ਸਾਵਧਾਨ: ਮਰਦਾਂ ਦੇ ਦਿਲ ਲਈ ਖ਼ਤਰੇ ਦੀ ਘੰਟੀ; ਨਵੀਂ ਖੋਜ ਨੇ ਉਡਾਏ ਹੋਸ਼, ਜਾਣੋ ਕਿਉਂ ਹੁੰਦੇ ਹਨ ਜਲਦੀ ਬਿਮਾਰ
ਨਾਰਥਵੈਸਟਰਨ ਯੂਨੀਵਰਿਸਟੀ ਦੇ ਖੋਜੀ ਏਲੇਕਸਾ ਫ੍ਰੀਡਮੈਨ ਨੇ ਕਿਹਾ ਕਿ ਹਾਲਾਂਕਿ ਧੂੰਆਂਨੋਸ਼ੀ, ਹਾਈ ਬਲੱਡ ਪ੍ਰੈਸ਼ਰ ਤੇ ਡਾਇਬਟੀਜ਼ ਵਰਗੇ ਖ਼ਤਰੇ ਵਾਲੇ ਕਾਰਨ ਹਾਲ ਦੇ ਦਹਾਕਿਆਂ ’ਚ ਮਰਦਾਂ ਤੇ ਔਰਤਾਂ ’ਚ ਜ਼ਿਆਦਾਤਰ ਇੱਕੋ ਜਿਹੇ ਹੋ ਗਏ ਹਨ, ਫਿਰ ਵੀ ਦਿਲ ਦੇ ਰੋਗਾਂ ਦੇ ਮਾਮਲੇ ’ਚ ਫ਼ਰਕ ਘੱਟ ਨਹੀਂ ਹੋਇਆ।
Publish Date: Sat, 31 Jan 2026 01:31 PM (IST)
Updated Date: Sat, 31 Jan 2026 01:37 PM (IST)
ਪੀਟੀਆਈ, ਨਵੀਂ ਦਿੱਲੀ: ਇਕ ਅਧਿਐਨ ’ਚ ਪਤਾ ਲੱਗਿਆ ਹੈ ਕਿ ਮਰਦਾਂ ’ਚ ਔਰਤਾਂ ਦੇ ਮੁਕਾਬਲੇ ਕਈ ਸਾਲ ਪਹਿਲਾਂ ਦਿਲ ਦੇ ਰੋਗ ਵਿਕਸਤ ਹੋਣੇ ਸ਼ੁਰੂ ਹੋ ਜਾਂਦੇ ਹਨ। 30 ਸਾਲ ਦੀ ਉਮਰ ਤੱਕ ਇਹ ਫ਼ਰਕ ਸਪਸ਼ਟ ਤੌਰ ’ਤੇ ਦਿਖਾਈ ਦੇਣ ਲੱਗਦੇ ਹਨ। ਇਹ ਇਸ ਗੱਲ ’ਤੇ ਜ਼ੋਰ ਦਿੰਦਾ ਹੈ ਕਿ ਮਰਦਾਂ ਨੂੰ ਇਸ ਤੋਂ ਬਚਣ ਦੇ ਜ਼ਰੂਰੀ ਕਦਮ ਜਵਾਨੀ ਵੇਲੇ ਹੀ ਚੁੱਕ ਲੈਣੇ ਚਾਹੀਦੇ ਹਨ, ਜਿਸ ਨਾਲ ਅੱਗੇ ਚੱਲ ਕੇ ਖ਼ਤਰੇ ਨੂੰ ਘੱਟ ਕੀਤਾ ਜਾ ਸਕੇ।
ਨਾਰਥਵੈਸਟਰਨ ਯੂਨੀਵਰਿਸਟੀ ਦੇ ਖੋਜੀ ਏਲੇਕਸਾ ਫ੍ਰੀਡਮੈਨ ਨੇ ਕਿਹਾ ਕਿ ਹਾਲਾਂਕਿ ਧੂੰਆਂਨੋਸ਼ੀ, ਹਾਈ ਬਲੱਡ ਪ੍ਰੈਸ਼ਰ ਤੇ ਡਾਇਬਟੀਜ਼ ਵਰਗੇ ਖ਼ਤਰੇ ਵਾਲੇ ਕਾਰਨ ਹਾਲ ਦੇ ਦਹਾਕਿਆਂ ’ਚ ਮਰਦਾਂ ਤੇ ਔਰਤਾਂ ’ਚ ਜ਼ਿਆਦਾਤਰ ਇੱਕੋ ਜਿਹੇ ਹੋ ਗਏ ਹਨ, ਫਿਰ ਵੀ ਦਿਲ ਦੇ ਰੋਗਾਂ ਦੇ ਮਾਮਲੇ ’ਚ ਫ਼ਰਕ ਘੱਟ ਨਹੀਂ ਹੋਇਆ। ਅਮੈਰੀਕਨ ਹਾਰਟ ਐਸੋਸੀਏਸ਼ਨ ਦੇ ਜਨਰਲ ’ਚ ਪ੍ਰਕਾਸ਼ਤ ਇਸ ਅਧਿਐਨ ’ਚ ਕੋਲੈਸਟ੍ਰੋਲ ਤੇ ਹਾਈ ਬਲੱਡ ਪ੍ਰੈਸ਼ਰ ਵਰਗੇ ਤੈਅ ਪੈਮਾਨਿਆਂ ਤੋਂ ਪਰੇ ਜਾ ਕੇ, ਲਿੰਗ ਅਧਾਰਤ ਫ਼ਰਕ ਬਣੇ ਰਹਿਣ ਕਾਰਨ ਇਸ ਨੂੰ ਸਮਝਣ ’ਚ ਜੈਵਿਕ ਤੇ ਸਮਾਜਿਕ ਕਾਰਕਾਂ ਦੀ ਇਕ ਵੱਡੀ ਲੜੀ ’ਤੇ ਵਿਚਾਰ ਕੀਤਾ ਗਿਆ।
ਕੋਰੋਨਰੀ ਆਰਟਰੀ ਰਿਸਕ ਡੈਵਲਪਮੈਂਟ ਇਨ ਯੰਗ ਐਡਲਟਸ ਆਰਟਰੀ ਰਿਸਕ ਡੈਵਲਪਮੈਂਟ ਇਨ ਯੰਗ ਐਡਟਰਸ ਅਧਿਐਨ ਲਈ 18-30 ਸਾਲ ਦੀ ਉਮਰ ਦੇ 5100 ਤੋਂ ਵੱਧ ਬਾਲਗਾਂ ਨੂੰ ਭਰਤੀ ਕੀਤਾ ਗਿਆ। ਨਾਲ ਹੀ ਉਨ੍ਹਾਂ ਦੀ ਸਿਹਤ ਨੂੰ ਲੰਬੇ ਸਮੇਂ ਤੱਕ ਫਾਲੋਅਪ ਕੀਤਾ ਗਿਆ।
ਖੋਜੀਆਂ ਨੇ ਦੱਸਿਆ ਕਿ ਮਰਦਾਂ ’ਚ ਦਿਲ ਦੇ ਰੋਗ ਦਾ ਖ਼ਤਰਾ ਔਰਤਾਂ ਦੇ ਮੁਕਾਬਲੇ ਕਰੀਬ ਸੱਤ ਸਾਲ ਪਹਿਲਾਂ ਪੰਜ ਫ਼ੀਸਦ ਤੱਕ ਪੁੱਜ ਜਾਂਦਾ ਹੈ, ਜਿਸ ’ਚ ਕੋਰੋਨਰੀ ਦਿਲ ਦੇ ਰੋਗ ਦਾ ਯੋਗਦਾਨ ਸਭ ਤੋਂ ਵੱਧ ਹੁੰਦਾ ਹੈ। ਅਨੁਮਾਨ ਹੈ ਕਿ ਮਰਦ ’ਚ ਕੋਰੋਨਰੀ ਦਿਲ ਦੇ ਰੋਗ ਦੀ ਘਟਨਾ ਔਰਤ ਦੇ ਮੁਕਾਬਲੇ ਇਕ ਦਹਾਕੇ ਤੋਂ ਵੀ ਵੱਧ ਪਹਿਲਾਂ ਦੋ ਫ਼ੀਸਦ ਤੱਕ ਪੁੱਜ ਜਾਂਦੀ ਹੈ। ਹਾਲਾਂਕਿ, ਸਟ੍ਰੋਕ ਦੀ ਦਰ ਦੋਵਾਂ ਲਿੰਗਾਂ ’ਚ ਕਰੀਬ-ਕਰੀਬ ਬਰਾਬਰ ਸੀ, ਜਦਕਿ ਦਿਲ ਦੇ ਫੇਲ੍ਹ ’ਚ ਫ਼ਰਕ ਬਾਅਦ ’ਚ ਸਾਹਮਣੇ ਆਇਆ। ਫ੍ਰੀਡਮੈਨ ਨੇ ਕਿਹਾ, ਇਹ ਅਜੇ ਵੀ ਨੌਜਵਾਨਾਂ ਦਾ ਨਮੂਨਾ ਹੈ। ਆਖ਼ਰੀ ਫਾਲੋਅਪ ਸਮੇਂ ਸਾਰੇ 65 ਸਾਲ ਤੋਂ ਘੱਟ ਉਮਰ ਦੇ ਸਨ ਤੇ ਸਟ੍ਰੋਕ ਤੇ ਦਿਲ ਦੀ ਨਾਕਾਮੀ ਆਮ ਤੌਰ ’ਤੇ ਜੀਵਨ ’ਚ ਬਾਅਦ ’ਚ ਵਿਕਸਤ ਹੁੰਦੇ ਹਨ।