ਚੀਨ ’ਚ ਕੀਤੇ ’ਕ ਵੱਡੇ ਅਧਿਐਨ ’ਚ 80 ਸਾਲ ਤੋਂ ਵੱਧ ਉਮਰ ਦੇ 5,000 ਤੋਂ ਵੱਧ ਵਜ਼ੁਰਗਾਂ ਦੇ ਖੁਰਾਕ ਅਤੇ ਸਿਹਤ ’ਤੇ ਨਜ਼ਰ ਰੱਖੀ ਗਈ। ਖੋਜ ’ਚ ਪਾਇਆ ਗਿਆ ਕਿ ਜੋ ਬਜ਼ੁਰਗ ਪੂਰੀ ਤਰ੍ਹਾਂ ਮਾਸ ਤੋਂ ਦੂਰ ਸਨ, ਉਹਨਾਂ ਦੇ 100 ਸਾਲ ਤੱਕ ਪਹੁੰਚਣ ਦੇ ਮੌਕੇ ਮਾਸ ਖਾਣ ਵਾਲਿਆਂ ਨਾਲੋਂ ਕੁਝ ਘੱਟ ਰਹੇ। ਹਾਲਾਂਕਿ, ਇਹ ਨਤੀਜਾ ਉਨਾਂ ਹੈਰਾਨ ਕਰਨ ਵਾਲਾ ਨਹੀਂ ਜਿਵੇਂ ਪਹਿਲੀ ਨਜ਼ਰ ’ਚ ਲੱਗਦਾ ਹੈ।

ਬਾਰਨਮਾਊਥ (ਇੰਗਲੈਂਡ), ਦ ਕਨਵਰਸੇਸ਼ਨ : ਲੰਬੀ ਅਤੇ ਸਿਹਤਮੰਦ ਜ਼ਿੰਦਗੀ ਦਾ ਰਾਜ ਸਿਰਫ ਇਹ ਨਹੀਂ ਹੈ ਕਿ ਤੁਸੀਂ ਕੀ ਖਾਂਦੇ ਹੋ, ਸਗੋਂ ਇਹ ਵੀ ਹੈ ਕਿ ਕਿਸ ਉਮਰ ’ਚ ਕੀ ਖਾਂਦੇ ਹੋ। ਹਾਲੀਆ ਖੋਜ ਦੱਸਦੀ ਹੈ ਕਿ ਉਮਰ ਵਧਣ ਦੇ ਨਾਲ ਖੁਰਾਕ ’ਚ ਬਰਾਬਰ ਬਦਲਾਅ ਕਰਨਾ 100 ਸਾਲ ਤੱਕ ਜੀਉਣ ਦੇ ਮੌਕੇ ਵਧਾ ਸਕਦਾ ਹੈ। ਚੀਨ ’ਚ ਕੀਤੇ ’ਕ ਵੱਡੇ ਅਧਿਐਨ ’ਚ 80 ਸਾਲ ਤੋਂ ਵੱਧ ਉਮਰ ਦੇ 5,000 ਤੋਂ ਵੱਧ ਵਜ਼ੁਰਗਾਂ ਦੇ ਖੁਰਾਕ ਅਤੇ ਸਿਹਤ ’ਤੇ ਨਜ਼ਰ ਰੱਖੀ ਗਈ। ਖੋਜ ’ਚ ਪਾਇਆ ਗਿਆ ਕਿ ਜੋ ਬਜ਼ੁਰਗ ਪੂਰੀ ਤਰ੍ਹਾਂ ਮਾਂਸ ਤੋਂ ਦੂਰ ਸਨ, ਉਹਨਾਂ ਦੇ 100 ਸਾਲ ਤੱਕ ਪਹੁੰਚਣ ਦੇ ਮੌਕੇ ਮਾਸ ਖਾਣ ਵਾਲਿਆਂ ਨਾਲੋਂ ਕੁਝ ਘੱਟ ਰਹੇ। ਹਾਲਾਂਕਿ, ਇਹ ਨਤੀਜਾ ਉਨਾਂ ਹੈਰਾਨ ਕਰਨ ਵਾਲਾ ਨਹੀਂ ਜਿਵੇਂ ਪਹਿਲੀ ਨਜ਼ਰ ’ਚ ਲੱਗਦਾ ਹੈ।
ਅਸਲ ’ਚ, ਉਮਰ ਵਧਣ ਨਾਲ ਸਰੀਰ ਦੀਆਂ ਜ਼ਰੂਰਤਾਂ ਬਦਲ ਜਾਂਦੀਆਂ ਹਨ। ਬਜ਼ੁਰਗ ਉਮਰ ’ਚ ਮਾਸਪੇਸ਼ੀਆਂ ਕੰਮਜ਼ੋਰ ਹੋਣ ਲੱਗਦੀਆਂ ਹਨ, ਹੱਡੀਆਂ ਦੀ ਸੰਘਣਤਾ ਘਟਦੀ ਹੈ ਅਤੇ ਭੁੱਖ ਵੀ ਘੱਟ ਹੋ ਜਾਂਦੀ ਹੈ। ਇਸ ਦੌਰਾਨ ਕੁਪੋਸ਼ਣ ਅਤੇ ਕਮਜ਼ੋਰੀ ਦਾ ਖਤਰਾ ਵਧ ਜਾਂਦਾ ਹੈ। ਇਸ ਉਮਰ ’ਚ ਸਰੀਰ ਨੂੰ ਘੱਟ ਕੈਲੋਰੀ ਪਰ ਵੱਧ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ।
ਸ਼ਾਕਾਹਾਰ ਜਾਂ ਮਾਸ ਨਹੀਂ, ਪੋਸ਼ਣ ਜ਼ਰੂਰੀ
ਖੋਜ ’ਚ ਇਹ ਵੀ ਸਾਫ਼ ਹੋਇਆ ਕਿ ਪੂਰੀ ਤਰ੍ਹਾਂ ਸ਼ਾਕਹਾਰੀ ਅਤੇ ਘੱਟ ਵਜ਼ਨ ਵਾਲੇ ਬਜ਼ੁਰਗਾਂ ’ਚ ਹੀ 100 ਸਾਲ ਤੱਕ ਜੀਵਨ ਬਿਤਾਉਣ ਦੀ ਸੰਭਾਵਨਾ ਘੱਟ ਦਿਖੀ। ਜਿਨ੍ਹਾਂ ਬਜ਼ੁਰਗਾਂ ਦਾ ਵਜ਼ਨ ਸਧਾਰਣ ਸੀ, ਉਨ੍ਹਾਂ ’ਚ ਅਜਿਹਾ ਕੋਈ ਫਰਕ ਨਹੀਂ ਮਿਲਿਆ। ਇਸਦਾ ਮਤਲਬ ਹੈ ਕਿ ਸਮੱਸਿਆ ਖਾਣ-ਪੀਣ ਨਾਲ ਵਧੇਰੇ ਨਹੀਂ, ਘੱਟ ਵਜ਼ਨ ਅਤੇ ਪੋਸ਼ਣ ਦੀ ਕਮੀ ਨਾਲ ਜੁੜੀ ਹੈ।
ਇਹ ਵੀ ਮਹੱਤਵਪੂਰਣ ਗੱਲ ਹੈ ਕਿ ਜਿਹੜੇ ਬਜ਼ੁਰਗ ਆਪਣੇ ਖਾਣੇ ’ਚ ਮੱਛੀ, ਦੁੱਧ ਜਾਂ ਆਂਡੇ ਸ਼ਾਮਿਲ ਕਰਦੇ ਸਨ, ਉਹ ਮਾਂਸ ਖਾਣ ਵਾਲਿਆਂ ਵਾਂਗ ਹੀ ਲੰਬੀ ਉਮਰ ਤੱਕ ਜਿਉਂਦੇ ਰਹੇ। ਇਹ ਖਾਣੇ ਦੇ ਪਦਾਰਥ ਸਰੀਰ ਨੂੰ ਪ੍ਰੋਟੀਨ, ਵਿਟਾਮਿਨ ਬੀ-12, ਕੈਲਸ਼ੀਅਮ ਅਤੇ ਵਿਟਾਮਿਨ ਡੀ ਵਰਗੇ ਜ਼ਰੂਰੀ ਪੋਸ਼ਣ ਤੱਤ ਦਿੰਦੇ ਹਨ, ਜੋ ਬੁਢਾਪੇ ’ਚ ਮਾਸਪੇਸ਼ੀਆਂ ਅਤੇ ਹੱਡੀਆਂ ਲਈ ਬਹੁਤ ਜ਼ਰੂਰੀ ਹੁੰਦੇ ਹਨ।
ਉਮਰ ਦੇ ਨਾਲ ਬਦਲਦੀ ਹੈ ਪਹਿਲ
ਮਾਹਿਰਾਂ ਦਾ ਕਹਿਣਾ ਹੈ ਕਿ ਨੌਜਵਾਨ ਉਮਰ ’ਚ ਸ਼ਾਕਾਹਾਰੀ ਹੋਣਾ ਕਈ ਬਿਮਾਰੀਆਂ ਤੋਂ ਬਚਾਅ ’ਚ ਮਦਦਗਾਰ ਹੁੰਦਾ ਹੈ, ਪਰ ਬਹੁਤ ਵੱਡੀ ਉਮਰ ’ਚ ਤਰਜੀਹ ਬਦਲ ਜਾਂਦੀ ਹੈ। ਉਸ ਵੇਲੇ ਮਕਸਦ ਲੰਬੀਆਂ ਬਿਮਾਰੀਆਂ ਤੋਂ ਬਚਾਅ ਨਹੀਂ, ਬਲਕਿ ਤਾਕਤ ਬਣਾਏ ਰੱਖਣਾ, ਵਜਨ ਘਟਣ ਤੋਂ ਰੋਕਣਾ ਅਤੇ ਕਪੋਸ਼ਣ ਤੋਂ ਬਚਾਅ ਹੁੰਦਾ ਹੈ। ਜੋ ਖੁਰਾਕ 40 ਜਾਂ 50 ਸਾਲ ਦੀ ਉਮਰ ’ਚ ਫਾਇਦੇਮੰਦ ਹੈ, ਸੰਭਵ ਹੈ ਕਿ ਉਹੀ 90 ਸਾਲ ਦੀ ਉਮਰ ਵਿੱਚ ਕਾਫੀ ਨਾ ਹੋਵੇ। ਉਮਰ ਦੇ ਨਾਲ ਖੁਰਾਕ ਵਿੱਚ ਸੰਤੁਲਿਤ ਬਦਲਾਅ ਕਰਨਾ ਹੀ ਸਿਹਤਮੰਦ ਅਤੇ ਲੰਮੀ ਜ਼ਿੰਦਗੀ ਦੀ ਚਾਬੀ ਹੈ।