ਵੌਇਸ ਆਫ ਪੰਜਾਬ ਪਿਛਲੇ ਸੀਜ਼ਨਾਂ ਵਿੱਚ ਦਰਸ਼ਕਾਂ ਦਾ ਮਨਪਸੰਦ ਸ਼ੋਅ ਰਿਹਾ ਹੈ, ਜਿਸ ਨੇ ਬੇਮਿਸਾਲ ਪ੍ਰਦਰਸ਼ਨਾਂ ਅਤੇ ਜਜ਼ਬੇ ਅਤੇ ਜਨੂਨ ਭਰੀਆਂ ਕਹਾਣੀਆਂ ਨਾਲ ਦਰਸ਼ਕਾਂ ਦੇ ਦਿਲ ਜਿੱਤੇ ਹਨ। ਪੰਜਾਬੀ ਸੰਗੀਤ ਅਤੇ ਸਭਿਆਚਾਰ ਦਾ ਜਸ਼ਨ ਮਨਾਉਂਦਾ ਇਹ ਸ਼ੋਅ ਨਵੇਂ ਗਾਇਕਾਂ ਨੂੰ ਖੋਜਣ ਅਤੇ ਪੰਜਾਬ ਦੇ ਸੰਗੀਤ ਖੇਤਰ ਦੇ ਟੈਲੈਂਟ ਨੂੰ ਉਭਾਰਨ ਵਿੱਚ ਮਹੱਤਵਪੂਰਨ ਰੋਲ ਨਿਭਾ ਰਿਹਾ ਹੈ।

ਪੰਜਾਬੀ ਜਾਗਰਣ ਕੇਂਦਰ, ਮੁਹਾਲੀ : ਪੀਟੀਸੀ ਪੰਜਾਬੀ ਚੈਨਲ ਦਾ ਪ੍ਰਸਿੱਧ ਗਾਇਕੀ ਰਿਐਲਿਟੀ ਸ਼ੋਅ, ਵੌਇਸ ਆਫ ਪੰਜਾਬ, 15ਵੇਂ ਸੀਜ਼ਨ ਨਾਲ ਵਾਪਿਸ ਆ ਰਿਹਾ ਹੈ। ਇਹ ਸੀਜ਼ਨ 18 ਨਵੰਬਰ ਤੋਂ ਸੋਮਵਾਰ ਤੋਂ ਸ਼ੁੱਕਰਵਾਰ, ਸ਼ਾਮ 7 ਵਜੇ ਟੈਲੀਕਾਸਟ ਹੋਵੇਗਾ। ਇਸ ਵਾਰ ਦਾ ਸੀਜ਼ਨ ਬੇਹਤਰੀਨ ਗਾਇਕੀ ਪ੍ਰਦਰਸ਼ਨ ਦੇ ਨਾਲ, 18 ਤੋਂ 28 ਸਾਲ ਦੇ ਕਲਾਕਾਰਾਂ ਲਈ ਇੱਕ ਸ਼ਾਨਦਾਰ ਮੰਚ ਮੁਹੱਈਆ ਕਰਵਾਉਣ ਦੇ ਵਾਅਦੇ ਨਾਲ ਆ ਰਿਹਾ ਹੈ।
ਵੌਇਸ ਆਫ ਪੰਜਾਬ ਪਿਛਲੇ ਸੀਜ਼ਨਾਂ ਵਿੱਚ ਦਰਸ਼ਕਾਂ ਦਾ ਮਨਪਸੰਦ ਸ਼ੋਅ ਰਿਹਾ ਹੈ, ਜਿਸ ਨੇ ਬੇਮਿਸਾਲ ਪ੍ਰਦਰਸ਼ਨਾਂ ਅਤੇ ਜਜ਼ਬੇ ਅਤੇ ਜਨੂਨ ਭਰੀਆਂ ਕਹਾਣੀਆਂ ਨਾਲ ਦਰਸ਼ਕਾਂ ਦੇ ਦਿਲ ਜਿੱਤੇ ਹਨ। ਪੰਜਾਬੀ ਸੰਗੀਤ ਅਤੇ ਸਭਿਆਚਾਰ ਦਾ ਜਸ਼ਨ ਮਨਾਉਂਦਾ ਇਹ ਸ਼ੋਅ ਨਵੇਂ ਗਾਇਕਾਂ ਨੂੰ ਖੋਜਣ ਅਤੇ ਪੰਜਾਬ ਦੇ ਸੰਗੀਤ ਖੇਤਰ ਦੇ ਟੈਲੈਂਟ ਨੂੰ ਉਭਾਰਨ ਵਿੱਚ ਮਹੱਤਵਪੂਰਨ ਰੋਲ ਨਿਭਾ ਰਿਹਾ ਹੈ।
ਇਸ ਸੀਜ਼ਨ ਦੇ ਜਜਮੈਂਟ ਪੈਨਲ ਵਿੱਚ ਸ਼ਾਮਲ ਹਨ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਸਚਿਨ ਆਹੂਜਾ, ਸੂਫੀ ਗਾਇਕ ਕਮਲ ਖਾਨ ਅਤੇ ਗਾਇਕਾ ਮੰਨਤ ਨੂਰ। ਇਨ੍ਹਾਂ ਨਾਲ ਨਵੇਂ ਯੁਗ ਦੇ ਮਸ਼ਹੂਰ ਪੰਜਾਬੀ ਕਲਾਕਾਰ ਵੀ ਸ਼ਾਮਲ ਹੋਣਗੇ, ਜੋ ਪ੍ਰਤੀਗੀਆਂ ਨੂੰ ਵੱਖ-ਵੱਖ ਚੁਣੌਤੀਆਂ ਵਿੱਚ ਗਾਈਡ ਕਰਨ ਦੇ ਨਾਲ ਦਰਸ਼ਕਾਂ ਲਈ ਸ਼ਾਨਦਾਰ ਮਨੋਰੰਜਨ ਪ੍ਰਦਾਨ ਕਰਨਗੇ।
ਇਸ ਮੌਕੇ ਰਬਿੰਦਰ ਨਾਰਾਇਣ, ਐਮਡੀ ਅਤੇ ਪ੍ਰੈਸੀਡੈਂਟ ਪੀਟੀਸੀ ਨੈਟਵਰਕ ਨੇ ਕਿਹਾ ਕਿ ਸਾਨੂੰ ਹਰ ਸਾਲ ਆਪਣੇ ਸ਼ੋਅ ਵੱਲ ਆਉਣ ਵਾਲਾ ਬੇਹੱਦ ਉਤਸ਼ਾਹ ਅਤੇ ਟੈਲੈਂਟ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ। ਪ੍ਰਤੀਭਾਗੀਆਂ ਦੀ ਵਧ ਰਹੀ ਰੁਚੀ ਦੇ ਮੱਦੇਨਜ਼ਰ, ਅਸੀਂ ਉਮਰ ਦੀ ਸੀਮਾ 28 ਸਾਲ ਤੱਕ ਵਧਾ ਦਿੱਤੀ ਹੈ, ਜਿਸ ਨਾਲ ਜ਼ਿਆਦਾ ਨੌਜਵਾਨ ਕਲਾਕਾਰਾਂ ਨੂੰ ਵੱਡੇ ਪਲੇਟਫਾਰਮ ’ਤੇ ਆਪਣੀ ਪ੍ਰਤੀਭਾ ਦਿਖਾਉਣ ਦਾ ਮੌਕਾ ਮਿਲੇਗਾ।
ਫਾਈਨਲ ਤੱਕ ਦੀ ਯਾਤਰਾ ਕਈ ਰਾਉਂਡਾਂ ’ਚ ਪ੍ਰਦਰਸ਼ਨ ਕਰਨ ਤੋਂ ਬਾਅਦ ਹੋਵੇਗੀ, ਜਿਥੇ ਪ੍ਰਤੀਭਾਗੀ ਆਪਣੇ ਪ੍ਰਦਰਸ਼ਨਾਂ ਅਤੇ ਜਜਾਂ ਦੀ ਰੇਟਿੰਗ ਦੇ ਆਧਾਰ ’ਤੇ ਅੱਗੇ ਵਧਣਗੇ। ਸ਼ੁਰੂਆਤ ਸਿਟੀ ਆੱਡਿਸ਼ਨਜ਼ ਤੋਂ ਹੁੰਦੀ ਹੈ ਜਿਥੇ ਪਹਿਲੀ ਸਕ੍ਰੀਨਿੰਗ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਚੁਣੇ ਗਏ ਕਲਾਕਾਰਾਂ ਨੂੰ ਮੇਗਾ ਆੱਡਿਸ਼ਨ ’ਚ ਲਿਆਂਦਾ ਜਾਂਦਾ ਹੈ, ਜਿਸ ਤੋਂ ਬਾਅਦ ਸਟੂਡੀਓ ਰਾਊਂਡ ਹੁੰਦੇ ਹਨ। ਪੰਜਾਬ ਭਰ ਤੋਂ ਚੁਣੇ 20 ਪ੍ਰਤੀਭਾਗੀ ਸੈਮੀ-ਫਾਈਨਲ ਵਿਚ ਆਪਣੀ ਜਗ੍ਹਾ ਬਣਾਉਣ ਲਈ ਮੁਕਾਬਲਾ ਕਰਨਗੇ। ਸੀਜ਼ਨ ਦਾ ਅੰਤ ਗ੍ਰੈਂਡ ਫੀਨਾਲੈ ’ਤੇ ਹੋਵੇਗਾ, ਜਿਥੇ ਟੌਪ 5 ਪ੍ਰਤੀਭਾਗੀ ਵੌਇਸ ਆਫ ਪੰਜਾਬ ਦੇ ਖਿਤਾਬ ਲਈ ਮੁਕਾਬਲਾ ਕਰਨਗੇ।