ਚਿੱਟਾ ਵਾਲ ਨਜ਼ਰ ਆਉਂਦੇ ਹੀ ਕਈ ਲੋਕ ਇਨ੍ਹਾਂ ਨੂੰ ਪੁੱਟ ਕੇ ਸੁੱਟ ਦਿੰਦੇ ਹਨ, ਪਰ ਕਈ ਲੋਕ ਅਜਿਹਾ ਮੰਨਦੇ ਹਨ ਕਿ ਚਿੱਟੇ ਵਾਲਾਂ ਨੂੰ ਪੁੱਟਣ ਨਾਲ ਇਹ ਹੋਰ ਵੱਧ ਸਕਦੇ ਹਨ। ਹਾਲਾਂਕਿ, ਇਸ ਗੱਲ ਵਿਚ ਕਿੰਨੀ ਕੁ ਸੱਚਾਈ ਹੈ, ਇਹ ਬਹੁਤ ਘੱਟ ਲੋਕ ਜਾਣਦੇ ਹਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅੱਜਕੱਲ੍ਹ ਲੋਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਹੋਣ ਲੱਗੇ ਹਨ। ਸਿਹਤ ਤੋਂ ਲੈ ਕੇ ਸਕਿਨ ਤੇ ਵਾਲਾਂ ਤਕ ਦੀਆਂ ਸਮੱਸਿਆਵਾਂ ਇਨ੍ਹੀਂ ਦਿਨੀਂ ਪਰੇਸ਼ਾਨੀ ਦਾ ਕਾਰਨ ਬਣੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ ਇਕ ਵਾਲਾਂ ਦਾ ਸਮੇਂ ਤੋਂ ਪਹਿਲਾਂ ਚਿੱਟਾ ਹੋਣਾ ਹੈ। ਬਦਲਦੀ ਜੀਵਨਸ਼ੈਲੀ ਤੇ ਖਾਣ-ਪੀਣ ਵਿਚ ਲਾਪਰਵਾਹੀ ਅਕਸਰ ਚਿੱਟੇ ਵਾਲਾਂ ਦਾ ਕਾਰਨ ਬਣਦੀ ਹੈ।
ਚਿੱਟਾ ਵਾਲ ਨਜ਼ਰ ਆਉਂਦੇ ਹੀ ਕਈ ਲੋਕ ਇਨ੍ਹਾਂ ਨੂੰ ਪੁੱਟ ਕੇ ਸੁੱਟ ਦਿੰਦੇ ਹਨ, ਪਰ ਕਈ ਲੋਕ ਅਜਿਹਾ ਮੰਨਦੇ ਹਨ ਕਿ ਚਿੱਟੇ ਵਾਲਾਂ ਨੂੰ ਪੁੱਟਣ ਨਾਲ ਇਹ ਹੋਰ ਵੱਧ ਸਕਦੇ ਹਨ। ਹਾਲਾਂਕਿ, ਇਸ ਗੱਲ ਵਿਚ ਕਿੰਨੀ ਕੁ ਸੱਚਾਈ ਹੈ, ਇਹ ਬਹੁਤ ਘੱਟ ਲੋਕ ਜਾਣਦੇ ਹਨ। ਅਸਲ ਵਿਚ ਇਹ ਗੱਲ ਸੱਚ ਨਹੀਂ ਹੈ ਅਤੇ ਅਜਿਹਾ ਖ਼ੁਦ ਮਾਹਰਾਂ ਦਾ ਮੰਨਣਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਚਿੱਟੇ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਨੂੰ ਪੁੱਟਣਾ ਹੀ ਉਪਾਅ ਹੈ। ਤੁਸੀਂ ਕੁਝ ਘਰੇਲੂ ਨੁਸਖ਼ਿਆਂ ਦੀ ਮਦਦ ਨਾਲ ਵੀ ਆਪਣੇ ਵਾਲਾਂ ਦਾ ਰੰਗ ਕੁਦਰਤੀ ਤੌਰ 'ਤੇ ਕਾਲਾ ਕਰ ਸਕਦੇ ਹੋ। ਆਓ ਜਾਣਦੇ ਹਾਂ ਵਾਲਾਂ ਨੂੰ ਕੁਦਰਤੀ ਤੌਰ 'ਤੇ ਕਾਲਾ ਕਿਵੇਂ ਕਰੀਏ-
ਮਹਿੰਦੀ ਅਤੇ ਕੌਫ਼ੀ ਵੀ ਵਾਲਾਂ ਨੂੰ ਕਾਲਾ ਕਰਨ ਦਾ ਰਾਮਬਾਣ ਉਪਾਅ ਮੰਨਿਆ ਜਾਂਦਾ ਹੈ। ਵਾਲਾਂ ਨੂੰ ਲਾਲ-ਭੂਰਾ ਰੰਗ ਦੇਣ ਵਾਲੀ ਮਹਿੰਦੀ 'ਚ ਜਦੋਂ ਤੁਸੀਂ ਕੌਫ਼ੀ ਮਿਲਾਉਂਦੇ ਹੋ ਤਾਂ ਇਸ ਨਾਲ ਵਾਲਾਂ ਨੂੰ ਕਾਲਾ ਰੰਗ ਮਿਲਦਾ ਹੈ।
ਇਸਤੇਮਾਲ ਦਾ ਤਰੀਕਾ: ਇਕ ਕੱਪ ਗਰਮ ਕੌਫ਼ੀ 'ਚ (ਠੰਢੀ ਹੋਣ ਤੋਂ ਬਾਅਦ) ਮਹਿੰਦੀ ਪਾਊਡਰ ਮਿਲਾ ਕੇ ਗਾੜ੍ਹਾ ਪੇਸਟ ਬਣਾਓ। ਰਾਤ ਭਰ ਇਸ ਪੇਸਟ ਨੂੰ ਇੰਝ ਹੀ ਰੱਖਿਆ ਰਹਿਣ ਦਿਓ ਤੇ ਫਿਰ ਅਗਲੇ ਦਿਨ ਵਾਲਾਂ ਵਿੱਚ ਲਗਾ ਕੇ ਇੱਕ ਘੰਟੇ ਲਈ ਛੱਡ ਦਿਓ। ਬਾਅਦ 'ਚ ਵਾਲਾਂ ਨੂੰ ਧੋ ਲਓ।
ਚਾਹ ਕਈ ਲੋਕਾਂ ਦੀ ਪਸੰਦੀਦਾ ਡਰਿੰਕ ਹੁੰਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹੀ ਚਾਹ ਤੁਹਾਡੇ ਵਾਲਾਂ ਨੂੰ ਵੀ ਕਾਲਾ ਕਰ ਸਕਦੀ ਹੈ। ਇਸ ਵਿਚ ਮੌਜੂਦ ਟੈਨਿਕ ਐਸਿਡ ਵਾਲਾਂ ਨੂੰ ਕੁਦਰਤੀ ਕਾਲਾ ਰੰਗ ਦਿੰਦਾ ਹੈ।
ਇਸਤੇਮਾਲ ਦਾ ਤਰੀਕਾ : ਚਾਹ ਦੀਆਂ ਪੱਤੀਆਂ ਨੂੰ ਇਕ ਕੱਪ ਪਾਣੀ ਵਿਚ ਉਬਾਲੋ ਤੇ ਠੰਢਾ ਹੋਣ 'ਤੇ ਇਸ ਨੂੰ ਛਾਣ ਲਓ। ਹੁਣ ਸ਼ੈਂਪੂ ਕਰਨ ਤੋਂ ਬਾਅਦ ਆਪਣੇ ਵਾਲਾਂ ਨੂੰ ਇਸ ਪਾਣੀ ਨਾਲ ਧੋ ਲਓ। ਇਸ ਨੂੰ 10-15 ਮਿੰਟ ਲੱਗਿਆ ਰਹਿਣ ਦਿਓ ਅਤੇ ਫਿਰ ਸਾਧਾਰਨ ਪਾਣੀ ਨਾਲ ਧੋ ਲਓ।
ਜੇਕਰ ਤੁਸੀਂ ਆਪਣੇ ਵਾਲਾਂ ਨੂੰ ਕੁਦਰਤੀ ਤੌਰ 'ਤੇ ਕਾਲਾ ਬਣਾਉਣਾ ਚਾਹੁੰਦੇ ਹੋ ਤਾਂ ਆਂਵਲਾ ਅਤੇ ਸ਼ਿਕਾਕਾਈ ਇਕ ਵਧੀਆ ਵਿਕਲਪ ਹੈ।
ਇਸਤੇਮਾਲ ਦਾ ਤਰੀਕਾ: ਇਨ੍ਹਾਂ ਦੇ ਪਾਊਡਰ ਨੂੰ ਬਰਾਬਰ ਮਾਤਰਾ 'ਚ ਲਓ ਅਤੇ ਫਿਰ ਇਸ ਵਿੱਚ ਪਾਣੀ ਜਾਂ ਦਹੀਂ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਪੇਸਟ ਨੂੰ ਵਾਲਾਂ ਅਤੇ ਸਿਰ ਦੀ ਚਮੜੀ (Scalp) 'ਤੇ ਲਗਾ ਕੇ 25-30 ਮਿੰਟ ਲਈ ਛੱਡ ਦਿਓ। ਹਫ਼ਤੇ ਵਿਚ ਦੋ ਵਾਰ ਇਸ ਦੀ ਵਰਤੋਂ ਕਰਨ ਨਾਲ ਫ਼ਾਇਦਾ ਨਜ਼ਰ ਆਵੇਗਾ।