ਵਿਗਿਆਨ ਦਾ ਚਮਤਕਾਰ: ਹੁਣ ਦਿਲ ਖੁਦ ਨੂੰ ਠੀਕ ਕਰ ਸਕੇਗਾ; ਹਾਰਟ ਅਟੈਕ ਤੋਂ ਬਾਅਦ ਦੁਬਾਰਾ ਬਣਨਗੀਆਂ ਮਾਸਪੇਸ਼ੀਆਂ
ਇਹ ਅਧਿਐਨ ਸਰਬੋਤਮ ਜਰਨਲ ਸਰਕੁਲੇਸ਼ਨ ਰਿਸਰਚ ’ਚ ਪ੍ਰਕਾਸ਼ਿਤ ਹੋਇਆ ਹੈ। ਹੁਣ ਤੱਕ ਮੰਨਿਆ ਜਾਂਦਾ ਸੀ ਕਿ ਦਿਲ ਦੇ ਦੌਰੇ ਦੌਰਾਨ ਖਰਾਬ ਹੋਈਆਂ ਮਾਸਪੇਸ਼ੀਆਂ ਹਮੇਸ਼ਾਂ ਲਈ ਦਾਗਦਾਰ ਅਤੇ ਨਕਾਰਾ ਹੋ ਜਾਂਦੀਆਂ ਹਨ। ਪਰ ਨਵੇਂ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਦਾਗ ਦੇ ਨਾਲ-ਨਾਲ ਦਿਲ ’ਚ ਨਵੀਆਂ ਮਾਸਪੇਸ਼ੀਆਂ ਵੀ ਬਣਦੀਆਂ ਹਨ। ਇਹ ਪ੍ਰਕਿਰਿਆ ਪਹਿਲਾਂ ਸਿਰਫ਼ ਚੂਹਿਆਂ ’ਚ ਹੀ ਵੇਖੀ ਗਈ ਸੀ
Publish Date: Wed, 21 Jan 2026 08:29 AM (IST)
Updated Date: Wed, 21 Jan 2026 08:33 AM (IST)
ਨਵੀਂ ਦਿੱਲੀ (ਆਈਏਐੱਨਐੱਸ): ਪਹਿਲੀ ਵਾਰੀ ਆਸਟ੍ਰੇਲੀਆ ਦੇ ਵਿਗਿਆਨੀਆਂ ਨੇ ਵਿਗਿਆਨਕ ਤੌਰ ’ਤੇ ਸਾਬਤ ਕੀਤਾ ਹੈ ਕਿ ਦਿਲ ਦਾ ਦੌਰਾ ਪੈਣ ਤੋਂ ਬਾਅਦ ਮਨੁੱਖੀ ਦਿਲ ਆਪਣੇ ਆਪ ਨਵੀਆਂ ਮਾਸਪੇਸ਼ੀਆਂ ਬਣਾਉਣ ’ਚ ਸਮਰੱਥ ਹੈ। ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਦਿਲ ਨੂੰ ਹੋਇਆ ਇਹ ਨੁਕਸਾਨ ਸਥਾਈ ਹੁੰਦਾ ਹੈ, ਪਰ ਇਸ ਅਧਿਐਨ ਨੇ ਦਿਲ ਦੇ ਠੀਕ ਨਾ ਹੋਣ ਬਾਰੇ ਰਵਾਇਤੀ ਧਾਰਨਾ ਨੂੰ ਚੁਣੌਤੀ ਦਿੱਤੀ ਹੈ। ਇਹ ਅਧਿਐਨ ਸਰਬੋਤਮ ਜਰਨਲ ਸਰਕੁਲੇਸ਼ਨ ਰਿਸਰਚ ’ਚ ਪ੍ਰਕਾਸ਼ਿਤ ਹੋਇਆ ਹੈ। ਹੁਣ ਤੱਕ ਮੰਨਿਆ ਜਾਂਦਾ ਸੀ ਕਿ ਦਿਲ ਦੇ ਦੌਰੇ ਦੌਰਾਨ ਖਰਾਬ ਹੋਈਆਂ ਮਾਸਪੇਸ਼ੀਆਂ ਹਮੇਸ਼ਾਂ ਲਈ ਦਾਗਦਾਰ ਅਤੇ ਨਕਾਰਾ ਹੋ ਜਾਂਦੀਆਂ ਹਨ। ਪਰ ਨਵੇਂ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਦਾਗ ਦੇ ਨਾਲ-ਨਾਲ ਦਿਲ ’ਚ ਨਵੀਆਂ ਮਾਸਪੇਸ਼ੀਆਂ ਵੀ ਬਣਦੀਆਂ ਹਨ। ਇਹ ਪ੍ਰਕਿਰਿਆ ਪਹਿਲਾਂ ਸਿਰਫ਼ ਚੂਹਿਆਂ ’ਚ ਹੀ ਵੇਖੀ ਗਈ ਸੀ। ਸਿਡਨੀ ਯੂਨੀਵਰਸਿਟੀ ਦੇ ਰਿਸਰਚ ਫੈਲੋ ਅਤੇ ਅਧਿਐਨ ਦੇ ਮੁੱਖ ਲੇਖਕ ਰਾਬਰਟ ਹਿਊਮ ਦੇ ਅਨੁਸਾਰ, ਇਹ ਖੋਜ ਦਿਲ ਦੇ ਦੌਰੇ ਤੋਂ ਬਾਅਦ ਦਿਲ ਦੇ ਠੀਕ ਨਾ ਹੋਣ ਬਾਰੇ ਪੁਰਾਣੀ ਸੋਚ ਨੂੰ ਚੁਣੌਤੀ ਦਿੰਦੀ ਹੈ। ਭਵਿੱਖ ਵਿੱਚ ਅਜਿਹੀਆਂ ਥੈਰੇਪੀਜ਼ ਵਿਕਸਿਤ ਕੀਤੀਆਂ ਜਾ ਸਕਦੀਆਂ ਹਨ, ਜੋ ਦਿਲ ਦੀ ਇਸ ਕੁਦਰਤੀ ਸਮਰੱਥਾ ਨੂੰ ਹੋਰ ਵਧਾਉਣ।
ਇਹ ਅਧਿਐਨ ਆਸਟ੍ਰੇਲੀਆ ਦੇ ਰਾਇਲ ਪ੍ਰਿੰਸ ਅਲਫ੍ਰੇਡ ਹਸਪਤਾਲ ’ਚ ਬਾਈਪਾਸ ਸਰਜਰੀ ਕਰਵਾ ਰਹੇ ਮਰੀਜ਼ਾਂ ਤੋਂ ਲਈ ਗਈ ਜ਼ਿੰਦਾ ਹਾਰਟ ਟਿਸ਼ੂ ਦਾ ਅਧਿਐਨ ਹੈ। ਇਸ ’ਚ ਪਾਇਆ ਗਿਆ ਕਿ ਦਿਲ ਦੇ ਦੌਰੇ ਦੇ ਬਾਅਦ ਮਾਇਟੋਸਿਸ ਸਰਗਰਮ ਹੋ ਜਾਂਦੀ ਹੈ, ਜਿਸ ਨਾਲ ਨਵੇਂ ਦਿਲ ਦੇ ਮਾਸਪੇਸ਼ੀ ਸੈੱਲ ਬਣਦੇ ਹਨ। ਅਧਿਐਨ ਦੇ ਸੀਨੀਅਰ ਲੇਖਕ ਅਤੇ ਦਿਲ ਦੀ ਬੀਮਾਰੀ ਦੇ ਮਾਹਿਰ ਪ੍ਰੋਫੈਸਰ ਸੀਨ ਲਾਲ ਕਹਿੰਦੇ ਹਨ ਕਿ ਸਾਡਾ ਆਖਰੀ ਟੀਚਾ ਇਸ ਖੋਜ ਦੇ ਆਧਾਰ ’ਤੇ ਦਿਲ ਫੇਲ੍ਹ ਹੋਣ ਨੂੰ ਉਲਟਣ ਵਾਲੀ ਥੈਰੇਪੀ ਵਿਕਸਿਤ ਕਰਨਾ ਹੈ। ਦਿਲ ਦੀ ਬਿਮਾਰੀ ਦੁਨੀਆ ’ਚ ਮੌਤ ਦਾ ਸਭ ਤੋਂ ਵੱਡਾ ਕਾਰਨ ਹੈ। ਇਕ ਦਿਲ ਦੇ ਦੌਰੇ ’ਚ ਦਿਲ ਦੇ ਲਗਭਗ ਇਕ-ਤੀਹਾਈ ਸੈੱਲ ਤਬਾਹ ਹੋ ਜਾਂਦੇ ਹਨ। ਇਹ ਖੋਜ ਰੀਜੈਨਰੇਟਿਵ ਮੈਡੀਸਨ ’ਚ ਨਵੀਂ ਆਸ ਅਤੇ ਕਰੋੜਾਂ ਮਰੀਜ਼ਾਂ ਲਈ ਨਵੀਂ ਧੜਕਣ ਹੈ।