ਵਰਲਡ ਹੈਲਥ ਆਰਗਨਾਈਜੇਸ਼ਨ (WHO) ਅਨੁਸਾਰ ਡੇਂਗੂ ਇਕ ਫਲੂ ਵਰਗੀ ਬਿਮਾਰੀ ਹੈ, ਜੋ ਏਡੀਜ਼ ਪ੍ਰਜਾਤੀ ਦੇ ਮੱਛਰਾਂ ਤੋਂ ਫੈਲਦੀ ਹੈ। ਡੇਂਗੂ ਨਾਲ ਸੰਕਰਮਿਤ ਜ਼ਿਆਦਾਤਾਰ ਲੋਕਾਂ ’ਚ ਕਈ ਲੱਛਣ ਨਹੀਂ ਹੁੰਦੇ ਹਨ......

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਮੌਜੂਦਾ ਸਮੇਂ ’ਚ ਹਰ ਕੋਈ ਬਿਮਾਰੀਆਂ ਦੀ ਲਪੇਟ ’ਚ ਆ ਰਿਹਾ ਹੈ। ਦਰਅਸਲ, ਇਸ ਮੌਸਮ ’ਚ ਬਿਮਾਰੀਆਂ ਤੇ ਲਾਗ ਹੋਣਾ ਆਮ ਗੱਲ ਹੈ। ਮੌਨਸੂਨ ’ਚ ਬਿਮਾਰੀਆਂ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਡੇਂਗੂ ਇਨ੍ਹਾਂ ਬਿਮਾਰੀਆਂ ’ਚੋਂ ਇਕ ਹੈ। ਜਿਸ ਦੇ ਮਾਮਲੇ ਦੇਸ਼ ਭਰ ’ਚ ਤੇਜ਼ੀ ਨਾਲ ਵਧ ਰਹੇ ਹਨ। ਅਜਿਹੇ ’ਚ ਛੋਟੇ ਬੱਚਿਆਂ ਨੂੰ ਬੁਖ਼ਾਰ ਆਉਣਾ ਮਾਤਾ-ਪਿਤਾ ਲਈ ਬਹੁਤ ਚਿੰਤਾਜਨਕ ਹੁੰਦਾ ਹੈ। ਇਨ੍ਹਾਂ ਦਿਨਾਂ ’ਚ ਬੱਚੇ ਵਾਇਰਲ ਤੋਂ ਲੈ ਕੇ ਡੇਂਗੂ ਵਰਗੀਆਂ ਖ਼ਤਰਨਾਕ ਬਿਮਾਰੀਆਂ ਦੀ ਲਪੇਟ ’ਚ ਆ ਰਹੇ ਹਨ। ਅਜਿਹੇ ’ਚ ਜ਼ਰੂਰੀ ਹੈ ਕਿ ਸਹੀ ਸਮੇਂ ’ਤੇ ਬੱਚਿਆਂ ’ਚ ਇਨ੍ਹਾਂ ਦੀ ਪਛਾਣ ਕੀਤੀ ਜਾਏ।
ਕੀ ਹੈ ਡੇਂਗੂ਼
ਵਰਲਡ ਹੈਲਥ ਆਰਗਨਾਈਜੇਸ਼ਨ (WHO) ਅਨੁਸਾਰ ਡੇਂਗੂ ਇਕ ਫਲੂ ਵਰਗੀ ਬਿਮਾਰੀ ਹੈ, ਜੋ ਏਡੀਜ਼ ਪ੍ਰਜਾਤੀ ਦੇ ਮੱਛਰਾਂ ਤੋਂ ਫੈਲਦੀ ਹੈ। ਡੇਂਗੂ ਨਾਲ ਸੰਕਰਮਿਤ ਜ਼ਿਆਦਾਤਾਰ ਲੋਕਾਂ ’ਚ ਕੋਈ ਲੱਛਣ ਨਹੀਂ ਹੁੰਦੇ ਪਰ ਇਹ ਬੁਖ਼ਾਰ ਦਾ ਕਾਰਨ ਬਣ ਸਕਦਾ ਹੈ ਤੇ ਕਈ ਮਾਮਲਿਆਂ ’ਚ ਗੰਭੀਰ ਰੂਪ ਲੈ ਸਕਦਾ ਹੈ, ਜਿਸ ਨਾਲ ਕਈ ਵਾਰ ਮੌਤ ਤਕ ਹੋ ਜਾਂਦੀ ਹੈ। ਡੇਂਗੂ ਦੇ ਆਮ ਲੱਛਣ ਹੇਠ ਲਿਖੇ ਹਨ।
ਬੁਖ਼ਾਰ
ਸਿਰਦਰਦ
ਸਰੀਰ ’ਚ ਦਰਦ
ਮਤਲੀ
ਦਾਣੇ
ਬੱਚਿਆਂ ’ਚ ਲੱਛਣ ਤੇ ਸੰਕੇਤ
ਮਾਹਿਰ ਦੀ ਮੰਨੇ ਤਾਂ ਬੱਚੇ ਡੇਂਗੂ ਦੇ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ। ਕਿਉਂਕਿ ਉਨ੍ਹਾਂ ਦੀ ਇਮਿਊਨਿਟੀ ਬਾਲਗਾਂ ਦੀ ਤੁਲਨਾ ’ਚ ਉਨ੍ਹੀਂ ਮਜ਼ਬੂਤ ਨਹੀਂ ਹੁੰਦੀ ਹੈ। ਤੁਸੀਂ ਬੱਚਿਆਂ ’ਚ ਇਨ੍ਹਾਂ ਲੱਛਣਾਂ ਦੀ ਮਦਦ ਨਾਲ ਡੇਂਗੂ ਦੀ ਪਛਾਣ ਕਰ ਸਕਦੇ ਹਨ।
ਬਹੁਤ ਤੇਜ਼ ਸਿਰ ਦਰਦ
ਜੇ ਬੱਚੇ ਨੂੰ ਸਰੀਰ ਦੇ ਅਲੱਗ-ਅਲੱਗ ਹਿੱਸਿਆਂ ’ਚ ਪਰੇਸ਼ਾਨੀ ਜਾਂ ਦਰਦ ਦਾ ਅਨੁਭਵ ਹੋ ਰਿਹਾ ਹੈ ਤਾਂ ਇਹ ਡੇਂਗੂ ਦਾ ਸੰਕੇਤ ਹੋ ਸਕਦਾ ਹੈ। ਡੇਂਗੂ ਤੋਂ ਪ੍ਰਭਾਵਿਤ ਬੱਚਿਆਂ ਨੂੰ ਸਿਰ ਦਰਦ, ਅੱਖਾਂ ਦੇ ਪਿੱਛੇ ਹਲਕਾ ਦਰਦ, ਮਾਸਪੇਸ਼ੀਆਂ ਤੇ ਜੋੜਾਂ ’ਚ ਦਰਦ ਆਦਿ ਦੀ ਸ਼ਿਕਾਇਤ ਹੋ ਸਕਦੀ ਹੈ।
ਤੇਜ਼ ਬੁਖ਼ਾਰ
ਬੁਖ਼ਾਰ ਡੇਂਗੂ ਦਾ ਇਕ ਆਮ ਲੱਛਣ ਹੈ। ਜੇ ਤੁਸੀਂ ਬੱਚਿਆਂ ਨੂੰ 105 ਡਿਗਰੀ ਫਾਰੇਨਹਾਈਟ ਤਕ ਬੁਖ਼ਾਰ ਹੋ ਰਿਹਾ ਹੈ ਤਾਂ ਹੋ ਸਕਦਾ ਹੈ ਕਿ ਤੁਹਾਡਾ ਬੱਚਾ ਡੇਂਗੂ ਦਾ ਸ਼ਿਕਾਰ ਹੈ। ਬੁਖ਼ਾਰ ਤੋਂ ਇਲਾਵਾ ਫਲੂ ਵਰਗੇ ਲੱਛਣ ਜਿਨ੍ਹਾਂ ’ਚ ਨਾਕ ਬਹਿਣਾ, ਖ਼ਾਸੀ ਤੇ ਕਮਜ਼ੋਰੀ ਸ਼ਾਮਿਲ ਹੈ, ਡੇਂਗੂ ਦੇ ਸੰਕੇਤ ਹੋ ਸਕਦੇ ਹਨ।
ਚਮੜੀ ਤੇ ਧੱਫੜ
ਡੇਂਗੂ ਹੋਣ ’ਤੇ ਅਕਸਰ ਚਮੜੀ ’ਤੇ ਖ਼ੁਜਲੀਦਾਰ ਦਾਣੇ ਹੋਣ ਲੱਗਦੇ ਹਨ ਤਾਂ ਧੱਫੜ ਦੀ ਤਰ੍ਹਾਂ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਪੈਰਾਂ ਦੇ ਹੇਠਾਂ ’ਤੇ ਲਗਾਤਾਰ ਖ਼ੁਜਲੀ ਵੀ ਬੱਚਿਆਂ ’ਚ ਡੇਂਗੂ ਦਾ ਲੱਛਣ ਹੋ ਸਕਦਾ ਹੈ।
ਵਿਵਹਾਰ ’ਚ ਬਦਲਾਅ
ਜੇ ਬੱਚੇ ਪਹਿਲਾਂ ਨਾਲੋਂ ਜ਼ਿਆਦਾ ਚਿੜਚਿੜੇ ਹੋ ਗਏ ਹਨ ਜਾਂ ਉਨ੍ਹਾਂ ਦੇ ਵਿਵਹਾਰ ’ਚ ਅਚਾਨਕ ਬਦਲਾਅ ਨਜ਼ਰ ਆਉਣ ਲੱਗਦਾ ਹੈ ਜੋ ਡੇਂਗੂ ਦਾ ਸੰਕੇਤ ਹੋ ਸਕਦਾ ਹੈ। ਇਸ ਤੋਂ ਇਲਾਵਾ ਡੇਂਗੂ ਦੀ ਵਜ੍ਹਾਂ ਨਾਲ ਭੁੱਖ ’ਚ ਕਮੀ ਤੇ ਨੀਂਦ ਦੇ ਪੈਟਰਨ ’ਚ ਬਦਲਾਅ ਵੀ ਦੇਖਣ ਨੂੰ ਮਿਲ ਸਕਦਾ ਹੈ।
ਉਲਟੀ ਕਰਨਾ
ਡੇਂਗੂ ਹੋਣ ’ਤੇ ਅਕਸਰ ਬੱਚਿਆਂ ’ਚ ਉਲਟੀ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ। ਜੇ ਤੁਹਾਡੇ ਬੱਚੇ ਵੀ ਕੁਝ ਖਾਣ ਤੋਂ ਬਾਅਦ ਉਲਟੀ ਕਰ ਰਹੇ ਹਨ ਜਾਂ ਉਨ੍ਹਾਂ ਨੂੰ ਕੁਝ ਖਾਣ ’ਚ ਪਰੇਸ਼ਾਨੀ ਹੋ ਰਹੀ ਹੈ ਤਾਂ ਹੋ ਸਕਦਾ ਹੈ ਕਿ ਬੱਚੇ ਡੇਂਗੂ ਦੀ ਲਪੇਟ ’ਚ ਆ ਗਿਆ ਹੈ।
ਬਲੀਡਿੰਗ ਹੋਣਾ
ਡੇਂਗੂ ਹੋਣ ’ਤੇ ਕਈ ਬੱਚਿਆਂ ਨੂੰ ਨੱਕ ਜਾਂ ਮਸੂੜਿਆਂ ’ਚੋਂ ਖ਼ੂਨ ਆਉਣ ਦੀ ਸਮੱਸਿਆਂ ਵੀ ਸ਼ਿਕਾਇਤ ਹੋ ਸਕਦੀ ਹੈ। ਜੇ ਬੱਚਿਆਂ ’ਚ ਇਹ ਲੱਛਣ ਨਜ਼ਰ ਆ ਰਹੇ ਹਨ ਤਾਂ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ।