Gulabo Sitabo Review : ਲਾਲਚ ਕਰਨ ਵਾਲਿਆਂ ਲਈ ਸਬਕ ਹੈ Amitabh Bachchan ਦੀ ਇਹ ਫਿਲਮ
Amitabh Bachchan ਹੋਣ ਜਾਂ Ayushmann Khurrana... ਸਾਰੇ ਇਕ ਤੋਂ ਵਧ ਕੇ ਇਕ ਲਾਲਚੀ ਹਨ। ਲਾਲਚ ਦੀ ਇਹ ਕਹਾਣੀ ਲਖਨਊ 'ਚ ਫਿਲਮਾਈ ਗਈ ਹੈ। ਜੂਹੀ ਚਤੁਰਵੇਦੀ ਨੇ ਇਸ ਨੂੰ ਲਿਖਿਆ ਹੈ ਤੇ ਠੀਕ-ਠਾਕ ਲਿਖਿਆ ਹੈ।
Publish Date: Sat, 13 Jun 2020 12:03 PM (IST)
Updated Date: Sat, 13 Jun 2020 12:06 PM (IST)
ਨਈ ਦੁਨੀਆ, ਨਵੀਂ ਦਿੱਲੀ : Gulabo Sitabo Review : Amitabh Bachchan ਹੋਣ ਜਾਂ Ayushmann Khurrana... ਸਾਰੇ ਇਕ ਤੋਂ ਵਧ ਕੇ ਇਕ ਲਾਲਚੀ ਹਨ। ਲਾਲਚ ਦੀ ਇਹ ਕਹਾਣੀ ਲਖਨਊ 'ਚ ਫਿਲਮਾਈ ਗਈ ਹੈ। ਜੂਹੀ ਚਤੁਰਵੇਦੀ ਨੇ ਇਸ ਨੂੰ ਲਿਖਿਆ ਹੈ ਤੇ ਠੀਕ-ਠਾਕ ਲਿਖਿਆ ਹੈ। ਅਜਿਹੀਆਂ ਫਿਲਮਾਂ ਤੋਂ ਤੁਹਾਨੂੰ ਜੋ ਉਮੀਦ ਹੁੰਦੀ ਹੈ ਉਹ ਸਭ ਇੱਥੇ ਪੂਰੀ ਹੁੰਦੀ ਹੈ। OTT ਪਲੇਟਫਾਰਮ 'ਤੇ ਉਂਝ ਵੀ ਇੰਨਾ ਸਾਫ-ਸੁਥਰਾ ਕੰਟੈਂਟ ਮਿਲਦਾ ਕਿੱਥੇ ਹੈ। ਗੁਲਾਬੋ-ਸਿਤਾਬੋ ਵੀ ਅਜਿਹੀ ਹੈ ਕਿ ਪਰਿਵਾਰ ਨਾਲ ਬੈਠ ਕੇ ਲਾਕਡਾਊਨ 'ਚ ਦੋ ਘੰਟੇ ਗੁਜ਼ਾਰੇ ਜਾ ਸਕਦੇ ਹਨ। ਹਾਂ, ਜੇਕਰ ਮਾਮਲਾ ਟੌਕੀਜ਼ ਜਾ ਕੇ ਇਸ ਨੂੰ ਦੇਖਣ ਦਾ ਹੁੰਦਾ ਤਾਂ ਜ਼ਰੂਰ ਇਕ ਵਾਰ ਸੋਚਣਾ ਪੈਂਦਾ। ਘਰ ਬੈਠੇ ਮਿਲ ਰਹੀ ਹੈ ਤਾਂ ਇਸ ਨੂੰ ਦੇਖਣ ਵਿਚ ਕੋਈ ਬੁਰਾਈ ਨਹੀਂ।
ਪ੍ਰਾਈਮ ਵੀਡੀਓ 'ਤੇ ਇਹ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਹੈ। ਸ਼ੁਜੀਤ ਸਰਕਾਰ ਇਸ ਦੇ ਡਾਇਰੈਕਟਰ ਹਨ। ਸ਼ੁਜੀਤ ਨੂੰ ਕਹਾਣੀ ਕਹਿਣੀ ਆਉਂਦੀ ਹੈ ਤੇ ਉਹ ਦਰਸ਼ਕਾਂ ਨੂੰ ਵਾਕਈ ਉਹੀ ਹਿੱਸਾ ਦਿਖਾਉਂਦੇ ਹਨ ਜੋ ਉਨ੍ਹਾਂ ਲਈ ਉਸ ਵੇਲੇ ਜਾਣਨਾ ਜ਼ਰੂਰੀ ਹੁੰਦਾ ਹੈ। ਹੌਲੀ-ਹੌਲੀ ਪਰਤਾਂ ਖੋਲ੍ਹਦੇ ਜਾਂਦੇ ਹਨ ਤੇ ਫਿਰ ਆਖ਼ਿਰੀ ਪਰਤ 'ਚ ਕਈ ਰਾਜ਼ ਹੁੰਦੇ ਹਨ ਤਾਂ ਕਦੀ ਇਨਸਾਨੀ ਭਾਵਨਾਵਾਂ।
ਸ਼ੁਰੂ 'ਚ ਤਾਂ ਇਹ ਕਹਾਣੀ ਵਰ੍ਹਿਆਂ ਤੋਂ ਟਿਕੇ ਕਿਰਾਏਦਾਰ ਤੇ ਬੁੱਢੇ ਮਕਾਨ-ਮਾਲਕ ਦੀ ਲਗਦੀ ਹੈ। ਅੱਗੇ ਵਧਦੀ ਹੈ ਤਾਂ ਇਹ ਇਨਸਾਨੀ ਫਿਤਰਤ 'ਤੇ ਫੋਕਸ ਹੋ ਜਾਂਦੀ ਹੈ। ਸਾਰੇ ਇੱਕੋ ਬੇੜੀ 'ਤੇ ਸਵਾਰ ਨਜ਼ਰ ਆਉਣ ਲੱਗਦੇ ਹਨ। ਮਜ਼ੇਦਾਰ ਕਿੱਸੇ ਇਸ ਨੂੰ ਅੱਗੇ ਤੋਰਦੇ ਰਹਿੰਦੇ ਹਨ ਤੇ ਜ਼ੋਰਦਾਰ ਕਲਾਕਾਰ ਵੀ।
ਆਯੁਸ਼ਮਾਨ ਤੇ ਅਮਿਤਾਭ ਦੀ ਲੜਾਈ ਤਾਂ ਇਸ ਫਿਲਮ 'ਚ ਮਨ ਲਗਾਈ ਰੱਖਦੀ ਹੈ, ਕੁਝ ਮਜ਼ੇਦਾਰ ਕਿਰਦਾਰ ਹੋਰ ਹਨ। ਇਨ੍ਹਾਂ ਨੂੰ ਵੀ ਕਾਫ਼ੀ ਜਗ੍ਹਾ ਮਿਲਦੀ ਹੈ। ਅਮਿਤਾਭ ਦੇ ਸੀਨ ਇਸ ਕਿਰਦਾਰ ਬਾਰੇ ਹਰ ਵਾਰ ਕੁਝ ਨਵਾਂ ਸਾਹਮਣੇ ਲਿਆਉਂਦੇ ਹਨ ਤੇ ਐਕਟਰ ਨੇ ਵੀ ਵਧੀਆ ਕੀਤਾ ਹੈ। ਇੰਨੇ ਭਾਰੀ ਮੇਕਅਪ 'ਚ ਉਨ੍ਹਾਂ ਦੀ ਸ਼ਕਲ ਤਾਂ ਨਹੀਂ ਦਿਸਦੀ ਪਰ ਹਰਕਤਾਂ ਜ਼ਰੂਰ ਸਮਝ ਆ ਜਾਂਦੀਆਂ ਹਨ।
ਆਯੁਸ਼ਮਾਨ ਖੁਰਾਨਾ ਨੇ ਵੀ ਆਪਣੇ ਬੋਲਣ ਦਾ ਅੰਦਾਜ਼ ਇਸ ਫਿਲਮ ਲਈ ਬਦਲਿਆ। ਇੰਨੀ ਗ਼ਰੀਬੀ ਉਨ੍ਹਾਂ 'ਦਮ ਲਗਾ ਕੇ ਹਈਸ਼ਾ' 'ਚ ਵੀ ਨਹੀਂ ਦੇਖੀ ਸੀ। ਗ਼ਰੀਬ ਦਾ ਰੋਲ ਉਨ੍ਹਾਂ 'ਤੇ ਕਾਫ਼ੀ ਸੂਟ ਕਰਦਾ ਹੈ। ਉਂਝ ਇਸ ਫਿਲਮ 'ਚ ਉਹ ਥੋੜ੍ਹੀ ਦੇਰ ਲਈ ਹਨ। ਹੀਰੋਇਨ ਕੋਈ ਹੈ ਨਹੀਂ।
ਗਾਣੇ ਨਾਂ ਦੇ ਹਨ ਤੇ ਬੈਕਗਰਾਊਂਡ 'ਚ ਚੱਲਦੇ ਹਨ। ਭਾਸ਼ਾ ਸ਼ੁੱਧ ਦੇਸੀ ਹੈ। ਇਸ ਲਾਕਡਾਊਨ 'ਚ ਵੀਕੈਂਡ ਇਸ ਦੇ ਨਾਂ ਕੀਤਾ ਜਾ ਸਕਦਾ ਹੈ।