Milk Tea Side-effects : ਅਕਸਰ ਅਣਦੇਖੀ ਕੀਤੀ ਜਾਣ ਵਾਲੀ ਸੱਚਾਈ ਹੌਲੀ-ਹੌਲੀ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਆਓ ਜਾਣਦੇ ਹਾਂ ਦੁੱਧ ਵਾਲੀ ਚਾਹ ਪੀਣ ਨਾਲ ਸਰੀਰ ਨੂੰ ਹੋਣ ਵਾਲੇ ਕੁਝ ਗੰਭੀਰ ਨੁਕਸਾਨਾਂ ਬਾਰੇ:

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਸਵੇਰ ਦੀ ਸ਼ੁਰੂਆਤ ਹੋਵੇ ਜਾਂ ਸ਼ਾਮ ਦੀ ਥਕਾਵਟ, ਭਾਰਤ 'ਚ ਦੁੱਧ ਵਾਲੀ ਚਾਹ ਸਿਰਫ਼ ਇਕ ਪੀਣ ਵਾਲਾ ਪਦਾਰਥ ਨਹੀਂ ਸਗੋਂ ਆਦਤ ਹੈ। ਕਈ ਲੋਕਾਂ ਦਾ ਦਿਨ ਚਾਹ ਤੋਂ ਬਿਨਾਂ ਅਧੂਰਾ ਲੱਗਦਾ ਹੈ। ਉੱਥੇ ਹੀ, ਸਰਦੀਆਂ ਦੇ ਮੌਸਮ 'ਚ ਚਾਹ ਪੀਣ ਦਾ ਆਪਣਾ ਹੀ ਵੱਖਰਾ ਮਜ਼ਾ ਹੁੰਦਾ ਹੈ। ਗਰਮਾ-ਗਰਮ ਚਾਹ ਦੀਆਂ ਚੁਸਕੀਆਂ ਭਰਨ 'ਤੇ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਸਰੀਰ 'ਚੋਂ ਸਾਰੀ ਠੰਢ ਨਿਕਲ ਗਈ ਹੋਵੇ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹੀ ਮਨਪਸੰਦ ਦੁੱਧ ਵਾਲੀ ਚਾਹ ਜੇਕਰ ਲੋੜ ਤੋਂ ਵੱਧ ਪੀਤੀ ਜਾਵੇ ਤਾਂ ਸਰੀਰ ਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ?
ਜੀ ਹਾਂ, ਅਕਸਰ ਅਣਦੇਖੀ ਕੀਤੀ ਜਾਣ ਵਾਲੀ ਇਹ ਸੱਚਾਈ ਹੌਲੀ-ਹੌਲੀ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਆਓ ਜਾਣਦੇ ਹਾਂ ਦੁੱਧ ਵਾਲੀ ਚਾਹ ਪੀਣ ਨਾਲ ਸਰੀਰ ਨੂੰ ਹੋਣ ਵਾਲੇ ਕੁਝ ਗੰਭੀਰ ਨੁਕਸਾਨਾਂ ਬਾਰੇ:
ਦੁੱਧ ਵਾਲੀ ਚਾਹ ਭਾਵੇਂ ਸਕੂਨ ਦਿੰਦੀ ਹੋਵੇ, ਪਰ ਇਸ ਵਿਚ ਮੌਜੂਦ 'ਟੈਨਿਨ' ਆਇਰਨ ਨੂੰ ਸਰੀਰ 'ਚ ਜਜ਼ਬ (Absorption) ਹੋਣ ਤੋਂ ਰੋਕ ਦਿੰਦਾ ਹੈ ਜਿਸ ਨਾਲ ਐਨੀਮੀਆ ਦਾ ਖ਼ਤਰਾ ਵਧ ਸਕਦਾ ਹੈ। ਜੇਕਰ ਤੁਹਾਡੇ ਸਰੀਰ 'ਚ ਆਇਰਨ ਦੀ ਕਮੀ ਹੈ, ਤਾਂ ਅੱਜ ਹੀ ਇਸ ਆਦਤ ਤੋਂ ਦੂਰੀ ਬਣਾ ਲਓ।
ਦਿਨ ਭਰ ਦੀ ਭੱਜ-ਦੌੜ ਤੋਂ ਬਾਅਦ ਜੇਕਰ ਰਾਤ ਨੂੰ ਵੀ ਦੁੱਧ ਵਾਲੀ ਚਾਹ ਪੀ ਲਈ ਜਾਵੇ ਤਾਂ ਨੀਂਦ ਉੱਡਣੀ ਤੈਅ ਹੈ। ਚਾਹ ਵਿਚ ਮੌਜੂਦ ਕੈਫੀਨ ਦਿਮਾਗ ਨੂੰ ਸੁਚੇਤ ਰੱਖਦੀ ਹੈ ਜਿਸ ਨਾਲ ਨੀਂਦ ਨਾ ਆਉਣਾ (Insomnia) ਅਤੇ ਬੇਚੈਨੀ ਦੀ ਸਮੱਸਿਆ ਹੋ ਸਕਦੀ ਹੈ।
ਲੋੜ ਤੋਂ ਵੱਧ ਕੈਫੀਨ ਦਾ ਸੇਵਨ ਕਰਨ ਨਾਲ ਛਾਤੀ 'ਚ ਜਲਣ ਵਰਗੀ ਸਮੱਸਿਆ ਪੈਦਾ ਹੋ ਸਕਦੀ ਹੈ। ਨਾਲ ਹੀ, ਇਹ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵਧਾ ਸਕਦੀ ਹੈ। ਇਸ ਲਈ ਬਹੁਤ ਜ਼ਿਆਦਾ ਚਾਹ ਪੀਣ ਤੋਂ ਬਚੋ।
ਦੁੱਧ ਵਾਲੀ ਚਾਹ ਪੀਣ ਨਾਲ ਪੇਟ 'ਚ ਗੈਸ, ਬਦਹਜ਼ਮੀ, ਐਸੀਡਿਟੀ ਤੇ ਭਾਰੀਪਨ ਮਹਿਸੂਸ ਹੋ ਸਕਦਾ ਹੈ। ਅਸਲ ਵਿਚ ਚਾਹ 'ਚ ਮੌਜੂਦ ਕੈਫੀਨ ਤੇ ਦੁੱਧ ਦਾ ਮੇਲ ਪਾਚਨ ਪ੍ਰਣਾਲੀ (Digestive System) ਨੂੰ ਸੁਸਤ ਕਰ ਸਕਦਾ ਹੈ।
ਚੀਨੀ ਅਤੇ ਦੁੱਧ ਨਾਲ ਬਣੀ ਚਾਹ ਕੈਲੋਰੀ ਨਾਲ ਭਰਪੂਰ ਹੁੰਦੀ ਹੈ। ਦਿਨ ਵਿਚ ਕਈ ਵਾਰ ਚਾਹ ਪੀਣ ਦੀ ਇਹ ਆਦਤ ਭਾਰ ਵਧਣ ਦਾ ਮੁੱਖ ਕਾਰਨ ਬਣ ਸਕਦੀ ਹੈ, ਜਿਸ ਨਾਲ ਮੋਟਾਪਾ ਅਤੇ ਹੋਰ ਬਿਮਾਰੀਆਂ ਘੇਰ ਸਕਦੀਆਂ ਹਨ।
ਜੋ ਲੋਕ ਰੋਜ਼ਾਨਾ ਕਈ ਕੱਪ ਦੁੱਧ ਵਾਲੀ ਚਾਹ ਪੀਂਦੇ ਹਨ, ਉਨ੍ਹਾਂ ਨੂੰ ਤਣਾਅ ਅਤੇ ਐਂਗਜ਼ਾਇਟੀ ਦਾ ਖ਼ਤਰਾ ਰਹਿੰਦਾ ਹੈ। ਇਸ ਵਿੱਚ ਮੌਜੂਦ ਕੈਫੀਨ ਮਾਨਸਿਕ ਸਿਹਤ 'ਤੇ ਬੁਰਾ ਪ੍ਰਭਾਵ ਪਾਉਂਦੀ ਹੈ।