ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦੀ ਵਿਗੜੀ ਤਬੀਅਤ, ਹਸਪਤਾਲ ’ਚ ਦਾਖ਼ਲ
ਉਨ੍ਹਾਂ ਦੀ ਸਟੀਕ ਕਾਰਨ ਅਜੇ ਤੱਕ ਸਪਸ਼ਟ ਨਹੀਂ। ਹਾਲਾਂਕਿ ਸੂਤਰਾਂ ਮੁਤਾਬਕ ਉਹ ਰੈਗੂਲਰ ਜਾਂਚ ਲਈ ਹਸਪਤਾਲ ਗਏ ਸਨ ਤੇ ਉਦੋਂ ਤੋਂ ਹੋਰ ਜਾਂਚ ਲਈ ਉੱਥੇ ਹੀ ਹਨ।
Publish Date: Sat, 01 Nov 2025 10:24 AM (IST)
Updated Date: Sat, 01 Nov 2025 10:28 AM (IST)
ਮੁੰਬਈ : ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦੀ ਤਬੀਅਤ ਖ਼ਰਾਬ ਹੋ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈਦੇ ਬ੍ਰੀਂਚ ਕੈਂਡੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਸਟੀਕ ਕਾਰਨ ਅਜੇ ਤੱਕ ਸਪਸ਼ਟ ਨਹੀਂ। ਹਾਲਾਂਕਿ ਸੂਤਰਾਂ ਮੁਤਾਬਕ ਉਹ ਰੈਗੂਲਰ ਜਾਂਚ ਲਈ ਹਸਪਤਾਲ ਗਏ ਸਨ ਤੇ ਉਦੋਂ ਤੋਂ ਹੋਰ ਜਾਂਚ ਲਈ ਉੱਥੇ ਹੀ ਹਨ। ਉਨ੍ਹਾਂ ਦੀ ਛੁੱਟੀ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੇ ਪੁੱਤਰ ਸਨੀ ਦਿਓਲ ਤੇ ਬੌਬੀ ਦਿਓਲ ਆਪਣੇ ਪਿਤਾ ਨਾਲ ਮੌਜੂਦ ਹਨ। ਧਰਮਿੰਦਰ ਦਸੰਬਰ ’ਚ 90ਵੇਂ ਜਨਮ ਦਿਨ ਮਨਾਉਣਗੇ।