Health Tips : ਸਰੀਰ ਦਾ ਧਿਆਨ ਰੱਖਦੇ-ਰੱਖਦੇ ਅਸੀਂ ਅਕਸਰ ਆਪਣੀ ਮਾਨਸਿਕ ਸਿਹਤ (Mental Health) ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਅਜਿਹੇ ਵਿੱਚ ਅੱਜ ਇਸ ਲੇਖ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਆਪਣੇ ਦਿਮਾਗ ਨੂੰ ਸਿਹਤਮੰਦ ਬਣਾਉਣ ਦੇ ਕੁਝ ਆਸਾਨ ਉਪਾਵਾਂ ਬਾਰੇ-

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਆਪਣੀ ਰੋਜ਼ਾਨਾ ਦੀ ਜ਼ਿੰਦਗੀ 'ਚ ਅਸੀਂ ਕਈ ਤਰ੍ਹਾਂ ਦੇ ਕੰਮ ਕਰਦੇ ਹਾਂ। ਹਾਲਾਂਕਿ, ਆਪਣੇ ਡੇਲੀ ਰੂਟੀਨ ਨੂੰ ਕਰਦੇ-ਕਰਦੇ ਨਾ ਸਿਰਫ਼ ਸਾਡਾ ਸਰੀਰ, ਸਗੋਂ ਸਾਡਾ ਦਿਮਾਗ ਵੀ ਥੱਕਣ ਲੱਗਦਾ ਹੈ। ਇਸ ਦਿਮਾਗੀ ਥਕਾਵਟ ਦੇ ਸੰਕੇਤ ਸਾਨੂੰ ਅਕਸਰ ਦੇਖਣ ਨੂੰ ਮਿਲਦੇ ਰਹਿੰਦੇ ਹਨ। ਕਿਸੇ ਕੰਮ ਲਈ ਕਮਰੇ 'ਚ ਗਏ ਅਤੇ ਉੱਥੇ ਪਹੁੰਚਦੇ ਹੀ ਭੁੱਲ ਗਏ ਕਿ ਕਿਉਂ ਆਏ ਸੀ? ਜਾਂ ਫਿਰ ਕਿਸੇ ਦਾ ਜਾਣਿਆ-ਪਛਾਣਿਆ ਨਾਂ ਜ਼ੁਬਾਨ 'ਤੇ ਹੋ ਕੇ ਵੀ ਯਾਦ ਨਹੀਂ ਆ ਰਿਹਾ?
ਇਹ ਕੁਝ ਅਜਿਹੀਆਂ ਚੀਜ਼ਾਂ ਹਨ, ਜੋ ਲਗਪਗ ਸਾਰਿਆਂ ਨਾਲ ਹੁੰਦੀਆਂ ਹਨ ਤੇ ਅਕਸਰ ਅਸੀਂ ਇਸਨੂੰ ਥਕਾਵਟ, ਨੀਂਦ ਦੀ ਕਮੀ ਜਾਂ ਕੰਮ ਦਾ ਤਣਾਅ ਸਮਝ ਕੇ ਟਾਲ ਦਿੰਦੇ ਹਾਂ। ਪਰ ਜੇਕਰ ਅਜਿਹਾ ਵਾਰ-ਵਾਰ ਹੋ ਰਿਹਾ ਹੈ ਤਾਂ ਇਹ ਤੁਹਾਡੇ ਦਿਮਾਗ ਵੱਲੋਂ ਇਕ ਚਿਤਾਵਨੀ ਹੋ ਸਕਦੀ ਹੈ। ਸਰੀਰ ਦਾ ਧਿਆਨ ਰੱਖਦੇ-ਰੱਖਦੇ ਅਸੀਂ ਅਕਸਰ ਆਪਣੀ ਮਾਨਸਿਕ ਸਿਹਤ (Mental Health) ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਅਜਿਹੇ ਵਿੱਚ ਅੱਜ ਇਸ ਲੇਖ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਆਪਣੇ ਦਿਮਾਗ ਨੂੰ ਸਿਹਤਮੰਦ ਬਣਾਉਣ ਦੇ ਕੁਝ ਆਸਾਨ ਉਪਾਵਾਂ ਬਾਰੇ-
ਆਪਣੇ ਦਿਮਾਗ ਨੂੰ ਐਕਟਿਵ ਰੱਖਣ ਲਈ ਤੁਸੀਂ 'ਡਿਊਲ ਟਾਸਕਿੰਗ' ਅਪਣਾ ਸਕਦੇ ਹੋ। ਇਸ ਵਿਚ ਤੁਹਾਨੂੰ ਦਿਮਾਗ ਨੂੰ ਚੁਣੌਤੀ ਦੇਣ ਲਈ ਇੱਕੋ ਸਮੇਂ ਦੋ ਵੱਖ-ਵੱਖ ਤਰ੍ਹਾਂ ਦੇ ਕੰਮ ਕਰਨੇ ਪੈਣਗੇ। ਉਦਾਹਰਨ ਲਈ, ਸੈਰ ਕਰਦੇ ਸਮੇਂ ਪੁੱਠੀ ਗਿਣਤੀ ਕਰਨਾ ਜਾਂ ਗਾਣੇ ਸੁਣਦੇ ਹੋਏ ਘਰ ਦੇ ਕੰਮ ਕਰਨਾ। ਇਸ ਨਾਲ ਦਿਮਾਗ ਦੀਆਂ ਨਸਾਂ ਵਿਚਕਾਰ ਤਾਲਮੇਲ ਬਿਹਤਰ ਹੁੰਦਾ ਹੈ ਤੇ ਮਲਟੀਟਾਸਕਿੰਗ ਆਸਾਨ ਹੋ ਜਾਂਦੀ ਹੈ।
ਯਾਦਦਾਸ਼ਤ ਤੇਜ਼ ਕਰਨ ਲਈ ਵਿਜ਼ੂਅਲ ਮੈਮੋਰੀ ਟੈਸਟ ਵੀ ਫਾਇਦੇਮੰਦ ਸਾਬਿਤ ਹੋਵੇਗਾ। ਇਸ ਦੇ ਲਈ ਕਿਸੇ ਤਸਵੀਰ, ਕਮਰੇ ਜਾਂ ਅਖ਼ਬਾਰ ਦੇ ਪੰਨੇ ਨੂੰ 30 ਸੈਕਿੰਡ ਤਕ ਗੌਰ ਨਾਲ ਦੇਖੋ। ਹੁਣ ਅੱਖਾਂ ਬੰਦ ਕਰੋ ਅਤੇ ਇਹ ਯਾਦ ਕਰਨ ਦੀ ਕੋਸ਼ਿਸ਼ ਕਰੋ ਕਿ ਤੁਸੀਂ ਕਿਹੜੀ ਚੀਜ਼ ਕਿੱਥੇ ਦੇਖੀ ਸੀ ਤੇ ਉਸਦਾ ਰੰਗ ਕੀ ਸੀ। ਅਜਿਹਾ ਕਰਨ ਨਾਲ ਬਰੀਕ ਚੀਜ਼ਾਂ 'ਤੇ ਫੋਕਸ ਕਰਨ ਦੀ ਸਮਰੱਥਾ ਬਿਹਤਰ ਹੁੰਦੀ ਹੈ।
ਕਿਸੇ ਵੀ ਵੱਡੀ ਡਿਟੇਲ ਜਾਂ ਕਿਸੇ ਨੰਬਰ ਨੂੰ ਯਾਦ ਕਰਨ ਲਈ ਰੱਟਾ ਮਾਰਨ ਦੀ ਆਦਤ ਨਾ ਪਾਓ। ਇਸ ਦੀ ਬਜਾਏ ਉਸਨੂੰ ਛੋਟੇ-ਛੋਟੇ ਹਿੱਸਿਆਂ 'ਚ ਵੰਡ ਲਓ। ਉਦਾਹਰਨ ਲਈ, 10 ਅੰਕਾਂ ਦੇ ਮੋਬਾਈਲ ਨੰਬਰ ਨੂੰ 3-3 ਦੇ ਟੁਕੜਿਆਂ 'ਚ ਵੰਡ ਕੇ ਯਾਦ ਕਰੋ। ਇਸ ਤਕਨੀਕ ਨਾਲ ਤੁਹਾਡੀ 'ਵਰਕਿੰਗ ਮੈਮੋਰੀ' ਤੇਜ਼ ਹੁੰਦੀ ਹੈ। ਇਹ ਟ੍ਰਿਕ ਵਿਦਿਆਰਥੀਆਂ ਅਤੇ ਨੌਕਰੀਪੇਸ਼ਾ ਲੋਕਾਂ ਲਈ ਜ਼ਿਆਦਾ ਫਾਇਦੇਮੰਦ ਹੈ।
ਮਨ ਨੂੰ ਰਿਲੈਕਸ ਕਰਨ ਅਤੇ ਦਿਮਾਗ ਨੂੰ ਤੇਜ਼ ਬਣਾਉਣ ਦਾ ਇਹ ਇਕ ਪ੍ਰਭਾਵਸ਼ਾਲੀ ਤਰੀਕਾ ਹੈ। ਇਸ ਦੇ ਲਈ ਤੁਹਾਨੂੰ ਦਿਨ ਵੇਲੇ ਕਿਸੇ ਵੀ ਸਮੇਂ ਬਸ 10 ਮਿੰਟ ਲਈ ਸ਼ਾਂਤੀ ਨਾਲ ਬੈਠਣਾ ਹੁੰਦਾ ਹੈ। ਫਿਰ ਆਪਣਾ ਪੂਰਾ ਧਿਆਨ ਸਾਹਾਂ 'ਤੇ ਲਗਾਓ। ਦਿਮਾਗ ਨੂੰ ਇੱਧਰ-ਉੱਧਰ ਭਟਕਣ ਤੋਂ ਰੋਕਣ ਲਈ ਸਿਰਫ਼ ਸਾਹਾਂ 'ਤੇ ਹੀ ਕੇਂਦਰਿਤ ਰਹੋ। ਇਸ ਅਭਿਆਸ ਨਾਲ ਦਿਮਾਗ ਦਾ 'ਪ੍ਰੀਫ੍ਰੰਟਲ ਕੋਰਟੈਕਸ' ਐਕਟਿਵ ਹੁੰਦਾ ਹੈ, ਜਿਸ ਨਾਲ ਫੈਸਲੇ ਲੈਣ ਦੀ ਸਮਰੱਥਾ ਅਤੇ ਫੋਕਸ ਵਧਦਾ ਹੈ।
ਦਿਮਾਗ ਨੂੰ ਐਕਟਿਵ ਅਤੇ ਸਿਹਤਮੰਦ ਬਣਾਈ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ, ਕੁਝ ਨਾ ਕੁਝ ਨਵਾਂ ਸਿੱਖਦੇ ਰਹਿਣਾ। ਇਸ ਦੇ ਲਈ ਕੋਈ ਨਵੀਂ ਭਾਸ਼ਾ ਸਿੱਖੋ, ਕੋਈ ਸੰਗੀਤਕ ਸਾਜ਼ (Musical Instrument) ਵਜਾਉਣਾ ਸ਼ੁਰੂ ਕਰੋ ਜਾਂ ਫਿਰ ਰੋਜ਼ਾਨਾ ਦਫ਼ਤਰ ਜਾਣ ਲਈ ਕੋਈ ਨਵਾਂ ਰਸਤਾ ਚੁਣੋ। ਜਦੋਂ ਤੁਸੀਂ ਕੁਝ ਨਵਾਂ ਕਰਦੇ ਹੋ, ਤਾਂ ਦਿਮਾਗ ਵਿੱਚ ਨਵੇਂ ਨਿਊਰਲ ਕਨੈਕਸ਼ਨ ਬਣਦੇ ਹਨ, ਜੋ ਉਮਰ ਦੇ ਨਾਲ ਹੋਣ ਵਾਲੀਆਂ ਮਾਨਸਿਕ ਸਮੱਸਿਆਵਾਂ ਨੂੰ ਰੋਕਦੇ ਹਨ।