ਅਮਰੀਕੀ ਖੋਜਕਰਤਾਵਾਂ ਨੇ ਦਵਾਈ ਨੂੰ ਕੈਂਸਰ ਕੋਸ਼ਿਕਾਵਾਂ ਤੱਕ ਪਹੁੰਚਾਉਣ ਤੇ ਲੀਵਰ ਤੱਕ ਫੈਲਣ ਵਾਲੇ ਅੱਖਾਂ ਦੇ ਕੈਂਸਰ ਦੇ ਇਲਾਜ ’ਚ ਸੁਧਾਰ ਲਿਆਉਣ ’ਚ ਮਦਦਗਾਰ ਸਾਬਿਤ ਹੋਣ ਵਾਲੀ ਨਵੀਂ ਤਕਨੀਕ ਦਾ ਪਤਾ ਲਗਾਇਆ ਹੈ।
ਆਈਏਐੱਨਐੱਸ : ਅਮਰੀਕੀ ਖੋਜਕਰਤਾਵਾਂ ਨੇ ਦਵਾਈ ਨੂੰ ਕੈਂਸਰ ਕੋਸ਼ਿਕਾਵਾਂ ਤੱਕ ਪਹੁੰਚਾਉਣ ਤੇ ਲੀਵਰ ਤੱਕ ਫੈਲਣ ਵਾਲੇ ਅੱਖਾਂ ਦੇ ਕੈਂਸਰ ਦੇ ਇਲਾਜ ’ਚ ਸੁਧਾਰ ਲਿਆਉਣ ’ਚ ਮਦਦਗਾਰ ਸਾਬਿਤ ਹੋਣ ਵਾਲੀ ਨਵੀਂ ਤਕਨੀਕ ਦਾ ਪਤਾ ਲਗਾਇਆ ਹੈ। ਫਲੋਰਿਡਾ ਸਥਿਤ ਮੋਫਿਟ ਕੈਂਸਰ ਕੇਂਦਰ ਦੀ ਖੋਜ ’ਚ ਪਾਇਆ ਗਿਆ ਕਿ ਮੇਲਫੈਲਨ ਹੈਪੇਟਿਕ ਡਿਲੀਵਰੀ ਸਿਸਟਮ ਦਾ ਇਸਤੇਮਾਲ ਕਰ ਕੇ ਪਰਕਿਊਟੇਨੀਅਸ ਹੇਪੇਟਿਕ ਪਰਫਿਊਜ਼ਨ ਮੈਟਾਸਟੈਟਿਕ ਯੂਵੇਲ ਮੇਲਾਨੋਮਾ (ਐੱਮਯੂਐੱਮ) ਦੇ ਰੋਗੀਆਂ ਦੀ ਮਦਦ ਕੀਤੀ ਜਾ ਸਕਦੀ ਹੈ।
ਮੈਲਫੈਲਨ/ ਹੈਪੇਟਿਕ ਡਿਲੀਵਰੀ ਸਿਸਟਮ ਦਵਾਈ ਜਾਂ ਮੈਡੀਕਲ ਉਪਕਰਨ ਦਾ ਮੇਲ ਹੈ ਜਿਸਦਾ ਇਸਤੇਮਾਲ ਅਨਰਿਸੈਕਟੇਬਲ ਐੱਮਯੂਐੱਮ ਰੋਗੀਆਂ ਦੇ ਲੀਵਰ ਨਿਰਦੇਸ਼ਿਤ ਇਲਾਜ ਲਈ ਕੀਤਾ ਜਾਂਦਾ ਹੈ।ਇਸ ਅਧਿਐਨ ਨੇ ਮੇਲਫੈਲਨ ਹੈਪੇਟਿਕ ਡਿਲੀਵਰੀ ਸਿਸਟਮ ਬਨਾਮ ਸਰਬੋਤਮ ਬਦਲਵੀਂ ਦੇਖਭਾਲ ਦੇ ਪ੍ਰਭਾਵ ਦੀ ਸਮੀਖਿਆ ਕੀਤੀ।
ਐਨਾਲਸ ਆਫ ਸਰਜੀਕਲ ਆਨਕੋਲਾਜੀ ’ਚ ਛਪੇ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਮੈਲਫੈਲਨ ਹੈਪੇਟਿਕ ਡਿਲੀਵਰੀ ਸਿਸਟਮ ਦੇ ਨਾਲ ਇਲਾਜ ਨਾਲ ਲੀਵਰ ’ਚ ਕੈਂਸਰ ਨੂੰ ਕੰਟਰੋਲ ਕਰਨ ’ਚ ਮਦਦ ਮਿਲ ਸਕਦੀ ਹੈ।
ਮੋਫਿਟ ’ਚ ਕਿਊਟੇਨੀਅਸ ਆਨਕੋਲਾਜੀ ਵਿਭਾਗ ’ਚ ਸਰਜੀਕਲ ਆਨਕੋਲਾਜਿਸਟ ਤੇ ਪ੍ਰਮੁੱਖ ਲੇਖਕ ਜੋਨਾਥਨ ਜੇਗਰ ਨੇ ਕਿਹਾ ਕਿ ਇਹ ਨਵਾਂ ਇਲਾਜ ਇਸ ਕੈਂਸਰ ਤੋਂ ਪੀੜਤ ਰੋਗੀਆਂ ਲਈ ਉਮੀਦ ਦੀ ਇਕ ਕਿਰਨ ਹੈ। ਇਹ ਇਕ ਅਜਿਹਾ ਬਦਲ ਦਿੰਦਾ ਹੈ ਜਿਹੜਾ ਰੋਗੀਆਂ ਦੇ ਜੀਵਨ ਦੀ ਗੁਣਵੱਤਾ ’ਚ ਦਖਲ ਕੀਤੇ ਬਿਨਾ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਜ਼ਿੰਦਾ ਰਹਿਣ ’ਚ ਸਮਰੱਥ ਬਣਾਉਂਦਾ ਹੈ।
ਕਲੀਨਿਕਲ ਟਰਾਇਲ ’ਚ ਪਾਇਾ ਗਿਆ ਕਿ ਰੋਗੀਆਂ ਦੇ ਇਕ ਗਰੁੱਪ ਨੂੰ ਮੈਲਫੈਲਨ ਹੈਪੇਟਿਕ ਡਿਲੀਵਰੀ ਸਿਸਟਮ ਨਾਲ ਇਲਾਜ ਦਿੱਤਾ ਗਿਆ, ਜਦਕਿ ਦੂਜੇ ਗਰੁੱਪ ਨੂੰ ਸਟੈਂਡਰਡ ਇਲਾਜ ਮਿਲਿਆ। ਬਦਲਵੀਂ ਦੇਖਭਾਲ ਪ੍ਰਾਪਤ ਕਰਨ ਵਾਲੇ ਰੋਗੀਆਂ ਦੇ ਮੁਕਾਬਲੇ ਮੈਲਫੈਲਨ ਹੈਪੇਟਿਕ ਡਿਲੀਵਰੀ ਸਿਸਟਮ ਨਾਲ ਇਲਾਜ ਕਰਨ ਵਾਲਿਆਂ ’ਚ ਕਾਫ਼ੀ ਬਿਹਤਰ ਨਤੀਜੇ ਦਿਖੇ। ਮੈਲਫੈਲਨ ਹੈਪੇਟਿਕ ਡਿਲੀਵਰੀ ਸਿਸਟਮ ਇਲਾਜ ਨੂੰ ਅਗਸਤ 2023 ’ਚ ਅਮਰੀਕੀ ਖੁਰਾਕ ਤੇ ਦਵਾਈ ਪ੍ਰਸ਼ਾਸਨ ਵਲੋਂ ਸਿਫਾਰਸ਼ ਕੀਤੀ ਗਈ ਸੀ। ਨਿਯਮਤ ਕੀਮੋਥੇਰੈਪੀ ਦੇ ਉਲਟ ਇਹ ਇਲਾਜ ਦਵਾਈ ਦੀ ਇਕ ਉੱਚ ਖੁਰਾਕ ਨੂੰ ਸਿੱਧੇ ਲੀਵਰ ’ਚ ਪਹੁੰਚਾਉਂਦੀ ਹੈ। ਸਰੀਰ ਦੇ ਬਾਕੀ ਹਿੱਸਿਆ ’ਚ ਜਾਣ ਤੋਂ ਪਹਿਲਾਂ ਕੀਮੋਥੇਰੈਪੀ ਨੂੰ ਫਿਲਟਰ ਕੀਤਾ ਜਾਂਦਾ ਹੈ। ਇਹ ਇਲਾਜ ਸਰੀਰ ਦੇ ਬਾਕੀ ਹਿੱਸਿਆਂ ’ਚ ਨੁਕਸਾਨਦਾਇਕ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ।