ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ (National Library of Medicine) 'ਚ ਪ੍ਰਕਾਸ਼ਿਤ ਇਕ ਅਧਿਐਨ ਅਨੁਸਾਰ, ਉਲਟਾ ਤੁਰਨਾ ਕਈ ਤਰੀਕਿਆਂ ਨਾਲ ਫਾਇਦੇਮੰਦ ਹੈ ਤੇ ਇਸਨੂੰ ਆਪਣੀ ਰੋਜ਼ਾਨਾ ਰੁਟੀਨ 'ਚ ਸ਼ਾਮਲ ਕਰਨਾ ਤੁਹਾਡੀ ਫਿਟਨੈਸ ਨੂੰ ਨਵੇਂ ਪੱਧਰ 'ਤੇ ਲੈ ਜਾ ਸਕਦਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਜੇਕਰ ਤੁਹਾਨੂੰ ਲੱਗਦਾ ਹੈ ਕਿ ਰੋਜ਼ਾਨਾ ਦੀ ਉਹੀ ਵਾਕ ਹੁਣ ਓਨਾ ਅਸਰ ਨਹੀਂ ਦਿਖਾ ਰਹੀ ਤਾਂ ਹੁਣ ਸਮਾਂ ਹੈ ਕੁਝ ਨਵਾਂ ਅਜ਼ਮਾਉਣ ਦਾ। ਦਰਅਸਲ, ਅਸੀਂ ਰੈਟਰੋ ਵਾਕਿੰਗ ਯਾਨੀ ਉਲਟਾ ਚੱਲਣ ਦੀ ਗੱਲ ਕਰ ਰਹੇ ਹਾਂ। ਇਹ ਪੜ੍ਹਨ 'ਚ ਭਾਵੇਂ ਥੋੜ੍ਹਾ ਅਜੀਬ ਲੱਗੇ ਪਰ ਇਸਦਾ ਅਸਰ ਸਰੀਰ ਤੇ ਦਿਮਾਗ ਦੋਵਾਂ 'ਤੇ ਡੂੰਘਾ ਪੈਂਦਾ ਹੈ। ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ (National Library of Medicine) 'ਚ ਪ੍ਰਕਾਸ਼ਿਤ ਇਕ ਅਧਿਐਨ ਅਨੁਸਾਰ ਉਲਟਾ ਤੁਰਨਾ ਕਈ ਤਰੀਕਿਆਂ ਨਾਲ ਫਾਇਦੇਮੰਦ ਹੈ ਤੇ ਇਸਨੂੰ ਆਪਣੀ ਰੁਟੀਨ 'ਚ ਸ਼ਾਮਲ ਕਰਨਾ ਤੁਹਾਡੀ ਫਿਟਨੈੱਸ ਨੂੰ ਨਵੇਂ ਪੱਧਰ 'ਤੇ ਲੈ ਜਾ ਸਕਦਾ ਹੈ।
ਉਲਟਾ ਚੱਲਣਾ ਸਰੀਰ ਤੋਂ ਵੱਧ ਮਿਹਨਤ ਕਰਵਾਉਂਦਾ ਹੈ। ਇਸ ਦੌਰਾਨ ਆਕਸੀਜਨ ਦੀ ਲੋੜ ਵਧਦੀ ਹੈ ਤੇ ਦਿਲ ਦੀ ਧੜਕਣ (Heart Rate) ਵੀ ਉੱਪਰ ਜਾਂਦੀ ਹੈ। ਇਹੀ ਕਾਰਨ ਹੈ ਕਿ ਰੈਟਰੋ ਵਾਕਿੰਗ ਸਾਧਾਰਨ ਵਾਕ ਦੇ ਮੁਕਾਬਲੇ ਕੈਲੋਰੀ ਨੂੰ ਤੇਜ਼ੀ ਨਾਲ ਬਰਨ ਕਰਦੀ ਹੈ।
ਰੈਟਰੋ ਵਾਕਿੰਗ ਹਾਰਟ ਤੇ ਲੰਗਜ਼ 'ਤੇ ਥੋੜ੍ਹਾ ਵਾਧੂ ਦਬਾਅ ਪਾਉਂਦੀ ਹੈ ਜਿਸ ਨਾਲ ਹੌਲੀ-ਹੌਲੀ ਉਨ੍ਹਾਂ ਦੀ ਸਮਰੱਥਾ ਵਧਦੀ ਹੈ। ਨਿਯਮਤ ਅਭਿਆਸ ਨਾਲ ਕਾਰਡੀਓ ਫਿਟਨੈੱਸ ਤੇ ਸਟੈਮਿਨਾ 'ਚ ਸ਼ਾਨਦਾਰ ਸੁਧਾਰ ਦੇਖਿਆ ਗਿਆ ਹੈ।
ਉਲਟਾ ਤੁਰਨ ਨਾਲ ਕੁਆਡ੍ਰਿਸੈਪਸ, ਹੈਮਸਟ੍ਰਿੰਗਜ਼ ਤੇ ਗਲੂਟਸ ਵਰਗੇ ਮਹੱਤਵਪੂਰਨ ਲੋਅਰ ਬਾਡੀ ਦੇ ਮਸਲਜ਼ ਜ਼ਿਆਦਾ ਐਕਟਿਵ ਰਹਿੰਦੇ ਹਨ। ਇਸ ਨਾਲ ਗੋਡਿਆਂ 'ਤੇ ਦਬਾਅ ਘੱਟ ਹੁੰਦਾ ਹੈ ਤੇ ਲੱਤਾਂ ਤੇ ਲੱਕ ਨੂੰ ਬਿਹਤਰ ਤਾਕਤ ਮਿਲਦੀ ਹੈ। ਇਹ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਹੈ ਜਿਨ੍ਹਾਂ ਨੂੰ ਗੋਡਿਆਂ ਜਾਂ ਹੇਠਲੇ ਹਿੱਸੇ 'ਚ ਦਰਦ ਦੀ ਸਮੱਸਿਆ ਰਹਿੰਦੀ ਹੈ।
ਪਿੱਛੇ ਵੱਲ ਚੱਲਣਾ ਸਰੀਰ ਨੂੰ ਲਗਾਤਾਰ ਸੰਤੁਲਨ ਬਣਾਈ ਰੱਖਣ ਦੀ ਸਿਖਲਾਈ ਦਿੰਦਾ ਹੈ। ਇਸ ਨਾਲ ਸੰਤੁਲਨ ਤੇ ਸਰੀਰ ਦਾ ਤਾਲਮੇਲ ਬਿਹਤਰ ਹੁੰਦਾ ਹੈ। ਬਜ਼ੁਰਗਾਂ, ਸੱਟ ਤੋਂ ਉੱਭਰ ਰਹੇ ਲੋਕਾਂ ਜਾਂ ਉਨ੍ਹਾਂ ਲੋਕਾਂ ਲਈ ਇਹ ਕਾਫ਼ੀ ਫਾਇਦੇਮੰਦ ਹੈ ਜਿਨ੍ਹਾਂ ਨੂੰ ਡਿੱਗਣ ਦਾ ਡਰ ਰਹਿੰਦਾ ਹੈ।
ਰੈਟਰੋ ਵਾਕਿੰਗ ਦਿਮਾਗ ਦੇ ਉਨ੍ਹਾਂ ਹਿੱਸਿਆਂ ਨੂੰ ਐਕਟਿਵ ਕਰਦੀ ਹੈ ਜੋ ਮੂਡ ਕੰਟਰੋਲ ਤੇ ਸੋਚਣ-ਸਮਝਣ ਦੀ ਸਮਰੱਥਾ ਨਾਲ ਜੁੜੇ ਹੁੰਦੇ ਹਨ। ਇਸ ਨਾਲ ਫੋਕਸ, ਯਾਦਦਾਸ਼ਤ ਤੇ ਕੌਗਨਿਸ਼ਨ 'ਤੇ ਸਕਾਰਾਤਮਕ ਅਸਰ ਪੈਂਦਾ ਹੈ ਯਾਨੀ ਇਹ ਸਰੀਰ ਦੇ ਨਾਲ-ਨਾਲ ਦਿਮਾਗ ਦੀ ਕਸਰਤ ਵੀ ਹੈ।
ਸ਼ੁਰੂ 'ਚ ਹੌਲੀ-ਹੌਲੀ ਤੇ ਛੋਟੇ ਕਦਮਾਂ ਨਾਲ ਅੱਗੇ ਵਧੋ।
ਟ੍ਰੇਡਮਿਲ, ਕੰਧ ਵਾਲੇ ਵਰਾਂਡੇ ਜਾਂ ਖੁੱਲ੍ਹੀ, ਸੁਰੱਖਿਅਤ ਜਗ੍ਹਾ 'ਤੇ ਹੀ ਅਭਿਆਸ ਕਰੋ।
ਜਿਸ ਜਗ੍ਹਾ ਚੱਲ ਰਹੇ ਹੋ, ਉਹ ਬਰਾਬਰ ਤੇ ਖਾਲੀ ਹੋਣੀ ਚਾਹੀਦੀ ਹੈ ਤਾਂ ਜੋ ਠੋਕਰ ਜਾਂ ਡਿੱਗਣ ਦਾ ਖ਼ਤਰਾ ਨਾ ਹੋਵੇ।
ਜੇਕਰ ਤੁਹਾਨੂੰ ਜੋੜਾਂ, ਸੰਤੁਲਨ ਜਾਂ ਪੁਰਾਣੀ ਸੱਟ ਦੀ ਸਮੱਸਿਆ ਹੈ ਤਾਂ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰ ਜਾਂ ਫਿਜ਼ੀਓਥੈਰੇਪਿਸਟ ਤੋਂ ਸਲਾਹ ਜ਼ਰੂਰ ਲਓ।
ਰੈਟਰੋ ਵਾਕਿੰਗ ਕੋਈ ਮੁਸ਼ਕਲ ਕਸਰਤ ਨਹੀਂ ਹੈ ਪਰ ਇਸਦੇ ਫਾਇਦੇ ਕਮਾਲ ਦੇ ਹਨ। ਜੇਕਰ ਤੁਸੀਂ ਆਪਣੀ ਵਾਕਿੰਗ ਰੁਟੀਨ 'ਚ ਥੋੜ੍ਹਾ ਜਿਹਾ ਵੀ ਐਡਵੈਂਚਰ ਜੋੜਨਾ ਚਾਹੁੰਦੇ ਹੋ ਤਾਂ ਰੋਜ਼ ਕੁਝ ਮਿੰਟ ਉਲਟਾ ਤੁਰਨਾ ਸ਼ੁਰੂ ਕਰੋ।
ਸਰੋਤ: ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ