ਕੇ ਇਸ ਘਾਟ ਨੂੰ ਆਸਾਨੀ ਨਾਲ ਦੂਰ ਕਰ ਸਕਦੇ ਹੋ ਤੇ ਵਾਲਾਂ ਦੀ ਗ੍ਰੋਥ ਨੂੰ ਮੁੜ ਤੇਜ਼ ਕਰ ਸਕਦੇ ਹੋ।
ਕਿਉਂਕਿ ਸਾਡਾ ਸਰੀਰ ਆਪਣੇ-ਆਪ ਵਿਟਾਮਿਨ B12 ਨਹੀਂ ਬਣਾਉਂਦਾ, ਇਸ ਲਈ ਇਸਨੂੰ ਖਾਣ-ਪੀਣ ਦੀਆਂ ਚੀਜ਼ਾਂ ਤੋਂ ਹਾਸਲ ਕਰਨਾ ਬਹੁਤ ਜ਼ਰੂਰੀ ਹੈ। ਖਾਸ ਕਰਕੇ ਸ਼ਾਕਾਹਾਰੀ ਲੋਕਾਂ 'ਚ ਅਕਸਰ ਇਸ ਦੀ ਘਾਟ ਦੇਖੀ ਜਾਂਦੀ ਹੈ ਕਿਉਂਕਿ ਇਹ ਮੁੱਖ ਤੌਰ 'ਤੇ ਐਨੀਮਲ ਫੂਡਜ਼ 'ਚ ਮਿਲਦਾ ਹੈ।
ਸ਼ਾਕਾਹਾਰੀ ਲੋਕਾਂ ਲਈ ਦੁੱਧ, ਦਹੀਂ, ਪਨੀਰ ਤੇ ਲੱਸੀ ਵਿਟਾਮਿਨ B12 ਦਾ ਸਭ ਤੋਂ ਵਧੀਆ ਤੇ ਆਸਾਨੀ ਨਾਲ ਉਪਲਬਧ ਸਰੋਤ ਹਨ।
ਕਿਵੇਂ ਖਾਈਏ : ਰੋਜ਼ਾਨਾ ਇਕ ਗਲਾਸ ਦੁੱਧ ਪੀਓ, ਲੰਚ ਵਿਚ ਇਕ ਕਟੋਰੀ ਦਹੀਂ ਖਾਓ ਜਾਂ ਨਾਸ਼ਤੇ 'ਚ ਪਨੀਰ ਸ਼ਾਮਲ ਕਰੋ।
ਆਂਡੇ ਪ੍ਰੋਟੀਨ ਦੇ ਨਾਲ-ਨਾਲ B12 ਦਾ ਵੀ ਪਾਵਰਹਾਊਸ ਹੁੰਦੇ ਹਨ। B12 ਦੀ ਸਭ ਤੋਂ ਵੱਧ ਮਾਤਰਾ ਅੰਡੇ ਦੀ ਜ਼ਰਦੀ 'ਚ ਹੁੰਦੀ ਹੈ।
ਕਿਵੇਂ ਖੀਏ : ਰੋਜ਼ਾਨਾ ਇਕ ਜਾਂ ਦੋ ਆਂਡੇ ਖਾਣ ਨਾਲ ਤੁਹਾਡੇ B12 ਦੀਆਂ ਜ਼ਰੂਰਤਾਂ ਨੂੰ ਕਾਫੀ ਹੱਦ ਤਕ ਪੂਰਾ ਕੀਤਾ ਜਾ ਸਕਦਾ ਹੈ।
ਜੇ ਤੁਸੀਂ ਮਾਸਾਹਾਰੀ ਹੋ ਤਾਂ ਸੈਲਮਨ ਅਤੇ ਟੂਨਾ ਵਰਗੀਆਂ ਮੱਛੀਆਂ ਵਿਟਾਮਿਨ B12 ਤੇ ਓਮੇਗਾ-3 ਫੈਟੀ ਐਸਿਡਸ ਦਾ ਬਿਹਤਰ ਮਿਸ਼ਰਨ ਹਨ। ਇਹ ਦੋਵੇਂ ਪੋਸ਼ਕ ਤੱਤ ਵਾਲਾਂ ਦੇ ਫੌਲਿਕਲਸ ਨੂੰ ਮਜ਼ਬੂਤ ਬਣਾਉਂਦੇ ਹਨ।
ਕਿਵੇਂ ਖਾਈਏ : ਮੱਛੀ ਨੂੰ ਡੀਪ ਫ੍ਰਾਈ ਕਰਨ ਦੀ ਬਜਾਏ ਗ੍ਰਿਲ ਜਾਂ ਸਟੀਮ ਕਰ ਕੇ ਖਾਓ ਤਾਂ ਜੋ ਇਸ ਦੇ ਪੋਸ਼ਕ ਤੱਤ ਬਣੇ ਰਹਿਣ।
ਕਈ ਫੂਡਜ਼ ਵਿਚ ਵੱਖ-ਵੱਖ ਤਰੀਕਿਆਂ ਨਾਲ ਵਿਟਾਮਿਨ B12 ਮਿਲਾਇਆ ਜਾਂਦਾ ਹੈ ਤਾਂ ਜੋ ਸ਼ਾਕਾਹਾਰੀ ਲੋਕ ਵੀ ਇਸ ਦਾ ਫਾਇਦਾ ਲੈ ਸਕਣ। ਇਨ੍ਹਾਂ ਨੂੰ 'ਫੋਰਟੀਫਾਈਡ' ਫੂਡਸ ਕਿਹਾ ਜਾਂਦਾ ਹੈ।
ਉਦਾਹਰਨ: ਕੁਝ ਨਾਸ਼ਤੇ ਦੇ ਸੀਰੀਅਲ,, ਸੋਇਆ ਮਿਲਕ, ਬਾਦਾਮ ਮਿਲਕ ਤੇ ਯੀਸਟ 'ਚ ਵਿਟਾਮਿਨ B12 ਭਰਪੂਰ ਮਾਤਰਾ 'ਚ ਹੁੰਦਾ ਹੈ।
ਦਹੀਂ ਨਾ ਸਿਰਫ B12 ਦਿੰਦਾ ਹੈ ਬਲਕਿ ਪ੍ਰੋਬਾਇਓਟਿਕਸ ਨਾਲ ਭਰਪੂਰ ਹੋਣ ਕਾਰਨ ਇਹ ਪੋਸ਼ਕ ਤੱਤਾਂ ਨੂੰ ਐਬਜ਼ਾਰਬ ਕਰਨ 'ਚ ਵੀ ਮਦਦ ਕਰਦਾ ਹੈ।
ਕਿਵੇਂ ਖਾਈਏ : ਇਸਨੂੰ ਲੱਸੀਂ ਬਣਾ ਕੇ ਜਾਂ ਫਿਰ ਖਾਣੇ ਦੇ ਨਾਲ ਸਾਦੇ ਦਹੀਂ ਦੇ ਰੂਪ ਵਿਚ ਲਓ।
ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵਾਲ ਤੇਜ਼ੀ ਨਾਲ ਡਿੱਗ ਰਹੇ ਹਨ ਤਾਂ ਡਾਕਟਰ ਨਾਲ ਸਲਾਹ ਕਰੋ ਅਤੇ B12 ਦਾ ਟੈਸਟ ਕਰਵਾਓ। ਸਹੀ ਡਾਈਟ ਤੇ ਸੰਤੁਲਿਤ ਜੀਵਨਸ਼ੈਲੀ ਨਾਲ ਤੁਸੀਂ ਇਸ ਘਾਟ ਨੂੰ ਦੂਰ ਕਰ ਸਕਦੇ ਹੋ ਅਤੇ ਫਿਰ ਤੋਂ ਚਮਕਦਾਰ, ਸੰਘਣ ਵਾਲ ਪ੍ਰਾਪਤ ਕਰ ਸਕਦੇ ਹੋ।
ਡਿਸਕਲੇਮਰ : ਲੇਖ 'ਚ ਦਿੱਤੀ ਸਲਾਹ ਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਦੇ ਤੌਰ 'ਤੇ ਨਹੀਂ ਲਿਆ ਜਾਣਾ ਚਾਹੀਦਾ। ਕੋਈ ਵੀ ਸਵਾਲ ਜਾਂ ਸਮੱਸਿਆ ਹੋਵੇ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।