ਮਿਰਗੀ ਦੇ ਮਰੀਜ਼ਾਂ ’ਚ ਦੁੱਗਣਾ ਹੁੰਦਾ ਹੈ ਮੌਤ ਦਾ ਖ਼ਤਰਾ, ਜਰਨਲ ਨਿਊਰੋਲੌਜੀ ’ਚ ਪ੍ਰਕਾਸ਼ਿਤ ਤਾਜ਼ਾ ਅਧਿਐਨ 'ਚ ਹੋਇਆ ਖੁਲਾਸਾ
ਜਰਨਲ ਨਿਊਰੋਲੌਜੀ ’ਚ ਪ੍ਰਕਾਸ਼ਿਤ ਤਾਜ਼ਾ ਅਧਿਐਨ ’ਚ ਦੱਸਿਆ ਗਿਆ ਹੈ ਕਿ ਮਿਰਗੀ ਦੇ ਮਰੀਜ਼ਾਂ ’ਚ ਮੌਤ ਦਾ ਖ਼ਤਰਾ ਦੁੱਗਣੇ ਨਾਲੋਂ ਵੀ ਵੱਧ ਹੁੰਦਾ ਹੈ। ਅੱਜ ਪੂਰੀ ਦੁਨੀਆ ’ਚ ਲਗਪਗ ਪੰਜ ਕਰੋੜ ਲੋਕ ਮਿਰਗੀ ਰੋਗ ਤੋਂ ਪੀੜਤ ਹਨ।
Publish Date: Wed, 29 Mar 2023 08:21 AM (IST)
Updated Date: Wed, 29 Mar 2023 01:39 PM (IST)
ਸਿਓਲ (ਆਈਏਐੱਨਐੱਸ) : ਜਰਨਲ ਨਿਊਰੋਲੌਜੀ ’ਚ ਪ੍ਰਕਾਸ਼ਿਤ ਤਾਜ਼ਾ ਅਧਿਐਨ ’ਚ ਦੱਸਿਆ ਗਿਆ ਹੈ ਕਿ ਮਿਰਗੀ ਦੇ ਮਰੀਜ਼ਾਂ ’ਚ ਮੌਤ ਦਾ ਖ਼ਤਰਾ ਦੁੱਗਣੇ ਨਾਲੋਂ ਵੀ ਵੱਧ ਹੁੰਦਾ ਹੈ। ਅੱਜ ਪੂਰੀ ਦੁਨੀਆ ’ਚ ਲਗਪਗ ਪੰਜ ਕਰੋੜ ਲੋਕ ਮਿਰਗੀ ਰੋਗ ਤੋਂ ਪੀੜਤ ਹਨ।
ਖੋਜੀਆਂ ਨੇ 20,095 ਮਿਰਗੀ ਦੇ ਮਰੀਜ਼ਾਂ ਦੇ ਅਧਿਐਨ ’ਚ ਨੌਜਵਾਨ ਲੋਕਾਂ ਵਿਚ ਵਧੇ ਹੋਏ ਖ਼ਤਰੇ ਨੂੰ ਹੋਰ ਵੀ ਜ਼ਿਆਦਾ ਪਾਇਆ। ਇੰਨਾ ਹੀ ਨਹੀਂ, ਵਿਗਿਆਨੀਆਂ ਨੇ ਇਹ ਵੀ ਦੇਖਿਆ ਕਿ ਵਧਿਆ ਹੋਇਆ ਖ਼ਤਰਾ ਇਸ ਗੱਲ ’ਤੇ ਵੀ ਨਿਰਭਰ ਕਰਦਾ ਹੈ ਕਿ ਉਹ ਕਿੱਥੇ ਰਹਿੰਦੇ ਹਨ, ਉਹ ਕਿੰਨੀਆਂ ਦਵਾਈਆਂ ਲੈਂਦੇ ਹਨ ਤੇ ਉਨ੍ਹਾਂ ਨੂੰ ਕਿਹੜੀਆਂ ਹੋਰ ਬਿਮਾਰੀਆਂ ਹੋ ਸਕਦੀਆਂ ਹਨ। ਦੱਖਣੀ ਕੋਰੀਆ ਦੇ ਕਾਂਗਵਾਨ ਨੈਸ਼ਨਲ ਯੂਨੀਵਰਸਿਟੀ ਚੁਨਚੇਓਨ ਤੋਂ ਪੀਐੱਚਡੀ ਤੇ ਅਧਿਐਨ ਦੇ ਲੇਖਕ ਸੇਓ-ਯੰਗ ਲੀ ਨੇ ਕਿਹਾ ਕਿ ਸਾਡੀ ਟੀਮ ਨੇ ਉਨ੍ਹਾਂ ਲੋਕਾਂ ’ਚ ਵੀ ਇਹ ਖ਼ਤਰਾ ਪਾਇਆ ਜਿਨ੍ਹਾਂ ਨੂੰ ਹੋਰ ਕੋਈ ਸਿਹਤ ਸਬੰਧੀ ਸਮੱਸਿਆ ਨਹੀਂ ਸੀ ਜਾਂ ਦੌਰੇ ਨੂੰ ਕਾਬੂ ਕਰਨ ਲਈ ਸਿਰਫ਼ ਇਕ ਦਵਾਈ ਹੀ ਲੈਂਦੇ ਸਨ।
ਹਰ ਸਾਲ ਲਗਪਗ ਪੰਜਾਹ ਲੱਖ ਲੋਕ ਇਸ ਬਿਮਾਰੀ ਤੋਂ ਪੀੜਤ ਹੋ ਰਹੇ ਹਨ। ਵਿਗਿਆਨੀਆਂ ਨੇ ਸਲਾਹ ਦਿੱਤੀ ਕਿ ਜੇ ਤੁਹਾਡੇ ਪਰਿਵਾਰ ’ਚ ਕਿਸੇ ਨੂੰ ਮਿਰਗੀ ਦੇ ਦੌਰੇ ਪੈਂਦੇ ਹਨ ਤਾਂ ਖ਼ਾਸ ਚੌਕਸੀ ਵਰਤਣੀ ਚਾਹੀਦੀ ਹੈ। ਮਰੀਜ਼ ਨੂੰ ਬਾਹਰ ਜਾਂਦੇ ਸਮੇਂ ਇਕੱਲੇ ਨਹੀਂ ਛੱਡਣਾ ਚਾਹੀਦਾ ਕਿਉਂਕਿ ਅਚਾਨਕ ਡਿੱਗਣ ਨਾਲ ਉਸ ਦੇ ਸਿਰ ’ਚ ਸੱਟ ਲੱਗ ਸਕਦੀ ਹੈ।