ਜੇਕਰ ਤੁਸੀਂ ਬਹੁਤ ਜ਼ਿਆਦਾ ਕਸਰਤ (Workout) ਕਰਦੇ ਹੋ ਅਤੇ ਉਸ ਤੋਂ ਬਾਅਦ ਸਰੀਰ ਨੂੰ ਆਰਾਮ ਨਹੀਂ ਦਿੰਦੇ, ਤਾਂ ਲੈਗ ਕ੍ਰੈਂਪ ਦੀ ਸੰਭਾਵਨਾ ਵੱਧ ਜਾਂਦੀ ਹੈ। ਮਾਸਪੇਸ਼ੀਆਂ ਨੂੰ ਠੀਕ ਹੋਣ ਲਈ ਆਰਾਮ, ਪੋਸ਼ਣ ਅਤੇ ਹਾਈਡ੍ਰੇਸ਼ਨ ਦੀ ਲੋੜ ਹੁੰਦੀ ਹੈ। ਸਟ੍ਰੈਚਿੰਗ, ਪੂਰੀ ਨੀਂਦ ਅਤੇ ਪ੍ਰੋਟੀਨ ਵਾਲੀ ਡਾਈਟ ਨੂੰ ਨਜ਼ਰਅੰਦਾਜ਼ ਕਰਨ ਨਾਲ ਮਾਸਪੇਸ਼ੀਆਂ ਅਕੜ ਸਕਦੀਆਂ ਹਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਪੈਰਾਂ ਦੀਆਂ ਮਾਸਪੇਸ਼ੀਆਂ 'ਚ ਅਚਾਨਕ ਹੋਣ ਵਾਲੀ ਖਿੱਚ ਅਤੇ ਦਰਦ ਨੂੰ 'ਲੈਗ ਕ੍ਰੈਂਪ' (Leg Cramp) ਕਿਹਾ ਜਾਂਦਾ ਹੈ। ਅਕਸਰ ਇਸ ਦੇ ਪਿੱਛੇ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ, ਪਰ ਹਰ ਵਾਰ ਇਹੀ ਕਾਰਨ ਹੋਵੇ ਇਹ ਜ਼ਰੂਰੀ ਨਹੀਂ।
ਜੀ ਹਾਂ, ਕਈ ਵਾਰ ਮਾਸਪੇਸ਼ੀਆਂ ਵਿੱਚ ਖਿੱਚ ਦੇ ਪਿੱਛੇ ਕੁਝ ਹੋਰ ਕਾਰਨ ਵੀ ਹੋ ਸਕਦੇ ਹਨ, ਜਿਨ੍ਹਾਂ ਨੂੰ ਲੋਕ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਆਓ ਜਾਣਦੇ ਹਾਂ ਹੋਰ ਕਿਹੜੀਆਂ ਵਜ੍ਹਾ ਕਰਕੇ ਲੈਗ ਕ੍ਰੈਂਪ ਹੋ ਸਕਦਾ ਹੈ।
1. ਇਲੈਕਟ੍ਰੋਲਾਈਟਸ ਦਾ ਅਸੰਤੁਲਨ (Electrolyte Imbalance)
ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਦੇ ਸਹੀ ਤਰੀਕੇ ਨਾਲ ਕੰਮ ਕਰਨ ਲਈ ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਇਲੈਕਟ੍ਰੋਲਾਈਟਸ ਦਾ ਸਹੀ ਸੰਤੁਲਨ ਹੋਣਾ ਬਹੁਤ ਜ਼ਰੂਰੀ ਹੈ। ਪਸੀਨਾ ਆਉਣ, ਉਲਟੀ ਜਾਂ ਸਹੀ ਪੋਸ਼ਣ ਨਾ ਮਿਲਣ ਕਾਰਨ ਇਨ੍ਹਾਂ ਦੀ ਕਮੀ ਹੋ ਸਕਦੀ ਹੈ। ਖ਼ਾਸ ਤੌਰ 'ਤੇ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦੀ ਕਮੀ ਮਾਸਪੇਸ਼ੀਆਂ ਵਿੱਚ ਦਰਦ ਦਾ ਮੁੱਖ ਕਾਰਨ ਬਣਦੀ ਹੈ। ਜ਼ਿਆਦਾ ਕੌਫ਼ੀ ਜਾਂ ਚਾਹ ਪੀਣਾ ਵੀ ਇਸ ਸੰਤੁਲਨ ਨੂੰ ਵਿਗਾੜ ਸਕਦਾ ਹੈ।
2. ਪੈਰੀਫਿਰਲ ਆਰਟਰੀ ਡਿਜ਼ੀਜ਼ (PAD)
ਇਹ ਇੱਕ ਗੰਭੀਰ ਸਥਿਤੀ ਹੈ, ਜਿਸ ਵਿੱਚ ਪੈਰਾਂ ਤੱਕ ਖ਼ੂਨ ਪਹੁੰਚਾਉਣ ਵਾਲੀਆਂ ਨਾੜੀਆਂ (Artries) ਸੁੰਗੜ ਜਾਂਦੀਆਂ ਹਨ ਜਾਂ ਬਲਾਕ ਹੋ ਜਾਂਦੀਆਂ ਹਨ। ਇਸ ਨਾਲ ਮਾਸਪੇਸ਼ੀਆਂ ਤੱਕ ਸਹੀ ਮਾਤਰਾ ਵਿੱਚ ਆਕਸੀਜਨ ਵਾਲਾ ਖ਼ੂਨ ਨਹੀਂ ਪਹੁੰਚ ਪਾਉਂਦਾ, ਜਿਸ ਕਾਰਨ ਤੁਰਨ-ਫਿਰਨ ਵੇਲੇ ਪੈਰਾਂ ਵਿੱਚ ਦਰਦ, ਜਕੜਨ ਜਾਂ ਭਾਰੀਪਨ ਮਹਿਸੂਸ ਹੁੰਦਾ ਹੈ। ਸਮੋਕਿੰਗ, ਸ਼ੂਗਰ ਅਤੇ ਹਾਈ ਕੋਲੈਸਟ੍ਰੋਲ ਇਸ ਦੇ ਮੁੱਖ ਜੋਖਮ ਹਨ।
3. ਕਸਰਤ ਤੋਂ ਬਾਅਦ ਸਹੀ ਰਿਕਵਰੀ ਨਾ ਕਰਨਾ
ਜੇਕਰ ਤੁਸੀਂ ਬਹੁਤ ਜ਼ਿਆਦਾ ਕਸਰਤ (Workout) ਕਰਦੇ ਹੋ ਅਤੇ ਉਸ ਤੋਂ ਬਾਅਦ ਸਰੀਰ ਨੂੰ ਆਰਾਮ ਨਹੀਂ ਦਿੰਦੇ, ਤਾਂ ਲੈਗ ਕ੍ਰੈਂਪ ਦੀ ਸੰਭਾਵਨਾ ਵੱਧ ਜਾਂਦੀ ਹੈ। ਮਾਸਪੇਸ਼ੀਆਂ ਨੂੰ ਠੀਕ ਹੋਣ ਲਈ ਆਰਾਮ, ਪੋਸ਼ਣ ਅਤੇ ਹਾਈਡ੍ਰੇਸ਼ਨ ਦੀ ਲੋੜ ਹੁੰਦੀ ਹੈ। ਸਟ੍ਰੈਚਿੰਗ, ਪੂਰੀ ਨੀਂਦ ਅਤੇ ਪ੍ਰੋਟੀਨ ਵਾਲੀ ਡਾਈਟ ਨੂੰ ਨਜ਼ਰਅੰਦਾਜ਼ ਕਰਨ ਨਾਲ ਮਾਸਪੇਸ਼ੀਆਂ ਅਕੜ ਸਕਦੀਆਂ ਹਨ।
4. ਵਿਟਾਮਿਨ-ਡੀ ਜਾਂ ਬੀ12 ਦੀ ਕਮੀ
ਵਿਟਾਮਿਨ-ਡੀ ਸਰੀਰ ਵਿੱਚ ਕੈਲਸ਼ੀਅਮ ਨੂੰ ਸੋਖਣ ਲਈ ਜ਼ਰੂਰੀ ਹੈ। ਇਸ ਦੀ ਕਮੀ ਨਾਲ ਹੱਡੀਆਂ ਦੇ ਨਾਲ-ਨਾਲ ਮਾਸਪੇਸ਼ੀਆਂ ਵਿੱਚ ਵੀ ਕਮਜ਼ੋਰੀ ਆ ਜਾਂਦੀ ਹੈ। ਉੱਥੇ ਹੀ, ਵਿਟਾਮਿਨ ਬੀ12 ਨਰਵਸ ਸਿਸਟਮ ਦੀ ਸਿਹਤ ਲਈ ਜ਼ਰੂਰੀ ਹੈ। ਇਸ ਦੀ ਕਮੀ ਨਾਲ ਨਾੜੀਆਂ ਵਿੱਚ ਝਣਝਣਾਹਟ, ਸੁੰਨ ਹੋਣਾ ਅਤੇ ਮਾਸਪੇਸ਼ੀਆਂ ਵਿੱਚ ਖਿੱਚ ਵਰਗੇ ਲੱਛਣ ਦਿਖਾਈ ਦਿੰਦੇ ਹਨ।
5. ਨਾੜੀਆਂ ਦੀ ਸਮੱਸਿਆ (Nerve Problems)
ਕਈ ਵਾਰ ਰੀੜ੍ਹ ਦੀ ਹੱਡੀ ਜਾਂ ਨਾੜੀਆਂ 'ਤੇ ਦਬਾਅ ਪੈਣ ਕਾਰਨ ਪੈਰਾਂ ਦੇ ਸਿਗਨਲ ਰੁਕ ਜਾਂਦੇ ਹਨ। ਇਸ ਨਾਲ ਮਾਸਪੇਸ਼ੀਆਂ ਨੂੰ ਗ਼ਲਤ ਸੰਕੇਤ ਮਿਲ ਸਕਦੇ ਹਨ, ਜਿਸ ਕਾਰਨ ਅਚਾਨਕ ਦਰਦ ਹੋ ਸਕਦਾ ਹੈ। ਸ਼ੂਗਰ ਕਾਰਨ ਹੋਣ ਵਾਲੀ 'ਡਾਇਬੀਟਿਕ ਨਿਊਰੋਪੈਥੀ' ਵੀ ਇਸ ਦਾ ਇੱਕ ਆਮ ਕਾਰਨ ਹੈ।