ਸਿਹਤਮੰਦ ਜੀਵਨ ਦਾ ਫਾਰਮੂਲਾ: 5 ਮਿੰਟ ਦੀ ਵਾਧੂ ਨੀਂਦ ਅਤੇ ਦੋ ਮਿੰਟ ਤੇਜ਼ ਚੱਲਣ ਨਾਲ ਘੱਟ ਹੋ ਸਕਦਾ ਹੈ ਮੌਤ ਦਾ ਖਤਰਾ
ਖੋਜ ਵਿਚ ਕਿਹਾ ਗਿਆ ਹੈ ਕਿ ਸਿਰਫ਼ ਪੰਜ ਮਿੰਟ ਦੀ ਵਾਧੂ ਨੀਂਦ ਤੇ ਤੇਜ਼ ਚੱਲਣ ਜਾਂ ਪੌੜ੍ਹੀਆਂ ਚੜ੍ਹਨ ਵਰਗੇ ਦੋ ਮਿੰਟ ਦੇ ਮੱਧਮ ਕਸਰਤ ਨਾਲ ਜੀਵਨ ਸਮੇਂ ’ਚ ਇਕ ਸਾਲ ਜੁੜ ਸਕਦਾ ਹੈ। ਇਹ ਅਧਿਐਨ 60 ਹਜ਼ਾਰ ਲੋਕਾਂ ’ਤੇ ਅੱਠ ਸਾਲਾਂ ਤੱਕ ਕੀਤਾ ਗਿਆ ਸੀ।
Publish Date: Thu, 15 Jan 2026 08:07 AM (IST)
Updated Date: Thu, 15 Jan 2026 08:11 AM (IST)

ਲਾਈਫਸਟਾਈਲ ਡੈਸਕ: ਅੱਜਕਲ੍ਹ ਲੋਕ ਸੇਡੈਂਟਰੀ ਲਾਈਫ (ਗਤੀਹੀਣ ਜੀਵਨਸ਼ੈਲੀ) ਜਿਊਣ ਲੱਗੇ ਹਨ। ਉਹ ਲੰਬੇ ਸਮੇਂ ਤੱਕ ਬੈਠੇ ਜਾਂ ਲੇਟੇ ਰਹਿੰਦੇ ਹਨ। ਇਸਦੇ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਵੀ ਸ਼ਿਕਾਰ ਹੋ ਰਹੇ ਹਨ। ਇਕ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਖਾਣ-ਪੀਣ, ਕਸਰਤ ਤੇ ਨੀਂਦ ’ਚ ਕਾਫ਼ੀ ਛੋਟਾ ਬਦਲਾਅ ਇਕੱਠੇ ਕਰਨ ’ਤੇ ਜੀਵਨਕਾਲ ਨੂੰ ਇਕ ਸਾਲ ਤੱਕ ਵਧਾਇਆ ਜਾ ਸਕਦਾ ਹੈ, ਜਦਕਿ ਵੱਡੇ ਬਦਲਾਅ ਨਾਲ ਨੌ ਸਾਲਾਂ ਤੋਂ ਜ਼ਿਆਦਾ ਵਾਧੂ ਜੀਵਨਕਾਲ ਪ੍ਰਾਪਤ ਹੋ ਸਕਦਾ ਹੈ। ਖੋਜ ਵਿਚ ਕਿਹਾ ਗਿਆ ਹੈ ਕਿ ਸਿਰਫ਼ ਪੰਜ ਮਿੰਟ ਦੀ ਵਾਧੂ ਨੀਂਦ ਤੇ ਤੇਜ਼ ਚੱਲਣ ਜਾਂ ਪੌੜ੍ਹੀਆਂ ਚੜ੍ਹਨ ਵਰਗੇ ਦੋ ਮਿੰਟ ਦੇ ਮੱਧਮ ਕਸਰਤ ਨਾਲ ਜੀਵਨ ਸਮੇਂ ’ਚ ਇਕ ਸਾਲ ਜੁੜ ਸਕਦਾ ਹੈ। ਇਹ ਅਧਿਐਨ 60 ਹਜ਼ਾਰ ਲੋਕਾਂ ’ਤੇ ਅੱਠ ਸਾਲਾਂ ਤੱਕ ਕੀਤਾ ਗਿਆ ਸੀ। ਇਹ ਅਧਿਐਨ ਦ ਲੈਂਸੇਟ ਮੈਗਜ਼ੀਨ ਦੇ ਈ-ਕਲੀਨਿਕਲ ਮੈਡੀਸਨ ’ਚ ਪ੍ਰਕਾਸ਼ਿਤ ਹੋਇਆ ਹੈ। ਇਸ ਵਿਚ ਸੁਝਾਅ ਦਿੱਤਾ ਗਿਆ ਹੈ ਕਿ ਹਰ ਰੋਜ਼ ਸੱਤ ਤੋਂ ਅੱਠ ਘੰਟਿਆਂ ਦੀ ਨੀਂਦ, 40 ਮਿੰਟ ਤੋਂ ਜ਼ਿਆਦਾ ਦੀ ਮੱਧਮ ਤੋਂ ਤੇਜ਼ ਸਰੀਰਕ ਸਰਗਰਮੀ ਤੇ ਸਿਹਤਮੰਦ ਖਾਣੀ ਜੀਵਨ ਦੇ ਸਮੇਂ ਨੂੰ ਨੌ ਸਾਲ ਤੱਕ ਵਧਾ ਸਕਦੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਨੀਂਦ, ਸਰੀਰਕ ਸਰਗਰਮੀ ਤੇ ਖਾਣੇ ਦਾ ਸਾਂਝਾ ਸਬੰਧ ਨਿੱਜੀ ਵਿਹਾਰਾਂ ਦੇ ਯੋਗ ਤੋਂ ਵੱਡਾ ਹੈ। ਇਕ ਹੋਰ ਖੋਜ ਵਿਚ ਖੋਜਕਰਤਾਵਾਂ ਨੇ ਦਿਖਾਇਆ ਕਿ ਰੋਜ਼ਾਨਾ ਰੁਝੇਵੇਂ ’ਚ ਸਿਰਫ਼ ਪੰਜ ਮਿੰਟ ਹੋਰ ਪੈਦਲ ਚੱਲਣ ਨੂੰ ਜੋੜਨ ਨਾਲ ਜ਼ਿਆਦਾਤਰ ਬਾਲਿਗਾਂ ’ਚ ਮੌਤ ਦੇ ਖਤਰੇ ਨੂੰ 10 ਫ਼ੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ। ਇਹ ਸਭ ਤੋਂ ਘੱਟ ਸਰਗਰਮ ਬਾਲਿਗਾਂ ਨੂੰ ਵੀ ਮੌਤ ਦੇ ਖਤਰੇ ਨੂੰ ਲਗਪਗ ਛੇ ਫ਼ੀਸਦੀ ਤੱਕ ਘੱਟ ਕਰਨ ’ਚ ਮਦਦਗਾਰ ਹੈ।